ਸ਼੍ਰੀ ਦਸਮ ਗ੍ਰੰਥ

ਅੰਗ - 1414


ਹਮਾਯੂ ਦਰਖ਼ਤੇ ਚੁ ਸਰਵੇ ਚਮਨ ॥੨੬॥

ਤੂੰ ਸਰੂ ਵਰਗੇ ਪਤਲੀ ਅਤੇ ਭਾਗਾਂ ਭਰੀ ਕੌਣ ਹੈਂ? ॥੨੬॥

ਕਿ ਹੂਰੋ ਪਰੀ ਤੋ ਚੁ ਨੂਰੇ ਜਹਾ ॥

ਕੀ ਤੂੰ ਹੂਰ ਹੈਂ, ਪਰੀ ਹੈਂ, ਜਾਂ ਸੰਸਾਰ ਦਾ ਨੂਰ ਹੈਂ,

ਕਿ ਮਾਹੇ ਫ਼ਲਕ ਆਫ਼ਤਾਬੇ ਯਮਾ ॥੨੭॥

ਆਕਾਸ਼ ਦਾ ਚੰਦ੍ਰਮਾ ਹੈਂ ਜਾਂ ਸੰਸਾਰ ਦਾ ਸੂਰਜ ਹੈਂ ॥੨੭॥

ਨ ਹੂਰੋ ਪਰੀਅਮ ਨ ਨੂਰੇ ਜਹਾ ॥

(ਉਸ ਇਸਤਰੀ ਨੇ ਜਵਾਬ ਦਿੱਤਾ) ਮੈਂ ਨਾ ਹੂਰ ਹਾਂ, ਨਾ ਪਰੀ ਹਾਂ ਅਤੇ ਨਾ ਹੀ ਸੰਸਾਰ ਦਾ ਨੂਰ ਹਾਂ।

ਮਨਮ ਦੁਖ਼ਤਰੇ ਸ਼ਾਹਿਜਾ ਬਿਲਸਿਤਾ ॥੨੮॥

ਮੈਂ 'ਬਿਲਸਿਤਾਂ' ਦੇਸ਼ ਦੇ ਬਾਦਸ਼ਾਹ ਦੀ ਬੇਟੀ ਹਾਂ ॥੨੮॥

ਬ ਪੁਰਸ਼ਸ਼ ਦਰਾਮਦ ਪਰਸਤਸ਼ ਨ ਮੂਦ ॥

(ਉਸ ਵਿਅਕਤੀ ਨੇ) ਉਸ ਨੂੰ ਪੁਛਿਆ ਤਾਂ ਉਸ ਨੇ ਪਹਿਲਾਂ ਪ੍ਰਨਾਮ ਕੀਤਾ

ਬਨਿਜ਼ਦਸ਼ ਜ਼ੁਬਾ ਰਾ ਬ ਫ਼ੁਰਸਤ ਕਸੂਦ ॥੨੯॥

ਅਤੇ (ਫਿਰ) ਕੋਲ ਬੈਠ ਕੇ ਧੀਰਜ ਨਾਲ ਜ਼ਬਾਨ ਨੂੰ ਖੋਲ੍ਹਿਆ ॥੨੯॥

ਬ ਦੀਦਨ ਤੁਰਾ ਮਨ ਬਸ ਆਜ਼ੁਰਗਦਹਅਮ ॥

ਉਸ (ਵਿਅਕਤੀ) ਨੇ ਇਸਤਰੀ ਨੂੰ ਕਿਹਾ, ਤੈਨੂੰ ਗ਼ਮਗੀਨ ਵੇਖ ਕੇ ਮੈਂ ਦੁਖੀ ਹੋਇਆ ਹਾਂ।

ਬਿਗੋਈ ਤੁ ਹਰ ਚੀਜ਼ ਬਖ਼ਸ਼ੀਦਹਅਮ ॥੩੦॥

