ਸ਼੍ਰੀ ਦਸਮ ਗ੍ਰੰਥ

ਅੰਗ - 634


ਚਿਤ ਸੋ ਚੁਰਾਵਤ ਭੂਪ ॥੯੬॥

(ਉਹ) ਰਾਜਾ ਚਿਤ ਨੂੰ ਚੁਰਾ ਲੈਂਦਾ ਹੈ ॥੯੬॥

ਇਹ ਭਾਤਿ ਕੈ ਬਡ ਰਾਜ ॥

ਇਸ ਤਰ੍ਹਾਂ ਉਸ ਨੇ ਬਹੁਤ ਵੱਡਾ ਰਾਜ ਕੀਤਾ

ਬਹੁ ਜਗ ਧਰਮ ਸਮਾਜ ॥

ਅਤੇ ਧਰਮ ਦੇ ਸਮਾਜ ਸਹਿਤ ਬਹੁਤ ਸਾਰੇ ਯੱਗ ਕੀਤੇ।

ਜਉ ਕਹੋ ਸਰਬ ਬਿਚਾਰ ॥

ਜੇ ਸਾਰਾ ਪ੍ਰਸੰਗ ਵਿਚਾਰ ਪੂਰਵਕ ਕਹਾਂ

ਇਕ ਹੋਤ ਕਥਾ ਪਸਾਰ ॥੯੭॥

ਤਾਂ (ਇਸ) ਇਕ ਕਥਾ ਦਾ ਬਹੁਤ ਵਿਸਤਾਰ ਹੋ ਜਾਵੇਗਾ ॥੯੭॥

ਤਿਹ ਤੇ ਸੁ ਥੋਰੀਐ ਬਾਤ ॥

ਇਸ ਲਈ ਥੋੜੀ ਹੀ ਗੱਲ (ਕਹਿੰਦਾ ਹਾਂ)।

ਸੁਨਿ ਲੇਹੁ ਭਾਖੋ ਭ੍ਰਾਤ ॥

ਹੇ ਭਰਾਓ! (ਧਿਆਨ ਨਾਲ) ਸੁਣ ਲਵੋ।

ਬਹੁ ਜਗ ਧਰਮ ਸਮਾਜ ॥

(ਉਸ ਨੇ) ਧਰਮ ਤੇ ਸਮਾਜ ਸਹਿਤ ਬਹੁਤ ਯੱਗ ਕੀਤੇ।

ਇਹ ਭਾਤਿ ਕੈ ਅਜਿ ਰਾਜ ॥੯੮॥

ਇਸ ਤਰ੍ਹਾਂ ਅਜ ਰਾਜਾ ਨੇ (ਰਾਜ) ਕੀਤਾ ॥੯੮॥

ਜਗ ਆਪਨੋ ਅਜਿ ਮਾਨ ॥

ਅਜ ਰਾਜਾ ਨੇ ਜਗਤ ਨੂੰ ਆਪਣਾ ਕਰ ਕੇ ਮੰਨ ਲਿਆ ਸੀ।

ਤਰਿ ਆਖ ਆਨ ਨ ਆਨ ॥

ਹੋਰ ਕਿਸੇ ਨੂੰ ਅੱਖ ਥਲੇ ਨਹੀਂ ਲਿਆਉਂਦਾ ਸੀ।

ਤਬ ਕਾਲ ਕੋਪ ਕ੍ਰਵਾਲ ॥

ਤਦੋਂ ਕਾਲ ਦੇ ਕ੍ਰੋਧ ਦੀ ਤਲਵਾਰ ('ਕ੍ਰਵਾਲ') (ਪ੍ਰਗਟ ਹੋਈ)

ਅਜਿ ਜਾਰੀਆ ਮਧਿ ਜ੍ਵਾਲ ॥੯੯॥

ਅਤੇ ਅਜ ਰਾਜੇ ਨੂੰ ਅਗਨੀ ਵਿਚ ਸਾੜ ਦਿੱਤਾ ॥੯੯॥

ਅਜਿ ਜੋਤਿ ਜੋਤਿ ਮਿਲਾਨ ॥

ਅਜ ਰਾਜੇ ਦੀ ਜੋਤਿ (ਮਹਾਨ) ਜੋਤਿ ਵਿਚ ਮਿਲ ਗਈ।

ਤਬ ਸਰਬ ਦੇਖਿ ਡਰਾਨ ॥

ਤਦ ਸਭ ਲੋਕ ਵੇਖ ਕੇ ਡਰ ਗਏ।

ਜਿਮ ਨਾਵ ਖੇਵਟ ਹੀਨ ॥

(ਉਨ੍ਹਾਂ ਦੀ ਸਥਿਤੀ ਇਸ ਪ੍ਰਕਾਰ ਸੀ) ਜਿਸ ਤਰ੍ਹਾਂ ਨੌਕਾ ਮਲਾਹ ਤੋਂ ਬਿਨਾ ਹੁੰਦੀ ਹੈ

ਜਿਮ ਦੇਹ ਅਰਬਲ ਛੀਨ ॥੧੦੦॥

ਅਤੇ ਜਿਵੇਂ ਦੇਹੀ ਉਮਰ ('ਅਰਬਲ') ਦੇ ਖ਼ਤਮ ਹੋਣ ਤੇ ਹੋ ਜਾਂਦੀ ਹੈ ॥੧੦੦॥

ਜਿਮ ਗਾਵ ਰਾਵ ਬਿਹੀਨ ॥

ਜਿਵੇਂ ਰਾਓ (ਚੌਧਰੀ) ਤੋਂ ਬਿਨਾ ਪਿੰਡ ਹੈ,

ਜਿਮ ਉਰਬਰਾ ਕ੍ਰਿਸ ਛੀਨ ॥

ਜਿਵੇਂ ਖੇਤੀ ਦੇ ਕਟੇ ਜਾਣ ਤੋਂ ਬਿਨਾ ਉਪਜਾਊ ਧਰਤੀ ਹੈ।

ਜਿਮ ਦਿਰਬ ਹੀਣ ਭੰਡਾਰ ॥

ਜਿਵੇਂ ਧਨ ਤੋਂ ਬਿਨਾ ਖ਼ਜ਼ਾਨਾ ਹੈ,

ਜਿਮ ਸਾਹਿ ਹੀਣ ਬਿਪਾਰ ॥੧੦੧॥

ਜਿਵੇਂ ਸ਼ਾਹ ਤੋਂ ਬਿਨਾ ਬਪਾਰ ਹੈ ॥੧੦੧॥

ਜਿਮ ਅਰਥ ਹੀਣ ਕਬਿਤ ॥

ਜਿਵੇਂ ਅਰਥ ਤੋਂ ਵਿਛੁੰਨੀ ਕਵਿਤਾ ਹੈ,

ਬਿਨੁ ਪ੍ਰੇਮ ਕੇ ਜਿਮ ਮਿਤ ॥

ਜਿਵੇਂ ਪ੍ਰੇਮ ਤੋਂ ਬਿਨਾ ਮਿਤਰ ਹੈ,

ਜਿਮ ਰਾਜ ਹੀਣ ਸੁ ਦੇਸ ॥

ਜਿਵੇਂ ਰਾਜੇ ਤੋਂ ਬਿਨਾ ਕੋਈ ਦੇਸ਼ ਹੈ,

ਜਿਮ ਸੈਣ ਹੀਨ ਨਰੇਸ ॥੧੦੨॥

ਜਿਵੇਂ ਸੈਨਾ ਤੋਂ ਬਿਨਾ ਰਾਜਾ ਹੈ ॥੧੦੨॥

ਜਿਮ ਗਿਆਨ ਹੀਣ ਜੁਗੇਾਂਦ੍ਰ ॥

ਜਿਵੇਂ ਗਿਆਨ ਤੋਂ ਬਿਨਾ ਜੋਗੀ ਹੈ,

ਜਿਮ ਭੂਮ ਹੀਣ ਮਹੇਾਂਦ੍ਰ ॥

ਜਿਵੇਂ ਭੂਮੀ ਤੋਂ ਬਿਨਾ ਰਾਜਾ ਹੈ,

ਜਿਮ ਅਰਥ ਹੀਣ ਬਿਚਾਰ ॥

ਜਿਵੇਂ ਅਰਥ ਤੋਂ ਬਿਨਾ ਵਿਚਾਰ ਹੈ,

ਜਿਮ ਦਰਬ ਹੀਣ ਉਦਾਰ ॥੧੦੩॥

ਜਿਵੇਂ ਧਨ ਤੋਂ ਬਿਨਾ ਕੋਈ ਉਦਾਰ ਵਿਅਕਤੀ ਹੈ ॥੧੦੩॥

ਜਿਮ ਅੰਕੁਸ ਹੀਣ ਗਜੇਸ ॥

ਜਿਵੇਂ ਅੰਕੁਸ਼ ਤੋਂ ਬਿਨਾ ਵੱਡਾ ਹਾਥੀ ਹੈ,

ਜਿਮ ਸੈਣ ਹੀਣ ਨਰੇਸ ॥

ਜਿਵੇਂ ਸੈਨਾ ਤੋਂ ਬਿਨਾ ਰਾਜਾ ਹੈ,

ਜਿਮ ਸਸਤ੍ਰ ਹੀਣ ਲੁਝਾਰ ॥

ਜਿਵੇਂ ਸ਼ਸਤ੍ਰ ਤੋਂ ਬਿਨਾ ਯੋਧਾ ਹੈ,

ਜਿਮ ਬੁਧਿ ਬਾਝ ਬਿਚਾਰ ॥੧੦੪॥

ਜਿਵੇਂ ਬੁੱਧੀ ਤੋਂ ਬਿਨਾ ਕੋਈ ਵਿਚਾਰ ਹੈ ॥੧੦੪॥

ਜਿਮ ਨਾਰਿ ਹੀਣ ਭਤਾਰ ॥

ਜਿਵੇਂ ਨਾਰੀ ਤੋਂ ਬਿਨਾ ਪਤੀ ਹੈ,

ਜਿਮ ਕੰਤ ਹੀਣ ਸੁ ਨਾਰ ॥

ਜਿਵੇਂ ਕੰਤ ਤੋਂ ਬਿਨਾ ਨਾਰੀ ਹੈ,

ਜਿਮ ਬੁਧਿ ਹੀਣ ਕਬਿਤ ॥

ਜਿਵੇਂ ਬੁੱਧੀ ਤੋਂ ਹੀਣੀ ਕਬਿੱਤ ਹੈ,

ਜਿਮ ਪ੍ਰੇਮ ਹੀਣ ਸੁ ਮਿਤ ॥੧੦੫॥

ਜਿਵੇਂ ਪ੍ਰੇਮ ਤੋਂ ਸਖਣਾ ਮਿਤਰ ਹੈ ॥੧੦੫॥

ਜਿਮ ਦੇਸ ਭੂਪ ਬਿਹੀਨ ॥

ਜਿਵੇਂ ਦੇਸ ਤੋਂ ਬਿਨਾ ਰਾਜਾ ਹੈ,

ਬਿਨੁ ਕੰਤ ਨਾਰਿ ਅਧੀਨ ॥

ਜਿਵੇਂ ਪਤੀ ਤੋਂ ਬਿਨਾ ਨਾਰੀ ਅਧੀਨ ਹੁੰਦੀ ਹੈ,

ਜਿਹ ਭਾਤਿ ਬਿਪ੍ਰ ਅਬਿਦਿ ॥

ਜਿਵੇਂ ਅਨਪੜ੍ਹ ਬ੍ਰਾਹਮਣ ਹੁੰਦਾ ਹੈ,

ਜਿਮ ਅਰਥ ਹੀਣ ਸਬਿਦਿ ॥੧੦੬॥

ਜਿਵੇਂ ਅਰਥ (ਗਿਆਨ) ਤੋਂ ਬਿਨਾ ਵਿਦਵਾਨ ਹੈ ॥੧੦੬॥

ਤੇ ਕਹੇ ਸਰਬ ਨਰੇਸ ॥

ਉਹ ਸਾਰੇ ਰਾਜੇ ਕਹੇ ਹਨ

ਜੇ ਆ ਗਏ ਇਹ ਦੇਸਿ ॥

ਜੋ ਇਸ ਦੇਸ ਵਿਚ ਪੈਦਾ ਹੋਏ ਹਨ।

ਕਰਿ ਅਸਟ ਦਸ੍ਰਯ ਪੁਰਾਨਿ ॥

(ਬਿਆਸ ਨੇ) ਅਠਾਰ੍ਹਾਂ ਪੁਰਾਣ ਬਣਾਏ ਹਨ।

ਦਿਜ ਬਿਆਸ ਬੇਦ ਨਿਧਾਨ ॥੧੦੭॥

ਬਿਆਸ ਪੰਡਿਤ ਵੇਦਾਂ ਦਾ ਖ਼ਜ਼ਾਨਾ ਹੈ ॥੧੦੭॥

ਕੀਨੇ ਅਠਾਰਹ ਪਰਬ ॥

(ਫਿਰ) ਉਸ ਨੇ (ਮਹਾਭਾਰਤ) ਦੇ ਅਠਾਰ੍ਹਾਂ ਪਰਬ ਬਣਾਏ ਹਨ,

ਜਗ ਰੀਝੀਆ ਸੁਨਿ ਸਰਬ ॥

(ਜਿਨ੍ਹਾਂ ਨੂੰ) ਸੁਣ ਕ ਸਾਰਾ ਜਗਤ ਰੀਝ ਰਿਹਾ ਹੈ।

ਇਹ ਬਿਆਸ ਬ੍ਰਹਮ ਵਤਾਰ ॥

ਇਹ ਬਿਆਸ ਬ੍ਰਹਮਾ ਦਾ ਅਵਤਾਰ ਹੈ।

ਭਏ ਪੰਚਮੋ ਮੁਖ ਚਾਰ ॥੧੦੮॥

ਇਹ ਬ੍ਰਹਮਾ ਦਾ ਪੰਜਵਾਂ ਅਵਤਾਰ ਹੈ ॥੧੦੮॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਪੰਚਮੋਵਤਾਰ ਬ੍ਰਹਮਾ ਬਿਆਸ ਰਾਜਾ ਅਜ ਕੋ ਰਾਜ ਸਮਾਪਤੰ ॥੧੦॥੫॥

ਇਥੇ ਬਚਿਤ੍ਰ ਨਾਟਕ ਗ੍ਰੰਥ ਦੇ ਪੰਜਵੇਂ ਅਵਤਾਰ ਬ੍ਰਹਮਾ ਬਿਆਸ, ਅਜ ਰਾਜਾ ਦੇ ਰਾਜ ਦੀ ਸਮਾਪਤੀ ॥੧੦॥੫॥

ਅਥ ਬ੍ਰਹਮਾਵਤਾਰ ਖਟ ਰਿਖਿ ਕਥਨੰ ॥

ਹੁਣ ਬ੍ਰਹਮਾਵਤਾਰ ਖਟ ਰਿਖਿ ਦਾ ਕਥਨ

ਤੋਮਰ ਛੰਦ ॥

ਤੋਮਰ ਛੰਦ:

ਜੁਗ ਆਗਲੇ ਇਹ ਬਿਆਸ ॥

ਅਗਲੇ ਯੁਗ ਵਿਚ ਬਿਆਸ ਨੇ

ਜਗਿ ਕੀਅ ਪੁਰਾਣ ਪ੍ਰਕਾਸ ॥

ਜਗਤ ਵਿਚ ਪੁਰਾਣਾਂ ਦਾ ਪ੍ਰਕਾਸ਼ ਕੀਤਾ।

ਤਬ ਬਾਢਿਆ ਤਿਹ ਗਰਬ ॥

ਤਦ ਉਸ ਦਾ ਹੰਕਾਰ ਵਧ ਗਿਆ।

ਸਰ ਆਪ ਜਾਨਿ ਨ ਸਰਬ ॥੧॥

ਉਹ ਸਾਰਿਆਂ ਨੂੰ ਆਪਣੇ ਸਮਾਨ ਨਹੀਂ ਸਮਝਦਾ ਸੀ ॥੧॥

ਤਬ ਕੋਪਿ ਕਾਲ ਕ੍ਰਵਾਲ ॥

ਤਦ ਕ੍ਰੋਧਿਤ ਹੋ ਕੇ ਕਾਲ ਨੇ ਤਲਵਾਰ ਕਢ ਲਈ

ਜਿਹ ਜਾਲ ਜ੍ਵਾਲ ਬਿਸਾਲ ॥

ਜਿਸ ਨਾਲ ਅਗਨੀ ਦੀ ਲਾਟ ਬਹੁਤ ਪਸਰ ਗਈ।

ਖਟ ਟੂਕ ਤਾ ਕਹ ਕੀਨ ॥

(ਉਸ ਨੇ) ਬ੍ਰਹਮਾ ਦੇ ਛੇ ਟੋਟੇ ਕਰ ਦਿੱਤੇ।

ਪੁਨਿ ਜਾਨ ਕੈ ਤਿਨਿ ਦੀਨ ॥੨॥

ਫਿਰ ਉਸ ਨੂੰ ਦੀਨ ਸਮਝ ਕੇ ਜਾਨ ਬੁਖਸ਼ ਦਿੱਤੀ ॥੨॥

ਨਹੀ ਲੀਨ ਪ੍ਰਾਨ ਨਿਕਾਰ ॥

ਉਸ ਦੇ ਪ੍ਰਾਣ ਨਹੀਂ ਕਢੇ ਹਨ।

ਭਏ ਖਸਟ ਰਿਖੈ ਅਪਾਰ ॥

ਫਿਰ ਛੇ (ਸ਼ਾਸਤ੍ਰਾਂ) ਵਾਲੇ ਅਪਾਰ ਰਿਸ਼ੀ ਹੋਏ ਹਨ।

ਤਿਨ ਸਾਸਤ੍ਰਗ ਬਿਚਾਰ ॥

ਉਨ੍ਹਾਂ ਨੇ ਸ਼ਾਸਤ੍ਰਾਂ ਦੇ ਗਿਆਨ ਉਤੇ ਵਿਚਾਰ ਕੀਤਾ,

ਖਟ ਸਾਸਤ੍ਰ ਨਾਮ ਸੁ ਡਾਰਿ ॥੩॥

(ਜਿਸ ਕਰ ਕੇ) ਉਨ੍ਹਾਂ ਦਾ ਛੇ ਸ਼ਾਸਤ੍ਰ ਨਾਂ ਪ੍ਰਚਲਿਤ ਹੋ ਗਿਆ ॥੩॥

ਖਟ ਸਾਸਤ੍ਰ ਕੀਨ ਪ੍ਰਕਾਸ ॥

(ਉਨ੍ਹਾਂ ਨੇ) ਛੇ ਸ਼ਾਸਤ੍ਰਾਂ ਦਾ ਪ੍ਰਕਾਸ਼ ਕੀਤਾ।

ਮੁਖਚਾਰ ਬਿਆਸ ਸੁ ਭਾਸ ॥

ਉਹ ਬਿਆਸ ਬ੍ਰਹਮਾ (ਦੇ ਅਵਤਾਰ ਰੂਪ ਵਿਚ) ਪ੍ਰਗਟ ਹੋਇਆ ਸੀ।

ਧਰਿ ਖਸਟਮੋ ਅਵਤਾਰ ॥

ਛੇਵਾਂ ਅਵਤਾਰ ਧਾਰ ਕੇ

ਖਟ ਸਾਸਤ੍ਰ ਕੀਨ ਸੁਧਾਰਿ ॥੪॥

ਛੇ ਸ਼ਾਸਤ੍ਰਾਂ ਦਾ ਸੁਧਾਰ ਕੀਤਾ ॥੪॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਖਸਟਮੋ ਅਵਤਾਰ ਬ੍ਰਹਮਾ ਖਸਟ ਰਿਖ ਸਮਾਪਤੰ ॥੬॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਛੇਵੇਂ ਅਵਤਾਰ ਬ੍ਰਹਮਾ ਅਤੇ ਛੇ ਰਿਸ਼ੀ ਸਮਾਪਤ ॥੬॥

ਅਥ ਬ੍ਰਹਮਾਵਤਾਰ ਕਾਲਿਦਾਸ ਕਥਨੰ ॥

ਹੁਣ ਬ੍ਰਹਮਾਵਤਾਰ ਕਾਲਿਦਾਸ ਦਾ ਕਥਨ

ਤੋਮਰ ਛੰਦ ॥

ਤੋਮਰ ਛੰਦ:

ਇਹ ਬ੍ਰਹਮ ਬੇਦ ਨਿਧਾਨ ॥

ਇਹ ਬ੍ਰਹਮਾ ਵੇਦਾਂ ਦਾ ਜ਼ਖ਼ਾਨਾ ਹੈ।


Flag Counter