ਸ਼੍ਰੀ ਦਸਮ ਗ੍ਰੰਥ

ਅੰਗ - 778


ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥

ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।

ਸਕਲ ਤੁਪਕ ਕੇ ਨਾਮ ਅਨੁਮਾਨਹੁ ॥੯੯੨॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੯੨॥

ਸਮੁਦ੍ਰਜ ਭਗਣਿਨਿ ਆਦਿ ਭਣਿਜੈ ॥

ਪਹਿਲਾਂ 'ਸਮੁਦ੍ਰਜ ਭਗਣਿਨਿ' ਸ਼ਬਦ ਕਹੋ।

ਜਾ ਚਰ ਕਹਿ ਪਤਿ ਸਬਦ ਧਰਿਜੈ ॥

(ਫਿਰ) 'ਜਾ ਚਰ ਪਤਿ' ਸ਼ਬਦ ਨੂੰ ਜੋੜੋ।

ਸਤ੍ਰੁ ਸਬਦ ਤਿਹ ਅੰਤਿ ਬਖਾਨਹੁ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਹੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੯੯੩॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੯੩॥

ਮ੍ਰਿਗਜਾ ਭਗਣਿਨਿ ਆਦਿ ਉਚਾਰੋ ॥

ਪਹਿਲਾਂ 'ਮ੍ਰਿਗਜਾ ਭਗਣਿਨਿ' (ਸ਼ਬਦ) ਉਚਾਰੋ।

ਜਾ ਚਰ ਕਹਿ ਪਤਿ ਪਦ ਦੇ ਡਾਰੋ ॥

(ਫਿਰ) 'ਜਾ ਚਰ ਪਤਿ' ਪਦ ਨੂੰ ਜੋੜੋ।

ਰਿਪੁ ਪਦ ਤਾ ਕੇ ਅੰਤਿ ਬਖਾਨਹੁ ॥

ਉਸ ਦੇ ਅੰਤ ਉਤੇ 'ਰਿਪੁ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਅਨੁਮਾਨਹੁ ॥੯੯੪॥

(ਇਸ ਨੂੰ) ਸਭ ਤੁਪਕ ਦਾ ਨਾਮ ਮੰਨ ਲਵੋ ॥੯੯੪॥

ਨਦਿਸਜ ਭਗਣਿ ਆਦਿ ਪਦ ਦੀਜੈ ॥

ਪਹਿਲਾਂ 'ਨਦਿਸਜ ਭਗਣਿ' ਸ਼ਬਦ ਕਥਨ ਕਰੋ।

ਜਾ ਚਰ ਕਹਿ ਪਤਿ ਸਬਦ ਧਰੀਜੈ ॥

(ਫਿਰ) 'ਜਾ ਚਰ ਪਤਿ' ਸ਼ਬਦ ਕਹੋ।

ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥

ਮਗਰੋਂ 'ਸਤ੍ਰੁ' ਸ਼ਬਦ ਨੂੰ ਬਖਾਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੯੯੫॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੯੫॥

ਨਦਿ ਨਾਇਕ ਕਹਿ ਭਗਣਿਨਿ ਭਾਖੋ ॥

ਪਹਿਲਾਂ 'ਨਦਿ ਨਾਇਕ ਭਗਣਿਨਿ' ਸ਼ਬਦ ਕਹੋ।

ਸੁਤ ਚਰ ਕਹਿ ਨਾਇਕ ਪਦ ਰਾਖੋ ॥

(ਫਿਰ) 'ਸੁਤ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਤਿਹ ਅੰਤਿ ਬਖਾਨੋ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਬਖਾਨੋ।

ਸਭ ਸ੍ਰੀ ਨਾਮ ਤੁਪਕ ਕੋ ਜਾਨੋ ॥੯੯੬॥

(ਇਸ ਨੂੰ) ਸਭ ਤੁਪਕ ਦਾ ਨਾਮ ਜਾਣ ਲਵੋ ॥੯੯੬॥

ਸਰਿਤਿਸ ਭਗਣਿਨਿ ਆਦਿ ਭਣਿਜੈ ॥

ਪਹਿਲਾਂ 'ਸਰਿਤਿਸ ਭਗਣਿਨਿ' (ਸ਼ਬਦ) ਕਹੋ।

ਸੁਤ ਚਰ ਕਹਿ ਪਤਿ ਸਬਦ ਧਰਿਜੈ ॥

(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਤਿਹ ਅੰਤਿ ਬਖਾਨਹੁ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੯੯੭॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੯੭॥

ਸਰਿਤ ਇੰਦ੍ਰ ਭਗਣਨੀ ਭਣਿਜੈ ॥

ਪਹਿਲਾਂ 'ਸਰਤਿ ਇੰਦ੍ਰ ਭਗਣਨੀ' (ਸ਼ਬਦ) ਕਹੋ।

ਸੁਤ ਚਰ ਕਹਿ ਪਤਿ ਸਬਦ ਧਰਿਜੈ ॥

(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥

ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਪਹਿਚਾਨਹੁ ॥੯੯੮॥

(ਇਸ ਨੂੰ) ਸਭ ਤੁਪਕ ਦਾ ਨਾਮ ਪਛਾਣੋ ॥੯੯੮॥

ਅੜਿਲ ॥

ਅੜਿਲ:

ਨਿਸਸਿਣਿ ਕਹਿ ਭਗਣਿਨਿ ਪਦ ਆਦਿ ਬਖਾਨੀਐ ॥

ਪਹਿਲਾਂ 'ਨਿਸਸਿਣਿ ਭਗਣਿਨਿ' ਪਦ ਕਥਨ ਕਰੋ।

ਜਾ ਚਰ ਕਹਿ ਨਾਇਕ ਪਦ ਬਹੁਰਿ ਪ੍ਰਮਾਨੀਐ ॥

ਫਿਰ 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕਹੁ ਤਾ ਕੇ ਅੰਤਿ ਭਨੀਜੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।

ਹੋ ਸਕਲ ਤੁਪਕ ਕੇ ਨਾਮ ਸੁਕਬਿ ਲਖਿ ਲੀਜੀਐ ॥੯੯੯॥

(ਇਸ ਨੂੰ) ਕਵੀ ਜਨ ਤੁਪਕ ਦਾ ਨਾਮ ਸਮਝ ਲੈਣ ॥੯੯੯॥

ਤਮ ਹਰ ਭਗਣਿਨਿ ਮੁਖ ਤੇ ਆਦਿ ਬਖਾਨੀਐ ॥

ਪਹਿਲਾਂ 'ਤਮ ਹਰ ਭਗਣਿਨਿ' ਸ਼ਬਦ ਨੂੰ ਮੁਖ ਤੋਂ ਕਹੋ।

ਜਾ ਚਰ ਕਹਿ ਕੇ ਪਤਿ ਪਦ ਬਹੁਰਿ ਪ੍ਰਮਾਨੀਐ ॥

ਫਿਰ 'ਜਾ ਚਰ ਪਤਿ' ਪਦ ਨਾਲ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਬਿਚਾਰੀਐ ॥੧੦੦੦॥

(ਇਸ ਨੂੰ) ਸਾਰੇ ਬੁੱਧੀਮਾਨੋ! ਤੁਪਕ ਦਾ ਨਾਮ ਸਮਝ ਲਵੋ ॥੧੦੦੦॥

ਤਮ ਹਰ ਭਗਣਿਨਿ ਆਦਿ ਬਖਾਨਨ ਕੀਜੀਐ ॥

ਪਹਿਲਾਂ 'ਤਮ ਹਰ ਭਗਣਿਨਿ' ਸ਼ਬਦ ਕਹੋ।

ਸੁਤ ਚਰ ਕਹਿ ਕੈ ਪਤਿ ਪਦ ਅੰਤਿ ਭਣੀਜੀਐ ॥

(ਫਿਰ) 'ਸੁਤ ਚਰ ਪਤਿ' ਸ਼ਬਦ ਅੰਤ ਉਤੇ ਕਥਨ ਕਰੋ।

ਸਤ੍ਰੁ ਸਬਦ ਕਹੁ ਤਾ ਕੇ ਅੰਤਿ ਸੁਬੁਧਿ ਕਹੁ ॥

ਉਸ ਦੇ ਅੰਤ ਉਤੇ ਸਮਝਦਾਰੋ, 'ਸਤ੍ਰੁ' ਪਦ ਕਹੋ।

ਹੋ ਸਕਲ ਤੁਪਕ ਕੇ ਨਾਮ ਅਨੇਕ ਪ੍ਰਬੀਨ ਲਹੁ ॥੧੦੦੧॥

(ਇਸ ਨੂੰ) ਸਾਰੇ ਬੁੱਧੀਮਾਨੋ, ਤੁਪਕ ਦਾ ਨਾਮ ਸਮਝ ਲਵੋ ॥੧੦੦੧॥

ਤਮ ਅਰਿ ਭਗਣਾਣਨਿ ਪਦ ਪ੍ਰਿਥਮ ਕਹੀਜੀਐ ॥

ਪਹਿਲਾਂ 'ਤਮ ਅਰਿ ਭਗਣਾਣਨਿ' ਪਦ ਕਹੋ।

ਸੁਤ ਚਰ ਕਹਿ ਪਤਿ ਸਬਦ ਅੰਤਿ ਤਿਹੁ ਦੀਜੀਐ ॥

(ਫਿਰ) 'ਸੁਤ ਚਰ ਪਤਿ' ਸ਼ਬਦ ਅੰਤ ਉਤੇ ਕਹੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਪ੍ਰਮਾਨੀਐ ॥੧੦੦੨॥

(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝ ਲੈਣ ॥੧੦੦੨॥

ਚੌਪਈ ॥

ਚੌਪਈ:

ਤਿਮਰਰਿ ਭਗਣਣਿ ਆਦਿ ਭਣਿਜੈ ॥

ਪਹਿਲਾਂ 'ਤਿਮਰਰਿ ਭਗਣਣਿ' (ਸ਼ਬਦ) ਕਹੋ।

ਸੁਤ ਚਰ ਕਹਿ ਪਤਿ ਸਬਦ ਧਰਿਜੈ ॥

(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਤਿਹ ਅੰਤਿ ਬਖਾਨੋ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਸਕਲ ਤੁਕ ਕੇ ਨਾਮ ਪਛਾਨੋ ॥੧੦੦੩॥

(ਇਸ ਨੂੰ) ਸਭ ਤੁਪਕ ਦਾ ਨਾਮ ਪਛਾਣੋ ॥੧੦੦੩॥


Flag Counter