ਸ਼੍ਰੀ ਦਸਮ ਗ੍ਰੰਥ

ਅੰਗ - 552


ਪਾਵਤ ਭਯੋ ਰਾਜ ਅਬਿਚਲਾ ॥੬॥

ਅਤੇ (ਭਾਰਤ ਵਰਸ਼ ਦਾ) ਸਥਾਈ ਰਾਜ ਪ੍ਰਾਪਤ ਕੀਤਾ ॥੬॥

ਕਹ ਲਗਿ ਕਰਤ ਕਥਾ ਕਹੁ ਜਾਊ ॥

(ਮੈਂ) ਕਥਾ ਨੂੰ ਕਿਥੋਂ ਤਕ ਕਹਿੰਦਾ ਜਾਵਾਂ

ਗ੍ਰੰਥ ਬਢਨ ਤੇ ਅਧਿਕ ਡਰਾਊ ॥

(ਕਿਉਂਕਿ) ਗ੍ਰੰਥ ਦੇ ਵੱਡੇ ਹੋ ਜਾਣ ਦਾ ਬਹੁਤ ਡਰ ਲਗਦਾ ਹੈ।

ਕਥਾ ਬ੍ਰਿਧ ਕਸ ਕਰੌ ਬਿਚਾਰਾ ॥

ਕਥਾ ਬਹੁਤ ਵੱਡੀ ਹੈ, ਕਿਥੋਂ ਤਕ ਵਿਚਾਰ ਕਰਾਂ।

ਬਾਈਸਵੋ ਅਰਜੁਨ ਅਵਤਾਰਾ ॥੭॥

(ਬਸ) ਅਰਜਨ ਬਾਈਵਾਂ ਅਵਤਾਰ ਹੋਇਆ ॥੭॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਨਰ ਅਵਤਾਰ ਬਾਈਸਵੋ ਸੰਪੂਰਣੰ ਸਤੁ ਸੁਭਮ ਸਤੁ ॥੨੨॥

ਇਥੇ ਬਚਿਤ੍ਰ ਨਾਟਕ ਗ੍ਰੰਥ ਦਾ ਨਰ ਅਵਤਾਰ ਬਾਈਸਵਾਂ ਸਮਾਪਤ ਹੋਇਆ, ਸਭ ਸ਼ੁਭ ਹੈ ॥੨੨॥

ਅਥ ਬਊਧ ਅਵਤਾਰ ਤੇਈਸਵੌ ਕਥਨੰ ॥

ਹੁਣ ਤੇਈਵੇਂ ਬੁੱਧ ਅਵਤਾਰ ਦਾ ਕਥਨ

ਚੌਪਈ ॥

ਚੌਪਈ:

ਅਬ ਮੈ ਗਨੋ ਬਊਧ ਅਵਤਾਰਾ ॥

ਹੁਣ ਮੈਂ ਬੁੱਧ ਅਵਤਾਰ ਦਾ ਵਰਣਨ ਕਰਦਾ ਹਾਂ

ਜੈਸ ਰੂਪ ਕਹੁ ਧਰਾ ਮੁਰਾਰਾ ॥

ਜਿਸ ਤਰ੍ਹਾਂ ਮੁਰਾਰੀ (ਕਾਲ ਪੁਰਖ) ਨੇ ਉਹ ਰੂਪ ਧਾਰਨ ਕੀਤਾ ਸੀ।

ਬਊਧ ਅਵਤਾਰ ਇਹੀ ਕੋ ਨਾਊ ॥

ਇਹੀ ਬੁੱਧ ਅਵਤਾਰ ਦਾ ਨਾਂ ਸਮਝਣਾ ਚਾਹੀਦਾ ਹੈ

ਜਾਕਰ ਨਾਵ ਨ ਥਾਵ ਨ ਗਾਊ ॥੧॥

ਜਿਸ ਦਾ (ਕੋਈ) ਨਾਂ, ਥਾਂ ਜਾਂ ਪਿੰਡ ਨਹੀਂ ਹੈ ॥੧॥

ਜਾਕਰ ਨਾਵ ਨ ਠਾਵ ਬਖਾਨਾ ॥

ਜਿਸ ਦਾ ਕੋਈ ਨਾਂ ਜਾਂ ਠਿਕਾਣਾ ਨਹੀਂ ਦਸਿਆ ਜਾ ਸਕਦਾ,

ਬਊਧ ਅਵਤਾਰ ਵਹੀ ਪਹਚਾਨਾ ॥

ਉਸੇ ਨੂੰ ਬੁੱਧ ਅਵਤਾਰ ਸਮਝਣਾ ਚਾਹੀਦਾ ਹੈ।

ਸਿਲਾ ਸਰੂਪ ਰੂਪ ਤਿਹ ਜਾਨਾ ॥

ਉਸ ਦਾ ਸਰੂਪ ਪੱਥਰ ਰੂਪ (ਭਾਵ ਮੂਰਤੀ) ਜਾਣਨਾ ਚਾਹੀਦਾ ਹੈ।

ਕਥਾ ਨ ਜਾਹਿ ਕਲੂ ਮਹਿ ਮਾਨਾ ॥੨॥

ਜਿਸ ਦੀ ਕਥਾ ਨੂੰ ਕਲਿਯੁਗ ਵਿਚ ਕਿਸੇ ਨਹੀਂ ਮੰਨਿਆ ਹੈ ॥੨॥

ਦੋਹਰਾ ॥

ਦੋਹਰਾ:

ਰੂਪ ਰੇਖ ਜਾਕਰ ਨ ਕਛੁ ਅਰੁ ਕਛੁ ਨਹਿਨ ਆਕਾਰ ॥

ਜਿਸ ਦੀ ਕੁਝ ਰੂਪ-ਰੇਖਾ ਨਹੀਂ ਹੈ ਅਤੇ ਕੋਈ ਆਕਾਰ ਵੀ ਨਹੀਂ ਹੈ।

ਸਿਲਾ ਰੂਪ ਬਰਤਤ ਜਗਤ ਸੋ ਬਊਧ ਅਵਤਾਰ ॥੩॥

ਜਗਤ ਵਿਚ (ਜੋ) ਸਿਲਾ ਰੂਪ ਵਰਤ ਰਿਹਾ ਹੈ, ਉਹ ਬੌਧ ਅਵਤਾਰ ਹੈ ॥੩॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬਊਧ ਅਵਤਾਰ ਤੇਈਸਵੋ ਸਮਾਪਤਮ ਸਤੁ ਸੁਭਮ ਸਤੁ ॥੨੩॥

ਇਥੇ ਬਚਿਤ੍ਰ ਨਾਟਕ ਗ੍ਰੰਥ ਦੇ ਬੌਧ ਅਵਤਾਰ ਤੇਈਵੇਂ ਦੀ ਸਮਾਪਤੀ ਹੈ, ਸਭ ਸ਼ੁਭ ਹੈ ॥੨੩॥

ਅਥ ਨਿਹਕਲੰਕੀ ਚੌਬੀਸਵੌ ਅਵਤਾਰ ਕਥਨੰ ॥

ਹੁਣ ਨਿਹਕਲੰਕੀ ਚੌਬੀਸਵੇਂ ਅਵਤਾਰ ਦਾ ਕਥਨ

ਚੌਪਈ ॥

ਚੌਪਈ:

ਅਬ ਮੈ ਮਹਾ ਸੁਧ ਮਤਿ ਕਰਿ ਕੈ ॥

ਹੁਣ ਮੈਂ ਬੁੱਧੀ ਨੂੰ ਬਹੁਤ ਚੰਗੀ ਤਰ੍ਹਾਂ ਸ਼ੁੱਧ ਕਰ ਕੇ

ਕਹੋ ਕਥਾ ਚਿਤੁ ਲਾਇ ਬਿਚਰਿ ਕੈ ॥

ਅਤੇ ਚਿਤ ਲਗਾ ਕੇ ਵਿਚਾਰ ਪੂਰਵਕ ਕਥਾ ਕਹਿੰਦਾ ਹਾ

ਚਉਬੀਸਵੋ ਕਲਕੀ ਅਵਤਾਰਾ ॥

ਕਿ (ਵਿਸ਼ਣੂ ਦਾ) ਚੌਬੀਸਵਾਂ ਅਵਤਾਰ ਕਲਕੀ ਹੈ

ਤਾ ਕਰ ਕਹੋ ਪ੍ਰਸੰਗ ਸੁਧਾਰਾ ॥੧॥

ਅਤੇ ਉਸ ਦਾ ਪ੍ਰਸੰਗ ਸੰਵਾਰ ਕੇ ਕਹਿੰਦਾ ਹਾਂ ॥੧॥

ਭਾਰਾਕ੍ਰਿਤ ਹੋਤ ਜਬ ਧਰਣੀ ॥

ਜਦ ਧਰਤੀ, (ਪਾਪਾ ਦੇ) ਭਾਰ ਨਾਲ ਦੁਖੀ ਹੋ ਜਾਂਦੀ ਹੈ

ਪਾਪ ਗ੍ਰਸਤ ਕਛੁ ਜਾਤ ਨ ਬਰਣੀ ॥

ਤਾਂ ਉਸ ਪਾਪਾਂ ਨਾਲ ਗ੍ਰਸੀ ਦਾ ਕੁਝ ਵਰਣਨ ਨਹੀਂ ਕੀਤਾ ਜਾ ਸਕਦਾ।

ਭਾਤਿ ਭਾਤਿ ਤਨ ਹੋਤ ਉਤਪਾਤਾ ॥

ਭਾਂਤ ਭਾਂਤ ਦੇ ਉਪਦ੍ਰਵ ਜਾਂ ਖ਼ਰਾਬੀਆਂ ਹੁੰਦੀਆਂ ਹਨ

ਪੁਤ੍ਰਹਿ ਸੇਜਿ ਸੋਵਤ ਲੈ ਮਾਤਾ ॥੨॥

ਅਤੇ ਮਾਂ ਪੁੱਤਰ ਨੂੰ ਲੈ ਕੇ ਸੇਜ-ਸੁਖ ਮਾਣਦੀ ਹੈ ॥੨॥

ਸੁਤਾ ਪਿਤਾ ਤਨ ਰਮਤ ਨਿਸੰਕਾ ॥

ਪੁੱਤਰੀ ਪਿਤਾ ਨਾਲ ਨਿਰਸੰਕੋਚ ਰਮਣ ਕਰਦੀ ਹੈ

ਭਗਨੀ ਭਰਤ ਭ੍ਰਾਤ ਕਹੁ ਅੰਕਾ ॥

ਅਤੇ ਭੈਣ ਭਰਾ ਨੂੰ ਜਫੀ ਪਾਉਂਦੀ ਹੈ।

ਭ੍ਰਾਤ ਬਹਨ ਤਨ ਕਰਤ ਬਿਹਾਰਾ ॥

ਭਰਾ ਭੈਣ ਨਾਲ ਕਾਮ-ਕਰਮ ਕਰਦਾ ਹੈ

ਇਸਤ੍ਰੀ ਤਜੀ ਸਕਲ ਸੰਸਾਰਾ ॥੩॥

ਅਤੇ ਸਾਰੇ ਸੰਸਾਰ ਨੇ (ਵਿਆਹੀ ਹੋਈ) ਇਸਤਰੀ ਨੂੰ ਤਿਆਗ ਦਿੱਤਾ ਹੈ ॥੩॥

ਸੰਕਰ ਬਰਣ ਪ੍ਰਜਾ ਸਭ ਹੋਈ ॥

ਸਾਰੀ ਪ੍ਰਜਾ ਵਰਣ-ਸੰਕਰ (ਮਿਸ਼ਰਿਤ) ਹੋ ਗਈ ਹੈ।

ਏਕ ਗ੍ਰਯਾਤ ਕੋ ਰਹਾ ਨ ਕੋਈ ॥

ਇਕ (ਜਾਤਿ ਦੀ) ਪਛਾਣ ਵਾਲਾ ਕੋਈ ਨਹੀਂ ਰਿਹਾ।

ਅਤਿ ਬਿਭਚਾਰ ਫਸੀ ਬਰ ਨਾਰੀ ॥

ਸ੍ਰੇਸ਼ਠ (ਘਰਾਂ ਦੀਆਂ) ਇਸਤਰੀਆਂ ਬਹੁਤ ਵਿਭਚਾਰ ਵਿਚ ਫਸ ਗਈਆਂ ਹਨ

ਧਰਮ ਰੀਤ ਕੀ ਪ੍ਰੀਤਿ ਬਿਸਾਰੀ ॥੪॥

ਅਤੇ ਧਰਮ ਆਧਾਰਿਤ ਪ੍ਰੀਤ ਦੀ ਰੀਤ ਭੁਲਾ ਦਿੱਤੀ ਹੈ ॥੪॥

ਘਰਿ ਘਰਿ ਝੂਠ ਅਮਸਿਆ ਭਈ ॥

ਘਰ ਘਰ ਵਿਚ ਕੂੜ ਦੀ ਮਸਿਆ ਪਸਰੀ ਹੋਈ ਹੈ

ਸਾਚ ਕਲਾ ਸਸਿ ਕੀ ਦੁਰ ਗਈ ॥

ਅਤੇ ਸੱਚ ਰੂਪ ਚੰਦ੍ਰਮਾ ਦੀ ਕਲਾ ਲੁਕ ਛਿਪ ਗਈ ਹੈ।

ਜਹ ਤਹ ਹੋਨ ਲਗੇ ਉਤਪਾਤਾ ॥

ਜਿਥੇ ਕਿਥੇ ਉਪਦ੍ਰਵ ਹੋਣ ਲਗੇ ਹਨ

ਭੋਗਤ ਪੂਤ ਸੇਜਿ ਚੜਿ ਮਾਤਾ ॥੫॥

ਅਤੇ ਪੁੱਤਰ ਮਾਤਾ ਨਾਲ ਸੇਜ-ਸੁਖ ਮਾਣਨ ਲਗਾ ਹੈ ॥੫॥

ਢੂੰਢਤ ਸਾਚ ਨ ਕਤਹੂੰ ਪਾਯਾ ॥

ਢੂੰਢਣ ਤੇ ਵੀ ਕਿਤੋਂ ਸੱਚ ਨਹੀਂ ਮਿਲਦਾ

ਝੂਠ ਹੀ ਸੰਗ ਸਬੋ ਚਿਤ ਲਾਯਾ ॥

ਅਤੇ ਸਭ ਨੇ (ਆਪਣਾ) ਚਿਤ ਝੂਠ ਵਿਚ ਹੀ ਲਗਾਇਆ ਹੋਇਆ ਹੈ।

ਭਿੰਨ ਭਿੰਨ ਗ੍ਰਿਹ ਗ੍ਰਿਹ ਮਤ ਹੋਈ ॥

(ਅਜਿਹੀ ਹਾਲਤ ਵਿਚ) ਘਰ ਘਰ ਵਿਚ ਵਖੋ ਵਖਰੇ ਮਤ ਹੋ ਜਾਣਗੇ

ਸਾਸਤ੍ਰ ਸਿਮ੍ਰਿਤ ਛੁਐ ਨ ਕੋਈ ॥੬॥

ਅਤੇ ਸ਼ਾਸਤ੍ਰ ਤੇ ਸਮ੍ਰਿਤੀਆਂ ਨੂੰ ਕੋਈ ਛੋਹੇਗਾ ਵੀ ਨਹੀਂ ॥੬॥

ਹਿੰਦਵ ਕੋਈ ਨ ਤੁਰਕਾ ਰਹਿ ਹੈ ॥

(ਸੱਚਾ) ਹਿੰਦੂ ਅਤੇ ਮੁਸਲਮਾਨ ਕੋਈ ਵੀ ਨਹੀਂ ਰਹੇਗਾ

ਭਿਨ ਭਿਨ ਘਰਿ ਘਰਿ ਮਤ ਗਹਿ ਹੈ ॥

ਅਤੇ ਘਰ ਘਰ ਵਿਚ ਵਖਰੇ ਵਖਰੇ ਮਤ ਧਾਰੇ ਗਏ ਹੋਣਗੇ।


Flag Counter