ਤੂੰ ਜੋ ਕਹੇਂ, ਉਹੀ ਚੀਜ਼ ਦੇ ਦਿਆਂਗਾ ॥੩੦॥

ਬ ਹੰਗਾਮ ਪੀਰੀ ਜਵਾ ਮੇ ਸ਼ਵਮ ॥

(ਉਸ ਇਸਤਰੀ ਨੇ ਕਿਹਾ ਮੇਰੀ ਇਹ ਯਾਚਨਾ ਹੈ ਕਿ) ਮੈਂ ਬਿਰਧ ਤੋਂ ਜਵਾਨ ਹੋ ਜਾਵਾਂ

ਬ ਮੁਲਕੇ ਹੁਮਾ ਯਾਰ ਮਨ ਮੇਰਵਮ ॥੩੧॥

ਅਤੇ ਯਾਰ ਦੇ ਮੁਲਕ ਵਲ ਚਲੀ ਜਾਵਾਂ ॥੩੧॥

ਬਦਾਸ਼ਨ ਤੁ ਦਾਨੀ ਵਗਰ ਈਂ ਵਫ਼ਾ ॥

(ਉਸ ਵਿਅਕਤੀ ਨੇ ਕਿਹਾ) ਜੇ ਤੂੰ ਆਪਣੀ ਬੁੱਧੀ ਵਿਚ ਇਸ ਨੂੰ ਠੀਕ ਸਮਝਦੀ ਹੈਂ, ਤਾਂ ਇਵੇਂ ਹੋਵੇਗਾ।

ਬਯਾਦ ਆਮਦਸ਼ ਬਦਤਰ ਈਂ ਬੇਵਫ਼ਾ ॥੩੨॥

ਪਰ ਤੈਨੂੰ ਮਾੜੀ ਗੱਲ ਸੁਝੀ ਹੈ ॥੩੨॥

ਵਜ਼ਾ ਜਾ ਬਿਆਮਦ ਬਗਿਰਦੇ ਚੁਚਾਹ ॥

ਉਥੋਂ ਉਹ ਉਸ ਖੂਹ ਉਤੇ ਆਈ

ਕਜ਼ਾ ਜਾ ਅਜ਼ੋ ਬੂਦ ਨਖ਼ਜ਼ੀਰ ਗਾਹ ॥੩੩॥

ਜਿਥੇ ਉਸ ਦੇ ਯਾਰ ਦੇ ਸ਼ਿਕਾਰ ਖੇਡਣ ਦੀ ਚਾਹ ਸੀ ॥੩੩॥

ਬਸੈਰੇ ਦਿਗ਼ਰ ਰੋਜ਼ ਆਮਦ ਸ਼ਿਕਾਰ ॥

ਦੂਜੇ ਦਿਨ ਉਸ ਦਾ ਯਾਰ ਸ਼ਿਕਾਰ ਖੇਡਣ ਆਇਆ

ਚੁ ਮਿਨ ਕਾਲ ਅਜ਼ ਬਾਸ਼ਹੇ ਨੌ ਬਹਾਰ ॥੩੪॥

ਜੋ ਬਸੰਤ ਰੁਤ ਦੇ ਬਾਸ਼ੇ ਦੀ ਚੁੰਜ ਵਰਗਾ ਲਾਲ ਸੀ ॥੩੪॥

ਕਿ ਬਰਖ਼ਾਸਤ ਪੇਸ਼ਸ਼ ਗਵਜ਼ਨੇ ਅਜ਼ੀਮ ॥

ਉਸ ਅਗੋਂ ਇਕ ਵਡੇ ਆਕਾਰ ਵਾਲਾ ਬਾਰਾਸਿੰਗਾ ਭਜ ਕੇ ਨਿਕਲ ਗਿਆ।

ਰਵਾ ਕਰਦ ਅਸਪਸ਼ ਚੁ ਬਾਦੇ ਨਸੀਮ ॥੩੫॥

