ਸ਼੍ਰੀ ਦਸਮ ਗ੍ਰੰਥ

ਅੰਗ - 470


ਬਹੁ ਸੁੰਦਰਤਾ ਰਮਾ ਦਈ ਤਿਨ ਬਿਮਲ ਅਮਲ ਮਤਿ ॥

ਰਮਾ (ਲੱਛਮੀ) ਨੇ ਉਸ ਨੂੰ ਬਹੁਤ ਸੁੰਦਰਤਾ ਦਿੱਤੀ ਹੈ, (ਇਸ ਲਈ ਉਸ ਦੀ) ਬੁੱਧੀ ਨਿਰਮਲ ਅਤੇ ਉਜਲੀ ਹੈ।

ਗਰਮਾ ਸਿਧਿ ਗਨੇਸ ਸ੍ਰਿੰਗ ਰਿਖਿ ਸਿੰਘਨਾਦ ਦੀਯ ॥

ਗਣੇਸ਼ ਨੇ (ਉਸ ਨੂੰ) ਗਰਿਮਾ ਸਿੱਧੀ (ਦਿੱਤੀ ਹੈ) ਅਤੇ ਸ੍ਰਿੰਗੀ ਰਿਸ਼ੀ ਨੇ 'ਸਿੰਘਨਾਦ' ਪ੍ਰਦਾਨ ਕੀਤਾ ਹੈ।

ਕਰਤ ਅਧਿਕ ਘਮਸਾਨ ਇਹੈ ਘਨ ਸ੍ਯਾਮ ਹੇਤ ਕੀਯ ॥

ਇਹ ਅਤਿ ਘਮਸਾਨ ਯੁੱਧ ਕਰਦਾ ਹੈ, (ਕਿਉਂਕਿ) 'ਘਨਸ਼ਿਆਮ' ਨੇ (ਉਸ ਨੂੰ) ਅਜਿਹਾ ਕੀਤਾ ਹੈ।

ਇਹ ਬਿਧਿ ਪ੍ਰਕਾਸ ਭੂਪਤਿ ਕੀਯੋ ਸੁਨਿ ਹਲਧਰ ਇਮ ਭਾਖਿਯੋ ॥

ਇਸ ਜੁਗਤ ਨਾਲ ਰਾਜਾ ਪ੍ਰਗਟ ਹੋਇਆ ਹੈ। ਬਲਰਾਮ ਨੇ ਸੁਣ ਕੇ ਇਸ ਤਰ੍ਹਾਂ ਕਿਹਾ,

ਬ੍ਰਿਜਨਾਥ ਅਨਾਥ ਸਨਾਥ ਤੁਮ ਬਡੋ ਸਤ੍ਰੁ ਰਨ ਮਧਿ ਹਯੋ ॥੧੭੨੯॥

ਹੇ ਬ੍ਰਜਨਾਥ! ਤੁਸੀਂ (ਅਸਾਂ) ਅਨਾਥਾਂ ਨੂੰ ਸਨਾਥ ਕੀਤਾ ਹੈ ਅਤੇ (ਇਤਨੇ) ਵਡੇ ਵੈਰੀ ਨੂੰ ਰਣ-ਭੂਮੀ ਵਿਚ ਮਾਰ ਦਿੱਤਾ ਹੈ ॥੧੭੨੯॥

ਸੋਰਠਾ ॥

ਸੋਰਠਾ:

ਪੁਨਿ ਬੋਲਿਓ ਬ੍ਰਿਜਚੰਦ ਸੰਕਰਖਨ ਸੋ ਕ੍ਰਿਪਾ ਕਰਿ ॥

ਸ੍ਰੀ ਕ੍ਰਿਸ਼ਨ ਫਿਰ ਕ੍ਰਿਪਾ ਪੂਰਵਕ ਬਲਰਾਮ ('ਸੰਕਰਖਨ') ਨੂੰ ਕਹਿਣ ਲਗੇ

ਜਾਦਵ ਇਕ ਮਤਿ ਮੰਦ ਗਰਬ ਕਰੈ ਬਹੁ ਭੁਜਾ ਕੋ ॥੧੭੩੦॥

ਕਿ (ਇਸ ਦੇ ਪੈਦਾ ਹੋਣ ਦਾ) ਇਕ ਕਾਰਨ ਮੰਦ-ਮਤਿ ਵਾਲੇ ਯਾਦਵ ਹਨ (ਜੋ ਆਪਣੀਆਂ) ਭੁਜਾਵਾਂ ਦਾ ਬਹੁਤ ਹੰਕਾਰ ਕਰਦੇ ਹਨ ॥੧੭੩੦॥

ਚੌਪਈ ॥

ਚੌਪਈ:

ਜਾਦਵ ਬੰਸ ਮਾਨ ਭਯੋ ਭਾਰੀ ॥

ਯਾਦਵ ਬੰਸ ਨੂੰ ਬਹੁਤ ਅਭਿਮਾਨ ਹੋ ਗਿਆ,

ਰਾਮ ਸ੍ਯਾਮ ਹਮਰੇ ਰਖਵਾਰੀ ॥

(ਉਨ੍ਹਾਂ ਦਾ ਵਿਸ਼ਵਾਸ ਹੈ ਕਿ) ਬਲਰਾਮ ਅਤੇ ਕ੍ਰਿਸ਼ਨ ਸਾਡੇ ਰਖਵਾਲੇ ਹਨ।

ਡੀਠ ਆਨ ਕੋ ਆਨਤ ਨਾਹੀ ॥

(ਇਸ ਲਈ) ਕਿਸੇ ਹੋਰ ਨੂੰ ਨਜ਼ਰ ਹੇਠਾਂ ਨਹੀਂ ਲਿਆਉਂਦੇ ਸਨ।

ਤਾ ਕੋ ਫਲੁ ਪਾਯੋ ਜਗ ਮਾਹੀ ॥੧੭੩੧॥

ਉਸੇ ਦਾ ਫਲ (ਉਨ੍ਹਾਂ ਨੇ) ਜਗਤ ਵਿਚ ਪਾਇਆ ਹੈ ॥੧੭੩੧॥

ਗਰਬ ਪ੍ਰਹਾਰੀ ਸ੍ਰੀ ਧਰਿ ਜਾਨੋ ॥

ਪਰਮਾਤਮਾ ਨੂੰ ਹੰਕਾਰ ਨਸ਼ਟ ਕਰਨ ਵਾਲਾ ਸਮਝੋ।

ਮੇਰੋ ਕਹਿਯੋ ਸਾਚੁ ਕਰਿ ਮਾਨੋ ॥

ਮੇਰੇ ਕਹੇ ਨੂੰ ਸਚ ਕਰ ਕੇ ਮੰਨੋ।

ਤਿਹ ਕੇ ਹੇਤ ਭੂਪ ਅਉਤਰਿਯੋ ॥

ਉਸੇ ਲਈ ਰਾਜੇ ਨੇ ਜਨਮ ਲਿਆ ਹੈ।

ਇਹ ਬਿਧਿ ਜਾਨ ਬਿਧਾਤਾ ਕਰਿਯੋ ॥੧੭੩੨॥

ਇਹ ਜੁਗਤ ਜਾਣ ਬੁਝ ਕੇ ਵਿਧਾਤਾ ਨੇ ਕੀਤੀ ਹੈ ॥੧੭੩੨॥

ਦੋਹਰਾ ॥

ਦੋਹਰਾ:

ਕਹਾ ਰੰਕ ਭੂਪਾਲ ਏ ਕਰਿਓ ਇਤੋ ਸੰਗ੍ਰਾਮ ॥

ਇਹ ਕੰਗਲਾ ਰਾਜਾ ਕੀ ਹੈ? ਜਿਸ ਨੇ ਇਤਨਾ ਵੱਡਾ ਯੁੱਧ ਕੀਤਾ ਹੈ।

ਜਾਦਵ ਗਰਬ ਬਿਨਾਸ ਹਿਤ ਉਪਜਾਯੋ ਸ੍ਰੀ ਰਾਮ ॥੧੭੩੩॥

ਯਾਦਵ ਕੁਲ ਦੇ ਅਭਿਮਾਨ ਨੂੰ ਖ਼ਤਮ ਕਰਨ ਲਈ ਸ੍ਰੀ ਰਾਮ (ਨੇ ਇਸ ਨੂੰ) ਪੈਦਾ ਕੀਤਾ ਹੈ ॥੧੭੩੩॥

ਚੌਪਈ ॥

ਚੌਪਈ:

ਜਾਦਵ ਕੁਲ ਤੇ ਗਰਬ ਨ ਗਯੋ ॥

(ਪਰ) ਯਾਦਵ ਕੁਲ ਵਿਚੋਂ ਅਭਿਮਾਨ ਨਹੀਂ ਗਿਆ ਹੈ।

ਇਨ ਕੇ ਨਾਮ ਹੇਤ ਰਿਖਿ ਭਯੋ ॥

(ਇਸ ਲਈ) ਇਨ੍ਹਾਂ ਦੇ ਵਿਨਾਸ਼ ਲਈ ਇਕ ਰਿਸ਼ੀ ਪ੍ਰਗਟ ਹੋਇਆ ਹੈ।

ਦੁਖ ਕੈ ਸ੍ਰਾਪ ਮੁਨੀਸੁਰ ਦੈ ਹੈ ॥

(ਉਸ ਨੂੰ) ਦੁਖ ਦੇਣ ਕਾਰਨ ਮੁਨੀਸ਼੍ਵਰ ਸਰਾਪ ਦੇਵੇਗਾ


Flag Counter