ਸ਼੍ਰੀ ਦਸਮ ਗ੍ਰੰਥ

ਅੰਗ - 1261


ਅਟਕਿ ਰਹੀ ਲਖਿ ਰਾਜ ਕੁਮਾਰਾ ॥

(ਉਹ) ਰਾਜ ਕੁਮਾਰ ਨੂੰ ਵੇਖ ਮੋਹਿਤ ਹੋ ਗਈ।

ਨਿਸੁ ਦਿਨ ਸਦਨ ਤਵਨ ਕੇ ਜਾਵੈ ॥

ਰਾਤ ਦਿਨ ਉਸ ਦੇ ਮਹੱਲ ਵਿਚ ਜਾਂਦੀ,

ਨ੍ਰਿਪ ਸੁਤ ਤਾਹਿ ਚਿਤ ਨਹਿ ਲ੍ਯਾਵੈ ॥੩॥

ਪਰ ਰਾਜ ਕੁਮਾਰ ਉਸ ਨੂੰ ਚਿਤ ਵਿਚ ਨਾ ਲਿਆਂਦਾ ॥੩॥

ਤਾ ਤੇ ਤਰੁਨਿ ਦੁਖਿਤ ਅਤਿ ਭਈ ॥

ਇਸ ਕਰ ਕੇ (ਉਹ) ਇਸਤਰੀ ਬਹੁਤ ਦੁਖੀ ਹੋਈ।

ਚਿਤ ਮੈ ਚਰਿਤ ਬਿਚਾਰੇ ਕਈ ॥

(ਉਸ ਨੇ) ਮਨ ਵਿਚ ਅਨੇਕਾਂ ਚਰਿਤ੍ਰ ਵਿਚਾਰੇ।

ਤਬ ਤਨ ਇਹੈ ਬਿਚਾਰ ਬਿਚਾਰਾ ॥

ਤਦ ਉਸ ਨੇ (ਮਨ ਵਿਚ) ਇਹ ਵਿਚਾਰ ਕੀਤਾ

ਨਿਜੁ ਤਨ ਭੇਸ ਜੋਗ ਕੋ ਧਾਰਾ ॥੪॥

ਅਤੇ ਆਪਣੇ ਸ਼ਰੀਰ ਉਤੇ ਜੋਗ ਦਾ ਭੇਸ ਧਾਰਨ ਕੀਤਾ ॥੪॥

ਜੋਗ ਭੇਸ ਧਰਿ ਤਿਹ ਗ੍ਰਿਹ ਗਈ ॥

ਜੋਗ-ਭੇਸ ਧਾਰ ਕੇ ਉਸ ਦੇ ਘਰ ਗਈ।

ਜੰਤ੍ਰ ਮੰਤ੍ਰ ਸਿਖਵਤ ਬਹੁ ਭਈ ॥

ਬਹੁਤ ਜੰਤ੍ਰ ਮੰਤ੍ਰ ਸਿਖਾਉਣ ਲਗੀ।

ਤਾ ਕੋ ਲਯੋ ਚੋਰ ਕਰਿ ਚਿਤਾ ॥

(ਉਸ ਜੋਗੀ ਨੇ) ਰਾਜ ਕੁਮਾਰ ਦਾ ਚਿਤ ਚੁਰਾ ਲਿਆ

ਔਰ ਹਰਾ ਗ੍ਰਿਹਿ ਕੋ ਸਭ ਬਿਤਾ ॥੫॥

ਅਤੇ ਹੋਰ ਘਰ ਦਾ ਸਾਰਾ ਧਨ ਹਥਿਆ ਲਿਆ ॥੫॥

ਇਕ ਦਿਨ ਯੌ ਤਿਹ ਸਾਥ ਉਚਾਰੋ ॥

ਇਕ ਦਿਨ ਉਸ (ਰਾਜ ਕੁਮਾਰ) ਨੂੰ ਕਹਿਣ ਲਗੀ

ਜਾਨਤ ਜੋਗੀ ਸਵਹਿ ਉਠਾਰੋ ॥

ਕਿ ਜੋਗੀ ਮੁਰਦੇ ('ਸਵਹਿ') ਉਠਾਣਾ ਵੀ ਜਾਣਦੇ ਹਨ।

ਇਕ ਦਿਨ ਇਕਲ ਜੁ ਮੋ ਸੌ ਚਲੈ ॥

ਇਕ ਦਿਨ (ਤੁਸੀਂ) ਇਕਲਿਆਂ ਮੇਰੇ ਨਾਲ ਚਲੋ

ਕੌਤਕ ਲਖਹੁ ਸਕਲ ਤੁਮ ਭਲੈ ॥੬॥

ਅਤੇ ਚੰਗੀ ਤਰ੍ਹਾਂ ਕੌਤਕ ਵੇਖੋ ॥੬॥

ਦੋਹਰਾ ॥

ਦੋਹਰਾ:

ਅਬ ਲਗਿ ਜਗਤ ਮਸਾਨ ਕੋ ਨਾਹਿ ਨਿਹਾਰਾ ਨੈਨ ॥

(ਰਾਜ ਕੁਮਾਰ ਸੋਚਣ ਲਗਾ ਕਿ) ਅਜੇ ਤਕ ਮੈਂ 'ਮਸਾਨ' (ਮੁਰਦਾ) ਜਾਗਦਾ (ਅਰਥਾਤ-ਉਠਦਾ) ਹੋਇਆ ਅੱਖਾਂ ਨਾਲ ਨਹੀਂ ਵੇਖਿਆ।

ਅਬ ਜੁਗਿਯਾ ਕੇ ਹੇਤ ਤੇ ਦਿਖਿਹੈਂ ਭਾਖੇ ਬੈਨ ॥੭॥

ਹੁਣ ਜੋਗੀ ਦੇ ਪ੍ਰੇਮ ਕਰ ਕੇ ਉਹ ਵੀ ਵੇਖਾਂਗਾ, (ਇਸ ਤਰ੍ਹਾਂ) ਕਹਿਣ ਲਗਾ ॥੭॥

ਚੌਪਈ ॥

ਚੌਪਈ:

ਜਬ ਨਿਸੁ ਭਈ ਅਰਧ ਅੰਧ੍ਯਾਰੀ ॥

ਜਦ ਘੁਪ ਹਨੇਰੀ ਅੱਧੀ ਰਾਤ ਹੋਈ,

ਤਬ ਨ੍ਰਿਪ ਸੁਤ ਇਹ ਭਾਤਿ ਬਿਚਾਰੀ ॥

ਤਾਂ ਰਾਜ ਕੁਮਾਰ ਨੇ ਇਸ ਤਰ੍ਹਾਂ ਸੋਚਿਆ,

ਇਕਲੋ ਜੋਗੀ ਸਾਥ ਸਿਧੈ ਹੈ ॥

ਮੈਂ ਇਕੱਲਾ ਹੀ ਜੋਗੀ ਨਾਲ ਜਾਵਾਂਗਾ

ਉਠਤ ਮਸਾਨ ਨਿਰਖਿ ਘਰ ਐ ਹੈ ॥੮॥

ਅਤੇ ਉਠਦਾ ਹੋਇਆ 'ਮਸਾਨ' ਵੇਖ ਕੇ ਘਰ ਆ ਜਾਵਾਂਗਾ ॥੮॥

ਚਲਤ ਭਯੋ ਜੋਗੀ ਕੇ ਸੰਗਾ ॥

ਉਹ ਜੋਗੀ ਦੇ ਨਾਲ ਚਲਾ ਗਿਆ

ਤ੍ਰਿਯ ਚਰਿਤ੍ਰ ਕੋ ਲਖ੍ਯੋ ਨ ਢੰਗਾ ॥

ਅਤੇ ਇਸਤਰੀ ਦੇ ਚਰਿਤ੍ਰ ਬਾਰੇ ਸਮਝ ਨਾ ਸਕਿਆ।

ਹ੍ਵੈ ਏਕਲੋ ਗਯੋ ਤਿਹ ਸਾਥਾ ॥

ਉਸ ਨਾਲ ਇਕੱਲਾ ਹੀ ਚਲਾ ਗਿਆ

ਸਸਤ੍ਰ ਅਸਤ੍ਰ ਗਹਿ ਲਯੋ ਨ ਹਾਥਾ ॥੯॥

ਅਤੇ ਹੱਥ ਵਿਚ ਕੋਈ ਸ਼ਸਤ੍ਰ ਅਸਤ੍ਰ ਨਾ ਲਿਆ ॥੯॥

ਜਬ ਦੋਊ ਗਏ ਗਹਰ ਬਨ ਮਾਹੀ ॥

ਜਦ ਦੋਵੇਂ ਘਣੇ ਬਨ ਵਿਚ ਪਹੁੰਚ ਗਏ,

ਜਹ ਕੋਊ ਮਨੁਖ ਤੀਸਰੋ ਨਾਹੀ ॥

ਜਿਥੇ ਕੋਈ ਤੀਜਾ ਮਨੁੱਖ ਨਹੀਂ ਸੀ।

ਤਬ ਅਬਲਾ ਇਹ ਭਾਤਿ ਉਚਾਰਾ ॥

ਤਦ ਅਬਲਾ ਨੇ ਇਸ ਤਰ੍ਹਾਂ ਕਿਹਾ,

ਸੁਨਹੁ ਕੁਅਰ ਜੂ ਬਚਨ ਹਮਾਰਾ ॥੧੦॥

ਹੇ ਕੁੰਵਰ ਜੀ! ਮੇਰੀ ਗੱਲ ਸੁਣੋ ॥੧੦॥

ਤ੍ਰਿਯ ਬਾਚ ॥

ਇਸਤਰੀ ਨੇ ਕਿਹਾ:

ਕੈ ਜੜ ਪ੍ਰਾਨਨ ਕੀ ਆਸਾ ਤਜੁ ॥

ਹੇ ਮੂਰਖ! ਜਾਂ ਤਾਂ ਪ੍ਰਾਣਾਂ ਦੀ ਆਸ ਛਡ ਦੇ

ਕੈ ਰੁਚਿ ਮਾਨਿ ਆਉ ਮੁਹਿ ਕੌ ਭਜੁ ॥

ਜਾਂ ਰੁਚੀ ਪੂਰਵਕ ਮੇਰੇ ਨਾਲ ਆ ਕੇ ਸੰਯੋਗ ਕਰ।

ਕੈ ਤੁਹਿ ਕਾਟਿ ਕਰੈ ਸਤ ਖੰਡਾ ॥

ਜਾਂ ਤਾਂ ਮੈਂ ਤੇਰੇ ਸੱਤ ਟੁਕੜੇ ਕਰ ਦਿਆਂਗੀ,

ਕੈ ਦੈ ਮੋਰਿ ਭਗ ਬਿਖੈ ਲੰਡਾ ॥੧੧॥

ਜਾਂ ਮੇਰੇ ਨਾਲ ਪੁਰਸ਼ ਵਾਲਾ ਆਚਾਰ ਕਰ ॥੧੧॥

ਰਾਜ ਕੁਅਰ ਅਤ ਹੀ ਤਬ ਡਰਾ ॥

ਰਾਜ ਕੁਮਾਰ ਤਦ ਬਹੁਤ ਡਰ ਗਿਆ

ਕਾਮ ਭੋਗ ਤਿਹ ਤ੍ਰਿਯ ਸੰਗ ਕਰਾ ॥

ਅਤੇ ਉਸ ਇਸਤਰੀ ਨਾਲ ਕਾਮ ਭੋਗ ਕੀਤਾ।

ਇਹ ਛਲ ਸੈ ਵਾ ਕੋ ਛਲਿ ਗਈ ॥

ਇਸ ਛਲ ਨਾਲ ਉਸ ਨੂੰ ਛਲ ਗਈ

ਰਾਇ ਬਿਰਾਗਿਯਹਿ ਭੋਗਤ ਭਈ ॥੧੨॥

ਅਤੇ ਬਿਰਾਗੀ ਰਾਇ ਨਾਲ ਕਾਮ-ਕ੍ਰੀੜਾ ਕੀਤੀ ॥੧੨॥

ਅੰਤ ਤ੍ਰਿਯਨ ਕੇ ਕਿਨੂੰ ਨ ਪਾਯੋ ॥

ਇਸਤਰੀਆਂ ਦਾ ਅੰਤ ਕਿਸੇ ਨੇ ਨਹੀਂ ਪਾਇਆ।

ਬਿਧਨਾ ਸਿਰਜਿ ਬਹੁਰਿ ਪਛੁਤਾਯੋ ॥

ਵਿਧਾਤਾ ਵੀ (ਇਨ੍ਹਾਂ ਨੂੰ) ਬਣਾ ਕੇ ਬਹੁਤ ਪਛਤਾਇਆ।

ਜਿਨ ਇਹ ਕਿਯੌ ਸਕਲ ਸੰਸਾਰੋ ॥

ਜਿਸ ਨੇ ਇਹ ਸਾਰਾ ਸੰਸਾਰ ਸਿਰਜਿਆ ਹੈ,

ਵਹੈ ਪਛਾਨਿ ਭੇਦ ਤ੍ਰਿਯ ਹਾਰੋ ॥੧੩॥

ਉਹ ਵੀ ਇਸਤਰੀ ਦਾ ਭੇਦ ਪਛਾਣਨੋ ਹਾਰ ਗਿਆ ਹੈ ॥੧੩॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੨॥੫੯੪੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੧੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੧੨॥੫੯੪੯॥ ਚਲਦਾ॥

ਚੌਪਈ ॥

ਚੌਪਈ:

ਸ੍ਵਰਨ ਸੈਨ ਇਕ ਸੁਨਾ ਨ੍ਰਿਪਾਲਾ ॥

ਸ੍ਵਰਨ ਸੈਨ ਨਾਂ ਦਾ ਇਕ ਰਾਜਾ ਸੁਣਿਆ ਹੈ,

ਜਾ ਕੇ ਸਦਨ ਆਠ ਸੈ ਬਾਲਾ ॥

ਜਿਸ ਦੇ ਘਰ ਅੱਠ ਸੌ ਇਸਤਰੀਆਂ ਸਨ।


Flag Counter