ਸ਼੍ਰੀ ਦਸਮ ਗ੍ਰੰਥ

ਅੰਗ - 917


ਚੌਪਈ ॥

ਚੌਪਈ:

ਆਪ ਨ੍ਰਿਪਤਿ ਸੋ ਬਚਨ ਉਚਾਰੋ ॥

ਆਪ ਰਾਜੇ ਨੂੰ ਕਹਿਣ ਲਗੀ,

ਸੁਨ ਨਾਥ ਇਹ ਸ੍ਵਾਨ ਤਿਹਾਰੋ ॥

ਹੇ ਰਾਜਨ! ਸੁਣੋ, ਤੁਹਾਡਾ ਇਹ ਕੁੱਤਾ

ਮੋ ਕੌ ਅਧਿਕ ਪ੍ਰਾਨ ਤੇ ਪ੍ਯਾਰੋ ॥

ਮੈਨੂੰ ਪ੍ਰਾਣਾਂ ਤੋਂ ਵੀ ਪਿਆਰਾ ਹੈ।

ਯਾ ਕੌ ਜਿਨਿ ਪਾਹਨ ਤੁਮ ਮਾਰੋ ॥੬॥

ਇਸ ਨੂੰ ਤੁਸੀਂ ਪੱਥਰ ਨਾ ਮਾਰੋ ॥੬॥

ਦੋਹਰਾ ॥

ਦੋਹਰਾ:

ਸਤਿ ਸਤਿ ਤਬ ਨ੍ਰਿਪ ਕਹਿਯੋ ਤਾਹਿ ਟੂਕਰੋ ਡਾਰਿ ॥

ਰਾਜੇ ਨੇ ਤਦ 'ਸਤ, ਸਤ' ਕਿਹਾ ਅਤੇ ਉਸ ਨੂੰ ਟੁਕਰ ਪਾਇਆ।

ਆਗੇ ਹ੍ਵੈ ਕੈ ਨਿਕਸਿਯੋ ਸਕਿਯੋ ਨ ਮੂੜ ਬਿਚਾਰਿ ॥੭॥

(ਉਹ ਕੁੱਤਾ) ਰਾਜੇ ਦੇ ਅਗੋਂ ਹੋ ਕੇ ਨਿਕਲ ਗਿਆ, ਪਰ ਮੂਰਖ (ਰਾਜਾ ਭੇਦ ਨੂੰ) ਵਿਚਾਰ ਨਾ ਸਕਿਆ ॥੭॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਤਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੭॥੧੫੩੭॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੮੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੮੭॥੧੫੩੭॥ ਚਲਦਾ॥

ਦੋਹਰਾ ॥

ਦੋਹਰਾ:

ਇੰਦ੍ਰ ਦਤ ਰਾਜਾ ਹੁਤੋ ਗੋਖਾ ਨਗਰ ਮਝਾਰ ॥

ਗੋਖਾ ਨਗਰ ਵਿਚ ਇੰਦ੍ਰ ਦੱਤ ਨਾਂ ਦਾ ਰਾਜਾ ਹੁੰਦਾ ਸੀ।

ਕੰਜ ਪ੍ਰਭਾ ਰਾਨੀ ਰਹੈ ਜਾ ਕੋ ਰੂਪ ਅਪਾਰ ॥੧॥

(ਉਸ ਪਾਸ) ਕੰਜ ਪ੍ਰਭਾ ਨਾਂ ਦੀ ਰਾਣੀ ਸੀ ਜਿਸ ਦਾ ਅਪਾਰ ਰੂਪ ਸੀ ॥੧॥

ਸਰਬ ਮੰਗਲਾ ਕੌ ਭਵਨ ਗੋਖਾ ਸਹਿਰ ਮੰਝਾਰ ॥

ਗੋਖਾ ਨਗਰ ਵਿਚ ਸਰਬ ਮੰਗਲਾ ਨਾਂ (ਦੀ ਦੇਵੀ) ਦਾ ਭਵਨ (ਮੰਦਿਰ) ਸੀ।

ਊਚ ਨੀਚ ਰਾਜਾ ਪ੍ਰਜਾ ਸਭ ਤਿਹ ਕਰਤ ਜੁਹਾਰ ॥੨॥

ਉੱਚੇ ਨੀਵੇਂ, ਰਾਜਾ ਅਤੇ ਪ੍ਰਜਾ ਸਾਰੇ ਉਥੇ ਨਮਸਕਾਰ ਕਰਦੇ ਸਨ ॥੨॥

ਚੌਪਈ ॥

ਚੌਪਈ:

ਤਾ ਕੇ ਭਵਨ ਸਕਲ ਚਲਿ ਆਵਹਿ ॥

ਉਸ (ਦੇਵੀ) ਦੇ ਮੰਦਿਰ ਵਿਚ ਸਾਰੇ ਚਲ ਕੇ ਆਉਂਦੇ ਸਨ

ਆਨਿ ਗੋਰ ਕੌ ਸੀਸ ਝੁਕਾਵਹਿ ॥

ਅਤੇ ਆ ਕੇ ਸਮਾਧੀ ('ਗੋਰ') ਨੂੰ ਸੀਸ ਝੁਕਾਂਦੇ ਸਨ।

ਕੁੰਕਮ ਔਰ ਅਛਤਨ ਲਾਵਹਿ ॥

(ਉਸ ਨੂੰ) ਕੇਸਰ ਅਤੇ ਚਾਵਲ ਲਗਾਉਂਦੇ ਸਨ

ਭਾਤਿ ਭਾਤਿ ਕੋ ਧੂਪ ਜਗਾਵਹਿ ॥੩॥

ਅਤੇ ਭਾਂਤ ਭਾਂਤ ਦੀ ਧੂਪ ਜਗਾਉਂਦੇ ਸਨ ॥੩॥

ਦੋਹਰਾ ॥

ਦੋਹਰਾ:

ਭਾਤਿ ਭਾਤਿ ਦੈ ਪ੍ਰਕ੍ਰਮਾ ਭਾਤਿ ਭਾਤਿ ਸਿਰ ਨ੍ਯਾਇ ॥

ਭਾਂਤ ਭਾਂਤ ਦੀ ਪਰਿਕ੍ਰਮਾ ਕਰ ਕੇ ਅਤੇ ਤਰ੍ਹਾਂ ਤਰ੍ਹਾਂ ਨਾਲ ਸਿਰ ਝੁਕਾ ਕੇ

ਪੂਜ ਭਵਾਨੀ ਕੌ ਭਵਨ ਬਹੁਰਿ ਬਸੈ ਗ੍ਰਿਹ ਆਇ ॥੪॥

ਅਤੇ ਭਵਾਨੀ ਦੇ ਮੰਦਿਰ ਦੀ ਪੂਜਾ ਕਰ ਕੇ ਫਿਰ ਘਰ ਵਿਚ ਆਉਂਦੇ ਸਨ ॥੪॥

ਚੌਪਈ ॥

ਚੌਪਈ:

ਨਰ ਨਾਰੀ ਸਭ ਤਹ ਚਲਿ ਜਾਹੀ ॥

ਸਾਰੇ ਨਰ ਨਾਰੀ ਉਥੇ ਚਲ ਕੇ ਜਾਂਦੇ ਸਨ

ਅਛਤ ਧੂਪ ਕੁੰਕਮਹਿ ਲਾਹੀ ॥

ਅਤੇ ਚੌਲ ਕੇਸਰ ਲਗਾਉਂਦੇ ਅਤੇ ਧੂਪ (ਜਗਾਉਂਦੇ ਸਨ)।

ਭਾਤਿ ਭਾਤਿ ਕੇ ਗੀਤਨ ਗਾਵੈ ॥

ਭਾਂਤ ਭਾਂਤ ਦੇ ਗੀਤ ਗਾਉਂਦੇ ਸਨ

ਸਰਬ ਮੰਗਲਾ ਕੋ ਸਿਰ ਨਯਾਵੈ ॥੫॥

ਅਤੇ ਸਰਬ ਮੰਗਲਾ (ਦੇਵੀ) ਨੂੰ ਸਿਰ ਨਿਵਾਉਂਦੇ ਸਨ ॥੫॥

ਜੋ ਇਛਾ ਕੋਊ ਮਨ ਮੈ ਧਰੈ ॥

ਜੋ ਵੀ ਕੋਈ ਮਨ ਵਿਚ ਇੱਛਾ ਧਾਰਦਾ,

ਜਾਇ ਭਵਾਨੀ ਭਵਨ ਉਚਰੈ ॥

ਉਹ ਭਵਾਨੀ ਦੇ ਮੰਦਿਰ ਵਿਚ ਜਾ ਕੇ ਪ੍ਰਗਟ ਕਰਦਾ।

ਪੂਰਨ ਭਾਵਨਾ ਤਿਨ ਕੀ ਹੋਈ ॥

ਉਸ ਦੀ ਭਾਵਨਾ ਪੁਰੀ ਹੋ ਜਾਂਦੀ।

ਬਾਲ ਬ੍ਰਿਧ ਜਾਨਤ ਸਭ ਕੋਈ ॥੬॥

(ਇਸ ਗੱਲ ਨੂੰ) ਬਾਲ ਬਿਰਧ ਸਭ ਜਾਣਦੇ ਸਨ ॥੬॥

ਦੋਹਰਾ ॥

ਦੋਹਰਾ:

