ਸ਼੍ਰੀ ਦਸਮ ਗ੍ਰੰਥ

ਅੰਗ - 1367


ਮਹਾ ਕਾਲ ਜਬ ਹੀ ਰਿਸਿ ਭਰਾ ॥

ਜਦ ਮਹਾ ਕਾਲ ਨੇ ਕ੍ਰੋਧ ਨਾਲ ਭਰ ਕੇ

ਘੋਰ ਭਯਾਨਕ ਆਹਵ ਕਰਾ ॥

ਘੋਰ ਭਿਆਨਕ ਯੁੱਧ ਕੀਤਾ।

ਮਾਰਤ ਭਯੋ ਅਸੁਰ ਬਿਕਰਾਲਾ ॥

ਭਿਅੰਕਰ ਦੈਂਤਾਂ ਨੂੰ ਮਾਰ ਮੁਕਾਇਆ

ਸਿੰਘ ਨਾਦ ਕੀਨਾ ਤਤਕਾਲਾ ॥੧੨੬॥

ਉਸੇ ਵੇਲੇ ਸਿੰਘ ਨਾਦ ਕਰ ਕੇ ॥੧੨੬॥

ਕਹੂੰ ਮਸਾਨ ਕਿਲਕਟੀ ਮਾਰੈ ॥

ਕਿਤੇ ਭੂਤ ਪ੍ਰੇਤ ('ਮਸਾਨ') ਕਿਲਕਾਰੀਆਂ ਮਾਰ ਰਹੇ ਸਨ।

ਭੈਰਵ ਕਹੂੰ ਠਾਢ ਭੁੰਕਾਰੈ ॥

ਕਿਤੇ ਭੈਰੋ (ਰੁਦ੍ਰ) ਖੜੋਤਾ ਹੋਇਆ ਭਭਕਾਂ ਮਾਰ ਰਿਹਾ ਸੀ।

ਜੋਗਨਿ ਦੈਤ ਅਧਿਕ ਹਰਖਾਨੇ ॥

ਜੋਗਣਾਂ ਅਤੇ ਦੈਂਤ ਬਹੁਤ ਖ਼ੁਸ਼ ਹੋ ਰਹੇ ਸਨ।

ਭੂਤ ਸਿਵਾ ਬੋਲੈ ਅਭਿਮਾਨੇ ॥੧੨੭॥

ਭੂਤ ਅਤੇ ਗਿਦੜੀਆਂ ('ਸਿਵਾ') ਅਭਿਮਾਨ ਨਾਲ ਬੋਲਦੀਆਂ ਸਨ ॥੧੨੭॥

ਝਾਲਰਿ ਝਾਝਰ ਢੋਲ ਮ੍ਰਿਦੰਗਾ ॥

(ਯੁੱਧ-ਭੂਮੀ ਵਿਚ) ਝਾਲਰ, ਝਾਂਝਰ, ਢੋਲ, ਮ੍ਰਿਦੰਗ,

ਪਟਹ ਨਗਾਰੇ ਮੁਰਜ ਮੁਚੰਗਾ ॥

ਪੱਟੇ, ਨਗਾਰੇ, ਮੁਰਜ, ਮੁਚੰਗ,

ਡਵਰੂ ਗੁਡਗੁਡੀ ਕਹੂੰ ਉਪੰਗਾ ॥

ਡੌਰੂ, ਗੁਡਗੁਡੀ, ਉਪੰਗ,

ਨਾਇ ਨਫੀਰੀ ਬਜਤ ਸੁਰੰਗਾ ॥੧੨੮॥

ਸ਼ਹਿਨਾਈ ਨਫ਼ੀਰੀ, ਸੁਰੰਗ (ਸੁਰਤਾਲ) ਆਦਿ ਵਜ ਰਹੇ ਸਨ ॥੧੨੮॥

ਮੁਰਲੀ ਕਹੂੰ ਬਾਸੁਰੀ ਬਾਜਤ ॥

ਕਿਤੇ ਮੁਰਲੀ ਅਤੇ ਕਿਤੇ ਬੰਸਰੀ ਵਜ ਰਹੀ ਸੀ।

ਕਹੂੰ ਉਪੰਗ ਮ੍ਰਿਦੰਗ ਬਰਾਜਤ ॥

ਕਿਤੇ ਉਪੰਗ ਅਤੇ ਮ੍ਰਿਦੰਗ ਸ਼ੋਭ ਰਹੇ ਸਨ।

ਦੁੰਦਭਿ ਢੋਲ ਕਹੂੰ ਸਹਨਾਈ ॥

ਕਿਤੇ ਦੁੰਦਭੀ, ਢੋਲ ਅਤੇ ਸ਼ਹਿਨਾਈਆਂ

ਬਾਜਤ ਭੇ ਲਖਿ ਪਰੀ ਲਰਾਈ ॥੧੨੯॥

ਲੜਾਈ ਨੂੰ ਛਿੜਿਆ ਵੇਖ ਕੇ ਵਜਣ ਲਗ ਗਈਆਂ ਸਨ ॥੧੨੯॥

ਮੁਰਜ ਮੁਚੰਗ ਬਜੈ ਤੁਰਹੀ ਰਨ ॥

ਮੁਰਜ, ਮੁਚੰਗ ਅਤੇ ਤੁਰਹੀ ਰਣ ਵਿਚ ਵਜ ਰਹੀਆਂ ਸਨ।

ਭੇਰਨ ਕੇ ਭਭਕਾਰ ਕਰਤ ਗਨ ॥

ਕਿਤੇ ਭੇਰੀਆਂ ਦੇ ਸਮੂਹ ਭਭਕਾਰ ਕਰ ਰਹੇ ਸਨ।

ਹਾਥੀ ਘੋਰਨ ਕੇ ਦੁੰਦਭਿ ਰਨ ॥

ਹਾਥੀਆਂ ਅਤੇ ਘੋੜਿਆਂ (ਉਤੇ ਲਦੇ ਹੋਏ) ਨਗਾਰੇ

ਉਸਟਨ ਕੇ ਬਾਜੇ ਰਨ ਮੂਰਧਨ ॥੧੩੦॥

ਅਤੇ ਊਠਾਂ ਉਤੇ ਬੰਨ੍ਹੇ ਹੋਏ ਵਾਜੇ ਰਣ ਵਿਚ ਅਗੇ ਹੋ ਕੇ ਵਜ ਰਹੇ ਸਨ ॥੧੩੦॥

ਕੇਤਿਕ ਸੁਭਟ ਸਰਨ ਕੇ ਮਾਰੇ ॥

ਕਿਤਨੇ ਹੀ ਸੂਰਮੇ ਮਾਰੇ ਹੋਏ ਸ਼ਰਨ ਵਿਚ ਆ ਪਏ ਸਨ।

ਗਿਰਤ ਭਏ ਰਨ ਡੀਲ ਡਿਲਾਰੇ ॥

(ਕਈ) ਵਡਿਆਂ ਆਕਾਰਾਂ ਪ੍ਰਕਾਰਾਂ ਵਾਲੇ ਰਣ ਵਿਚ ਡਿਗੇ ਪਏ ਸਨ।

ਜਦਪਿ ਪ੍ਰਾਨ ਸਮੁਹ ਹ੍ਵੈ ਦਏ ॥

ਭਾਵੇਂ ਉਹ ਸਾਹਮਣੇ ਹੋ ਕੇ ਪ੍ਰਾਣ ਦਿੰਦੇ ਸਨ,

ਕਰ ਤੇ ਤਜਤ ਕ੍ਰਿਪਾਨਨ ਭਏ ॥੧੩੧॥

ਪਰ ਹੱਥਾਂ ਵਿਚੋਂ ਕ੍ਰਿਪਾਨਾਂ ਛਡ ਰਹੇ ਸਨ ॥੧੩੧॥

ਚਲਤ ਭਈ ਸਰਿਤਾ ਸ੍ਰੋਨਤ ਤਹ ॥

ਜਿਥੇ ਕਾਲੀ ਅਤੇ ਦੈਂਤਾਂ ਦਾ ਯੁੱਧ ਹੋ ਰਿਹਾ ਸੀ,

ਜੁਧ ਭਯੋ ਕਾਲੀ ਅਸੁਰਨ ਜਹ ॥

ਉਥੇ ਲਹੂ ਦੀ ਨਦੀ ਵਗ ਰਹੀ ਸੀ।

ਸੀਸ ਕੇਸ ਜਹ ਭਏ ਸਿਵਾਰਾ ॥

ਜਿਸ ਵਿਚ ਸਿਰ ਦੇ ਕੇਸ ਕਾਈ ਵਰਗੇ ਲਗ ਰਹੇ ਸਨ

ਸ੍ਰੋਨ ਪ੍ਰਵਾਹ ਬਹਤ ਹਹਰਾਰਾ ॥੧੩੨॥

ਅਤੇ ਲਹੂ ਦਾ ਭਿਆਨਕ ਪ੍ਰਵਾਹ ਵਗ ਰਿਹਾ ਸੀ ॥੧੩੨॥

ਬਾਜ ਬ੍ਰਿਛ ਜਹ ਬਹੇ ਅਨੇਕੈ ॥

ਜਿਸ ਵਿਚ ਅਨੇਕ ਘੋੜੇ ਬ੍ਰਿਛਾਂ ਵਾਂਗ ਰੁੜ੍ਹ ਰਹੇ ਸਨ।

ਬਿਨ ਬ੍ਰਿਣ ਬੀਰ ਰਹਾ ਨਹਿ ਏਕੈ ॥

ਕੋਈ ਵੀ ਸੂਰਮਾ ਘਾਇਲ ਹੋਏ ਬਿਨਾ ਨਹੀਂ ਬਚਿਆ ਸੀ।

ਸ੍ਰੋਨ ਭਰੇ ਪਟ ਅਧਿਕ ਸੁਹਾਏ ॥

ਲਹੂ ਨਾਲ ਭਿਜੇ ਹੋਏ ਬਸਤ੍ਰ ਬਹੁਤ ਸ਼ੋਭ ਰਹੇ ਸਨ।

ਚਾਚਰਿ ਖੇਲਿ ਮਨੌ ਘਰ ਆਏ ॥੧੩੩॥

(ਇੰਜ ਲਗਦਾ ਸੀ) ਮਾਨੋ ਹੋਲੀ ਖੇਡ ਕੇ ਘਰ ਪਰਤੇ ਹੋਣ ॥੧੩੩॥

ਸੂਰਨ ਕੇ ਜਹ ਮੂੰਡ ਪਖਾਨਾ ॥

ਉਥੇ ਰਣ-ਭੂਮੀ ਵਿਚ ਸੂਰਮਿਆਂ ਦੇ ਅਨੇਕਾਂ ਸਿਰ

ਸੋਭਿਤ ਰੰਗ ਭੂਮ ਮਹਿ ਨਾਨਾ ॥

ਪੱਥਰਾਂ ਵਰਗੇ ਸ਼ੋਭਦੇ ਸਨ।

ਬਹੇ ਜਾਤ ਜਹ ਬ੍ਰਿਛ ਤੁਰੰਗਾ ॥

ਉਥੇ ਬ੍ਰਿਛ ਅਤੇ ਘੋੜੇ ਰੁੜ੍ਹਦੇ ਜਾ ਰਹੇ ਸਨ

ਬਡੇ ਸੈਲ ਸੇ ਲਸਤ ਮਤੰਗਾ ॥੧੩੪॥

ਅਤੇ ਹਾਥੀ ਵਡਿਆਂ ਪਰਬਤਾਂ ਵਰਗੇ ਸ਼ੁਭਾਇਮਾਨ ਸਨ ॥੧੩੪॥

ਮਛਰੀ ਤਨਕਿ ਅੰਗੁਰਿਯੈ ਸੋਹੈ ॥

ਉਨ੍ਹਾਂ ਦੀਆਂ ਉਂਗਲਾਂ ਮਛਲੀਆਂ ਵਰਗੀਆਂ ਲਗਦੀਆਂ ਸਨ

ਭੁਜਾ ਭੁਜੰਗਨ ਸੀ ਮਨ ਮੋਹੈ ॥

ਅਤੇ ਬਾਂਹਵਾਂ ਸੱਪਾਂ ਜਿਹੀਆਂ ਮਨ ਨੂੰ ਮੋਹ ਰਹੀਆਂ ਸਨ।

ਕਹੂੰ ਗ੍ਰਾਹ ਸੇ ਖੜਗ ਝਮਕਹਿ ॥

ਕਿਤੇ ਖੜਗ ਮਗਰ ਮੱਛਾਂ ਵਰਗੇ ਚਮਕਦੇ ਸਨ।

ਭਕ ਭਕ ਕਰ ਕਹੂੰ ਘਾਇ ਭਭਕਹਿ ॥੧੩੫॥

ਕਿਤੇ ਜ਼ਖ਼ਮਾਂ ਵਿਚ ਭਕ ਭਕ ਕਰਦਾ (ਲਹੂ) ਵਗ ਰਿਹਾ ਸੀ ॥੧੩੫॥

ਭੁਜੰਗ ਛੰਦ ॥

ਭੁਜੰਗ ਛੰਦ:

ਜਹਾ ਬੀਰ ਬੈਰੀ ਬਡੇ ਘੇਰਿ ਮਾਰੇ ॥

ਜਿਥੇ ਵੱਡੇ ਵੱਡੇ ਵੈਰੀ ਯੋਧੇ ਘੇਰ ਕੇ ਮਾਰੇ ਗਏ ਸਨ,

ਤਹਾ ਭੂਤ ਔ ਪ੍ਰੇਤ ਨਾਚੇ ਮਤਵਾਰੇ ॥

ਉਥੇ ਭੂਤ ਅਤੇ ਪ੍ਰੇਤ ਮਤਵਾਲੇ ਹੋ ਕੇ ਨਚ ਰਹੇ ਸਨ।

ਕਹੂੰ ਡਾਕਨੀ ਝਾਕਨੀ ਹਾਕ ਮਾਰੈ ॥

ਕਿਤੇ ਡਾਕਣੀਆਂ, ਗਿੱਧਾਂ ('ਝਾਕਨੀ') ਚੀਖਾਂ ਮਾਰ ਰਹੀਆਂ ਸਨ,

ਉਠੈ ਨਾਦ ਭਾਰੇ ਛੁਟੇ ਚੀਤਕਾਰੈ ॥੧੩੬॥

(ਕਿਤੇ) ਉੱਚੀ ਸੁਰ ਵਿਚ ਭਾਰੇ ਨਾਦ ਹੋ ਰਹੇ ਸਨ ਅਤੇ (ਕਿਤੇ) ਚੀਕ-ਚਹਾੜਾ ਮਚ ਰਿਹਾ ਸੀ ॥੧੩੬॥

ਕਹੂੰ ਅੰਗੁਲੈ ਤ੍ਰਾਣ ਕਾਟਾ ਬਿਰਾਜੈ ॥

ਕਿਤੇ ਲੋਹੇ ਦੇ ਦਸਤਾਨੇ ਕਟੇ ਪਏ ਸਨ

ਕਹੂੰ ਅੰਗੁਲਾ ਕਾਟਿ ਕੇ ਰਤਨ ਰਾਜੈ ॥

ਅਤੇ ਕਟੀਆਂ ਹੋਈਆਂ ਉਂਗਲਾਂ ਦੇ ਰਤਨ ਸ਼ੋਭ ਰਹੇ ਸਨ।

ਕਹੂੰ ਟੀਕ ਟਾਕੇ ਕਟੈ ਟੋਪ ਸੋਹੈ ॥

ਕਿਤੇ ਕਟੇ ਹੋਏ ਟੋਪਾਂ ਨਾਲ (ਮੱਥੇ ਉਤੇ ਲਗਾਉਣ ਵਾਲੇ ਲੋਹੇ ਦੇ) ਟਿੱਕੇ ਟੰਗੇ ਪਏ ਸਨ।


Flag Counter