ਸ਼੍ਰੀ ਦਸਮ ਗ੍ਰੰਥ

ਅੰਗ - 432


ਦੋਹਰਾ ॥

ਦੋਹਰਾ:

ਦਸ ਭੂਪਨ ਅਵਿਲੋਕਿਯੋ ਉਗ੍ਰ ਹਨਿਯੋ ਬਰਬੰਡ ॥

ਦਸ ਰਾਜਿਆਂ ਨੇ ਵੇਖਿਆ ਕਿ ਬਲਵਾਨ ਉਗ੍ਰ ਸਿੰਘ ਮਾਰਿਆ ਗਿਆ ਹੈ,

ਜੁਧ ਕਾਜ ਆਵਤ ਭਏ ਜਿਹ ਬਲ ਭੁਜਾ ਪ੍ਰਚੰਡ ॥੧੩੫੧॥

(ਤਦ ਸਾਰੇ) ਯੁੱਧ ਕਰਨ ਲਈ ਆ ਗਏ, ਜਿਨ੍ਹਾਂ ਦੀਆਂ ਭੁਜਾਵਾਂ ਵਿਚ ਪ੍ਰਚੰਡ ਬਲ ਸੀ ॥੧੩੫੧॥

ਸਵੈਯਾ ॥

ਸਵੈਯਾ:

ਅਨੂਪਮ ਸਿੰਘ ਅਪੂਰਬ ਸਿੰਘ ਚਲੇ ਰਨ ਕਉ ਮਨਿ ਕੋਪੁ ਬਢਾਯੋ ॥

ਅਨੂਪ ਸਿੰਘ, ਅਪੂਰਬ ਸਿੰਘ ਮਨ ਵਿਚ ਕ੍ਰੋਧ ਵਧਾ ਕੇ ਯੁੱਧ ਨੂੰ ਚਲੇ ਹਨ।

ਆਗੇ ਹੁਇ ਕੰਚਨ ਸਿੰਘ ਚਲਿਯੋ ਬਲਿ ਆਵਤ ਕੋ ਤਿਹਿ ਬਾਨ ਲਗਾਯੋ ॥

ਇਨ੍ਹਾਂ ਤੋਂ ਅਗੇ ਕੰਚਨ ਸਿੰਘ ਚਲਿਆ ਹੈ ਅਤੇ ਉਨ੍ਹਾਂ ਨੇ ਆਉਂਦਿਆਂ ਹੀ ਬਲਰਾਮ ਉਤੇ ਬਾਣ ਚਲਾ ਦਿੱਤੇ।

ਸ੍ਯੰਦਨ ਹੂੰ ਤੇ ਗਿਰਿਯੋ ਮ੍ਰਿਤ ਹੁਇ ਤਬ ਜੋਤਿ ਸਬੂਹ ਤਹਾ ਠਹਰਾਯੋ ॥

ਕੰਚਨ ਸਿੰਘ ਮਰ ਕੇ ਰਥ ਉਤੇ ਡਿਗ ਪਿਆ (ਪਰ) ਉਸ ਦੀ ਆਤਮਾ ਉਸ ਵੇਲੇ ਜੋਤਿ ਸਰੂਪ ਹੋ ਕੇ ਉਥੇ ਟਿਕ ਗਈ।

ਬਾਨ ਲਗਿਯੋ ਹਨੁਮਾਨਿ ਕਿਧੋ ਰਵਿ ਕੋ ਫਲੁ ਜਾਨ ਕੈ ਭੂਮਿ ਗਿਰਾਯੋ ॥੧੩੫੨॥

(ਇੰਜ ਪ੍ਰਤੀਤ ਹੁੰਦਾ ਹੈ, ਮਾਨੋ) ਹਨੂਮਾਨ ਨੂੰ ਬਾਣ ਲਗਿਆ ਹੈ, ਜਦੋਂ ਉਹ ਸੂਰਜ ਨੂੰ ਫਲ ਜਾਣ ਕੇ ਖਾਣ ਜਾ ਰਿਹਾ ਸੀ ਅਤੇ (ਇੰਦਰ ਨੇ ਉਸ ਨੂੰ) ਭੂਮੀ ਉਤੇ ਡਿਗਾ ਦਿੱਤਾ ਸੀ ॥੧੩੫੨॥

ਦੋਹਰਾ ॥

ਦੋਹਰਾ:

