ਸ਼੍ਰੀ ਦਸਮ ਗ੍ਰੰਥ

ਅੰਗ - 989


ਨਿਕਟ ਲਾਗਿ ਇਹ ਭਾਤਿ ਉਚਾਰੀ ॥੯॥

(ਇਸਤਰੀ ਨੇ ਉਨ੍ਹਾਂ ਦੇ) ਨੇੜੇ ਹੋ ਕੇ ਇਸ ਤਰ੍ਹਾਂ ਕਿਹਾ ॥੯॥

ਦੋਹਰਾ ॥

ਦੋਹਰਾ:

ਸੁਤ ਬਾਲਕ ਭਰਤਾ ਮਰਿਯੋ ਇਨ ਕੋ ਪ੍ਰਥਮ ਜਰਾਇ ॥

(ਮੇਰਾ) ਬਾਲਕ ਪੁੱਤਰ ਅਤੇ ਪਤੀ ਮਰ ਗਏ ਹਨ। ਪਹਿਲਾਂ ਇਨ੍ਹਾਂ ਨੂੰ ਸਾੜ ਕੇ

ਬਹੁਰਿ ਤਿਹਾਰੋ ਧਾਮ ਮੈ ਆਜੁ ਬਸੌਗੀ ਆਇ ॥੧੦॥

ਫਿਰ ਅਜ ਹੀ ਤੁਹਾਡੇ ਘਰ ਆ ਕੇ ਵਸਾਂਗੀ ॥੧੦॥

ਚੌਪਈ ॥

ਚੌਪਈ:

ਪ੍ਰਥਮ ਚਿਤਾ ਮੈ ਸੁਤ ਕੌ ਡਾਰਿਯੋ ॥

ਪਹਿਲਾਂ ਉਸ ਨੇ ਪੁੱਤਰ ਨੂੰ ਚਿਖਾ ਵਿਚ ਪਾਇਆ,

ਮ੍ਰਿਤਕ ਖਸਮ ਕੌ ਬਹੁਰਿ ਪ੍ਰਜਾਰਿਯੋ ॥

ਫਿਰ ਮ੍ਰਿਤ ਪਤੀ ਨੂੰ ਸਾੜਿਆ।

ਬਹੁਰੌ ਕਾਖਿ ਮੁਗਲ ਕੋ ਭਰੀ ॥

ਫਿਰ ਮੁਗ਼ਲ ਨੂੰ ਗਲਵਕੜੀ ਪਾ ਕੇ,

ਆਪਨ ਲੈ ਪਾਵਕ ਮੋ ਪਰੀ ॥੧੧॥

ਆਪਣੇ ਨਾਲ ਅਗਨੀ ਵਿਚ ਛਾਲ ਮਾਰ ਦਿੱਤੀ ॥੧੧॥

ਦੋਹਰਾ ॥

ਦੋਹਰਾ:

ਸੁਤ ਜਰਾਇ ਪਤਿ ਜਾਰਿ ਕੈ ਬਹੁਰਿ ਮੁਗਲ ਗਹਿ ਲੀਨ ॥

ਪੁੱਤਰ ਅਤੇ ਪਤੀ ਨੂੰ ਸਾੜ ਕੇ, ਫਿਰ ਮੁਗ਼ਲ ਨੂੰ ਪਕੜ ਲਿਆ।

ਤਾ ਪਾਛੇ ਆਪਨ ਜਰੀ ਤ੍ਰਿਯ ਚਰਿਤ੍ਰ ਯੌ ਕੀਨ ॥੧੨॥

ਉਸ ਪਿਛੋਂ ਆਪ ਸੜ ਗਈ। (ਉਸ) ਇਸਤਰੀ ਨੇ ਇਸ ਤਰ੍ਹਾਂ ਦਾ ਚਰਿਤ੍ਰ ਕੀਤਾ ॥੧੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਬੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੬॥੨੪੭੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰਿਯਾ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੨੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੬॥੨੪੭੯॥ ਚਲਦਾ॥

ਚੌਪਈ ॥

ਚੌਪਈ:

ਬੀਰ ਦਤ ਚੰਡਾਲਿਕ ਰਹੈ ॥

ਬੀਰ ਦੱਤ ਨਾਂ ਦਾ ਇਕ ਚੰਡਾਲ ਰਹਿੰਦਾ ਸੀ।

ਅਤਿ ਤਸਕਰ ਤਾ ਕੌ ਜਗ ਕਹੈ ॥

ਉਸ ਨੂੰ ਸਾਰਾ ਜਗਤ ਵੱਡਾ ਚੋਰ ਕਹਿੰਦਾ ਸੀ।

ਖਾਨ ਖਵੀਨ ਤਹਾ ਜੋ ਆਵੈ ॥

ਉਥੇ ਜੋ ਖ਼ਾਨ ਖ਼ਵੀਨ ਆਉਂਦਾ,

ਤਾ ਕੌ ਲੂਟਿ ਕੂਟਿ ਲੈ ਜਾਵੇ ॥੧॥

ਉਸ ਨੂੰ ਲੁਟ ਕੁਟ ਕੇ ਲੈ ਜਾਂਦਾ ॥੧॥

ਜੋ ਆਵਤ ਕੋਊ ਰਾਹ ਨਿਹਾਰੈ ॥

ਜਿਸ ਕਿਸੇ ਨੂੰ ਰਾਹ ਤੇ ਆਉਂਦਿਆਂ ਵੇਖਦਾ,

ਜਾਇ ਤਵਨ ਕੌ ਤੁਰਤ ਹਕਾਰੈ ॥

(ਤਾਂ) ਉਸ ਨੂੰ ਤੁਰਤ ਜਾ ਕੇ ਵੰਗਾਰਦਾ।

ਜੋ ਤਨਿ ਧਨੁ ਰਿਪੁ ਤੀਰ ਚਲਾਵੈ ॥

ਜੇ ਕੋਈ ਵੈਰੀ ਧਨੁਸ਼ ਖਿਚ ਕੇ ਤੀਰ ਚਲਾਉਂਦਾ

ਛੁਰਾ ਭਏ ਤਿਹ ਕਾਟਿ ਗਿਰਾਵੈ ॥੨॥

ਤਾਂ ਉਸ ਨੂੰ ਛੁਰੇ ਨਾਲ ਕਟ ਕੇ ਸੁਟ ਦਿੰਦਾ ॥੨॥

ਦੋਹਰਾ ॥

ਦੋਹਰਾ:

ਲਹੈ ਨਿਸਾ ਇਕ ਜਬ ਭਯੋ ਤਬ ਵਹ ਕਰਤ ਪ੍ਰਹਾਰ ॥

ਜਦ ਰਾਤ ਹੋ ਗਈ ਜਾਣ ਲੈਂਦਾ ਤਦ (ਉਹ ਬਾਹਰ ਨਿਕਲ ਕੇ) ਪ੍ਰਹਾਰ ਕਰਦਾ।

ਜੀਵਤ ਕਿਸੂ ਨ ਛੋਰਈ ਡਾਰਤ ਹੀ ਸੰਘਾਰ ॥੩॥

ਕਿਸੇ ਨੂੰ ਜੀਉਂਦਾ ਨਾ ਛਡਦਾ, ਮਾਰ ਹੀ ਦਿੰਦਾ ॥੩॥

ਚੌਪਈ ॥

ਚੌਪਈ:

ਰਤਨ ਸਿੰਘ ਤਿਹ ਮਗ ਹ੍ਵੈ ਆਯੋ ॥

(ਇਕ ਦਿਨ) ਰਤਨ ਸਿੰਘ ਉਸ ਰਸਤੇ ਤੋਂ ਆ ਲੰਘਿਆ।

ਸੋ ਲਖਿ ਤਵਨ ਚੋਰ ਨੈ ਪਾਯੋ ॥

ਉਸ ਨੂੰ ਉਸ ਚੋਰ ਨੇ ਵੇਖ ਲਿਆ।

ਤਾ ਕਹੁ ਕਹਿਯੋ ਬਸਤ੍ਰ ਤੁਮ ਡਾਰੋ ॥

ਉਸ ਨੂੰ ਕਿਹਾ, ਜਾਂ ਤਾਂ ਆਪਣੇ ਕਪੜੇ ਲਾਹ ਦੇ,

ਨਾਤਰ ਤੀਰ ਕਮਾਨ ਸੰਭਾਰੋ ॥੪॥

ਜਾਂ ਤੀਰ ਕਮਾਨ ਸੰਭਾਲ ਲੈ' ॥੪॥

ਰਤਨ ਸਿੰਘ ਜੋ ਤੀਰ ਚਲਾਵੈ ॥

(ਰਤਨ ਸਿੰਘ ਨੇ ਤੀਰ ਕਮਾਨ ਸੰਭਾਲ ਲਿਆ) ਰਤਨ ਸਿੰਘ ਜੋ ਤੀਰ ਚਲਾਉਂਦਾ,

ਸੋਊ ਛੁਰਾ ਤੇ ਕਾਟਿ ਗਿਰਾਵੈ ॥

ਉਸ ਨੂੰ (ਚੋਰ) ਛੁਰੇ ਨਾਲ ਕਟ ਕੇ ਸੁਟ ਦਿੰਦਾ।

ਉਨਸਠਿ ਤੀਰ ਛੋਰਿ ਤਿਨ ਕਹਿਯੋ ॥

(ਜਦੋਂ ਉਸ ਨੇ) ੫੯ ਤੀਰ ਚਲਾ ਲਏ ਤਾਂ ਉਸ ਨੇ ਕਿਹਾ

ਏਕ ਤੀਰ ਤਰਕਸ ਮਮ ਰਹਿਯੋ ॥੫॥

ਕਿ ਮੇਰੇ ਭੱਥੇ ਵਿਚ ਹੁਣ ਕੇਵਲ ਇਕ ਤੀਰ ਬਚਿਆ ਹੈ ॥੫॥

ਦੋਹਰਾ ॥

ਦੋਹਰਾ:

ਸੁਨੁ ਤਸਕਰ ਮੈ ਬਿਸਿਖ ਕੋ ਜਾ ਕੌ ਕੀਯੋ ਪ੍ਰਹਾਰ ॥

ਹੇ ਚੋਰ! ਸੁਣ, (ਹੁਣ ਤਕ) ਜੋ ਵੀ ਤੀਰ ਮੈਂ ਚਲਾਇਆ,

ਆਜੁ ਲਗੇ ਚੂਕਿਯੋ ਨਹੀ ਸੁਨਿ ਲੈ ਬਚਨ ਹਮਾਰ ॥੬॥

ਅਜ ਤਕ (ਨਿਸ਼ਾਣੇ) ਤੋਂ ਚੁਕਿਆ ਨਹੀਂ, ਮੇਰੀ ਇਹ ਗੱਲ ਸੁਣ ਲੈ ॥੬॥

ਚੌਪਈ ॥

ਚੌਪਈ:

ਮੈ ਜੇਤੇ ਤੁਹਿ ਤੀਰ ਚਲਾਏ ॥

ਮੈਂ ਤੇਰੇ ਉਤੇ ਜਿਤਨੇ ਤੀਰ ਚਲਾਏ,

ਸੋ ਸਭ ਹੀ ਤੈ ਕਾਟਿ ਗਿਰਾਏ ॥

ਉਹ ਸਾਰੇ ਹੀ ਤੂੰ ਕਟ ਕੇ ਸੁਟ ਦਿੱਤੇ।

ਅਬ ਚੇਰੌ ਚਿਤ ਭਯੋ ਹਮਾਰੋ ॥

ਹੁਣ ਮੈਂ ਮਨ ਤੋਂ ਤੇਰਾ ਦਾਸ ਹੋ ਗਿਆ ਹਾਂ।

ਕਹੋ ਸੁ ਕਰਿਹੌ ਕਾਜਿ ਤਿਹਾਰੋ ॥੭॥

ਦਸੋ, ਮੈਂ ਤੁਹਾਡਾ ਕੀ ਕੰਮ ਕਰ ਸਕਦਾ ਹਾਂ ॥੭॥

ਦੋਹਰਾ ॥

ਦੋਹਰਾ:

ਏਕ ਹੌਸ ਮਨ ਮਹਿ ਰਹੀ ਸੋ ਤੁਹਿ ਕਹੌ ਸੁਨਾਇ ॥

ਮੇਰੇ ਮਨ ਵਿਚ ਇਹ ਹਵਸ ਰਹਿ ਗਈ ਹੈ, ਉਹ ਮੈਂ ਤੈਨੂੰ ਦਸਦਾ ਹਾਂ।

ਜਿਹ ਭਾਖੈ ਮਾਰੌ ਤਿਸੈ ਦੀਜੈ ਕਛੂ ਬਤਾਇ ॥੮॥

ਜਿਸ ਨੂੰ ਤੁਸੀਂ ਕਹੋ, ਮਾਰ ਦਿਆਂ, (ਮੈਨੂੰ) ਕੁਝ ਦਸ ਦਿਓ ॥੮॥

ਚੌਪਈ ॥

ਚੌਪਈ:

ਯੌ ਸੁਨਿ ਚੋਰ ਅਧਿਕ ਸੁਖ ਪਾਯੋ ॥

ਇਹ ਸੁਣ ਕੇ ਚੋਰ ਬਹੁਤ ਪ੍ਰਸੰਨ ਹੋਇਆ

ਏਕ ਪਤ੍ਰ ਕਰਿ ਸਾਥ ਬਤਾਯੋ ॥

ਅਤੇ ਇਕ ਹੱਥ ਵਿਚ ਇਕ ਪੱਤਰ ਲੈ ਕੇ (ਉਸ ਦੇ) ਸੰਕੇਤ ਨਾਲ ਦਸਿਆ।

ਜਬ ਤਾ ਕੀ ਤਿਨ ਦ੍ਰਿਸਟਿ ਚੁਰਾਈ ॥

ਜਦੋਂ ਉਸ (ਚੋਰ) ਦੀ ਨਜ਼ਰ ਹਟੀ,

ਤਨਿ ਗਾਸੀ ਤਿਹ ਮਰਮ ਲਗਾਈ ॥੯॥

(ਤਾਂ) ਤੀਰ ਖਿਚ ਕੇ ਉਸ ਦੇ ਮਰਮ ਸਥਲ (ਛਾਤੀ) ਵਿਚ ਮਾਰਿਆ ॥੯॥

ਦੋਹਰਾ ॥

ਦੋਹਰਾ:

ਰਤਨ ਸਿੰਘ ਇਹ ਛਲ ਭਏ ਖਲ ਕੀ ਦ੍ਰਿਸਟਿ ਬਚਾਇ ॥

ਰਤਨ ਸਿੰਘ ਨੇ ਇਹ ਛਲ ਕਰ ਕੇ ਦੁਸ਼ਟ ਦੀ ਨਜ਼ਰ ਬਚਾਈ

ਮਰਮ ਸਥਲ ਮਾਰਿਯੋ ਬਿਸਿਖ ਦੀਨੋ ਤਾਹਿ ਗਿਰਾਇ ॥੧੦॥

ਅਤੇ ਉਸ ਦੇ ਮਰਮ ਸਥਲ ਵਿਚ ਤੀਰ ਮਾਰ ਕੇ ਡਿਗਾ ਦਿੱਤਾ ॥੧੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਾਤਈਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੭॥੨੪੮੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੨੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੭॥੨੪੮੯॥ ਚਲਦਾ॥

ਦੋਹਰਾ ॥

ਦੋਹਰਾ:

ਮਾਰਵਾਰ ਕੇ ਦੇਸ ਮੈ ਉਗ੍ਰ ਦਤ ਇਕ ਰਾਵ ॥

ਮਾਰਵਾੜ ਦੇਸ ਵਿਚ ਉਗ੍ਰਦੱਤ ਨਾਂ ਦਾ ਇਕ ਰਾਜਾ ਸੀ।

ਕੋਪ ਜਗੇ ਪਾਵਕ ਮਨੋ ਸੀਤਲ ਸਲਿਲ ਸੁਭਾਵ ॥੧॥

ਕ੍ਰੋਧਿਤ ਹੋਣ ਤੇ ਅੱਗ ਵਾਂਗ ਅਤੇ ਸ਼ਾਂਤ ਹੋਣ ਤੇ ਪਾਣੀ ਦੇ ਸੁਭਾ (ਵਾਂਗ ਠੰਡਾ ਹੋ ਜਾਂਦਾ) ॥੧॥

ਚੌਪਈ ॥

ਚੌਪਈ:

ਧਰਵਾਰਨ ਤਾ ਕੋ ਧਨ ਮਾਰਿਯੋ ॥

(ਇਕ ਵਾਰ) ਧਾੜਵੀਆਂ ਨੇ ਉਸ ਦਾ ਧਨ ਲੁਟ ਲਿਆ।

ਪੁਰੀ ਆਇ ਪਾਲਕਨ ਪੁਕਾਰਿਯੋ ॥

ਨਗਰ ਵਿਚ ਆ ਕੇ ਪਾਲਕਾਂ (ਚਰਵਾਹਿਆਂ) ਨੇ ਪੁਕਾਰ ਕੀਤੀ।

ਅਗਨਤ ਢੋਲ ਨਗਾਰੇ ਬਾਜੇ ॥

(ਬਦਲੇ ਲਈ ਨਗਰ ਵਿਚ) ਅਨੇਕਾਂ ਢੋਲ ਅਤੇ ਨਗਾਰੇ ਵਜਣ ਲਗੇ

ਕੌਚ ਪਹਿਰਿ ਸੂਰਮਾ ਬਿਰਾਜੇ ॥੨॥

ਅਤੇ ਸੂਰਮੇ ਕਵਚ ਪਾ ਕੇ ਤਿਆਰ ਹੋ ਗਏ ॥੨॥

ਦੋਹਰਾ ॥

ਦੋਹਰਾ:

ਬਜਿਯੋ ਜੂਝਊਆ ਦੁਹੂੰ ਦਿਸਿ ਸੂਰਾ ਭਯੋ ਸੁਰੰਗ ॥

ਦੋਹਾਂ ਪਾਸਿਆਂ ਤੋਂ ਮਾਰੂ ਨਗਾਰੇ ਵਜੇ ਅਤੇ ਸੂਰਮਿਆਂ ਦਾ ਰੰਗ ਲਾਲ ਹੋ ਗਿਆ।

ਪਖਰਾਰੇ ਨਾਚਤ ਭਏ ਕਾਤਰ ਭਏ ਕੁਰੰਗ ॥੩॥

ਪਾਖਰਾਂ ਨਾਲ ਸਜੇ ਹੋਏ ਘੋੜੇ ਨਚਣ ਲਗੇ ਅਤੇ ਡਰਪੋਕਾਂ ਦੇ ਰੰਗ ਫਿਕੇ ਪੈ ਗਏ ॥੩॥

ਭੁਜੰਗ ਛੰਦ ॥

ਭੁਜੰਗ ਛੰਦ:

ਮਹਾਬੀਰ ਗਾਜੇ ਮਹਾ ਕੋਪ ਕੈ ਕੈ ॥

ਮਹਾਨ ਬਲੀ ਸੂਰਮੇ ਕ੍ਰੋਧਿਤ ਹੋ ਕੇ ਗਜਣ ਲਗੇ।

ਤਿਸੀ ਛੇਤ੍ਰ ਛਤ੍ਰੀਨ ਕੋ ਛਿਪ੍ਰ ਛੈ ਕੈ ॥

ਉਸ ਖੇਤਰ ਵਿਚ ਛਤ੍ਰੀਆਂ ਦਾ ਛੇਤੀ ਨਾਲ ਨਾਸ਼ ਹੋਇਆ।

ਬ੍ਰਛੀ ਬਾਨ ਬਜ੍ਰਾਨ ਕੇ ਵਾਰ ਕੀਨੇ ॥

(ਉਨ੍ਹਾਂ ਨੇ) ਬਰਛੀਆਂ, ਬਾਣਾਂ ਅਤੇ ਬਜ੍ਰਾਂ ਦੇ ਵਾਰ ਕੀਤੇ।

ਕਿਤੇ ਖੇਤ ਮਾਰੇ ਕਿਤੇ ਛਾਡਿ ਦੀਨੇ ॥੪॥

ਕਈਆਂ ਨੂੰ ਯੁੱਧ ਵਿਚ ਮਾਰ ਦਿੱਤਾ ਅਤੇ ਕਿਤਨੇ ਹੀ ਛਡ ਦਿੱਤੇ ॥੪॥

ਕਿਤੇ ਖਿੰਗ ਖੰਗੇ ਕਿਤੇ ਖੇਤ ਮਾਰੇ ॥

ਕਿਤਨੇ ਘੋੜੇ ਕਟ ਦਿੱਤੇ ਹਨ ਅਤੇ ਕਿਤਨੇ ਯੁੱਧ ਵਿਚ ਮਾਰੇ ਗਏ ਹਨ।

ਘੁਰੇ ਘੋਰ ਬਾਜੰਤ੍ਰ ਮਾਰੂ ਨਗਾਰੇ ॥

ਮਾਰੂ ਨਗਾਰੇ ਅਤੇ ਵਾਜੇ ਵਜਦੇ ਹਨ।