ਉਸ ਨੇ ਹਵਾ ਦੀ ਚਾਲ ਵਾਲਾ ਘੋੜਾ ਉਸ ਦੇ ਪਿਛੇ ਲਗਾ ਦਿੱਤਾ ॥੩੫॥

ਬਸੇ ਦੂਰ ਗਸ਼ਤਸ਼ ਨ ਮਾਦਹ ਦਿਗਰ ॥

ਉਹ ਉਸ ਪਿਛੇ ਬਹੁਤ ਦੂਰ ਨਿਕਲ ਗਿਆ ਅਤੇ ਉਸ ਨਾਲ ਹੋਰ ਕੋਈ ਨਾ ਰਿਹਾ।

ਨ ਆਬੋ ਨ ਤੋਸਹ ਨ ਅਜ਼ ਖ਼ੁਦ ਖ਼ਬਰ ॥੩੬॥

ਉਥੇ ਨਾ ਪਾਣੀ ਸੀ, ਨਾ ਖਾਣਾ ਸੀ ਅਤੇ ਨਾ ਹੀ (ਉਸ ਨੂੰ) ਆਪਣੀ ਸੁਰਤ ਸੀ ॥੩੬॥

ਵਜ਼ਾ ਓ ਸ਼ਵਦ ਬਾ ਤਨੇ ਨੌਜਵਾ ॥

ਅਗੇ ਚਲ ਕੇ ਉਹ ਬਾਰਾਸਿੰਗਾ ਨੌਜਵਾਨ ਇਸਤਰੀ ਦੇ ਰੂਪ ਵਿਚ ਵਟ ਗਿਆ।

ਨ ਹੂਰੋ ਪਰੀ ਆਫ਼ਤਾਬੇ ਜਹਾ ॥੩੭॥

ਉਸ ਵਰਗੀ ਨਾ ਕੋਈ ਹੂਰ ਸੀ, ਨਾ ਪਰੀ ਅਤੇ ਨਾ ਹੀ ਸੰਸਾਰ ਦਾ ਸੂਰਜ ॥੩੭॥

ਬ ਦੀਦਨ ਵਜ਼ਾ ਸ਼ਾਹਿ ਆਸ਼ੁਫ਼ਤਹ ਗਸ਼ਤ ॥

ਉਸ ਨੂੰ ਵੇਖ ਕੇ ਬਾਦਸ਼ਾਹ ਮੋਹਿਤ ਹੋ ਗਿਆ।

ਕਿ ਅਜ਼ ਖ਼ੁਦ ਖ਼ਬਰ ਰਫ਼ਤ ਵ ਅਜ਼ ਹੋਸ਼ ਦਸਤ ॥੩੮॥

ਉਸ ਨੂੰ ਆਪਣੀ ਕੋਈ ਸੁਰਤ ਨਾ ਰਹੀ ਅਤੇ ਉਸ ਦੀ ਹੋਸ਼ ਖ਼ਤਮ ਹੋ ਗਈ ॥੩੮॥

ਕਿ ਕਸਮੇ ਖ਼ੁਦਾ ਮਨ ਤੁਰਾ ਮੇ ਕੁਨਮ ॥

(ਉਹ ਉਸ ਸੁੰਦਰੀ ਨੂੰ ਕਹਿਣ ਲਗਾ) ਮੈਂ ਤੇਰੇ ਅਗੇ ਖ਼ੁਦਾ ਦੀ ਕਸਮ ਖਾਂਦਾ ਹਾਂ

ਕਿ ਅਜ਼ ਜਾਨ ਜਾਨੀ ਤੁ ਬਰਤਰ ਕੁਨਮ ॥੩੯॥

ਕਿ ਮੈਂ ਤੈਨੂੰ ਆਪਣੀ ਜਾਨ ਤੋਂ ਵੀ ਪਿਆਰਾ ਸਮਝਦਾ ਹਾਂ ॥੩੯॥

ਉਜ਼ਰ ਕਰਦਉ ਚੂੰ ਦੁ ਸੇ ਚਾਰ ਬਾਰ ॥

