ਸ਼੍ਰੀ ਦਸਮ ਗ੍ਰੰਥ

ਅੰਗ - 1241


ਪੀ ਪੀ ਅਮਲ ਹੋਹੁ ਮਤਵਾਰੇ ॥

ਅਤੇ ਅਮਲ ਪੀ ਪੀ ਕੇ ਮਤਵਾਲੇ ਹੋ ਜਾਓ।

ਪ੍ਰਾਤ ਮਚਤ ਹੈ ਜੁਧ ਅਪਾਰਾ ॥

ਸਵੇਰ ਵੇਲੇ ਅਪਾਰ ਯੁੱਧ ਮਚੇਗਾ

ਹ੍ਵੈ ਹੈ ਅੰਧ ਧੁੰਧ ਬਿਕਰਾਰਾ ॥੩੮॥

ਜੋ ਅੰਨ੍ਹੇ ਵਾਹ ਭਿਆਨਕ ਰੂਪ ਵਿਚ ਹੋਵੇਗਾ ॥੩੮॥

ਪਾਤਿਸਾਹ ਸੰਗ ਹੈ ਸੰਗ੍ਰਾਮਾ ॥

ਬਾਦਸ਼ਾਹ ਨਾਲ ਯੁੱਧ ਹੋਵੇਗਾ,

ਸਭ ਹੀ ਕਰਹੁ ਕੇਸਰੀ ਜਾਮਾ ॥

ਇਸ ਲਈ ਸਾਰੇ ਕੇਸਰੀ ਬਾਣੇ ਧਾਰ ਲਵੋ।

ਟਾਕਿ ਆਫੂਐ ਤੁਰੈ ਨਚਾਵੌ ॥

ਅਫ਼ੀਮ ਨੂੰ ਖਾ ਕੇ ਘੋੜਿਆਂ ਨੂੰ ਨਚਾਓ

ਸਾਗ ਝਲਕਤੀ ਹਾਥ ਫਿਰਾਵੌ ॥੩੯॥

ਅਤੇ ਝਲਕਦੀਆਂ ਹੋਈਆਂ ਬਰਛੀਆਂ ਹੱਥ ਵਿਚ ਘੁਮਾਓ ॥੩੯॥

ਪ੍ਰਥਮ ਤ੍ਯਾਗਿ ਪ੍ਰਾਨਨ ਕੀ ਆਸਾ ॥

ਪਹਿਲਾਂ ਪ੍ਰਾਣਾਂ ਦੀ ਆਸ ਛਡ ਦਿਓ

ਬਾਹਹੁ ਖੜਗ ਸਕਲ ਤਜਿ ਤ੍ਰਾਸਾ ॥

ਅਤੇ ਸਾਰਾ ਡਰ ਛਡ ਕੇ ਤਲਵਾਰ ਚਲਾਓ।

ਪੋਸਤ ਭਾਗ ਅਫੀਮ ਚੜਾਵੋ ॥

ਪੋਸਤ, ਭੰਗ ਅਤੇ ਅਫ਼ੀਮ ਚੜ੍ਹਾਓ

ਰੇਤੀ ਮਾਝ ਚਰਿਤ੍ਰ ਦਿਖਾਵੋ ॥੪੦॥

ਅਤੇ ਰੇਤਲੀ ਧਰਤੀ ਵਿਚ (ਆਪਣੇ) ਚਰਿਤ੍ਰ ਵਿਖਾਓ ॥੪੦॥

ਹਜਰਤਿ ਜੋਰਿ ਤਹਾ ਦਲ ਆਯੋ ॥

ਬਾਦਸ਼ਾਹ ਫ਼ੌਜ ਜੋੜ ਕੇ ਉਥੇ ਆ ਗਿਆ

ਸਕਲ ਬ੍ਯਾਹ ਕੋ ਸਾਜ ਬਨਾਯੋ ॥

ਅਤੇ ਵਿਆਹ ਦਾ ਸਾਰਾ ਸਾਜ ਬਣਾ ਲਿਆ।

ਸਿਧ ਪਾਲ ਕੇ ਜਬ ਘਰਿ ਆਏ ॥

ਜਿਸ ਵੇਲੇ (ਉਹ ਸਾਰੇ) ਸਿਧ ਪਾਲ ਦੇ ਘਰ ਆਏ

ਪੁਨਿ ਕੰਨ੍ਯਾ ਅਸ ਬਚਨ ਸੁਨਾਏ ॥੪੧॥

ਤਾਂ ਕੰਨਿਆਂ ਨੇ ਫਿਰ ਇਸ ਤਰ੍ਹਾਂ ਬੋਲ ਸੁਣਾਏ ॥੪੧॥

ਅੜਿਲ ॥

ਅੜਿਲ:

ਗ੍ਰਿਹ ਆਵੈ ਜੋ ਸਤ੍ਰੁ ਨ ਤਾਹਿ ਸੰਘਾਰਿਯੈ ॥

ਘਰ ਵਿਚ ਜੇ ਵੈਰੀ ਵੀ ਆਵੇ, ਤਾਂ ਉਸ ਨੂੰ ਵੀ ਨਹੀਂ ਮਾਰਨਾ ਚਾਹੀਦਾ।

ਧਾਮ ਗਏ ਇਹੁ ਮਾਰਹੁ ਮੰਤ੍ਰ ਬਿਚਾਰਿਯੈ ॥

(ਫਿਰ) ਇਹ ਸਲਾਹ ਕੀਤੀ ਕਿ ਘਰ ਜਾਣ 'ਤੇ ਇਸ ਨੂੰ ਮਾਰਨਾ ਚਾਹੀਦਾ ਹੈ।

ਲਛਿਮਨ ਪੁਤ੍ਰਹਿ ਡਾਰਿ ਡੋਰਿ ਦਿਯ ਤ੍ਰਿਯ ਉਚਰਿ ॥

ਲੱਛਮਣ ਨਾਂ ਦੇ ਪੁੱਤਰ ਨੂੰ ਇਸਤਰੀ ਕਹਿ ਕੇ ਡੋਲੀ ਵਿਚ ਬਿਠਾ ਦਿੱਤਾ

ਹੋ ਸੰਗ ਸਤ ਸੈ ਖਤਿਰੇਟਾ ਗਯੋ ਤ੍ਰਿਯ ਭੇਸ ਧਰਿ ॥੪੨॥

ਅਤੇ ਉਸ ਨਾਲ ਸੱਤ ਸੌ ਛਤ੍ਰੀ ਸੂਰਮੇ ਇਸਤਰੀਆਂ ਦੇ ਭੇਸ ਵਿਚ ਗਏ ॥੪੨॥

ਚੌਪਈ ॥

ਚੌਪਈ:

