ਸ਼੍ਰੀ ਦਸਮ ਗ੍ਰੰਥ

ਅੰਗ - 702


ਬੇਰਕਤਤਾ ਇਕ ਆਨ ॥

ਇਕ ਹੋਰ 'ਬੇਰਕਤਤਾ' (ਨਾਮ ਵਾਲਾ ਸੂਰਮਾ) ਹੈ

ਜਿਹ ਸੋ ਨ ਆਨ ਪ੍ਰਧਾਨ ॥੨੬੩॥

ਜਿਸ ਵਰਗਾ ਹੋਰ (ਕੋਈ) ਪ੍ਰਧਾਨ (ਯੋਧਾ) ਨਹੀਂ ਹੈ ॥੨੬੩॥

ਸਤਸੰਗ ਅਉਰ ਸੁਬਾਹ ॥

(ਇਕ) ਹੋਰ 'ਸਤਸੰਗ' (ਨਾਮ ਵਾਲਾ) ਯੋਧਾ ਹੈ

ਜਿਹ ਦੇਖ ਜੁਧ ਉਛਾਹ ॥

ਜਿਸ ਵਿਚ ਯੁੱਧ ਲਈ ਉਤਸਾਹ ਵੇਖਿਆ ਜਾਂਦਾ ਹੈ।

ਭਟ ਨੇਹ ਨਾਮ ਅਪਾਰ ॥

(ਇਕ ਹੋਰ) 'ਨੇਮ' ਨਾਮ ਵਾਲਾ ਅਪਾਰ ਯੋਧਾ ਹੈ

ਬਲ ਜਉਨ ਕੋ ਬਿਕਰਾਰ ॥੨੬੪॥

ਜਿਸ ਵਿਚ ਭਿਆਨਕ ਬਲ ਹੈ ॥੨੬੪॥

ਇਕ ਪ੍ਰੀਤਿ ਅਰੁ ਹਰਿ ਭਗਤਿ ॥

ਇਕ 'ਪ੍ਰੀਤਿ' ਅਤੇ (ਦੂਜਾ) 'ਹਰਿ-ਭਗਤਿ' (ਨਾਮ ਵਾਲੇ ਯੋਧੇ ਹਨ)

ਜਿਹ ਜੋਤਿ ਜਗਮਗ ਜਗਤਿ ॥

ਜਿਨ੍ਹਾਂ ਦੀ ਜੋਤਿ ਜਗਤ ਵਿਚ ਜਗ ਮਗ ਕਰ ਰਹੀ ਹੈ।

ਭਟ ਦਤ ਮਤ ਮਹਾਨ ॥

(ਇਕ ਹੋਰ) ਮਹਾਨ ਮਤ ਵਾਲਾ 'ਦਤਮਤ' (ਨਾਮ ਵਾਲਾ ਯੋਧਾ ਹੈ)

ਸਬ ਠਉਰ ਮੈ ਪਰਧਾਨ ॥੨੬੫॥

ਜੋ ਸਭ ਥਾਂਵਾਂ ਵਿਚ ਪ੍ਰਧਾਨ ਹੈ ॥੨੬੫॥

ਇਕ ਅਕ੍ਰੁਧ ਅਉਰ ਪ੍ਰਬੋਧ ॥

ਇਕ 'ਅਕ੍ਰੁਧ' ਅਤੇ ਦੂਜਾ 'ਪ੍ਰਬੋਧ' (ਨਾਮ ਵਾਲੇ ਯੋਧੇ ਹਨ)

ਰਣ ਦੇਖਿ ਕੈ ਜਿਹ ਕ੍ਰੋਧ ॥

ਜਿਨ੍ਹਾਂ ਨੂੰ ਰਣ-ਭੂਮੀ ਵੇਖ ਕੇ ਕ੍ਰੋਧ ਚੜ੍ਹ ਜਾਂਦਾ ਹੈ।

ਇਹ ਭਾਤਿ ਸੈਨ ਬਨਾਇ ॥

ਇਸ ਤਰ੍ਹਾਂ ਦੀ ਸੈਨਾ ਬਣਾ ਕੇ

ਦੁਹੁ ਦਿਸਿ ਨਿਸਾਨ ਬਜਾਇ ॥੨੬੬॥

ਦੋਹਾਂ ਪਾਸੇ ਧੌਂਸੇ ਵਜਣ ਲਗੇ ਹਨ ॥੨੬੬॥

ਦੋਹਰਾ ॥

ਦੋਹਰਾ:

ਇਹ ਬਿਧਿ ਸੈਨ ਬਨਾਇ ਕੈ ਚੜੇ ਨਿਸਾਨ ਬਜਾਇ ॥

ਇਸ ਤਰ੍ਹਾਂ ਸੈਨਾ ਤਿਆਰ ਕਰ ਕੇ ਧੌਂਸੇ ਵਜਾ ਕੇ ਚੜ੍ਹ ਪਏ ਹਨ।

ਜਿਹ ਜਿਹ ਬਿਧਿ ਆਹਵ ਮਚ੍ਯੋ ਸੋ ਸੋ ਕਹਤ ਸੁਨਾਇ ॥੨੬੭॥

ਜਿਸ ਜਿਸ ਤਰ੍ਹਾਂ ਦਾ ਯੁੱਧ ਹੋਇਆ ਹੈ, ਉਹ ਉਹ ਕਹਿ ਕੇ ਸੁਣਾਉਂਦਾ ਹਾਂ ॥੨੬੭॥

ਸ੍ਰੀ ਭਗਵਤੀ ਛੰਦ ॥

ਸ੍ਰੀ ਭਗਵਤੀ ਛੰਦ:

ਕਿ ਸੰਬਾਹ ਉਠੇ ॥

ਯੋਧੇ ਉਠ ਪਏ ਹਨ (ਅਰਥਾਂਤਰ-ਵਿਵਾਦ ਛਿੜ ਪਿਆ ਹੈ)

ਕਿ ਸਾਵੰਤ ਜੁਟੇ ॥

ਬਲਵਾਨ ਸੂਰਮੇ (ਯੁੱਧ ਵਿਚ) ਜੁਟ ਗਏ ਹਨ।

ਕਿ ਨੀਸਾਣ ਹੁਕੇ ॥

ਧੌਂਸੇ ਗੂੰਜਦੇ ਹਨ,

ਕਿ ਬਾਜੰਤ੍ਰ ਧੁਕੇ ॥੨੬੮॥

ਵਾਜੇ ਧੁਕ ਧੁਕ ਕਰਦੇ ਹਨ ॥੨੬੮॥

ਕਿ ਬੰਬਾਲ ਨੇਜੇ ॥

ਨੇਜ਼ਿਆਂ ਦੇ ਬੰਬਲ (ਅਰਥਾਤ ਝਾਲਰਾਂ)

