ਫਿਰ 'ਜਾ ਚਰ ਨਾਇਕ' ਪਦ ਨੂੰ ਜੋੜੋ।
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
(ਇਸ ਨੂੰ) ਸਾਰੇ ਬੁੱਧੀਮਾਨ ਤੁਪਕ ਦਾ ਨਾਮ ਸਮਝੋ ॥੮੬੭॥
ਪਹਿਲਾਂ 'ਕਾਮਪਾਲ ਅਨੁਜਨਿਨੀ' (ਕਾਮ ਦੇ ਅਵਤਾਰ ਪਰਦੁਮਨ ਨੂੰ ਪਾਲਣ ਵਾਲੇ ਕ੍ਰਿਸ਼ਨ ਦੀ ਰਾਣੀ ਜਮਨਾ ਨਦੀ ਵਾਲੀ ਧਰਤੀ) ਦਾ ਕਥਨ ਕਰੋ।
ਫਿਰ 'ਜਾ ਚਰ ਨਾਇਕ' ਪਦ ਜੋੜੋ।
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਨੂੰ ਉਚਾਰੋ।
(ਇਸ ਨੂੰ) ਸਾਰੇ ਮਿਤਰ ਤੁਪਕ ਦਾ ਨਾਮ ਕਰਕੇ ਸਮਝੋ ॥੮੬੮॥
ਪਹਿਲਾਂ 'ਹਲ ਆਯੁਧ ਅਨੁਜਨਿਨੀ' (ਹਲ 'ਸਤ੍ਰੁ' ਧਾਰਨ ਕਰਨ ਵਾਲੇ ਬਲਦੇਵ ਦੀ ਛੋਟੀ ਭਰਜਾਈ ਜਮਨਾ ਨਦੀ ਵਾਲੀ ਧਰਤੀ) ਦਾ ਕਥਨ ਕਰੋ।
ਫਿਰ 'ਜਾ ਚਰ ਨਾਇਕ' ਕਹਿ ਕੇ
ਉਸ ਦੇ ਅੰਤ ਉਤੇ 'ਅਰਿ' ਪਦ ਕਵੀਓ! ਕਹਿ ਦਿਓ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੮੬੯॥
ਪਹਿਲਾਂ 'ਰਿਵਤਿ ਰਵਨ ਅਨੁਜਨਿਨੀ' (ਰੇਵਤੀ ਨਾਲ ਰਮਣ ਕਰਨ ਵਾਲੇ ਬਲਦੇਵ ਦੀ ਛੋਟੀ ਭਰਜਾਈ ਜਮਨਾ ਨਦੀ ਦੀ ਧਰਤੀ ਵਾਲੀ) ਸ਼ਬਦ ਵਰਣਨ ਕਰੋ।
ਮਗਰੋਂ 'ਜਾ ਚਰ ਨਾਇਕ' ਪਦ ਜੋੜੋ।
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਕਥਨ ਕਰੋ।
(ਇਸ ਤਰ੍ਹਾਂ) ਸਭ ਇਸ ਨੂੰ ਤੁਪਕ ਦਾ ਨਾਮ ਸਮਝ ਲਵੋ ॥੮੭੦॥
ਚੌਪਈ:
ਪਹਿਲਾਂ 'ਰਾਮ ਅਨੁਜਨਿਨੀ' (ਬਲਰਾਮ ਦੇ ਛੋਟੇ ਭਰਾ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਕਹੋ।
(ਫਿਰ) 'ਜਾ ਚਰ ਪਤਿ' ਪਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੭੧॥
ਪਹਿਲਾਂ 'ਬਲਦੇਵ ਅਨੁਜਨੀ' (ਸ਼ਬਦ) ਕਹੋ।
(ਫਿਰ) 'ਜਾ ਚਰ ਨਾਇਕ' ਪਦ ਕਥਨ ਕਰੋ।
ਮਗਰੋਂ 'ਸਤ੍ਰੁ' ਸ਼ਬਦ ਕਹਿ ਦਿਓ।
(ਇਸ ਨੂੰ) ਸਭ ਤੁਪਕ ਦਾ ਨਾਮ ਕਰਕੇ ਜਾਣੋ ॥੮੭੨॥
ਅੜਿਲ:
ਪਹਿਲਾਂ 'ਪ੍ਰਲੰਬਾਰਿ ਅਨੁਜਨਿਲਿ' (ਪ੍ਰਲੰਬ ਦੈਂਤ ਦੇ ਵੈਰੀ ਬਲਰਾਮ ਦੀ ਛੋਟੀ ਭਰਜਾਈ ਜਮਨਾ ਨਦੀ ਵਾਲੀ ਧਰਤੀ) ਨੂੰ ਉਚਾਰੋ।
