ਸ਼੍ਰੀ ਦਸਮ ਗ੍ਰੰਥ

ਅੰਗ - 681


ਤੋਤਲਾ ਤੁੰਦਲਾ ਦੰਤਲੀ ਕਾਲਿਕਾ ॥੬੯॥

ਤੋਤਲਾ, ਤੁੰਦਲਾ, ਦੰਤਲੀ, ਕਾਲਿਕਾ ॥੬੯॥

ਭਰਮਣਾ ਨਿਭ੍ਰਮਾ ਭਾਵਨਾ ਭੈਹਰੀ ॥

ਹੇ ਭਰਮਣਾ, ਨਿਭ੍ਰਮਾ, ਭੈ ਦੀ ਭਾਵਨਾ ਨੂੰ ਹਰਨ ਵਾਲੀ,

ਬਰ ਬੁਧਾ ਦਾਤ੍ਰਣੀ ਸਤ੍ਰਣੀ ਛੈਕਰੀ ॥

ਸ੍ਰੇਸ਼ਠ ਬੁੱਧੀ ਵਾਲੀ, ਦਾਤ੍ਰਣੀ, ਸਤ੍ਰਣੀ, ਛੈਕਰੀ,

ਦ੍ਰੁਕਟਾ ਦ੍ਰੁਭਿਦਾ ਦੁਧਰਾ ਦ੍ਰੁਮਦੀ ॥

ਦ੍ਰੁਕਟਾ, ਦ੍ਰੁਭਿਦਾ, ਦੁਧਰਾ, ਦ੍ਰੁਮਦੀ,

ਅਤ੍ਰੁਟਾ ਅਛੁਟਾ ਅਜਟਾ ਅਭਿਦੀ ॥੭੦॥

ਅਤ੍ਰੁਟਾ, ਅਛਟਾ, ਅਜਟਾ, ਅਭਿਦੀ ॥੭੦॥

ਤੰਤਲਾ ਅੰਤਲਾ ਸੰਤਲਾ ਸਾਵਜਾ ॥

ਹੇ ਤੰਤਲਾ, ਅੰਤਲਾ, ਸੰਤਲਾ, ਸਾਵਜਾ,

ਭੀਮੜਾ ਭੈਹਰੀ ਭੂਤਲਾ ਬਾਵਜਾ ॥

ਭੀਮੜਾ, ਭੈਹਰੀ, ਭੂਤਲਾ, ਭਾਵਜਾ,

ਡਾਕਣੀ ਸਾਕਣੀ ਝਾਕਣੀ ਕਾਕਿੜਾ ॥

ਡਾਕਣੀ, ਸਾਕਣੀ, ਝਾਕਣੀ, ਕਾਕਿੜਾ,

ਕਿੰਕੜੀ ਕਾਲਿਕਾ ਜਾਲਪਾ ਜੈ ਮ੍ਰਿੜਾ ॥੭੧॥

ਕਿੰਕੜੀ, ਕਾਲਿਕਾ, ਜਾਲਪਾ, ਜੈ-ਮ੍ਰਿੜਾ ॥੭੧॥

ਠਿੰਗੁਲਾ ਹਿੰਗੁਲਾ ਪਿੰਗੁਲਾ ਪ੍ਰਾਸਣੀ ॥

ਹੇ ਠਿੰਗੁਲਾ, ਹਿੰਗੁਲਾ, ਪਿੰਗੁਲਾ, ਪ੍ਰਾਸਣੀ,

ਸਸਤ੍ਰਣੀ ਅਸਤ੍ਰਣੀ ਸੂਲਣੀ ਸਾਸਣੀ ॥

ਸਸਤ੍ਰਣੀ, ਅਸਤ੍ਰਣੀ, ਸੂਲਣੀ, ਸਾਸਣੀ,

ਕੰਨਿਕਾ ਅੰਨਿਕਾ ਧੰਨਿਕਾ ਧਉਲਰੀ ॥

ਕੰਨਿਕਾ, ਅੰਨਿਕਾ, ਧੰਨਿਕਾ, ਧਉਲਰੀ,

ਰਕਤਿਕਾ ਸਕਤਿਕਾ ਭਕਤਕਾ ਜੈਕਰੀ ॥੭੨॥

