ਅਤੇ ਭੇਖ ਤੋਂ ਰਹਿਤ ਅਤੇ ਅਜਿਤ ਸੀ ॥੪੦੭॥
ਸੰਨਿਆਸ ਦਾ ਸੁਆਮੀ,
ਆਧਾਰ ਰਹਿਤ ਅਤੇ ਮਿਧਣ ਵਾਲਾ ਸੀ।
ਇਕੋ ਵਾਰਤਾ ਰਟਦਾ ਸੀ,
ਇਕ ਟਕ ਵੇਖਦਾ ਸੀ ॥੪੦੮॥
ਉਦਾਰ ਮਨ ਵਾਲਾ ਮੁਨੀ
ਗੁਣਾਂ ਦੇ ਸਮੂਹ ਵਾਲਾ ਸੀ।
(ਉਸ ਦੀ) ਬੁੱਧੀ ਸੁੰਦਰ ਸਰੂਪ ਵਾਲੀ ਸੀ,
(ਮਾਨੋ) ਬੁੱਧੀ ਦਾ ਪਹਾੜ ਹੋਵੇ ॥੪੦੯॥
ਸੰਨਿਆਸ ਭੇਖ ਵਾਲਾ,
ਵਿਸ਼ਿਆਂ ਤੋਂ ਰਹਿਤ ਅਤੇ ਦ੍ਵੈਸ਼ਭਾਵ ਤੋਂ ਮੁਕਤ ਸੀ।
ਭੇਖ ਤੋਂ ਰਹਿਤ ਪ੍ਰਤੀਤ ਹੁੰਦਾ ਸੀ।
ਵੱਡੀ ਬੁੱਧੀ ਵਾਲਾ ਲੇਖੇ ਤੋਂ ਬਾਹਰ ਸੀ ॥੪੧੦॥
ਕੁਲਕ ਛੰਦ:
ਇੰਦਰ (ਦਾ ਹਿਰਦਾ) ਧੜਕਦਾ ਹੈ,
ਚੰਦ੍ਰਮਾ ਹੈਰਾਨ ਹੁੰਦਾ ਹੈ,
ਹਵਾ ਥਕ ਰਹੀ ਹੈ,
(ਇਸ ਲਈ) ਚੁਪ ਕਰ ਰਹੀ ਹੈ ॥੪੧੧॥
ਯਕਸ਼ ਠਠੰਬਰ ਗਏ ਹਨ,
ਪੰਛੀ ਖਪਤ ('ਪਚਤ') ਹੋ ਰਹੇ ਹਨ,
ਸਮੁੰਦਰ ਧੜਕ ਰਿਹਾ ਹੈ,
ਵਿੰਧਿਆਚਲ ਸ਼ੋਰ ਪਾ ਰਿਹਾ ਹੈ ॥੪੧੨॥
ਸਮੁੰਦਰ ਸੁਕੜ ਗਿਆ ਹੈ (ਅਥਵਾ ਸੰਸੇ ਵਿਚ ਪੈ ਗਿਆ ਹੈ)
ਦਿਗਜ ਹਾਥੀ ('ਗਿੰਧ') ਚਿੰਘਾੜਦੇ ਹਨ,
ਦੇਵਤੇ ਇਕ-ਟਕ ਵੇਖਦੇ ਹਨ,
ਭੇਦ ਨਾ ਮਿਲਣ ਕਾਰਨ ਅਕ ਗਏ ਹਨ ॥੪੧੩॥
ਯੋਗ ਨੂੰ ਵੇਖ ਕੇ ਭੋਗ ਕਰਨ ਵਾਲੇ (ਸੰਸਾਰੀ ਲੋਗ)
ਹੈਰਾਨ ਹੋ ਰਹੇ ਹਨ।
ਬਚਨ ਬੋਲਦੇ ਹਨ,
ਅੱਖਾਂ ਚਕ੍ਰਿਤ ਹੋ ਰਹੀਆਂ ਹਨ ॥੪੧੪॥
(ਯੋਧੇ) ਅਸਤ੍ਰ ਛਡਦੇ ਹਨ,
ਛਤ੍ਰੀ ਪ੍ਰਸੰਨ ਹੋ ਰਹੇ ਹਨ,
ਪੈਰੀਂ ਪੈ ਰਹੇ ਹਨ,
ਸੂਰਜ ਭੈ ਨਾਲ ਭਰ ਰਿਹਾ ਹੈ ॥੪੧੫॥
ਵਾਜੇ ਵਜ ਰਹੇ ਹਨ,
ਨਾਦ ਹੋ ਰਹੇ ਹਨ,
ਰਾਗ ਉਠ ਰਹੇ ਹਨ,
ਖੁਸ਼ੀ ਦੀ ਅਵਸਥਾ ਪ੍ਰਗਟ ਹੁੰਦੀ ਹੈ ॥੪੧੬॥
ਸੂਰਮੇ ਪ੍ਰਸੰਨ ਹੁੰਦੇ ਹਨ,
ਹੂਰਾਂ ਘੁੰਮਦੀਆਂ ਹਨ,
ਚਿਤ ਪ੍ਰਸੰਨ ਹੁੰਦਾ ਹੈ,
ਧਨ ਵਾਰਿਆ ਜਾ ਰਿਹਾ ਹੈ ॥੪੧੭॥
ਯਕਸ਼ ਮੋਹਿਤ ਹੋ ਰਹੇ ਹਨ,
ਪੰਛੀ (ਆਕਾਸ਼ ਵਿਚ) ਘੁੰਮ ਫਿਰ ਰਹੇ ਹਨ,
ਰਾਜੇ (ਇਕ ਦੂਜੇ ਨਾਲ) ਭਿੜ ਰਹੇ ਹਨ,
ਰਿਸ਼ੀ ਦੇ ਨਵੇਂ ਸਰੂਪ ਨੂੰ ਵੇਖ ਕੇ (ਇਹ ਦਸ਼ਾ ਹੋ ਰਹੀ ਹੈ।) ॥੪੧੮॥
ਚਰਪਟ ਛੰਦ:
(ਦੱਤ) ਯੋਗ ਵਿਚ ਗ਼ਲਤਾਨ ਹੈ;