ਫਿਰ 'ਜਾ ਚਰ ਨਾਇਕ' ਪਦ ਜੋੜੋ।
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਦਾ ਉਚਾਰਨ ਕਰੋ।
(ਇਸ ਨੂੰ) ਸਭ ਸੂਝਵਾਨ ਤੁਪਕ ਦਾ ਨਾਮ ਸਮਝੋ ॥੮੭੩॥
ਪਹਿਲਾਂ 'ਤ੍ਰਿਣਾਵਰਤ ਅਰਿਨਨਿ' (ਤ੍ਰਿਣਾਵਰਤ ਦੈਂਤ ਦੇ ਵੈਰੀ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਦੀ ਧਰਤੀ) ਕਹੋ।
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
(ਇਸ ਨੂੰ) ਸਭ ਮਿਤਰੋ! ਤੁਪਕ ਦਾ ਨਾਮ ਸਮਝੋ ॥੮੭੪॥
ਪਹਿਲਾਂ 'ਕੇਸਿਯਾਂਤਕਨਿਨਿ' (ਕੇਸੀ ਦੈਂਤ ਦਾ ਅੰਤ ਕਰਨ ਵਾਲੇ ਕ੍ਰਿਸ਼ਨ ਦੀ ਰਾਣੀ ਜਮਨਾ ਨਦੀ ਵਾਲੀ ਧਰਤੀ) ਸ਼ਬਦ ਉਚਾਰੋ।
ਫਿਰ 'ਜਾ ਚਰ ਨਾਇਕ' ਪਦ ਜੋੜੋ।
ਉਸ ਦੇ ਅੰਤ ਤੇ 'ਸਤ੍ਰੁ' ਪਦ ਕਥਨ ਕਰੋ।
(ਇਸ ਨੂੰ) ਸਭ ਸੁਮਿਤਰ ਤੁਪਕ ਦਾ ਨਾਮ ਸਮਝ ਲੈਣ ॥੮੭੫॥
ਪਹਿਲਾਂ 'ਬਕੀਆਂਤਕਨਿਨਿ' (ਬਕੀ ਰਾਖਸ ਨੂੰ ਮਾਰਨ ਵਾਲੇ ਕ੍ਰਿਸ਼ਨ ਦੀ ਪਤਨੀ ਜਮਨਾ ਦੀ ਧਰਤੀ) ਕਥਨ ਕਰੋ।
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
(ਇਸ ਨੂੰ) ਸਾਰੇ ਬੁੱਧੀਮਾਨ ਤੁਪਕ ਦਾ ਨਾਮ ਸਮਝ ਲੈਣ ॥੮੭੬॥
ਪਹਿਲਾਂ 'ਪਤਿਨਾਗਨਿਨਿ' (ਕਾਲੀ ਨਾਗ ਨੂੰ ਮਾਰਨ ਵਾਲੇ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਜਾਣ ਕੇ ਉਚਾਰਨ ਕਰੋ।
ਫਿਰ 'ਜਾ ਚਰ ਨਾਇਕ' ਪਦ ਜੋੜੋ।
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਰਖੋ।
(ਇਸ ਨੂੰ) ਸਾਰੇ ਪ੍ਰਬੀਨ ਤੁਪਕ ਦਾ ਨਾਮ ਸਮਝ ਲੈਣ ॥੮੭੭॥
ਪਹਿਲਾਂ 'ਸਕਟਾਸੁਰ ਹਨਨਿਨਿ' (ਸਕਟਾਸੁਰ ਨੂੰ ਮਾਰਨ ਵਾਲੇ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਸ਼ਬਦ ਨੂੰ ਬਖਾਨ ਕਰੋ।
ਫਿਰ 'ਜਾ ਚਰ ਨਾਇਕ' ਸ਼ਬਦ ਨੂੰ ਜੋੜੋ।
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।