ਸ਼੍ਰੀ ਦਸਮ ਗ੍ਰੰਥ

ਅੰਗ - 974


ਬ੍ਰਹਸਪਤਿ ਕੌ ਬੋਲਿਯੋ ਤਬੈ ਸਭਹਿਨ ਕਿਯੋ ਬਿਚਾਰ ॥

ਤਦ ਸਭ ਨੇ ਵਿਚਾਰ ਕਰ ਕੇ ਬ੍ਰਹਸਪਤੀ ਨੂੰ ਬੁਲਾਇਆ (ਅਤੇ ਦਸਿਆ)

ਖੋਜਿ ਥਕੇ ਪਾਯੋ ਨਹੀ ਕਹ ਗਯੋ ਅਦਿਤ ਕੁਮਾਰ ॥੩॥

ਕਿ ਖੋਜ ਕੇ ਥਕ ਗਏ ਹਾਂ, (ਪਤਾ ਨਹੀਂ) ਅਦਿਤੀ ਦਾ ਪੁੱਤਰ (ਇੰਦਰ) ਕਿਥੇ ਚਲਾ ਗਿਆ ਹੈ ॥੩॥

ਚੌਪਈ ॥

ਚੌਪਈ:

ਕੈਧੌ ਜੂਝਿ ਖੇਤ ਮੈ ਮਰਿਯੋ ॥

ਜਾਂ ਤਾਂ ਉਹ ਯੁੱਧ ਵਿਚ ਲੜ ਮਰਿਆ ਹੈ,

ਕੈਧੌ ਤ੍ਰਸਤ ਦਰੀ ਮਹਿ ਦੁਰਿਯੋ ॥

ਜਾਂ ਡਰਦਾ ਮਾਰਿਆ ਗੁਫਾ ਵਿਚ ਜਾ ਲੁਕਿਆ ਹੈ,

ਭਜਿਯੋ ਜੁਧ ਤੇ ਅਧਿਕ ਲਜਾਯੋ ॥

ਜਾਂ ਯੁੱਧ ਵਿਚੋਂ ਭਜਣ ਕਰ ਕੇ ਬਹੁਤ ਸ਼ਰਮਿੰਦਾ ਹੈ,

ਅਤਿਥ ਗਯੋ ਹ੍ਵੈ ਧਾਮ ਨ ਆਯੋ ॥੪॥

ਜਾਂ ਜੋਗੀ ਹੋ ਕੇ ਘਰ ਨਹੀਂ ਆਇਆ ਹੈ ॥੪॥

ਸੁਕ੍ਰਾਚਾਰਜ ਬਾਚ ॥

ਸ਼ੁਕ੍ਰਾਚਾਰਯ ਨੇ ਕਿਹਾ:

ਦੋਹਰਾ ॥

ਦੋਹਰਾ:

ਸੁਕ੍ਰਾਚਾਰਜ ਯੌ ਕਹਿਯੋ ਕੀਜੈ ਯਹੈ ਬਿਚਾਰ ॥

ਸ਼ੁਕ੍ਰਾਚਾਰਯ ਨੇ ਇਸ ਤਰ੍ਹਾਂ ਕਿਹਾ ਕਿ ਸਾਰੇ ਇਹ ਵਿਚਾਰ ਕਰੋ।

ਰਾਜ ਜੁਜਾਤਹਿ ਦੀਜਿਯੈ ਯਹੈ ਮੰਤ੍ਰ ਕੋ ਸਾਰ ॥੫॥

ਸਾਰੀ ਸਲਹ ਦਾ ਇਹ ਸਾਰ ਹੋਇਆ ਕਿ (ਇੰਦਰ ਦਾ) ਰਾਜ ਜੁਜਾਤੀ (ਯਯਾਤੀ) ਨੂੰ ਦੇ ਦਿੱਤਾ ਜਾਵੇ ॥੫॥

ਚੌਪਈ ॥

ਚੌਪਈ:

ਤ੍ਰਿਦਸ ਇਕਤ੍ਰ ਸਕਲ ਹ੍ਵੈ ਗਏ ॥

ਸਾਰੇ ਦੇਵਤੇ ('ਤ੍ਰਿਦਸ') ਇਕੱਠੇ ਹੋ ਗਏ

ਇੰਦ੍ਰਤੁ ਦੇਤ ਜੁਜਤਹਿ ਭਏ ॥

ਅਤੇ ਇੰਦਰ ਦੀ ਪਦਵੀ ('ਇੰਦ੍ਰਤੁ' ਇੰਦ੍ਰਤ੍ਵ) ਜੁਜਾਤੀ ਨੂੰ ਦੇ ਦਿੱਤੀ।

ਜਬ ਤਿਨ ਰਾਜ ਇੰਦ੍ਰ ਮੋ ਪਾਯੋ ॥

ਜਦ ਉਸ ਨੇ ਇੰਦਰ ਦਾ ਰਾਜ ਪ੍ਰਾਪਤ ਕਰ ਲਿਆ

ਰੂਪ ਨਿਹਾਰ ਸਚੀ ਲਲਚਾਯੋ ॥੬॥

ਤਾਂ (ਉਹ) ਸਚੀ ਦਾ ਰੂਪ ਵੇਖ ਕੇ ਲਲਚਾਇਆ ॥੬॥

ਕਹਿਯੋ ਤਾਹਿ ਸੁਨਿ ਸਚੀ ਪਿਆਰੀ ॥

(ਜੁਜਾਤੀ ਨੇ) ਉਸ ਨੂੰ ਕਿਹਾ, ਹੇ ਪਿਆਰੀ ਸਚੀ! ਸੁਣ,

ਅਬ ਹੋਵਹੁ ਤੁਮ ਤ੍ਰਿਯਾ ਹਮਾਰੀ ॥

ਹੁਣ ਤੂੰ ਮੇਰੀ ਇਸਤਰੀ ਬਣ ਜਾ।

ਖੋਜਤ ਇੰਦ੍ਰ ਹਾਥ ਨਹਿ ਐਹੈ ॥

ਖੋਜਣ ਨਾਲ ਵੀ (ਹੁਣ) ਇੰਦਰ ਹੱਥ ਨਹੀਂ ਆਉਣਾ

ਤਾ ਕਹ ਖੋਜਿ ਕਹੂੰ ਕਾ ਕੈਹੈ ॥੭॥

ਅਤੇ ਉਸ ਨੂੰ ਲਭ ਕੇ ਕਿਸੇ ਕੀ ਕਰਨਾ ਹੈ ॥੭॥

ਰੋਇ ਸਚੀ ਯੌ ਬਚਨ ਉਚਾਰੋ ॥

ਸਚੀ ਨੇ ਰੋ ਕੇ ਇਸ ਤਰ੍ਹਾਂ ਕਿਹਾ

ਗਯੋ ਏਸ ਪਰਦੇਸ ਹਮਾਰੋ ॥

ਕਿ ਮੇਰਾ ਸੁਆਮੀ ਪਰਦੇਸ ਗਿਆ ਹੋਇਆ ਹੈ।

ਜੇ ਹਮਰੇ ਸਤ ਕੌ ਤੂੰ ਟਰਿ ਹੈਂ ॥

ਜੇ ਤੁਸੀਂ ਮੇਰੇ ਸੱਤ ਨੂੰ ਭੰਗ ਕਰੋਗੇ

ਮਹਾ ਨਰਕ ਕੇ ਭੀਤਰ ਪਰਿ ਹੈਂ ॥੮॥

ਤਾਂ ਮਹਾ ਨਰਕ ਵਿਚ ਪਵੋਗੇ ॥੮॥

ਯਹ ਪਾਪੀ ਤਜਿ ਹੈ ਮੁਹਿ ਨਾਹੀ ॥

(ਉਸ ਨੇ ਸੋਚਿਆ ਕਿ) ਮੇਰੇ ਮਨ ਵਿਚ

ਬਹੁ ਚਿੰਤਾ ਹਮਰੋ ਮਨ ਮਾਹੀ ॥

ਹੁਣ ਇਹੀ ਵੱਡੀ ਚਿੰਤਾ ਹੈ ਕਿ ਇਹ ਪਾਪੀ ਮੈਨੂੰ ਨਹੀਂ ਛਡੇਗਾ।

ਤਾ ਤੇ ਕਛੂ ਚਰਿਤ੍ਰ ਬਿਚਰਿਯੈ ॥

ਇਸ ਲਈ ਮੈਨੂੰ ਕੋਈ ਚਰਿਤ੍ਰ ਵਿਚਾਰਨਾ ਚਾਹੀਦਾ ਹੈ

ਯਾ ਕੌ ਦੂਰਿ ਰਾਜ ਤੇ ਕਰਿਯੈ ॥੯॥

ਤਾਂ ਜੋ ਇਸ ਨੂੰ ਰਾਜ ਤੋਂ ਹਟਾਇਆ ਜਾ ਸਕੇ ॥੯॥

ਦੋਹਰਾ ॥

ਦੋਹਰਾ:

ਏਕ ਪ੍ਰਤਗ੍ਰਯਾ ਮੈ ਕਰੀ ਜੌ ਤੁਮ ਕਰੌ ਬਨਾਇ ॥

(ਸਚੀ ਨੇ ਉਸ ਨੂੰ ਕਿਹਾ) ਮੈਂ ਇਕ ਪ੍ਰਤਿਗਿਆ ਕੀਤੀ ਹੋਈ ਹੈ, ਜੇ ਤੁਸੀਂ ਉਸ ਨੂੰ ਪੂਰਾ ਕਰ ਦਿਓ,

ਤੌ ਹਮ ਕੌ ਬ੍ਰਯਾਹੋ ਅਬੈ ਲੈ ਘਰ ਜਾਹੁ ਸੁਹਾਇ ॥੧੦॥

ਤਾਂ ਹੁਣੇ ਹੀ ਮੈਨੂੰ ਸ਼ੋਭਾਸ਼ਾਲੀ ਢੰਗ ਨਾਲ ਵਿਆਹ ਕੇ ਘਰ ਲੈ ਜਾਓ ॥੧੦॥

ਚੌਪਈ ॥

ਚੌਪਈ:

ਸ੍ਵਾਰੀ ਆਪੁ ਪਾਲਕੀ ਕੀਜੈ ॥

ਤੁਸੀਂ ਆਪ ਪਾਲਕੀ ਵਿਚ ਸਵਾਰ ਹੋ ਜਾਓ

ਰਿਖਿਯਨ ਕੌ ਤਾ ਕੇ ਤਰ ਦੀਜੈ ॥

ਅਤੇ ਉਸ ਨੂੰ ਰਿਸ਼ੀਆਂ ਤੋਂ ਚੁਕਵਾਓ।

ਅਧਿਕ ਧਵਾਵਤ ਤਿਨ ਹ੍ਯਾਂ ਐਯੈ ॥

ਉਨ੍ਹਾਂ ਨੂੰ ਬਹੁਤ ਭਜਾਂਦੇ ਹੋਇਆਂ ਇਥੇ ਲੈ ਆਓ

ਤਬ ਮੁਹਿ ਹਾਥ ਆਜੁ ਹੀ ਪੈਯੈ ॥੧੧॥

ਅਤੇ ਅਜ ਹੀ ਮੇਰਾ ਹੱਥ ਪ੍ਰਾਪਤ ਕਰੋ ॥੧੧॥

ਤਬੈ ਪਾਲਕੀ ਤਾਹਿ ਮੰਗਾਯੋ ॥

ਉਸ ਨੇ ਉਸੇ ਵੇਲੇ ਪਾਲਕੀ ਮੰਗਵਾਈ

ਮੁਨਿਯਨ ਕੋ ਤਾ ਕੇ ਤਰ ਲਾਯੋ ॥

ਅਤੇ ਮੁਨੀਆਂ ਤੋਂ ਚੁਕਵਾਇਆ।

ਜ੍ਯੋ ਹ੍ਵੈ ਸ੍ਰਮਤ ਅਸਿਤ ਮਨ ਧਰਹੀ ॥

ਉਹ ਜਿਉਂ ਜਿਉਂ ਥਕ ਕੇ ਮਨ ਵਿਚ ਹੌਲੀ ਹੋਣ ਦਾ ਭਾਵ (ਧਰਦੇ)

ਤ੍ਰਯੋ ਤ੍ਰਯੋ ਕਠਿਨ ਕੋਰਰੇ ਪਰਹੀ ॥੧੨॥

ਤਿਉਂ ਤਿਉਂ ਉਨ੍ਹਾਂ ਨੂੰ ਸਖ਼ਤ ਕੋਰੜੇ ਪੈਂਦੇ ॥੧੨॥

ਦੋਹਰਾ ॥

ਦੋਹਰਾ:

ਏਕ ਉਦਾਲਕ ਰਿਖਿ ਹੁਤੋ ਦਿਯੋ ਸ੍ਰਾਪ ਰਿਸਿ ਠਾਨਿ ॥

(ਉਨ੍ਹਾਂ ਵਿਚ) ਇਕ ਉਦਾਲਕ ਰਿਸ਼ੀ ਸੀ, (ਉਸ ਨੇ) ਕ੍ਰੋਧਿਤ ਹੋ ਕੇ ਸਰਾਪ ਦਿੱਤਾ।

ਤਬ ਤੇ ਗਿਰਿਯੋ ਇੰਦ੍ਰਤੁ ਤੇ ਪਰਿਯੋ ਪ੍ਰਿਥੀ ਪਰ ਆਨ ॥੧੩॥

ਉਸ ਵੇਲੇ ਤੋਂ (ਉਹ) ਇੰਦਰ ਦੀ ਪਦਵੀ ਤੋਂ ਡਿਗ ਪਿਆ ਅਤੇ ਧਰਤੀ ਉਤੇ ਆ ਪਿਆ ॥੧੩॥

ਚੌਪਈ ॥

ਚੌਪਈ:

ਇਸੀ ਚਰਿਤ੍ਰ ਤੌਨ ਕੋ ਟਾਰਿਯੋ ॥

ਇਸ ਤਰ੍ਹਾਂ ਚਰਿਤ੍ਰ ਕਰ ਕੇ (ਸਚੀ ਨੇ ਜੁਜਾਤੀ ਨੂੰ) ਗਲੋਂ ਲਾਹ ਦਿੱਤਾ।

ਬਹੁਰਿ ਇੰਦ੍ਰ ਕੋ ਜਾਇ ਨਿਹਾਰਿਯੋ ॥

ਫਿਰ ਜਾ ਕੇ ਇੰਦਰ ਨੂੰ ਵੇਖ (ਅਰਥਾਤ ਲਭ) ਲਿਆ।

ਤਹ ਤੇ ਆਨਿ ਰਾਜੁ ਤਿਹ ਦਯੋ ॥

ਉਸ ਨੂੰ ਰਾਜ ਦੇ ਦਿੱਤਾ ਗਿਆ