ਸ਼੍ਰੀ ਦਸਮ ਗ੍ਰੰਥ

ਅੰਗ - 449


ਖੜਗੇਸ ਬਾਚ ਸਿਵ ਸੋ ॥

ਖੜਗ ਸਿੰਘ ਨੇ ਸ਼ਿਵ ਨੂੰ ਕਿਹਾ:

ਸਵੈਯਾ ॥

ਸਵੈਯਾ:

ਰੁਦ੍ਰ ਕੇ ਆਨਨ ਕੋ ਅਵਿਲੋਕ ਕੈ ਯੌ ਕਹਿ ਕੈ ਨ੍ਰਿਪ ਬਾਤ ਸੁਨਾਈ ॥

ਸ਼ਿਵ ਦੇ ਮੂੰਹ ਵਲ ਵੇਖ ਕੇ ਰਾਜੇ ਨੇ ਇਸ ਤਰ੍ਹਾਂ ਗੱਲ ਕਹਿ ਕੇ ਸੁਣਾਈ,

ਕਾ ਭਯੋ ਜੋ ਜੁਗੀਯਾ ਕਰਿ ਲੈ ਕਰ ਡਿੰਭ ਕੇ ਕਾਰਨ ਨਾਦ ਬਜਾਈ ॥

ਕੀ ਹੋਇਆ ਜੇ ਜੋਗੀ ਨੇ ਪਾਖੰਡ ('ਡਿੰਭ') ਵਿਖਾਉਣ ਲਈ ਹੱਥ ਵਿਚ (ਸੰਖ ਲੈ ਕੇ) ਨਾਦ ਵਜਾਇਆ ਹੈ;

ਤੰਦੁਲ ਮਾਗਨ ਹੈ ਤੁਯ ਕਾਰਜ ਮੈ ਨ ਡਰੋ ਤੁਹਿ ਚਾਪ ਚਢਾਈ ॥

(ਘਰ ਘਰ ਤੋਂ) ਚਾਵਲ ਮੰਗਣਾ ਤੇਰਾ ਕੰਮ ਹੈ। ਤੇਰੇ ਧਨੁਸ਼ ਚੜ੍ਹਾਉਣ ਨਾਲ ਮੈਂ ਡਰਦਾ ਨਹੀਂ ਹਾਂ।

ਜੂਝਬੋ ਕਾਮ ਹੈ ਛਤ੍ਰਿਨ ਕੋ ਕਛੁ ਜੋਗਿਨ ਕੋ ਨਹੀ ਕਾਮ ਲਰਾਈ ॥੧੫੨੨॥

(ਕਿਉਂਕਿ) ਜੂਝਣਾ ਕੰਮ ਛਤ੍ਰੀਆਂ ਦਾ ਹੈ, ਜੋਗੀਆਂ ਦਾ ਕੰਮ ਲੜਾਈ ਕਰਨਾ ਬਿਲਕੁਲ ਨਹੀਂ ਹੈ ॥੧੫੨੨॥

ਯੌ ਕਹਿ ਕੈ ਬਤੀਯਾ ਸਿਵ ਸੋਂ ਨ੍ਰਿਪ ਪਾਨ ਬਿਖੈ ਰਿਸਿ ਖੜਗ ਬਡੋ ਲੈ ॥

ਸ਼ਿਵ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ, ਰਾਜੇ ਨੇ ਕ੍ਰੋਧ ਕਰ ਕੇ ਹੱਥ ਵਿਚ ਵੱਡੀ ਤਲਵਾਰ ਲੈ ਲਈ।