ਕਿ ਜੰਜ੍ਵਾਲ ਤੇਜੇ ॥

ਅੱਗ ਦੀਆਂ ਪ੍ਰਚੰਡ ਲਾਟਾਂ (ਮਾਲੂਮ ਹੁੰਦੀਆਂ ਹਨ)।

ਕਿ ਸਾਵੰਤ ਢੂਕੇ ॥

ਸੂਰਮੇ (ਇਕ ਦੂਜੇ ਦੇ ਨੇੜੇ) ਢੁਕ ਰਹੇ ਹਨ

ਕਿ ਹਾ ਹਾਇ ਕੂਕੇ ॥੨੬੯॥

ਅਤੇ (ਮੂੰਹ ਤੋਂ) 'ਹਾ ਹਾਇ' ਕੂਕ ਰਹੇ ਹਨ ॥੨੬੯॥

ਕਿ ਸਿੰਧੂਰ ਗਜੇ ॥

ਸਿੰਧੂਰੇ ਹੋਏ (ਹਾਥੀ) ਗਜਦੇ ਹਨ,

ਕਿ ਤੰਦੂਰ ਬਜੇ ॥

ਛੋਟੇ ਢੋਲ ਵਜਦੇ ਹਨ,

ਕਿ ਸੰਬਾਹ ਜੁਟੇ ॥

ਯੋਧੇ (ਆਪਸ ਵਿਚ) ਜੁਟ ਗਏ ਹਨ,

ਕਿ ਸੰਨਾਹ ਫੁਟੇ ॥੨੭੦॥

ਕਵਚ ਫੁਟ ਰਹੇ ਹਨ ॥੨੭੦॥

ਕਿ ਡਾਕੰਤ ਡਉਰੂ ॥

ਡੌਰੇ ਡਕ ਡਕ ਕਰ ਕੇ ਬੋਲਦੇ ਹਨ,

ਕਿ ਭ੍ਰਾਮੰਤ ਭਉਰੂ ॥

ਘੋੜੇ ('ਭਉਰੂ') ਭਰਮਦੇ ਫਿਰਦੇ ਹਨ।

ਕਿ ਆਹਾੜਿ ਡਿਗੇ ॥

ਯੁੱਧਭੂਮੀ ਵਿਚ (ਸੂਰਮੇ) ਡਿਗ ਰਹੇ ਹਨ,

ਕਿ ਰਾਕਤ੍ਰ ਭਿਗੇ ॥੨੭੧॥

ਲਹੂ ਨਾਲ ਭਿਜੇ ਹੋਏ ਹਨ ॥੨੭੧॥

ਕਿ ਚਾਮੁੰਡ ਚਰਮੰ ॥

ਚਾਮੁੰਡਾ (ਦੇਵੀ ਨੂੰ) ਢਾਲ ਬਣਾ ਕੇ

ਕਿ ਸਾਵੰਤ ਧਰਮੰ ॥

(ਅਰਥਾਤ ਉਸ ਦੀ ਸਰਪ੍ਰਸਤੀ ਪ੍ਰਾਪਤ ਕਰ ਕੇ) ਸ਼ੂਰਵੀਰ ਆਪਣਾ ਧਰਮ (ਨਿਭਾਉਂਦੇ ਹਨ)

ਕਿ ਆਵੰਤ ਜੁਧੰ ॥

ਸ਼ਸਤ੍ਰ ਸਜਾ ਕੇ

ਕਿ ਸਾਨਧ ਬਧੰ ॥੨੭੨॥

ਯੁੱਧ-ਭੂਮੀ ਵਿਚ ਆਉਂਦੇ ਹਨ ॥੨੭੨॥

ਕਿ ਸਾਵੰਤ ਸਜੇ ॥

ਮਹਾਨ ਯੋਧੇ (ਸ਼ਸਤ੍ਰਾਂ ਨਾਲ ਪੂਰੀ ਤਰ੍ਹਾਂ) ਸਜੇ ਹੋਏ ਹਨ,

ਕਿ ਨੀਸਾਣ ਬਜੇ ॥

ਨਗਾਰੇ ਵਜਦੇ ਹਨ,

ਕਿ ਜੰਜ੍ਵਾਲ ਕ੍ਰੋਧੰ ॥

ਕ੍ਰੋਧ ਰੂਪ ਜਵਾਲਾ (ਦੀਆਂ ਲਪਟਾਂ ਨਿਕਲਦੀਆਂ ਹਨ)

ਕਿ ਬਿਸਾਰਿ ਬੋਧੰ ॥੨੭੩॥

ਜਿਸ ਨਾਲ ਅਕਲ ਗਵਾਚ ਜਾਂਦੀ ਹੈ ॥੨੭੩॥

ਕਿ ਆਹਾੜ ਮਾਨੀ ॥

(ਯੋਧੇ) ਯੁੱਧ ਨੂੰ (ਇੰਜ) ਮੰਨਦੇ ਹਨ

ਕਿ ਜ੍ਯੋਂ ਮਛ ਪਾਨੀ ॥

ਜਿਉਂ ਮੱਛੀ ਪਾਣੀ (ਨੂੰ ਮੰਨਦੀ ਹੈ)।

ਕਿ ਸਸਤ੍ਰਾਸਤ੍ਰ ਬਾਹੈ ॥

ਸ਼ਸਤ੍ਰ ਅਤੇ ਅਸਤ੍ਰ ਚਲਾਉਂਦੇ ਹਨ

ਕਿ ਜ੍ਯੋਂ ਜੀਤ ਚਾਹੈ ॥੨੭੪॥

ਜਿਵੇਂ ਕਿ ਜਿਤ ਚਾਹੁੰਦੇ ਹਨ ॥੨੭੪॥

ਕਿ ਸਾਵੰਤ ਸੋਹੇ ॥

ਸੂਰਵੀਰ (ਇਸ ਤਰ੍ਹਾਂ) ਸ਼ੋਭਾ ਪਾ ਰਹੇ ਹਨ

ਕਿ ਸਾਰੰਗ ਰੋਹੇ ॥

(ਮਾਨੋ) ਸ਼ੇਰ ਗੁੱਸੇ ਵਿਚ ਹੋਵੇ।