ਪਹਿਲਾਂ 'ਬਿਸੁਇਸੇਸ੍ਰਣੀ' (ਜਮਨਾ ਨਦੀ ਵਾਲੀ ਧਰਤੀ) ਪਦ ਆਖੋ।
ਫਿਰ 'ਜਾ ਚਰ ਪਤਿ' ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਨੂੰ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੪੫॥
ਪਹਿਲਾਂ 'ਜਦੁ ਨਾਇਕ ਨਾਇਕਾ' ਸ਼ਬਦ ਕਹੋ।
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਉਸ ਦੇ ਅੰਤ ਉਤੇ 'ਸਤ੍ਰੁ' ਪਦ ਰਖੋ।
(ਇਸ ਨੂੰ) ਚਿਤ ਵਿਚ ਤੁਫੰਗ ਦਾ ਨਾਮ ਸਮਝ ਲਵੋ ॥੮੪੬॥
ਅੜਿਲ:
ਪਹਿਲਾਂ 'ਦੁਆਰਾਵਤੀਸ ਬਲਭਾ' (ਦੁਆਰਿਕਾ ਦੇ ਸੁਆਮੀ ਕ੍ਰਿਸ਼ਨ ਦੀ ਪਿਆਰੀ ਨਦੀ ਜਮਨਾ) ਸ਼ਬਦ ਉਚਾਰੋ।
ਫਿਰ 'ਜਾ ਚਰ ਨਾਇਕ' ਪਦ ਨੂੰ ਜੋੜੋ।
ਉਸ ਦੇ ਅੰਤ ਵਿਚ 'ਸਤ੍ਰੁ' ਪਦ ਕਥਨ ਕਰੋ।
(ਇਸ ਨੂੰ) ਪ੍ਰਬੀਨ ਲੋਗ ਤੁਪਕ ਦਾ ਨਾਮ ਸਮਝ ਲੈਣ ॥੮੪੭॥
ਪਹਿਲਾਂ 'ਜਾਦੋ ਰਾਇ ਬਲਭਾ' ਸ਼ਬਦ ਆਖੋ।
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਕਥਨ ਕਰੋ।
(ਇਸ ਨੂੰ) ਸਭ ਸਿਆਣੇ ਲੋਗ ਤੁਪਕ ਦਾ ਨਾਮ ਸਮਝ ਲੈਣ ॥੮੪੮॥
ਪਹਿਲਾਂ 'ਦੁਆਰਕੇਂਦ੍ਰ ਬਲਭਿਨਿ' (ਕ੍ਰਿਸ਼ਨ ਦੀ ਪਿਆਰੀ ਜਮਨਾ ਵਾਲੀ ਧਰਤੀ) ਸ਼ਬਦ ਕਹੋ।
ਪਿਛੋਂ 'ਜਾ ਚਰ ਨਾਇਕ' ਕਥਨ ਕਰੋ।
(ਫਿਰ) ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਨੂੰ ਉਚਾਰੋ।
(ਇਸ ਨੂੰ) ਚਤੁਰ ਲੋਗ ਤੁਪਕ ਦਾ ਨਾਮ ਸਮਝ ਲੈਣ ॥੮੪੯॥
ਪਹਿਲਾਂ 'ਦੁਆਰਕੇਸ ਬਲਭਿਨ' ਨੂੰ ਬਿਆਨ ਕਰੋ।
ਮਗਰੋਂ 'ਜਾ ਚਰ' ਪਦ ਕਹਿ ਕੇ 'ਨਾਇਕ' ਪਦ ਕਥਨ ਕਰੋ।
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
(ਇਸ ਨੂੰ) ਸਭ ਚਤੁਰ ਤੁਪਕ ਦਾ ਨਾਮ ਸਮਝ ਲੈਣ ॥੮੫੦॥
ਚੌਪਈ:
ਪਹਿਲਾਂ 'ਦੁਆਰਕੇ ਅਨਿਨਿ' (ਜਮਨਾ ਵਾਲੀ ਧਰਤੀ) ਸ਼ਬਦ ਦਾ ਕਥਨ ਕਰੋ।
(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਨੂੰ ਕਹੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੫੧॥
ਪਹਿਲਾਂ 'ਜਦੁਨਾਥਨਨੀ' ਸ਼ਬਦ ਕਥਨ ਕਰੋ।
ਫਿਰ 'ਜਾ ਚਰ' ਕਹਿ ਕੇ 'ਨਾਇਕ' ਪਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਜਾਣ ਲਵੋ ॥੮੫੨॥
(ਪਹਿਲਾਂ) 'ਦੁਆਰਾਵਤੀ ਸਰਨਿਨ' (ਸ੍ਰੀ ਕ੍ਰਿਸ਼ਨ ਦੀ ਰਾਣੀ ਜਮਨਾ ਦੀ ਧਰਤੀ) ਸ਼ਬਦ ਕਹੋ।
(ਫਿਰ) 'ਜਾ ਚਰ' ਕਹਿ ਕੇ 'ਨਾਇਕ' ਪਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੮੫੩॥
ਅੜਿਲ:
ਪਹਿਲਾਂ 'ਦੁਆਰਾਵਤੀ ਨਾਇਕਨਿਨਿ' (ਜਮਨਾ ਨਦੀ ਵਾਲੀ ਧਰਤੀ) ਸ਼ਬਦ ਕਹੋ।
ਫਿਰ 'ਜਾ ਚਰ ਨਾਇਕ' ਸ਼ਬਦ ਨੂੰ ਜੋੜੋ।
ਇਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
(ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ, ਸਭ ਪ੍ਰਬੀਨ ਵਿਚਾਰ ਲੈਣ ॥੮੫੪॥
ਚੌਪਈ:
ਪਹਿਲਾਂ 'ਦੁਆਰਕਾ ਧਨਨੀ' ਸ਼ਬਦ ਕਥਨ ਕਰੋ।
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਕਹੋ।
(ਇਸ ਨੂੰ) ਮਨ ਵਿਚ ਤੁਫੰਗ ਦਾ ਨਾਮ ਵਿਚਾਰ ਲਵੋ ॥੮੫੫॥