ਰਕਤਿਕਾ, ਸਕਤਿਕਾ, ਭਕਤਕਾ, ਜੈ-ਕਰੀ ॥੭੨॥

ਝਿੰਗੜਾ ਪਿੰਗੜਾ ਜਿੰਗੜਾ ਜਾਲਪਾ ॥

ਹੇ ਝਿੰਗੜਾ, ਪਿੰਗੜਾ, ਜਿੰਗੜਾ, ਜਾਲਪਾ,

ਜੋਗਣੀ ਭੋਗਣੀ ਰੋਗ ਹਰੀ ਕਾਲਿਕਾ ॥

ਜੋਗਣੀ, ਭੋਗਣੀ, ਰੋਗ-ਹਰੀ, ਕਾਲਿਕਾ,

ਚੰਚਲਾ ਚਾਵਡਾ ਚਾਚਰਾ ਚਿਤ੍ਰਤਾ ॥

ਚੰਚਲਾ, ਚਾਂਵਡਾ, ਚਾਚਰਾ, ਚਿਤ੍ਰਤਾ,

ਤੰਤਰੀ ਭਿੰਭਰੀ ਛਤ੍ਰਣੀ ਛਿੰਛਲਾ ॥੭੩॥

ਤੰਤਰੀ, ਭਿੰਭਰੀ, ਛਤ੍ਰਣੀ, ਛਿੰਛਲਾ ॥੭੩॥

ਦੰਤੁਲਾ ਦਾਮਣੀ ਦ੍ਰੁਕਟਾ ਦ੍ਰੁਭ੍ਰਮਾ ॥

ਹੇ ਦੰਤੁਲਾ, ਦਾਮਣੀ, ਦ੍ਰੁਕਟਾ, ਦ੍ਰੁਭ੍ਰਮਾ,

ਛੁਧਿਤਾ ਨਿੰਦ੍ਰਕਾ ਨ੍ਰਿਭਿਖਾ ਨ੍ਰਿਗਮਾ ॥

ਛੁਧਿਤਾ, ਨਿੰਦ੍ਰਕਾ, ਨ੍ਰਿਭਿਖਾ, ਨ੍ਰਿਗਮਾ,

ਕਦ੍ਰਕਾ ਚੂੜਿਕਾ ਚਾਚਕਾ ਚਾਪਣੀ ॥

ਕਦ੍ਰਕਾ, ਚੂੜਿਕਾ, ਚਾਚਕਾ, ਚਾਪਣੀ,

ਚਿਚ੍ਰੜੀ ਚਾਵੜਾ ਚਿੰਪਿਲਾ ਜਾਪਣੀ ॥੭੪॥

ਚਿਚ੍ਰੜੀ, ਚਾਵੜਾ, ਚਿੰਪਿਲਾ, ਜਾਪਣੀ ॥੭੪॥

ਬਿਸਨਪਦ ॥ ਪਰਜ ॥ ਤ੍ਵਪ੍ਰਸਾਦਿ ਕਥਤਾ ॥

ਬਿਸਨਪਦ: ਪਰਜ: ਤੇਰੀ ਕ੍ਰਿਪਾ ਨਾਲ ਕਹਿੰਦਾ ਹਾਂ:

ਕੈਸੇ ਕੈ ਪਾਇਨ ਪ੍ਰਭਾ ਉਚਾਰੋਂ ॥

(ਤੇਰੇ) ਪੈਰਾਂ ਦੀ ਸੁੰਦਰਤਾ ਦਾ ਕਿਸ ਤਰ੍ਹਾਂ ਉਚਾਰਨ ਕਰਾਂ,

ਜਾਨੁਕ ਨਿਪਟ ਅਘਟ ਅੰਮ੍ਰਿਤ ਸਮ ਸੰਪਟ ਸੁਭਟ ਬਿਚਾਰੋ ॥

(ਉਹ) ਮਾਨੋ ਬਿਲਕੁਲ ਨਾ ਘਟਣ ਵਾਲੇ ਅੰਮ੍ਰਿਤ ਦੇ ਡੱਬੇ ਦੇ ਸਮਾਨ ਹਨ, (ਜਿਨ੍ਹਾਂ ਨੂੰ) ਸੂਰਮੇ ਵਿਚਾਰਦੇ ਹਨ।

ਮਨ ਮਧੁਕਰਹਿ ਚਰਨ ਕਮਲਨ ਪਰ ਹ੍ਵੈ ਮਨਮਤ ਗੁੰਜਾਰੋ ॥

(ਮੈਂ ਆਪਣੇ) ਮਨ ਨੂੰ (ਉਨ੍ਹਾਂ) ਚਰਨ ਕਮਲਾਂ ਉਤੇ ਭੌਰਾ ਬਣਾਉਂਦਾ ਹਾਂ ਅਤੇ ਮਨ ਵਿਚ ਮਸਤ ਹੋ ਕੇ ਗੁੰਜਾਰ ਕਰਦਾ ਹਾਂ।

ਮਾਤ੍ਰਿਕ ਸਪਤ ਸਪਿਤ ਪਿਤਰਨ ਕੁਲ ਚੌਦਹੂੰ ਕੁਲੀ ਉਧਾਰੋ ॥੭੫॥

(ਇਸ ਪ੍ਰਕਾਰ ਕਰਨ ਨਾਲ) ਸੱਤ ਮਾਤਾ ਦੀਆਂ ਅਤੇ ਸੱਤ ਪਿਤਾ ਦੀਆਂ ਕੁਲਾਂ, ਚੌਦਾਂ ਹੀ ਕੁਲਾਂ ਦਾ ਉੱਧਾਰ ਕਰ ਲਵਾਂਗਾ ॥੭੫॥

ਬਿਸਨਪਦ ॥ ਕਾਫੀ ॥

ਬਿਸਨਪਦ: ਕਾਫੀ:

ਤਾ ਦਿਨ ਦੇਹ ਸਫਲ ਕਰ ਜਾਨੋ ॥

ਉਸ ਦਿਨ ਮੈਂ ਆਪਣੀ ਦੇਹੀ ਨੂੰ ਸਫਲ ਸਮਝਾਂਗਾ,

ਜਾ ਦਿਨ ਜਗਤ ਮਾਤ ਪ੍ਰਫੁਲਿਤ ਹ੍ਵੈ ਦੇਹਿ ਬਿਜੈ ਬਰਦਾਨੋ ॥

ਜਿਸ ਦਿਨ ਜਗਤ ਦੀ ਮਾਤਾ ਪ੍ਰਸੰਨ ਹੋ ਕੇ (ਜਗਤ ਦੇ) ਜਿਤਣ ਦਾ ਵਰ ਦੇਵੇਗੀ।

ਤਾ ਦਿਨ ਸਸਤ੍ਰ ਅਸਤ੍ਰ ਕਟਿ ਬਾਧੋ ਚੰਦਨ ਚਿਤ੍ਰ ਲਗਾਊਾਂ ॥

ਉਸ ਦਿਨ ਸ਼ਸਤ੍ਰ ਅਤੇ ਅਸਤ੍ਰ ਲਕ ਨਾਲ ਬੰਨ੍ਹ ਕੇ ਚੰਦਨ ਦਾ ਟਿਕਾ ਲਗਾਵਾਂਗਾ

ਜਾ ਕਹੁ ਨੇਤ ਨਿਗਮ ਕਹਿ ਬੋਲਤ ਤਾਸੁ ਸੁ ਬਰੁ ਜਬ ਪਾਊਾਂ ॥੭੬॥

ਜਦ ਜਿਸ ਨੂੰ ਵੇਦ ਨੇਤਿ ਨੇਤਿ (ਬੇਅੰਤ) ਕਹਿੰਦੇ ਹਨ, ਉਸ ਤੋਂ ਸ੍ਰੇਸ਼ਠ ਵਰ ਪ੍ਰਾਪਤ ਕਰਾਂਗਾ ॥੭੬॥

ਬਿਸਨਪਦ ॥ ਸੋਰਠਿ ॥ ਤ੍ਵਪ੍ਰਸਾਦਿ ਕਥਤਾ ॥

ਬਿਸਨਪਦ: ਸੋਰਠਿ: ਤੇਰੀ ਕ੍ਰਿਪਾ ਨਾਲ ਕਹਿੰਦਾ ਹਾਂ:

ਅੰਤਰਜਾਮੀ ਅਭਯ ਭਵਾਨੀ ॥

ਜੋ ਅੰਤਰਜਾਮੀ ਅਤੇ ਭੈ ਰਹਿਤ ਭਵਾਨੀ ਹੈ,

ਅਤਿ ਹੀ ਨਿਰਖਿ ਪ੍ਰੇਮ ਪਾਰਸ ਕੋ ਚਿਤ ਕੀ ਬ੍ਰਿਥਾ ਪਛਾਨੀ ॥

(ਉਸ ਨੇ) ਪਾਰਸ (ਨਾਥ) ਦੇ ਅਤਿ ਅਧਿਕ ਪ੍ਰੇਮ ਨੂੰ ਵੇਖ ਕੇ, (ਉਸ ਦੇ) ਚਿਤ ਦੀ ਸਥਿਤੀ ਦੀ ਪਛਾਣ ਕਰ ਲਈ ਹੈ।

ਆਪਨ ਭਗਤ ਜਾਨ ਭਵਖੰਡਨ ਅਭਯ ਰੂਪ ਦਿਖਾਯੋ ॥

(ਉਸ ਨੂੰ) ਆਪਣਾ ਸੇਵਕ ਅਥਵਾ ਭਗਤ ਜਾਣ ਕੇ ਸੰਸਾਰਿਕ ਡਰ ਨੂੰ ਖੰਡਿਤ ਕਰਨ ਵਾਲਾ ਨਿਰਭੈ ਸਰੂਪ ਵਿਖਾ ਦਿੱਤਾ ਹੈ।

ਚਕ੍ਰਤ ਰਹੇ ਪੇਖਿ ਮੁਨਿ ਜਨ ਸੁਰ ਅਜਰ ਅਮਰ ਪਦ ਪਾਯੋ ॥੭੭॥

(ਉਸ ਨੂੰ) ਵੇਖ ਕੇ ਮੁਨੀ ਲੋਗ ਅਤੇ ਦੇਵਤੇ ਹੈਰਾਨ ਹੋ ਗਏ ਹਨ ਅਤੇ (ਉਨ੍ਹਾਂ ਨੇ) ਅਜਰ, ਅਮਰ ਪਦ ਪ੍ਰਾਪਤ ਕਰ ਲਿਆ ਹੈ ॥੭੭॥