ਕੋਪ ਸਿੰਘ ਕੋ ਹਤ ਕੀਯੋ ਕੋਟਿ ਸਿੰਘ ਕੋ ਮਾਰਿ ॥

ਕੋਪਿ ਸਿੰਘ ਨੂੰ ਨਸ਼ਟ ਕਰ ਕੇ (ਫਿਰ) ਕੋਟਿ ਸਿੰਘ ਨੂੰ ਮਾਰ ਦਿੱਤਾ।

ਅਉਰ ਅਪੂਰਬ ਸਿੰਘ ਹਤਿਓ ਮੋਹ ਸਿੰਘ ਸੰਘਾਰਿ ॥੧੩੫੩॥

ਅਪੂਰਬ ਸਿੰਘ ਨੂੰ ਮਾਰ ਦਿੱਤਾ ਅਤੇ ਮੋਹ ਸਿੰਘ ਨੂੰ ਵੀ ਸੰਘਾਰ ਦਿੱਤਾ ॥੧੩੫੩॥

ਚੌਪਈ ॥

ਚੌਪਈ:

ਕਟਕ ਸਿੰਘ ਕੋ ਪੁਨਿ ਹਨ ਦਯੋ ॥

ਫਿਰ ਕਟਕ ਸਿੰਘ ਨੂੰ ਮਾਰ ਦਿੱਤਾ,

ਕ੍ਰਿਸਨ ਸਿੰਘ ਕੋ ਤਬ ਬਧ ਕਯੋ ॥

ਤਦੋਂ ਕ੍ਰਿਸ਼ਨ ਸਿੰਘ ਨੂੰ ਖ਼ਤਮ ਕਰ ਦਿੱਤਾ।

ਕੋਮਲ ਸਿੰਘਹਿ ਬਾਨ ਲਗਾਯੋ ॥

(ਫਿਰ) ਕੋਮਲ ਸਿੰਘ ਨੂੰ ਬਾਣ ਮਾਰਿਆ

ਬੇਗ ਤਾਹਿ ਜਮ ਧਾਮਿ ਪਠਾਯੋ ॥੧੩੫੪॥

ਅਤੇ ਉਸ ਨੂੰ ਤੁਰਤ ਯਮ-ਲੋਕ ਭੇਜ ਦਿੱਤਾ ॥੧੩੫੪॥

ਪੁਨਿ ਕਨਕਾਚਲ ਸਿੰਘ ਸੰਘਾਰਿਓ ॥

ਫਿਰ ਕਨਕਾਚਲ (ਸੁਮੇਰ) ਸਿੰਘ ਨੂੰ ਸੰਘਾਰ ਦਿੱਤਾ

ਅਨੂਪਮ ਸਿੰਘ ਨਰਨ ਤੇ ਹਾਰਿਓ ॥

ਅਤੇ ਅਨੂਪਮ ਸਿੰਘ ਸੂਰਮਿਆਂ ਤੋਂ ਹਾਰ ਗਿਆ।

ਬਲਿ ਕੈ ਆਨਿ ਸਾਮੁਹੇ ਭਯੋ ॥

(ਉਹ) ਬਲ ਨਾਲ ਆ ਕੇ ਸਾਹਮਣੇ ਹੋਇਆ

ਉਤ ਤੇ ਰਾਮ ਓਰ ਸੋ ਗਯੋ ॥੧੩੫੫॥

ਅਤੇ ਉਧਰ ਬਲਰਾਮ ਵਲ ਗਿਆ ॥੧੩੫੫॥

ਦੋਹਰਾ ॥

ਦੋਹਰਾ:

ਬਲੀ ਅਨੂਪਮ ਸਿੰਘ ਅਤਿ ਬਲ ਸੋ ਲਰਿਓ ਰਿਸਾਇ ॥

ਬਲਵਾਨ ਅਨੂਪ ਸਿੰਘ ਬਹੁਤ ਕ੍ਰੋਧ ਕਰ ਕੇ ਬਲਰਾਮ ਨਾਲ ਲੜਿਆ।

ਬਹੁਤੁ ਬਿਸਨ ਭਟ ਜੁਧੁ ਕਰਿ ਜਮਪੁਰਿ ਦਏ ਪਠਾਇ ॥੧੩੫੬॥

ਬਿਸਨ (ਸਿੰਘ) ਸੂਰਮੇ ਨੇ ਯੁੱਧ ਕਰ ਕੇ ਬਹੁਤ ਸਾਰੇ ਯੋਧੇ ਯਮ-ਪੁਰੀ ਵਿਚ ਭੇਜ ਦਿੱਤੇ ॥੧੩੫੬॥

ਸਵੈਯਾ ॥

ਸਵੈਯਾ: