ਸ਼੍ਰੀ ਦਸਮ ਗ੍ਰੰਥ

ਅੰਗ - 1180


ਸ੍ਰੀ ਮਾਸੂਕ ਮਤੀ ਤਿਹ ਰਾਨੀ ॥

ਮਾਸੂਕ ਮਤੀ ਉਸ ਦੀ ਰਾਣੀ ਸੀ

ਰਵੀ ਚੰਦ੍ਰਵੀ ਕੈ ਇੰਦ੍ਰਾਨੀ ॥੧॥

ਜੋ ਸੂਰਜ, ਚੰਦ੍ਰਮਾ ਜਾਂ ਇੰਦਰ ਦੀਆਂ ਪਤਨੀਆਂ (ਵਰਗੀ ਸੁੰਦਰ ਸੀ) ॥੧॥

ਤਾ ਕੇ ਪੁਤ੍ਰ ਹੋਤ ਗ੍ਰਿਹ ਨਾਹੀ ॥

ਉਸ ਦੇ ਘਰ ਪੁੱਤਰ ਨਹੀਂ ਹੁੰਦਾ ਸੀ।

ਇਹ ਚਿੰਤਾ ਤ੍ਰਿਯ ਕੇ ਜਿਯ ਮਾਹੀ ॥

ਇਹੀ ਚਿੰਤਾ ਉਸ ਇਸਤਰੀ ਦੇ ਮਨ ਵਿਚ ਰਹਿੰਦੀ ਸੀ।

ਰਾਜਾ ਤੇ ਜਿਯ ਮਹਿ ਡਰ ਪਾਵੈ ॥

ਉਹ ਰਾਜੇ ਤੋਂ ਮਨ ਵਿਚ ਬਹੁਤ ਡਰਦੀ ਸੀ,

ਬਹੁ ਪੁਰਖਨ ਸੰਗ ਕੇਲ ਕਮਾਵੈ ॥੨॥

ਪਰ ਬਹੁਤ ਸਾਰੇ ਮਰਦਾਂ ਨਾਲ ਰਤੀ-ਕ੍ਰੀੜਾ ਕਰਦੀ ਸੀ ॥੨॥

ਅੜਿਲ ॥

ਅੜਿਲ:

ਏਕ ਦਿਵਸ ਸੁੰਦਰੀ ਝਰੋਖਾ ਬੈਠਿ ਬਰ ॥

ਇਕ ਦਿਨ ਉਹ ਉੱਤਮ ਸੁੰਦਰੀ (ਆਪਣੇ ਮੱਹਲ ਦੇ) ਝਰੋਖੇ ਵਿਚ ਬੈਠੀ ਸੀ

ਮਹਿਖਨ ਕੋ ਪਾਲਕ ਤਹ ਨਿਕਸਿਯੋ ਆਇ ਕਰਿ ॥

ਕਿ ਉਥੋਂ ਇਹ ਮੱਝਾਂ ਦਾ ਪਾਲੀ ਆ ਨਿਕਲਿਆ।

ਮੇਹੀਵਾਲ ਸੋਹਨੀ ਮੁਖ ਤੇ ਗਾਵਤੋ ॥

ਮੂੰਹ ਤੋਂ ਸੋਹਣੀ ਮੇਹੀਂਵਾਲ (ਦਾ ਕਿੱਸਾ) ਗਾ ਰਿਹਾ ਸੀ

ਹੋ ਸਭ ਨਾਰਿਨ ਕੇ ਚਿਤ ਕੌ ਚਲਾ ਚੁਰਾਵਤੋ ॥੩॥

ਅਤੇ ਸਾਰੀਆਂ ਇਸਤਰੀਆਂ ਦਾ ਚਿਤ ਚੁਰਾਈ ਜਾਂਦਾ ਸੀ ॥੩॥

ਦੋਹਰਾ ॥

ਦੋਹਰਾ:

ਸੁਨਿ ਰਾਨੀ ਸ੍ਰੁਤ ਨਾਦ ਧੁਨਿ ਮਾਰ ਕਰੀ ਬਿਸੰਭਾਰ ॥

ਰਾਣੀ ਨੇ (ਜਦ ਉਸ) ਦੀ ਸੁੰਦਰ ਧੁਨੀ ਕੰਨਾਂ ਨਾਲ ਸੁਣੀ ਤਾਂ ਕਾਮ ਦੇਵ ਨੇ (ਬਾਣ ਮਾਰ ਕੇ) ਬੇਸੁੱਧ ਕਰ ਦਿੱਤਾ।

ਰਮੋ ਮਹਿਖ ਪਾਲਕ ਭਏ ਇਹ ਬਿਧ ਕਿਯਾ ਬਿਚਾਰ ॥੪॥

ਉਸ ਨੇ ਮਨ ਵਿਚ ਇਸ ਤਰ੍ਹਾਂ ਸੋਚਿਆ ਕਿ ਮੱਝਾਂ ਦੇ ਪਾਲੀ ਨਾਲ ਰਮਣ ਕੀਤਾ ਜਾਏ ॥੪॥

ਚੌਪਈ ॥

ਚੌਪਈ:

ਮਹਿਖ ਚਰਾਵਤ ਥੋ ਵਹੁ ਜਹਾ ॥

ਜਿਥੇ ਉਹ ਮੱਝਾਂ ਚਰਾਉਂਦਾ ਸੀ,

ਰਾਨੀ ਗਈ ਰਾਤ੍ਰਿ ਕਹ ਤਹਾ ॥

ਰਾਣੀ ਰਾਤ ਨੂੰ ਉਥੇ ਗਈ।

ਦ੍ਵੈਕ ਘਰੀ ਪਾਛੇ ਪਤਿ ਜਾਗਾ ॥

ਦੋ ਕੁ ਘੜੀਆਂ ਬਾਦ ਪਤੀ ਜਾਗਿਆ

ਅਸਿ ਗਹਿ ਕਰ ਪਾਛੇ ਤ੍ਰਿਯ ਲਾਗਾ ॥੫॥

ਅਤੇ ਤਲਵਾਰ ਪਕੜ ਕੇ ਰਾਣੀ ਦੇ ਪਿਛੇ ਲਗ ਗਿਆ ॥੫॥

ਸਖੀ ਹੁਤੀ ਇਕ ਤਹਾ ਸ੍ਯਾਨੀ ॥

ਉਥੇ ਇਕ ਸਿਆਣੀ ਸਹੇਲੀ ਸੀ।

ਤਿਨ ਇਹ ਬਾਤ ਸਕਲ ਜਿਯ ਜਾਨੀ ॥

ਉਸ ਨੇ ਇਹ ਸਾਰੀ ਗੱਲ ਦਿਲ ਵਿਚ ਜਾਣ ਲਈ।

ਜੌ ਤਾ ਕੌ ਪਤਿ ਐਸ ਲਹੈ ਹੈ ॥

(ਉਸ ਨੇ ਸੋਚਿਆ ਕਿ) ਜੇ ਉਸ ਦਾ ਪਤੀ ਇਸ ਤਰ੍ਹਾਂ (ਦੂਜੇ ਪੁਰਸ਼ ਨਾਲ ਰਮਣ ਕਰਨ ਦੀ ਹਾਲਤ ਵਿਚ) ਵੇਖ ਲਵੇਗਾ

ਤੌ ਗ੍ਰਿਹ ਜਮ ਕੇ ਦੁਹੂੰ ਪਠੈ ਹੈ ॥੬॥

ਤਾਂ ਦੋਹਾਂ ਨੂੰ ਯਮ ਲੋਕ ਭੇਜ ਦੇਵੇਗਾ ॥੬॥

ਆਗੂ ਆਪਿ ਤਹਾ ਉਠਿ ਗਈ ॥

(ਉਹ) ਆਪ ਉਠ ਕੇ ਉਥੇ ਪਹਿਲਾਂ ਪਹੁੰਚ ਗਈ

ਰਾਨੀ ਜਹਾ ਮਿਲਤ ਤਿਹ ਭਈ ॥

ਜਿਥੇ ਰਾਣੀ ਉਸ (ਪਾਲੀ) ਨਾਲ ਸੰਯੋਗ ਸੁਖ ਮਾਣ ਰਹੀ ਸੀ।

ਐਚਿ ਅੰਗ ਤਿਹ ਤਬੈ ਜਗਾਯਾ ॥

(ਉਸ ਨੇ) ਉਸ ਦੇ ਸ਼ਰੀਰ ਨੂੰ ਟੁੰਬ ਕੇ ਜਗਾਇਆ

ਸਭ ਬ੍ਰਿਤਾਤ ਕਹਿ ਤਾਹਿ ਸੁਨਾਯਾ ॥੭॥

ਅਤੇ ਉਸ ਨੂੰ ਸਾਰਾ ਬ੍ਰਿਤਾਂਤ ਕਹਿ ਕੇ ਸੁਣਾ ਦਿੱਤਾ ॥੭॥

ਅੜਿਲ ॥

ਅੜਿਲ:

ਤ੍ਰਾਸ ਸਮੁੰਦ ਕੇ ਬਿਖੈ ਬੂਡਿ ਤਰੁਨੀ ਗਈ ॥

(ਇਹ ਗੱਲ ਸੁਣ ਕੇ) ਰਾਣੀ ਡਰ ਕੇ ਸਮੁੰਦਰ ਵਿਚ ਡੁਬ ਗਈ।

ਗਰੇ ਪਗਰਿਯਾ ਡਾਰਿ ਤਿਸੈ ਮਾਰਤ ਭਈ ॥

(ਉਸ ਨੇ) ਗੱਲ ਵਿਚ ਪਗੜੀ ਪਾ ਕੇ ਉਸ (ਪਾਲੀ) ਨੂੰ ਮਾਰ ਦਿੱਤਾ।

ਏਕ ਬਡੇ ਦ੍ਰੁਮ ਸੰਗ ਦਯੋ ਲਟਕਾਇ ਕੈ ॥

ਇਕ ਵੱਡੇ ਬ੍ਰਿਛ ਨਾਲ (ਉਸ ਨੂੰ) ਲਟਕਾ ਦਿੱਤਾ

ਹੋ ਬਸਤ੍ਰ ਉਤਾਰਿ ਤਰ ਨ੍ਰਹਾਤ ਭਈ ਤਹ ਜਾਇ ਕੈ ॥੮॥

ਅਤੇ ਬਸਤ੍ਰ ਉਤਾਰ ਕੇ ਉਸ ਦੇ ਹੇਠਾਂ ਜਾ ਕੇ ਨਹਾਉਣ ਲਗ ਗਈ ॥੮॥

ਚੌਪਈ ॥

ਚੌਪਈ:

ਅਹਿ ਧੁਜ ਰਾਜ ਤਹਾ ਤਬ ਆਯੋ ॥

ਤਦ ਰਾਜਾ ਅਹਿ ਧੁਜ ਉਥੇ ਪਹੁੰਚ ਗਿਆ

ਨ੍ਰਹਾਤ ਮ੍ਰਿਤਕ ਤਰ ਤ੍ਰਿਯ ਲਖਿ ਪਾਯੋ ॥

ਅਤੇ ਮੁਰਦੇ ਦੇ ਹੇਠਾਂ ਇਸਤਰੀ ਨੂੰ ਨਹਾਉਂਦਿਆਂ ਵੇਖਿਆ।

ਪੂਛਤ ਪਕਰਿ ਤਬੈ ਤਿਹ ਭਯੋ ॥

ਤਦ ਹੀ (ਉਸ ਨੇ) ਇਸਤਰੀ ਨੂੰ ਪਕੜ ਕੇ ਪੁਛਿਆ

ਜਰਿ ਬਰਿ ਆਠ ਟੂਕ ਹ੍ਵੈ ਗਯੋ ॥੯॥

ਅਤੇ ਸੜ ਬਲ ਕੇ ਅੱਠ ਟੋਟੇ ਹੋ ਗਿਆ ॥੯॥

ਦੋਹਰਾ ॥

ਦੋਹਰਾ:

ਨਿਜੁ ਧਾਮਨ ਕਹ ਛੋਰਿ ਕੈ ਕ੍ਯੋ ਆਈ ਇਹ ਠੌਰ ॥

(ਕਹਿਣ ਲਗਾ ਕਿ) ਆਪਣੇ ਘਰ ਨੂੰ ਛਡ ਕੇ (ਤੂੰ) ਇਥੇ ਕਿਉਂ ਆਈ ਹੈਂ।

ਸਾਚੁ ਕਹੈ ਤੌ ਛਾਡਿ ਹੌ ਹਨੋ ਕਹੈ ਕਛੁ ਔਰ ॥੧੦॥

ਜੇ ਸੱਚ ਕਹੇਂਗੀ ਤਾਂ ਛਡ ਦਿਆਂਗਾ ਅਤੇ ਜੇ ਕੁਝ ਹੋਰ ਕਹੇਂਗੀ ਤਾਂ ਮਾਰ ਦਿਆਂਗਾ ॥੧੦॥

ਚੌਪਈ ॥

ਚੌਪਈ:

ਤਬ ਤ੍ਰਿਯ ਜੋਰਿ ਦੁਹੂੰ ਕਰ ਲਿਆ ॥

ਤਦ ਇਸਤਰੀ ਨੇ ਦੋਵੇਂ ਹੱਥ ਜੋੜ ਲਏ

ਪਤਿ ਪਾਇਨਿ ਤਰ ਮਸਤਕਿ ਦਿਯਾ ॥

ਅਤੇ ਪਤੀ ਦੇ ਪੈਰਾਂ ਵਿਚ ਸਿਰ ਰਖ ਦਿੱਤਾ।

ਪ੍ਰਥਮ ਸੁਨਹੁ ਪਿਯ ਬੈਨ ਹਮਾਰੇ ॥

ਹੇ ਪ੍ਰੀਤਮ! ਪਹਿਲਾਂ ਮੇਰੀ ਗੱਲ ਸੁਣੋ।

ਬਹੁਰਿ ਕਰਹੁ ਜੋ ਹ੍ਰਿਦੈ ਤਿਹਾਰੇ ॥੧੧॥

ਫਿਰ ਜੋ ਦਿਲ ਵਿਚ ਆਏ, ਉਹੀ ਕਰੋ ॥੧੧॥

ਮੋਰੇ ਬਢੀ ਅਧਿਕ ਚਿੰਤਾ ਚਿਤ ॥

ਮੇਰੇ ਚਿਤ ਵਿਚ ਬਹੁਤ ਚਿੰਤਾ ਵੱਧ ਗਈ ਸੀ।

ਧ੍ਰਯਾਨ ਧਰੋ ਸ੍ਰੀਪਤਿ ਕੌ ਨਿਤਿਪ੍ਰਤਿ ॥

(ਇਸ ਲਈ ਮੈਂ) ਹਰ ਰੋਜ਼ ਵਿਸ਼ਣੂ ਭਗਵਾਨ ਦਾ ਧਿਆਨ ਧਰਦੀ ਸਾਂ

ਪੂਤ ਦੇਹੁ ਪ੍ਰਭੁ ਧਾਮ ਹਮਾਰੇ ॥

ਕਿ ਹੇ ਪ੍ਰਭੂ! ਸਾਡੇ ਘਰ (ਇਕ) ਪੁੱਤਰ ਦੇ ਦਿਓ