ਸੋਭਿਤ ਬਾਮਹਿ ਪਾਨਿ ਕ੍ਰਿਪਾਣੀ ॥

(ਉਸ ਦੇ) ਖਬੇ ਹੱਥ ਵਿਚ ਕ੍ਰਿਪਾਨ ਸੁਸ਼ੋਭਿਤ ਹੈ,

ਜਾ ਤਰ ਜਛ ਕਿੰਨਰ ਅਸੁਰਨ ਕੀ ਸਬ ਕੀ ਕ੍ਰਿਯਾ ਹਿਰਾਨੀ ॥

ਜਿਸ ਦੇ ਅਧੀਨ ਯਕਸ਼, ਕਿੰਨਰ ਅਤੇ ਦੈਂਤਾਂ ਦੀ ਸਾਰੀ ਕ੍ਰਿਆ ਮਾਤ ਖਾਂਦੀ ਹੈ,

ਜਾ ਤਨ ਮਧੁ ਕੀਟਭ ਕਹੁ ਖੰਡ੍ਯੋ ਸੁੰਭ ਨਿਸੁੰਭ ਸੰਘਾਰੇ ॥

ਜਿਸ ਨਾਲ ਮਧੁ ਅਤੇ ਕੈਟਭ ਨੂੰ ਟੋਟੇ ਟੋਟੇ ਕੀਤਾ ਸੀ ਅਤੇ ਸੁੰਭ ਨਿਸੁੰਭ ਨੂੰ ਮਾਰਿਆ ਸੀ।

ਸੋਈ ਕ੍ਰਿਪਾਨ ਨਿਦਾਨ ਲਗੇ ਜਗ ਦਾਇਨ ਰਹੋ ਹਮਾਰੇ ॥੭੮॥

(ਹੇ ਭਵਾਨੀ!) ਉਹ ਕ੍ਰਿਪਾਨ ਜਗਤ ਦੇ ਅੰਤ ਕਾਲ ਤਕ ਮੇਰੇ ਸਜੇ ਹੱਥ ਵਿਚ ਰਹੇ ॥੭੮॥

ਜਾ ਤਨ ਬਿੜਾਲਾਛ ਚਿਛ੍ਰਾਦਿਕ ਖੰਡਨ ਖੰਡ ਉਡਾਏ ॥

ਜਿਸ (ਕ੍ਰਿਪਾਨ) ਨਾਲ ਬਿੜਾਲਾਛ ਅਤੇ ਚਿੱਛਰ ਆਦਿਕ ਦੈਂਤਾ ਨੂੰ ਟੋਟੇ ਟੋਟੇ ਕਰ ਕੇ ਉਡਾ ਦਿੱਤਾ ਹੈ।

ਧੂਲੀਕਰਨ ਧੂਮ੍ਰਲੋਚਨ ਕੇ ਮਾਸਨ ਗਿਧ ਰਜਾਏ ॥

ਧੂਲੀਕਰਨ ਅਤੇ ਧੂਮ੍ਰਲੋਚਨ (ਨਾਂ ਵਾਲੇ ਦੈਂਤਾਂ) ਦੇ ਮਾਸ ਨਾਲ ਗਿਧਾਂ ਨੂੰ ਰਜਾ ਦਿੱਤਾ ਹੈ।

ਰਾਮ ਰਸੂਲ ਕਿਸਨ ਬਿਸਨਾਦਿਕ ਕਾਲ ਕ੍ਰਵਾਲਹਿ ਕੂਟੇ ॥

ਰਾਮ, ਰਸੂਲ, ਕ੍ਰਿਸ਼ਨ, ਵਿਸ਼ਣੂ ਆਦਿ ਨੂੰ ਕਾਲ ਨੇ (ਜਿਸ) ਤਲਵਾਰ ਨਾਲ ਕੁਟਿਆ ਹੈ,

ਕੋਟਿ ਉਪਾਇ ਧਾਇ ਸਭ ਥਾਕੇ ਬਿਨ ਤਿਹ ਭਜਨ ਨ ਛੂਟੇ ॥੭੯॥

ਸਾਰੇ (ਲੋਕ) ਕਰੋੜਾਂ ਉਪਾ ਕਰ ਕੇ ਥਕ ਗਏ ਹਨ, ਪਰ ਉਸ ਦੇ ਭਜਨ ਤੋਂ ਬਿਨਾ (ਉਸ ਤਲਵਾਰ ਤੋਂ) ਬਚ ਨਹੀਂ ਸਕੇ ਹਨ ॥੭੯॥

ਬਿਸਨਪਦ ॥ ਸੂਹੀ ॥ ਤ੍ਵਪ੍ਰਸਾਦਿ ਕਥਤਾ ॥

ਬਿਸਨਪਦ: ਸੂਹੀ: ਤੇਰੀ ਕ੍ਰਿਪਾ ਨਾਲ ਕਹਿੰਦਾ ਹਾਂ:

ਸੋਭਿਤ ਪਾਨਿ ਕ੍ਰਿਪਾਨ ਉਜਾਰੀ ॥

(ਭਵਾਨੀ ਦੇ) ਹੱਥ ਵਿਚ ਲਿਸ਼ਕਦੀ ਹੋਈ ਤਲਵਾਰ ਸੁਸ਼ੋਭਿਤ ਹੈ,

ਜਾ ਤਨ ਇੰਦ੍ਰ ਕੋਟਿ ਕਈ ਖੰਡੇ ਬਿਸਨ ਕ੍ਰੋਰਿ ਤ੍ਰਿਪੁਰਾਰੀ ॥

ਜਿਸ ਨਾਲ ਕਈ ਕਰੋੜ ਇੰਦਰ, ਅਤੇ ਕਰੋੜਾਂ ਵਿਸ਼ਣੂ ਅਤੇ ਸ਼ਿਵ ਖੰਡਿਤ ਕੀਤੇ ਹਨ,

ਜਾ ਕਹੁ ਰਾਮ ਉਚਰ ਮੁਨਿ ਜਨ ਸਬ ਸੇਵਤ ਧਿਆਨ ਲਗਾਏ ॥

ਜਿਸ ਨੂੰ 'ਰਾਮ' ਕਹਿ ਕੇ ਸਾਰੇ ਮੁਨੀ ਲੋਗ ਧਿਆਨ ਲਗਾ ਕੇ ਸੇਵਾ (ਪੂਜਾ) ਕਰਦੇ ਹਨ,


Flag Counter