ਫਲਤ ਆਪਨੀ ਭਾਵਨਾ ਯਾ ਮੈ ਭੇਦ ਨ ਕੋਇ ॥

(ਸਭ ਥਾਂ) ਆਪਣੀ ਭਾਵਨਾ ਹੀ ਫਲਦੀ ਹੈ, ਇਸ ਵਿਚ ਕੋਈ ਭੇਦ ਨਹੀਂ ਹੈ।

ਭਲੋ ਭਲੋ ਕੋ ਹੋਤ ਹੈ ਬੁਰੋ ਬੁਰੇ ਕੋ ਹੋਇ ॥੭॥

ਭਲੇ ਦਾ ਭਲਾ ਹੁੰਦਾ ਹੈ ਅਤੇ ਮਾੜੇ ਦਾ ਮਾੜਾ ਹੁੰਦਾ ਹੈ ॥੭॥

ਚੇਤ੍ਰ ਅਸਟਮੀ ਕੇ ਦਿਵਸ ਉਤਸਵ ਤਿਹ ਠਾ ਹੋਇ ॥

ਚੇਤਰ ਦੀ ਅਸ਼ਟਮੀ ਵਾਲੇ ਦਿਨ ਉਸ ਥਾਂ ਤੇ ਉਤਸਵ (ਮੇਲਾ) ਹੁੰਦਾ ਸੀ।

ਊਚ ਨੀਚ ਰਾਜਾ ਪ੍ਰਜਾ ਰਹੈ ਨ ਘਰ ਮੈ ਕੋਇ ॥੮॥

ਉੱਚਾ ਨੀਵਾਂ, ਰਾਜਾ ਪ੍ਰਜਾ ਕੋਈ ਵੀ ਘਰ ਵਿਚ ਨਹੀਂ ਰਹਿੰਦਾ ਸੀ ॥੮॥

ਚੌਪਈ ॥

ਚੌਪਈ:

ਦਿਵਸ ਅਸਟਮੀ ਕੋ ਜਬ ਆਯੋ ॥

ਜਦੋਂ ਅਸ਼ਟਮੀ ਦਾ ਦਿਨ ਆਇਆ,

ਜਾਤ੍ਰੀ ਏਕ ਰਾਨਿਯਹਿ ਭਾਯੋ ॥

(ਤਾਂ) ਰਾਣੀ ਨੂੰ ਇਕ ਯਾਤ੍ਰੀ ਚੰਗਾ ਲਗਿਆ।

ਤਾ ਸੌ ਭੋਗ ਕਰਤ ਮਨ ਭਾਵੈ ॥

ਉਸ ਨਾਲ ਮਨ ਭਾਉਂਦਾ ਭੋਗ ਕਰਨਾ ਚਾਹੁੰਦੀ ਸੀ,

ਘਾਤ ਏਕਹੂੰ ਹਾਥ ਨ ਆਵੈ ॥੯॥

ਪਰ ਇਕ ਵੀ ਦਾਓ ਹੱਥ ਨਹੀਂ ਲਗ ਰਿਹਾ ਸੀ ॥੯॥

ਯਹੈ ਬਿਹਾਰ ਚਿਤ ਮਹਿ ਆਯੋ ॥

ਮਨ ਵਿਚ ਇਹ ਵਿਚਾਰ ਆਇਆ

ਜਾਤ੍ਰੀ ਕਹ ਪਿਛਵਾਰ ਸਦਾਯੋ ॥

ਅਤੇ ਯਾਤ੍ਰੀ ਨੂੰ ਕਹਿ ਕੇ ਪਿਛਵਾੜੇ ਬੁਲਵਾਇਆ।

ਤਾ ਸੋ ਘਾਤ ਯਹੈ ਬਦਿ ਰਾਖੀ ॥

ਉਸ ਨਾਲ ਇਹ ਦਾਓ ਮਿਥਿਆ

ਪ੍ਰਗਟ ਰਾਵ ਜੂ ਤਨ ਯੌ ਭਾਖੀ ॥੧੦॥

ਅਤੇ ਰਾਜੇ ਨੂੰ ਪ੍ਰਗਟ ਤੌਰ ਤੇ ਕਿਹਾ ॥੧੦॥

ਜਾਨਸਿ ਮਿਤਿ ਪਿਛਵਾਰੇ ਆਵਾ ॥

(ਜਦ ਉਸ ਨੇ) ਜਾਣ ਲਿਆ ਕਿ ਮਿਤਰ ਪਿਛਵਾੜੇ ਆ ਗਿਆ ਹੈ,

ਬਦਿ ਸੰਕੇਤਿ ਯੌ ਬਚਨ ਸੁਨਾਵਾ ॥

(ਤਦ) ਸੰਕੇਤ ਨਾਲ ਦਾਓ ਇਸ ਤਰ੍ਹਾਂ ਸੁਣਾਇਆ

ਸਖਿਯਹਿ ਸਹਿਤ ਕਾਲਿ ਮੈ ਜੈਹੋ ॥

ਕਿ ਸਖੀਆਂ ਸਹਿਤ ਕਲ ਮੈਂ ਜਾਵਾਂਗੀ