ਸ਼੍ਰੀ ਦਸਮ ਗ੍ਰੰਥ

ਅੰਗ - 998


ਗਰਬੀ ਰਾਇ ਕੁਅਰਿ ਤਿਹ ਲਹਿਯੋ ॥

(ਉਸ) ਰਾਣੀ ਨੇ ਗਰਬੀ ਰਾਇ ਨੂੰ ਵੇਖਿਆ

ਤਾ ਕੀ ਮੈਨ ਦੇਹ ਕੌ ਦਹਿਯੋ ॥

ਤਾਂ ਕਾਮ ਨੇ ਉਸ ਦੇ ਸ਼ਰੀਰ ਨੂੰ ਸਾੜ ਦਿੱਤਾ।

ਅਮਿਤ ਰੂਪ ਤਾ ਕੋ ਲਖਿ ਅਟਕੀ ॥

ਉਸ ਦੇ ਅਮਿਤ ਰੂਪ ਨੂੰ ਵੇਖ ਕੇ ਮੋਹਿਤ ਹੋ ਗਈ।

ਬਿਸਰਿ ਗਈ ਸਭ ਹੀ ਸੁਧਿ ਘਟ ਕੀ ॥੨॥

ਸ਼ਰੀਰ ਦੀ ਸਾਰੀ ਸੁੱਧ ਬੁੱਧ ਭੁਲ ਗਈ ॥੨॥

ਸੋਰਠਾ ॥

ਸੋਰਠਾ:

ਪਠੈ ਸਹਚਰੀ ਤਾਹਿ ਲੀਨੋ ਸਦਨ ਬੁਲਾਇ ਕੈ ॥

(ਉਸ ਨੇ) ਸਖੀ ਭੇਜ ਕੇ ਉਸ (ਗਰਬੀ ਰਾਇ) ਨੂੰ ਘਰ ਬੁਲਾ ਲਿਆ

ਅਧਿਕ ਹ੍ਰਿਦੈ ਹਰਖਾਇ ਕਾਮ ਕੇਲ ਤਾ ਸੌ ਕਿਯੋ ॥੩॥

ਅਤੇ ਮਨ ਵਿਚ ਪ੍ਰਸੰਨ ਹੋ ਕੇ ਉਸ ਨਾਲ ਰਤੀ-ਕ੍ਰੀੜਾ ਕੀਤੀ ॥੩॥

ਦੋਹਰਾ ॥

ਦੋਹਰਾ:

ਭਾਤਿ ਭਾਤਿ ਆਸਨ ਕਰੇ ਚੁੰਬਨ ਕਰੇ ਬਨਾਇ ॥

ਕਈ ਪ੍ਰਕਾਰ ਦੇ ਆਸਨ ਕੀਤੇ ਅਤੇ ਤਰ੍ਹਾਂ ਤਰ੍ਹਾਂ ਦੇ ਚੁੰਬਨ ਲਏ।

ਚਿਮਟਿ ਚਿਮਟਿ ਤਾ ਸੌ ਰਮੈ ਛਿਨਿਕ ਨ ਛੋਰਿਯੋ ਜਾਇ ॥੪॥

ਚਿੰਮਟ ਚਿੰਮਟ ਕੇ ਉਸ ਨਾਲ ਰਮਣ ਕਰਦੀ ਸੀ ਅਤੇ ਛਿਣ ਭਰ ਲਈ ਵੀ ਛਡਦੀ ਨਹੀਂ ਸੀ ॥੪॥

ਚੌਪਈ ॥

ਚੌਪਈ:

ਮੀਤ ਅਧਿਕ ਚਿਤ ਭੀਤਰ ਭਾਯੋ ॥

(ਉਸ ਨੂੰ) ਯਾਰ ਮਨ ਵਿਚ ਬਹੁਤ ਚੰਗਾ ਲਗਿਆ

ਰਾਜਾ ਕੌ ਮਨ ਤੇ ਬਿਸਰਾਯੋ ॥

ਅਤੇ ਰਾਜੇ ਨੂੰ ਮਨ ਤੋਂ ਭੁਲਾ ਦਿੱਤਾ।

ਮਨ ਬਚ ਕ੍ਰਮ ਤਾਹੀ ਕੀ ਭਈ ॥

(ਉਹ) ਮਨ, ਬਚ ਅਤੇ ਕਰਮ ਕਰ ਕੇ ਉਸ ਦੀ ਹੋ ਗਈ।

ਪਰ ਤ੍ਰਿਯ ਤੇ ਨਿਜੁ ਤ੍ਰਿਯ ਹ੍ਵੈ ਗਈ ॥੫॥

ਉਹ (ਉਸ ਲਈ) ਪਰਾਈ ਇਸਤਰੀ ਦੀ ਥਾਂ ਆਪਣੀ ਇਸਤਰੀ ਹੋ ਗਈ ॥੫॥

ਨਿਸੁ ਦਿਨ ਰਹਤ ਧਾਮ ਤਿਹ ਪਰੀ ॥

ਰਾਤ ਦਿਨ ਉਸੇ ਦੇ ਘਰ ਪਈ ਰਹਿੰਦੀ,

ਜਨੁ ਤਿਹ ਜੀਤਿ ਸੁਯੰਬਰ ਬਰੀ ॥

ਮਾਨੋ ਉਸ ਨੇ ਉਸ ਨੂੰ ਸੁਅੰਬਰ ਵਿਚ ਜਿਤ ਕੇ ਵਰਿਆ ਹੋਵੇ।

ਰਾਜਾ ਕੇ ਤ੍ਰਿਯ ਨਿਕਟ ਨ ਆਵੈ ॥

(ਉਹ) ਇਸਤਰੀ ਰਾਜੇ ਦੇ ਨੇੜੇ ਨਹੀਂ ਆਉਂਦੀ ਸੀ

ਤਾ ਕੇ ਸੰਗ ਅਤਿ ਕੇਲ ਕਮਾਵੈ ॥੬॥

ਅਤੇ ਉਸ (ਯਾਰ) ਨਾਲ ਬਹੁਤ ਕਾਮ-ਕ੍ਰੀੜਾ ਕਰਦੀ ਸੀ ॥੬॥

ਚੁੰਬਨ ਔਰ ਅਲਿੰਗਨ ਦੇਈ ॥

(ਉਸ ਨੂੰ) ਚੁੰਬਨ ਅਤੇ ਆਲਿੰਗਨ ਦਿੰਦੀ

ਭਾਤਿ ਭਾਤਿ ਕੈ ਆਸਨ ਲੇਈ ॥

ਅਤੇ ਭਾਂਤ ਭਾਂਤ ਦੇ ਆਸਨ ਮਾਣਦੀ।

ਹਰਖ ਠਾਨਿ ਤ੍ਰਿਯ ਕੇਲ ਕਮਾਵੈ ॥

ਖ਼ੁਸ਼ ਹੋ ਕੇ (ਉਹ) ਇਸਤਰੀ ਕਾਮ-ਕ੍ਰੀੜਾ ਕਰਦੀ ਸੀ

ਕਾਮ ਰੀਤਿ ਕੀ ਪ੍ਰੀਤਿ ਜਤਾਵੈ ॥੭॥

ਅਤੇ ਕਾਮ-ਕਲਾ ਦੁਆਰਾ ਪ੍ਰੇਮ ਨੂੰ ਦਰਸਾਉਂਦੀ ਸੀ ॥੭॥

ਕਿਨੀ ਰਾਵ ਸੋ ਭੇਦ ਜਤਾਵਾ ॥

ਕਿਸੇ ਨੇ ਰਾਜੇ ਨੂੰ ਭੇਦ ਦੀ ਗੱਲ ਦਸ ਦਿੱਤੀ

ਕੋਊ ਜਾਰ ਤਿਹਾਰੇ ਆਵਾ ॥

ਕਿ ਤੁਹਾਡੇ (ਘਰ) ਕੋਈ ਯਾਰ ਆਉਂਦਾ ਹੈ।

ਰਾਜਾ ਤਵ ਤ੍ਰਿਯ ਦਯੋ ਭੁਲਾਈ ॥

ਹੇ ਰਾਜਨ! (ਤੈਨੂੰ) ਤੇਰੀ ਇਸਤਰੀ ਨੇ ਭੁਲਾ ਦਿੱਤਾ ਹੈ

ਜਾਰ ਸਾਥ ਅਤਿ ਪ੍ਰੀਤਿ ਲਗਾਈ ॥੮॥

ਅਤੇ ਯਾਰ ਨਾਲ ਬਹੁਤ ਪ੍ਰੇਮ ਪਾਲਿਆ ਹੋਇਆ ਹੈ ॥੮॥

ਦੋਹਰਾ ॥

ਦੋਹਰਾ:

ਤੈਂ ਮੰਤ੍ਰਨ ਕੇ ਬਸਿ ਭਏ ਛੋਰੀ ਸਕਲ ਸਿਯਾਨ ॥

ਤੂੰ ਤਾਂ ਮੰਤਰਾਂ ਦੇ ਵਸ ਹੋ ਕੇ ਸਾਰੀ ਸਿਆਣਪ ਛਡ ਦਿੱਤੀ ਹੈ

ਉਤ ਰਾਨੀ ਇਕ ਜਾਰ ਸੌ ਰਮਤ ਰਹੈ ਰੁਚਿ ਮਾਨ ॥੯॥

ਅਤੇ ਉਧਰ (ਤੇਰੀ) ਰਾਣੀ ਇਕ ਯਾਰ ਨਾਲ ਆਨੰਦ ਪੂਰਵਕ ਭੋਗ ਵਿਲਾਸ ਕਰ ਰਹੀ ਹੈ ॥੯॥

ਚੌਪਈ ॥

ਚੌਪਈ:

ਸਕਲ ਕਥਾ ਸ੍ਰਵਨਨ ਨ੍ਰਿਪ ਕਰੀ ॥

ਰਾਜੇ ਨੇ ਸਾਰੀ ਗੱਲ ਕੰਨਾਂ ਨਾਲ ਸੁਣੀ

ਕਾਢਿ ਕ੍ਰਿਪਾਨ ਹਾਥ ਮੈ ਧਰੀ ॥

ਅਤੇ ਕ੍ਰਿਪਾਨ ਕਢ ਕੇ ਹੱਥ ਵਿਚ ਲੈ ਲਈ।

ਰਾਜਾ ਗ੍ਰਿਹ ਰਾਨੀ ਕੇ ਆਏ ॥

ਰਾਜਾ ਰਾਣੀ ਦੇ ਮਹੱਲ ਵਿਚ ਆਇਆ

ਰਖਵਾਰੇ ਚਹੂੰ ਓਰ ਬੈਠਾਏ ॥੧੦॥

ਅਤੇ ਚੌਹਾਂ ਪਾਸੇ ਰਖਵਾਲੇ ਬਿਠਾ ਦਿੱਤੇ ॥੧੦॥

ਸਖੀ ਏਕ ਲਖਿ ਭੇਦ ਸੁ ਪਾਯੋ ॥

(ਰਾਣੀ ਦੀ) ਇਕ ਸਖੀ ਨੇ ਭੇਦ ਸਮਝ ਲਿਆ

ਸੁਘਰਿ ਕੁਅਰਿ ਸੌ ਜਾਇ ਜਤਾਯੋ ॥

ਅਤੇ ਸੁਘਰਿ ਕੁਅਰਿ ਨੂੰ ਜਾ ਦਸਿਆ।

ਪੌਢੀ ਕਹਾ ਮੀਤ ਸੌ ਪ੍ਯਾਰੀ ॥

ਹੇ ਪਿਆਰੀ! (ਤੂੰ) ਮਿਤਰ ਨਾਲ ਕਿਵੇਂ ਲੇਟੀ ਪਈ ਹੈਂ।

ਤੋ ਪਰ ਕਰੀ ਰਾਵ ਰਖਵਾਰੀ ॥੧੧॥

ਤੇਰੇ ਉਤੇ ਰਾਜੇ ਨੇ ਪਹਿਰਾ ਬਿਠਾ ਦਿੱਤਾ ਹੈ ॥੧੧॥

ਤਾ ਤੇ ਜਤਨ ਅਬੈ ਕਛੁ ਕੀਜੈ ॥

ਇਸ ਲਈ (ਹੇ ਰਾਣੀ!) ਹੁਣੇ ਕੋਈ ਯਤਨ ਕਰ

ਪ੍ਰਾਨ ਰਾਖਿ ਪ੍ਰੀਤਮ ਕੋ ਲੀਜੈ ॥

ਅਤੇ ਪ੍ਰੀਤਮ ਦੇ ਪ੍ਰਾਣ ਬਚਾ ਲੈ।

ਜੌ ਯਹ ਹਾਥ ਰਾਵ ਕੇ ਐਹੈ ॥

ਜੇ ਇਹ ਰਾਜੇ ਦੇ ਹੱਥ ਆ ਗਿਆ,

ਤੋਹਿ ਸਹਿਤ ਜਮ ਧਾਮ ਪਠੈਹੈ ॥੧੨॥

ਤਾਂ ਤੇਰੇ ਸਮੇਤ ਯਮ-ਲੋਕ ਨੂੰ ਭੇਜ ਦਿੱਤਾ ਜਾਵੇਗਾ ॥੧੨॥

ਦੋਹਰਾ ॥

ਦੋਹਰਾ:

ਬਹੁਤ ਦੇਗ ਅਰੁ ਦੇਗਚੇ ਰਾਨੀ ਲਏ ਮੰਗਾਇ ॥

ਰਾਣੀ ਨੇ ਬਹੁਤ ਸਾਰੇ ਦੇਗਚੇ ਅਤੇ ਦੇਗਾਂ ਮੰਗਵਾ ਲਈਆਂ।

ਦੁਗਧ ਡਾਰਿ ਪਾਵਕ ਬਿਖੈ ਸਭ ਹੀ ਦਏ ਚੜਾਇ ॥੧੩॥

(ਉਨ੍ਹਾਂ ਵਿਚ) ਦੁੱਧ ਪਾ ਕੇ ਸਭ ਨੂੰ ਅਗਨੀ ਉਤੇ ਚੜ੍ਹਾ ਦਿੱਤਾ ॥੧੩॥

ਚੌਪਈ ॥

ਚੌਪਈ:

ਏਕ ਦੇਗ ਮੈ ਤਿਹ ਬੈਠਾਰਿਯੋ ॥

ਇਕ ਦੇਗ ਵਿਚ ਉਸ (ਮਿਤਰ) ਨੂੰ ਬਿਠਾ ਦਿੱਤਾ


Flag Counter