ਉਸ (ਸੁੰਦਰੀ) ਨੇ ਦੋ ਚਾਰ ਵਾਰ ਇਨਕਾਰ ਕੀਤਾ,

ਹਮ ਆਖ਼ਰ ਬਗ਼ੁਫ਼ਤਮ ਵਜ਼ਾ ਕਰਦ ਕਾਰ ॥੪੦॥

ਪਰ ਅੰਤ ਵਿਚ ਉਸ ਅਨੁਸਾਰ ਕੰਮ ਕੀਤਾ ॥੪੦॥

ਬੁਬੀਂ ਗਰਦਸ਼ੇ ਬੇਵਫ਼ਾਈ ਜ਼ਮਾ ॥

ਜ਼ਮਾਨੇ ਦੀ ਬੇਵਫ਼ਾਈ ਦਾ ਚੱਕਰ ਵੇਖੋ

ਕਿ ਖ਼ੂੰਨੇ ਸਿਤਾਦਸ਼ ਨ ਮਾਦਸ਼ ਨਿਸ਼ਾ ॥੪੧॥

ਕਿ 'ਸਿਤਾਦਸ਼' ਮਾਰਿਆ ਗਿਆ ਅਤੇ ਉਸ ਦਾ ਕੋਈ ਨਿਸ਼ਾਨ ਤਕ ਨਾ ਰਿਹਾ ॥੪੧॥

ਕੁਜਾ ਸ਼ਾਹਿ ਕੈ ਖ਼ੁਸਰਵੋ ਜ਼ਾਮ ਜ਼ਮ ॥

ਕਿਥੇ ਹਨ ਬਾਦਸ਼ਾਹ ਕੇ, ਖੁਸਰੋ ਅਤੇ ਜਮਸ਼ੈਦ?

ਕੁਜਾ ਸ਼ਾਹਿ ਆਦਮ ਮੁਹੰਮਦ ਖ਼ਤੰਮ ॥੪੨॥

ਕਿਥੇ ਹੈ ਬਾਦਸ਼ਾਹ ਆਦਮ ਅਤੇ ਮੁਹੰਮਦ ॥੪੨॥

ਫ਼ਰੇਦੂੰ ਕੁਜਾ ਸ਼ਾਹਨ ਇਸਫ਼ੰਦਯਾਰ ॥

ਫਰੇਦੂੰ, ਇਸਫੰਦਯਾਰ ਕਿਥੇ ਹਨ?

ਨ ਦਾਰਾਬ ਦਾਰਾ ਦਰਾਮਦ ਸ਼ੁਮਾਰ ॥੪੩॥

ਨਾ ਦਾਰਾਬ ਨਾ ਦਾਰਾ (ਕਿਥੇ ਹਨ?) ਇਹ (ਹੋ ਚੁਕੇ ਬਾਦਸ਼ਾਹਾਂ ਦੀ) ਗਿਣਤੀ ਵਿਚ ਹੀ ਨਹੀਂ ਆਉਂਦੇ ॥੪੩॥

ਕੁਜਾ ਸ਼ਾਹਿ ਅਸਕੰਦਰੋ ਸ਼ੇਰ ਸ਼ਾਹ ॥

ਸਿਕੰਦਰ ਅਤੇ ਸ਼ੇਰ ਸ਼ਾਹ ਬਾਦਸ਼ਾਹ ਕਿਥੇ ਹਨ?

ਕਿ ਯਕ ਹਮ ਨ ਮਾਦ ਅਸਤ ਜ਼ਿੰਦਹ ਬ ਜਾਹ ॥੪੪॥

ਇਨ੍ਹਾਂ ਵਿਚੋਂ ਇਥੇ ਇਕ ਵੀ ਜੀਉਂਦਾ ਨਹੀਂ ਹੈ ॥੪੪॥

ਕੁਜਾ ਸ਼ਾਹ ਤੈਮੂਰ ਬਾਬਰ ਕੁਜਾਸਤ ॥

ਤੈਮੂਰ, ਬਾਬਰ, ਕਿਥੇ ਹਨ?

