ਜੋਸ਼ ਨਾਲ (ਲੜਦੇ ਹਨ) ॥੫੩੪॥
ਘੋੜੇ
ਕਲਾਬਾਜ਼ੀਆਂ ਪਾਂਦੇ ਹਨ,
ਜੁਝਾਰੂ
ਲੜਦੇ ਹਨ ॥੫੩੫॥
ਹਾਥੀਆਂ ਸਮੇਤ
ਸੂਰਮੇ
ਲਾਜ ਦੇ ਮਾਰੇ
ਭੱਜੇ ਜਾਂਦੇ ਹਨ ॥੫੩੬॥
ਢਾਲਾਂ ਚੂਰ-ਚੂਰ
ਹੋ ਗਈਆਂ ਹਨ
ਅਤੇ ਕਵਚ ਟੁੱਟ ਗਏ ਹਨ,
(ਸਰੀਰ) ਵੱਢੇ ਗਏ ਹਨ ॥੫੩੭॥
(ਉਸ ਨੇ) ਵੈਰੀ ਮਾਰੇ ਹਨ,
ਦੁਸ਼ਟ ਤਾੜੇ ਹਨ,
ਯੁੱਧ (ਉਸ ਨੇ) ਜਿੱਤਿਆ ਹੈ
(ਜਿਸ ਦੀ ਸ਼ਰਨ ਵਿੱਚ) ਸੀਤਾ (ਰਹਿੰਦੀ ਹੈ) ॥੫੩੮॥
ਆਕਾਸ਼ ਹੀ
(ਜਿਨ੍ਹਾਂ ਦਾ) ਘਰ ਹੈ,
(ਉਨ੍ਹਾਂ) ਹੂਰਾਂ ਨਾਲ
(ਉਹ) ਭਰਿਆ ਹੋਇਆ ਹੈ ॥੫੩੯॥
ਵਾਜੇ ਵੱਜਦੇ ਹਨ,
ਗਾਜ਼ੀ ਗੱਜਦੇ ਹਨ।
(ਉਨ੍ਹਾਂ ਨੂੰ ਵਾਰ ਕਰਨੇ) ਸੁੱਝਦੇ ਹਨ
ਅਤੇ ਚੰਗੀ ਤਰ੍ਹਾਂ ਜੂਝਦੇ ਹਨ ॥੫੪੦॥
ਤ੍ਰਿਗਤਾ ਛੰਦ
ਸੂਰਮੇ ਤੀਰ
ਛੱਡਦੇ ਹਨ
ਜੋ ਢਾਲਾਂ ('ਤੇ ਲੱਗਦੇ ਹਨ
ਅਤੇ ਵਿੱਚੋਂ) ਅੱਗ ਨਿਕਲਦੀ ਹੈ ॥੫੪੧॥
ਘੋੜਿਆਂ ਨੂੰ
ਸੂਰਮੇ
ਤਾੜ-ਤਾੜ
ਮਾਰਦੇ ਹਨ ॥੫੪੨॥
(ਯੁੱਧ ਨੂੰ) ਜਿੱਤ ਲਿਆ ਹੈ,
(ਕਵਚ) ਦਿੱਤੇ ਹਨ
ਅਤੇ (ਤੀਰ) ਚਲਾ
ਦਿੱਤੇ ਹਨ ॥੫੪੩॥
ਰਾਜੇ (ਰਾਵਣ) ਦੇ
ਗਾਜ਼ੀ
ਚਾਉ ਨਾਲ
ਧਾਵਾ ਕਰਦੇ ਹਨ ॥੫੪੪॥
ਜੋ ਡਿੱਗੇ ਹੋਏ ਹਨ,
(ਉਹ ਲਹੂ ਨਾਲ) ਭਿੱਜੇ ਪਏ ਹਨ।
ਲਹੂ (ਵਗ ਰਿਹਾ ਹੈ)
ਅਤੇ ਭੱਥੇ (ਡਿੱਗ ਪਏ ਹਨ) ॥੫੪੫॥
(ਸੂਰਮੇ) ਜੰਗ ਵਿੱਚ
(ਤੀਰ) ਸਾਧ ਕੇ