ਜਬ ਤੇ ਜਾਤ ਧਾਮ ਤੇ ਭਏ ॥

ਜਦ ਉਹ ਘਰ ਤੋਂ ਚਲੇ ਗਏ,

ਤਬ ਤਾ ਕੇ ਮੰਦਰ ਮੋ ਅਏ ॥

ਤਦ ਉਸ ਦੇ ਮਹਲ ਵਿਚ ਆ ਪਹੁੰਚੇ।

ਲੁਬਧਮਾਨ ਹ੍ਵੈ ਹਾਥ ਚਲਾਯੋ ॥

ਤਦ ਬਾਦਸ਼ਾਹ ਨੇ ਪਿਆਰ ਦੇ ਲੋਰ ਵਿਚ ਆ ਕੇ ਹੱਥ ਵਧਾਇਆ

ਲਛਿਮਨ ਕਾਢਿ ਕਟਾਰੀ ਘਾਯੋ ॥੪੩॥

ਅਤੇ ਲੱਛਮਣ ਨੇ ਕਟਾਰ ਕਢ ਕੇ ਮਾਰ ਦਿੱਤਾ ॥੪੩॥

ਤਾਕਹ ਐਸ ਕਟਾਰੀ ਮਾਰਾ ॥

ਉਸ ਨੂੰ ਅਜਿਹੀ ਕਟਾਰ ਮਾਰੀ

ਬਹੁਰਿ ਨ ਹਜਰਤਿ ਬੈਨ ਉਚਾਰਾ ॥

ਕਿ ਫਿਰ ਬਾਦਸ਼ਾਹ (ਮੂੰਹੋਂ) ਬੋਲ ਹੀ ਨਾ ਸਕਿਆ।

ਤਾਕਹ ਮਾਰਿ ਭੇਸ ਨਰ ਧਾਰੋ ॥

ਉਸ ਨੂੰ ਮਾਰ ਕੇ ਪੁਰਸ਼ ਦਾ ਭੇਸ ਧਾਰ ਲਿਆ

ਲੋਗਨ ਮਹਿ ਇਹ ਭਾਤਿ ਉਚਾਰੋ ॥੪੪॥

ਅਤੇ ਲੋਕਾਂ ਵਿਚ ਇਸ ਤਰ੍ਹਾਂ ਕਿਹਾ ॥੪੪॥

ਮੋਹਿ ਅਮਲ ਕੇ ਕਾਜ ਪਠਾਵਾ ॥

(ਬਾਦਸ਼ਾਹ ਨੇ) ਮੈਨੂੰ ਅਮਲ (ਲਿਆਉਣ ਦੇ) ਕੰਮ ਲਈ ਭੇਜਿਆ ਹੈ

ਤੁਮ ਤਨ ਇਹ ਬਿਧਿ ਆਪੁ ਕਹਾਵਾ ॥

ਅਤੇ ਤੁਹਾਡੇ ਪ੍ਰਤਿ (ਉਨ੍ਹਾਂ ਨੇ) ਆਪ ਆਖਿਆ ਹੈ

ਧਾਮ ਆਵਨੇ ਕੋਈ ਨ ਪਾਵੈ ॥

ਕਿ ਮਹੱਲ ਦੇ ਅੰਦਰ ਕੋਈ ਨਾ ਆਵੇ।

ਜੋ ਆਵੈ ਸੋ ਜਾਨ ਗਵਾਵੈ ॥੪੫॥

ਜੋ ਆਏਗਾ, ਉਹ ਜਾਨ ਗਵਾਏਗਾ ॥੪੫॥

ਇਹ ਛਲ ਲਾਘਿ ਡਿਵਢੀਯਨ ਆਯੋ ॥

ਇਸ ਛਲ ਨਾਲ ਉਹ ਡੇਉਢੀ ਤੋਂ ਲੰਘ ਆਇਆ।

ਚੋਬਦਾਰ ਨਹਿ ਕਿਨੀ ਹਟਾਯੋ ॥

(ਉਸ ਨੂੰ) ਕਿਸੇ ਚੋਬਦਾਰ ਨੇ ਨਹੀਂ ਹਟਾਇਆ।

ਜਬ ਹੀ ਕੁਮਕ ਆਪਨੀ ਗਯੋ ॥

ਜਦੋਂ ਹੀ (ਉਹ) ਆਪਣੀ ਸਹਾਇਕ ਸੈਨਾ ਵਿਚ ਪਹੁੰਚ ਗਿਆ,

ਤਬ ਹੀ ਅਮਿਤ ਕੁਲਾਹਲ ਭਯੋ ॥੪੬॥

ਤਦੋਂ ਹੀ ਬਹੁਤ ਰੌਲਾ ਪੈ ਗਿਆ ॥੪੬॥

ਬਾਜੈ ਲਗੇ ਤਹਾ ਸਦਿਯਾਨੇ ॥

ਉਥੇ ਖ਼ੁਸ਼ੀ ਦੇ ਵਾਜੇ ਵਜਣ ਲਗੇ

ਬਾਜਤ ਤਿਹੂੰ ਭਵਨ ਮਹਿ ਜਾਨੇ ॥

ਜਿਨ੍ਹਾਂ ਦੀ ਆਵਾਜ਼ ਤਿੰਨਾਂ ਲੋਕਾਂ ਵਿਚ ਜਾਣੀ ਜਾਣ ਲਗੀ।

ਢੋਲ ਮ੍ਰਿਦੰਗ ਮੁਚੰਗ ਨਗਾਰੇ ॥

ਢੋਲ, ਮ੍ਰਿਦੰਗ, ਮੁਚੰਗ, ਨਗਾਰੇ,

ਮੰਦਲ ਤੂਰ ਉਪੰਗ ਅਪਾਰੇ ॥੪੭॥

ਮੰਦਲ, ਤੁਰੀਆਂ ਅਤੇ ਬਹੁਤ ਸਾਰੇ ਉਪੰਗ ਵਜਣ ਲਗੇ ॥੪੭॥

ਦੋਹਰਾ ॥

ਦੋਹਰਾ:

ਬਜੈ ਦਮਾਮਾ ਜਬ ਲਗੇ ਸੁਨਿ ਮਾਰੂ ਧੁਨਿ ਕਾਨ ॥

ਜਦੋਂ ਦਮਾਮੇ ਵਜਣ ਲਗੇ ਅਤੇ (ਉਨ੍ਹਾਂ ਦੀ) ਮਾਰੂ ਧੁਨੀ ਨੂੰ ਕੰਨਾਂ ਨਾਲ ਸੁਣਿਆ ਗਿਆ,

ਖਾਨ ਖਵੀਨ ਜਿਤੇ ਹੁਤੇ ਟੂਟਿ ਪਰੇ ਤਹ ਆਨਿ ॥੪੮॥

ਤਾਂ ਜਿਤਨੇ ਵੀ ਖ਼ਾਨ ਅਤੇ ਖਵੀਨ ਸਨ, ਉਥੇ ਟੁੱਟ ਕੇ ਆ ਪਏ ॥੪੮॥

ਚੌਪਈ ॥

ਚੌਪਈ:

ਐਸੋ ਕਵਨ ਦ੍ਵੈਖਨੀ ਜਾਯੋ ॥

ਅਜਿਹਾ ਕਿਹੜਾ ਦ੍ਵੈਸ਼ਣ ਇਸਤਰੀ ਦਾ ਜਾਇਆ ਹੋਇਆ ਹੈ

ਜਿਨੈ ਜੁਝਊਆ ਇਹਾ ਬਜਾਯੋ ॥

ਜਿਸ ਨੇ ਇਥੇ ਜੁਝਾਰੂ ਦਮਾਮਾ ਵਜਾਇਆ ਹੈ।

ਐਸਾ ਭਯੋ ਕਵਨ ਮਤਵਾਲਾ ॥

ਅਜਿਹਾ ਕਿਹੜਾ ਪਾਗਲ ਹੋਇਆ ਹੈ


Flag Counter