ਮਾਰਤ ਭੇ ਹਰ ਕੇ ਤਨ ਮੈ ਕਬਿ ਸ੍ਯਾਮ ਕਹੈ ਜੀਯ ਕੋਪ ਮਹਾ ਕੈ ॥

ਕਵੀ ਸ਼ਿਆਮ ਕਹਿੰਦੇ ਹਨ, ਫਿਰ ਮਨ ਵਿਚ ਬਹੁਤ ਕ੍ਰੋਧ ਕਰ ਕੇ ਸ਼ਿਵ ਦੇ ਸ਼ਰੀਰ ਉਤੇ ਮਾਰ ਦਿੱਤੀ।

ਘਾਉ ਕੈ ਸੁੰਭ ਕੈ ਗਾਤ ਬਿਖੈ ਇਮ ਬੋਲਿ ਉਠਿਓ ਹਸਿ ਸਿੰਧ ਜਰਾ ਜੈ ॥

ਸ਼ਿਵ ਦੇ ਸ਼ਰੀਰ ਵਿਚ ਘਾਉ ਲਗਾ ਕੇ (ਰਾਜਾ) ਹਸ ਕੇ ਬੋਲ ਉਠਿਆ, 'ਜਰਾਸੰਧ ਦੀ ਜੈ'।

ਰੁਦ੍ਰ ਗਿਰਿਓ ਸਿਰ ਮਾਲ ਕਹੂੰ ਕਹੂੰ ਬੈਲ ਗਿਰਿਓ ਗਿਰਿਯੋ ਸੂਲ ਕਹੂੰ ਹ੍ਵੈ ॥੧੫੨੩॥

ਸ਼ਿਵ ਡਿਗ ਪਿਆ, ਸਿਰ ਦੀ ਰੁੰਡ-ਮਾਲਾ ਕਿਤੇ ਜਾ ਪਈ ਅਤੇ ਬਲਦ ਕਿਧਰੇ ਜਾ ਡਿਗਿਆ ਅਤੇ ਤ੍ਰਿਸ਼ੂਲ ਕਿਧਰੇ ਹੋਰ ਜਾ ਪਿਆ ॥੧੫੨੩॥

ਘੇਰ ਲੀਯੋ ਮਿਲ ਕੈ ਨ੍ਰਿਪ ਕਉ ਜਬ ਹੀ ਸਿਵ ਕੇ ਦਲ ਕੋਪ ਕਰਿਓ ਹੈ ॥

ਜਦੋਂ ਸ਼ਿਵ ਦੀ ਸੈਨਾ ਨੇ ਕ੍ਰੋਧ ਕੀਤਾ ਤਾਂ (ਸਾਰਿਆਂ ਨੇ) ਮਿਲ ਕੇ ਰਾਜੇ ਨੂੰ ਘੇਰ ਲਿਆ।

ਆਗੇ ਹ੍ਵੈ ਭੂਪ ਅਯੋਧਨ ਮੈ ਦਿਢ ਠਾਢੋ ਰਹਿਓ ਨਹੀ ਪੈਗ ਟਰਿਓ ਹੈ ॥

(ਉਨ੍ਹਾਂ ਦੇ) ਸਾਹਮਣੇ ਹੋ ਕੇ ਰਾਜਾ ਯੁੱਧ-ਭੂਮੀ ਵਿਚ ਦ੍ਰਿੜ੍ਹ ਹੋ ਕੇ ਖੜੋ ਗਿਆ ਹੈ ਅਤੇ ਇਕ ਕਦਮ ਵੀ ਨਹੀਂ ਹਿਲਿਆ ਹੈ।

ਤਾਲ ਜਹਾ ਰਥ ਰੂਖ ਧੁਜਾ ਭਟ ਪੰਛਨ ਸਿਉ ਰਨ ਬਾਗ ਭਰਿਓ ਹੈ ॥

ਰਣ-ਭੂਮੀ ਰੂਪ ਬਾਗ ਰਥ ਰੂਪ ਤਾਲਾਬ, ਝੰਡੇ ਰੂਪ ਬ੍ਰਿਛ ਅਤੇ ਯੋਧੇ ਰੂਪ ਪੰਛੀਆਂ ਨਾਲ ਭਰਿਆ ਹੋਇਆ ਹੈ।

ਭਾਗ ਗਏ ਗਨ ਜੈਸੇ ਬਿਹੰਗ ਮਨੋ ਨ੍ਰਿਪ ਟੂਟ ਕੈ ਬਾਜ ਪਰਿਓ ਹੈ ॥੧੫੨੪॥

(ਸ਼ਿਵ ਦੇ) ਗਣ ਪੰਛੀਆਂ ਵਾਂਗ ਭਜ ਗਏ ਹਨ, ਮਾਨੋ ਰਾਜਾ (ਖੜਗ ਸਿੰਘ) ਰੂਪ ਬਾਜ਼ (ਉਨ੍ਹਾਂ ਉਤੇ) ਟੁਟ ਕੇ ਪੈ ਗਿਆ ਹੋਵੇ ॥੧੫੨੪॥

ਦੋਹਰਾ ॥

ਦੋਹਰਾ:

ਏ ਸਿਵ ਕੇ ਗਨ ਥਿਰੁ ਰਹੇ ਅਤਿ ਮਨ ਕੋਪ ਬਢਾਇ ॥

ਸ਼ਿਵ ਦੇ ਕੇਵਲ ਇਹ ਗਣ ਕ੍ਰੋਧਵਾਨ ਹੋ ਕੇ (ਰਣ-ਭੂਮੀ ਵਿਚ) ਸਥਿਰ ਰਹੇ

ਗਨ ਛਉਨਾ ਗਨ ਰਾਜ ਸ੍ਰੀ ਮਹਾਬੀਰ ਮਨ ਰਾਇ ॥੧੫੨੫॥

ਹਨਛੌਣਾ ਗਣ, ਰਾਜਸ੍ਰੀ ਗਣ, ਮਹਾਬੀਰ ਅਤੇ ਮਨ ਰਾਇ ॥੧੫੨੫॥

ਸਵੈਯਾ ॥

ਸਵੈਯਾ:

ਬੀਰਨ ਕੀ ਮਨਿ ਸ੍ਰੀ ਗਨਰਾਇ ਮਹਾ ਬਰਬੀਰ ਫਿਰਿਓ ਗਨ ਛਉਨਾ ॥

ਵੀਰਾਂ ਦਾ ਸ਼ਿਰੋਮਣੀ ਵੀਰ ਮਨ ਰਾਇ ਗਣ, ਮਹਾਬੀਰ ਗਣ ਅਤੇ ਛੌਣਾ ਗਣ (ਯੁੱਧ-ਭੂਮੀ ਵਿਚ) ਪਰਤ ਆਏ ਹਨ।

ਲੋਹਤ ਨੈਨ ਚਲਿਓ ਸਿਸ ਹੋਤ ਕੀਓ ਗਹਿ ਜਾ ਜਮਰਾਜ ਖਿਲਉਨਾ ॥

ਤਪੇ ਹੋਏ ਲੋਹੇ ਵਰਗੀਆਂ ਲਾਲ ਅੱਖਾਂ ਵਾਲੇ (ਛੌਣਾ ਗਣ) ਨੇ ਬਾਲਕ ਹੁੰਦੇ ਹੋਇਆਂ ਵੀ ਯਮਰਾਜ ਨੂੰ ਖਿਡੌਣਾ ਸਮਝ ਕੇ ਫੜ ਲਿਆ ਸੀ।

ਆਵਤ ਭੂਪ ਬਿਲੋਕ ਕੈ ਸਤ੍ਰਨ ਆਪ ਕੀਯੋ ਮਨ ਰੰਚਕ ਭਉ ਨਾ ॥

ਵੈਰੀਆਂ ਨੂੰ ਸਾਹਮਣੇ ਆਉਂਦਾ ਵੇਖ ਕੇ (ਰਾਜੇ ਨੇ) ਆਪਣੇ ਮਨ ਵਿਚ ਰਤਾ ਜਿੰਨਾ ਵੀ ਡਰ ਨਾ ਮੰਨਿਆ।

ਮਾਰਿ ਲਏ ਛਿਨ ਮੈ ਗਨ ਕੋ ਗਨ ਜੁਧ ਕੀਓ ਕਿ ਕੀਓ ਕਛੁ ਟਉਨਾ ॥੧੫੨੬॥

ਸਾਰਿਆਂ ਗਣਾਂ ਨੂੰ (ਰਾਜੇ ਨੇ ਯੁੱਧ-ਭੂਮੀ ਵਿਚ) ਮਾਰ ਸੁਟਿਆ, (ਪਤਾ ਨਹੀਂ ਲਗਦਾ, ਰਾਜੇ ਨੇ) ਯੁੱਧ ਕੀਤਾ ਹੈ ਜਾਂ ਕੋਈ ਟੂਣਾ ਕੀਤਾ ਹੈ ॥੧੫੨੬॥

ਚੌਪਈ ॥

ਚੌਪਈ:

ਤਬ ਅਰਿ ਲਖਿ ਕੈ ਸਰ ਸੋ ਮਾਰਿਓ ॥

ਰਾਜੇ ਵਲ ਜਿਸ ਨੇ ਵੀ ਮਾੜੀ ਦ੍ਰਿਸ਼ਟੀ ਨਾਲ ਵੇਖਿਆ,


Flag Counter