ਸ਼੍ਰੀ ਦਸਮ ਗ੍ਰੰਥ

ਅੰਗ - 21


ਅਦ੍ਵੈਖੰ ਅਭੇਖੰ ਅਜੋਨੀ ਸਰੂਪੇ ॥

(ਉਹ) ਦ੍ਵੈਸ਼-ਰਹਿਤ, ਭੇਖ ਰਹਿਤ, ਅਤੇ ਅਜੂਨੀ ਸਰੂਪ ਵਾਲਾ ਹੈ,

ਨਮੋ ਏਕ ਰੂਪੇ ਨਮੋ ਏਕ ਰੂਪੇ ॥੪॥੯੪॥

(ਉਸ) ਇਕ ਰੂਪ ਵਾਲੇ ਨੂੰ ਨਮਸਕਾਰ ਹੈ, ਇਕ ਰੂਪ ਵਾਲੇ ਨੂੰ ਨਮਸਕਾਰ ਹੈ ॥੪॥੯੪॥

ਪਰੇਅੰ ਪਰਾ ਪਰਮ ਪ੍ਰਗਿਆ ਪ੍ਰਕਾਸੀ ॥

(ਉਹ ਪਰਮ ਸੱਤਾ) ਪਰੇ ਤੋਂ ਪਰੇ ਹੈ, ਸ੍ਰੇਸ਼ਠ ਬੁੱਧੀ ('ਪ੍ਰਗਿਆ') ਨੂੰ ਪ੍ਰਕਾਸ਼ਿਤ ਕਰਨ ਵਾਲੀ ਹੈ,

ਅਛੇਦੰ ਅਛੈ ਆਦਿ ਅਦ੍ਵੈ ਅਬਿਨਾਸੀ ॥

ਛੇਦਨ ਤੋਂ ਰਹਿਤ, ਨਾਸ਼ ਤੋਂ ਰਹਿਤ, ਮੁੱਢ ਕਦੀਮੀ, ਦ੍ਵੈਤ ਤੋਂ ਰਹਿਤ ਅਤੇ ਅਵਿਨਾਸ਼ੀ ਹੈ।

ਨ ਜਾਤੰ ਨ ਪਾਤੰ ਨ ਰੂਪੰ ਨ ਰੰਗੇ ॥

(ਉਸ ਦੀ) ਨਾ ਜਾਤਿ ਹੈ, ਨਾ ਬਰਾਦਰੀ ਹੈ, ਨਾ ਰੂਪ ਹੈ ਅਤੇ ਨਾ ਹੀ ਰੰਗ,

ਨਮੋ ਆਦਿ ਅਭੰਗੇ ਨਮੋ ਆਦਿ ਅਭੰਗੇ ॥੫॥੯੫॥

(ਉਸ) ਮੁੱਢ ਕਦੀਮੀ ਅਤੇ ਨਾਸ਼ ਤੋਂ ਰਹਿਤ ਨੂੰ ਨਮਸਕਾਰ ਹੈ ॥੫॥੯੫॥

ਕਿਤੇ ਕ੍ਰਿਸਨ ਸੇ ਕੀਟ ਕੋਟੈ ਉਪਾਏ ॥

(ਉਸ ਨੇ) ਕ੍ਰਿਸ਼ਨ ਵਰਗੇ ਕਿਤਨੇ ਹੀ ਕਰੋੜਾਂ ਕੀੜੇ ਪੈਦਾ ਕੀਤੇ ਹਨ।

ਉਸਾਰੇ ਗੜ੍ਹੇ ਫੇਰ ਮੇਟੇ ਬਨਾਏ ॥

(ਪਹਿਲਾਂ) ਉਸਾਰੇ, (ਫਿਰ ਧਰਤੀ ਵਿਚ) ਗਡ ਦਿੱਤੇ, ਫਿਰ ਬਣਾਏ ਅਤੇ ਮਿਟਾ ਦਿੱਤੇ।

ਅਗਾਧੇ ਅਭੈ ਆਦਿ ਅਦ੍ਵੈ ਅਬਿਨਾਸੀ ॥

(ਉਹ ਪਰਮਾਤਮਾ) ਅਤਿ ਗੰਭੀਰ, ਭੈ-ਰਹਿਤ, ਆਦਿ, ਦ੍ਵੈਤ-ਰਹਿਤ ਅਵਿਨਾਸ਼ੀ ਹੈ।


Flag Counter