ਸ਼੍ਰੀ ਦਸਮ ਗ੍ਰੰਥ

ਅੰਗ - 162


ਮਦ ਪਾਨ ਕਢ੍ਯੋ ਘਟ ਮਦ੍ਰਯ ਮਤੰ ॥

ਫਿਰ ਮਸਤ ਕਰ ਦੇਣ ਵਾਲੀ ਸ਼ਰਾਬ ਦਾ ਘੜਾ ਕਢਿਆ ਗਿਆ।

ਗਜ ਬਾਜ ਸੁਧਾ ਲਛਮੀ ਨਿਕਸੀ ॥

ਇਸ ਤੋਂ ਬਾਦ ਐਰਾਵਤ ਹਾਥੀ, ਉੱਚਸ੍ਰਵਾ ਘੋੜਾ, ਅੰਮ੍ਰਿਤ ਅਤੇ ਲੱਛਮੀ (ਇਸ ਤਰ੍ਹਾਂ) ਨਿਕਲੀ,

ਘਨ ਮੋ ਮਨੋ ਬਿੰਦੁਲਤਾ ਬਿਗਸੀ ॥੩॥

ਮਾਨੋ ਕਾਲੇ ਬਦਲ ਵਿਚ ਬਿਜਲੀ ਚਮਕੀ ਹੋਵੇ ॥੩॥

ਕਲਪਾ ਦ੍ਰੁਮ ਮਾਹੁਰ ਅਉ ਰੰਭਾ ॥

ਫਿਰ ਕਲਪ ਬ੍ਰਿਛ, ਕਾਲਕੂਟ ਜ਼ਹਿਰ ਅਤੇ ਰੰਭਾ (ਨਾਂ ਦੀ ਅਪੱਛਰਾ ਨਿਕਲੀ)

ਜਿਹ ਮੋਹਿ ਰਹੈ ਲਖਿ ਇੰਦ੍ਰ ਸਭਾ ॥

ਜਿਸ ਨੂੰ ਵੇਖ ਕੇ ਇੰਦਰ ਦੀ ਸਭਾ ਮੋਹੀ ਗਈ।

ਮਨਿ ਕੌਸਤੁਭ ਚੰਦ ਸੁ ਰੂਪ ਸੁਭੰ ॥

(ਇਸ ਪਿੱਛੋਂ) ਕੌਸਤੁਭ ਮਣੀ ਅਤੇ ਸੁੰਦਰ ਸਰੂਪ ਵਾਲਾ ਚੰਦ੍ਰਮਾ (ਨਿਕਲਿਆ)

ਜਿਹ ਭਜਤ ਦੈਤ ਬਿਲੋਕ ਜੁਧੰ ॥੪॥

ਜਿਸ ਨੂੰ ਵੇਖ ਕੇ ਦੈਂਤ ਯੁੱਧ ਲਈ ਭਜ ਪਏ ॥੪॥

ਨਿਕਸੀ ਗਵਰਾਜ ਸੁ ਧੇਨੁ ਭਲੀ ॥

(ਫਿਰ) ਗਊਆਂ ਦੀ ਰਾਣੀ ਕਾਮਧੇਨੁ ਨਿਕਲੀ

ਜਿਹ ਛੀਨਿ ਲਯੋ ਸਹਸਾਸਤ੍ਰ ਬਲੀ ॥

ਜਿਸ ਨੂੰ ਬਲੀ ਸਹਸ੍ਰਬਾਹੂ ਨੇ (ਜਮਦਗਨਿ ਰਿਸ਼ੀ ਤੋਂ) ਖੋਹ ਲਿਆ ਸੀ।

ਗਨਿ ਰਤਨ ਗਨਉ ਉਪ ਰਤਨ ਅਬੈ ॥

ਰਤਨਾਂ ਨੂੰ ਗਿਣ ਕੇ ਹੁਣ ਉਪ-ਰਤਨਾਂ ਨੂੰ ਗਿਣਦਾ ਹਾਂ।

ਤੁਮ ਸੰਤ ਸੁਨੋ ਚਿਤ ਲਾਇ ਸਬੈ ॥੫॥

ਤੁਸੀਂ ਸਾਰੇ ਸੰਤ ਚਿਤ ਲਗਾ ਕੇ ਸੁਣੋ ॥੫॥

ਗਨਿ ਜੋਕ ਹਰੀਤਕੀ ਓਰ ਮਧੰ ॥

(ਇਹ ਰਤਨ) ਗਿਣਦਾ ਹਾਂ ਜੋਕ, "ਹਰੀੜ, ਓਰ (ਹਕੀਕ) ਮਧੁ (ਸ਼ਹਿਦ)

ਜਨ ਪੰਚ ਸੁ ਨਾਮਯ ਸੰਖ ਸੁਭੰ ॥

ਪੰਚਜਨ ਨਾਂ ਦਾ ਸ਼ੁਭ ਸੰਖ, ਸੋਮ-ਲਤਾ, ਭੰਗ ('ਬਿਜਿਯਾ')

ਸਸਿ ਬੇਲ ਬਿਜਿਯਾ ਅਰੁ ਚਕ੍ਰ ਗਦਾ ॥

ਸੁਦਰਸ਼ਨ ਚੱਕਰ ਅਤੇ ਗਦਾ

ਜੁਵਰਾਜ ਬਿਰਾਜਤ ਪਾਨਿ ਸਦਾ ॥੬॥

ਜੋ ਯੁਵਰਾਜਾਂ ਦੇ ਹੱਥ ਵਿਚ ਸਦਾ ਸ਼ੋਭਦੇ ਹਨ ॥੬॥

ਧਨੁ ਸਾਰੰਗ ਨੰਦਗ ਖਗ ਭਣੰ ॥

(ਫਿਰ) ਸਾਰੰਗ ਧਨੁਸ਼ (ਅਤੇ) ਨੰਦਗ ਖੜਗ (ਨਿਕਲੇ)

ਜਿਨ ਖੰਡਿ ਕਰੇ ਗਨ ਦਈਤ ਰਣੰ ॥

ਜਿਨ੍ਹਾਂ ਨੇ ਜੰਗ ਵਿਚ ਦੈਂਤਾ ਦੇ ਦਲ ਦਾ ਨਾਸ਼ ਕੀਤਾ ਸੀ।

ਸਿਵ ਸੂਲ ਬੜਵਾਨਲ ਕਪਿਲ ਮੁਨੰ ॥

(ਇਸ ਪਿਛੋਂ) ਸ਼ਿਵ ਦਾ ਤ੍ਰਿਸੂਲ, ਬੜਵਾ ਅਗਨੀ, ਕਪਲ ਮੁਨੀ

ਤਿ ਧਨੰਤਰ ਚਉਦਸਵੋ ਰਤਨੰ ॥੭॥

ਅਤੇ ਧਨਵੰਤਰਿ (ਪ੍ਰਗਟ ਹੋਏ)। "ਇਹ ਚੌਦਾਂ ਰਤਨ ਹਨ ॥੭॥

ਗਨਿ ਰਤਨ ਉਪਰਤਨ ਔ ਧਾਤ ਗਨੋ ॥

ਰਤਨ ਅਤੇ ਉਪਰਤਨ ਗਿਣ ਕੇ ਹੁਣ ਧਾਤਾਂ ਗਿਣਦਾ ਹਾਂ।

ਕਹਿ ਧਾਤ ਸਬੈ ਉਪਧਾਤ ਭਨੋ ॥

ਸਾਰੀਆਂ ਧਾਤਾਂ ਕਹਿ ਕੇ (ਫਿਰ) ਉਪਧਾਤਾਂ ਕਹਾਂਗਾ।

ਸਬ ਨਾਮ ਜਥਾਮਤਿ ਸ੍ਯਾਮ ਧਰੋ ॥

(ਆਪਣੀ) ਬੁੱਧੀ ਅਨੁਸਾਰ ਸ਼ਿਆਮ (ਕਵੀ ਉਨ੍ਹਾਂ) ਸਭਨਾਂ ਦੇ ਨਾਮ ਧਰਦਾ ਹੈ।

ਘਟ ਜਾਨ ਕਵੀ ਜਿਨਿ ਨਿੰਦ ਕਰੋ ॥੮॥

ਇਨ੍ਹਾਂ ਨੂੰ ਘਟ ਜਾਣ ਕੇ ਕਵੀ-ਜਨ ਨਿੰਦਾ ਨਾ ਕਰਨ ॥੮॥

ਪ੍ਰਿਥਮੋ ਗਨਿ ਲੋਹ ਸਿਕਾ ਸ੍ਵਰਨੰ ॥

ਪਹਿਲਾਂ ਲੋਹਾ ਗਿਣੋ, (ਫਿਰ) ਸਿੱਕਾ ਅਤੇ ਸੋਨਾ


Flag Counter