ਹੁਮਾਯੂੰ ਕੁਜਾ ਸ਼ਾਹਿ ਅਕਬਰ ਕੁਜਾਸਤ ॥੪੫॥

ਹਮਾਯੂੰ ਅਤੇ ਅਕਬਰ ਬਾਦਸ਼ਾਹ ਕਿਥੇ ਹਨ? ॥੪੫॥

ਬਿਦਿਹ ਸਾਕੀਯਾ ਸੁਰਖ਼ ਰੰਗੇ ਫ਼ਿਰੰਗ ॥

ਹੇ ਸਾਕੀ! ਮੈਨੂੰ ਫ਼ਿਰੰਗ ਦੇਸ਼ ਦੇ ਲਾਲ ਰੰਗ ਦਾ (ਸ਼ਰਾਬ ਦਾ) ਪਿਆਲਾ ਦੇ

ਖ਼ੁਸ਼ ਆਮਦ ਮਰਾ ਵਕਤ ਜ਼ਦ ਤੇਗ਼ ਜੰਗ ॥੪੬॥

ਜੋ ਮੈਨੂੰ ਜੰਗ ਵਿਚ ਤਲਵਾਰ ਵਾਹਣ ਵੇਲੇ ਚੰਗਾ ਲਗਦਾ ਹੈ ॥੪੬॥

ਬ ਮਨ ਦਿਹ ਕਿ ਖ਼ੁਦ ਰਾ ਪਯੋਰਸ ਕੁਨਮ ॥

ਹੇ ਪ੍ਰਭੂ! ਮੈਨੂੰ (ਉਹ ਪਿਆਲਾ) ਦੇ ਕਿ ਮੈਂ ਆਪਣੇ ਆਪ ਨੂੰ ਲਭ ਸਕਾਂ

ਬ ਤੇਗ਼ ਆਜ਼ਮਾਈਸ਼ ਕੋਹਸ ਕੁਨਮ ॥੪੭॥੮॥

ਅਤੇ ਤੇਗ਼ ਨਾਲ ਵੈਰੀਆਂ ਨੂੰ ਦਬਾ ਸਕਣ ਦਾ ਯਤਨ ਕਰਾਂ ॥੪੭॥੮॥

ੴ ਵਾਹਿਗੁਰੂ ਜੀ ਕੀ ਫ਼ਤਹ ॥

ਕਮਾਲਸ਼ ਕਰਾਮਾਤ ਆਜ਼ਮ ਕਰੀਮ ॥

ਉਹ ਪਰਮਾਤਮਾ ਕਰਾਮਾਤ ਵਿਚ ਪੂਰਨ ਹੈ ਅਤੇ ਬਹੁਤ ਕ੍ਰਿਪਾਲੂ ਹੈ।

ਰਜ਼ਾ ਬਖ਼ਸ਼ ਰਾਜ਼ਕ ਰਹਾਕੋ ਰਹੀਮ ॥੧॥

ਆਪਣੀ ਰਜ਼ਾ (ਖ਼ੁਸ਼ੀਆਂ) ਬਖ਼ਸ਼ਣ ਵਾਲਾ, ਰਿਜ਼ਕ ਦੇਣ ਵਾਲਾ, ਛੁਟਕਾਰਾ ਦਿਵਾਉਣ ਵਾਲਾ ਅਤੇ ਬਹੁਤ ਦਿਆਲੂ ਹੈ ॥੧॥

ਬ ਜਾਕਰ ਦਿਹੰਦ ਈਂ ਜ਼ਮੀਨੋ ਜ਼ਮਾਨ ॥

ਰੱਬ ਦਾ ਜ਼ਿਕਰ ਕਰਨ ਵਾਲਿਆਂ ਲਈ ਆਸਮਾਨ ਅਤੇ ਜ਼ਮੀਨ ਦੀ ਸਿਰਜਨਾ ਕਰ ਦਿੱਤੀ ਹੈ।

ਮਲੂਕੋ ਮਲਾਯਕ ਹਮਹ ਆਂ ਜਹਾਨ ॥੨॥

ਲੋਕ, ਪਰਲੋਕ, ਸਾਰਾ ਜਹਾਨ ਉਨ੍ਹਾਂ ਦੇ ਅਧੀਨ ਹੈ ॥੨॥