ਪਹਿਲਾਂ 'ਦ੍ਰੁਜਨ' ਸ਼ਬਦ ਉਚਾਰ ਕੇ (ਫਿਰ) ਅੰਤ ਉਤੇ 'ਦਰਰਨਿ' (ਦਲ ਦੇਣ ਵਾਲੀ) ਪਦ ਕਥਨ ਕਰੋ।
(ਇਹ) ਨਾਮ ਤੁਪਕ ਦਾ ਬਣੇਗਾ। ਸਮਝਦਾਰੋ! ਸੋਚ ਲਵੋ ॥੬੭੦॥
ਪਹਿਲਾਂ 'ਗੋਲੀ' ਸ਼ਬਦ ਕਹਿ ਕੇ, ਫਿਰ 'ਧਰਣੀ' (ਧਾਰਨ ਕਰਨ ਵਾਲੀ) ਪਦ ਕਹੋ।
(ਇਹ) ਨਾਮ ਤੁਪਕ ਦਾ ਬਣਦਾ ਹੈ। ਵਿਦਵਾਨੋ! ਚੇਤੇ ਰਖੋ ॥੬੭੧॥
ਪਹਿਲਾਂ 'ਦੁਸਟ' ਸ਼ਬਦ ਉਚਾਰ ਕੇ ਫਿਰ 'ਦਾਹਨਿ' (ਸਾੜਨ ਵਾਲੀ) ਕਥਨ ਕਰੋ।
(ਇਹ) ਤੁਪਕ ਦਾ ਨਾਮ ਹੈ। ਸੂਝਵਾਨ ਵਿਚਾਰ ਕਰ ਲੈਣ ॥੬੭੨॥
ਚੌਪਈ:
ਪਹਿਲਾਂ 'ਕਾਸਟ ਪ੍ਰਿਸਠਣੀ' (ਕਾਠ ਦੀ ਪਿਠ ਵਾਲੀ) ਸ਼ਬਦ ਉਚਾਰੋ।
ਇਹ ਨਾਮ ਤੁਪਕ ਦਾ ਬਣਦਾ ਹੈ।
ਫਿਰ 'ਭੂਮਿਜ' (ਭੂਮੀ ਤੋਂ ਪੈਦਾ ਹੋਏ ਬ੍ਰਿਛ) ਪ੍ਰਿਸਠਨਿ' ਪਦ ਕਹੋ।
(ਇਹ) ਨਾਮ ਤੁਪਕ ਦੇ ਸਮਝ ਲਵੋ ॥੬੭੩॥
ਪਹਿਲਾਂ 'ਕਾਸਠਿ ਪ੍ਰਿਸਠਣ' ਉਚਾਰੋ।
ਇਹ ਸਾਰੇ ਤੁਪਕ ਦੇ ਨਾਮ ਸਮਝੋ।
ਫਿਰ 'ਦ੍ਰੁਮਜ ਬਾਸਨੀ' (ਬ੍ਰਿਛ ਦੇ ਪੁੱਤਰ ਲਕੜ ਨਾਲ ਵਸਣ ਵਾਲੀ) ਸ਼ਬਦ ਕਹੋ।
ਇਹ ਨਾਲੀ (ਤੁਪਕ) ਦਾ ਨਾਮ ਹੈ ॥੬੭੪॥
ਦੋਹਰਾ:
ਪਹਿਲਾਂ ਮੂੰਹ ਤੋਂ 'ਕਾਸਠਿ ਪ੍ਰਿਸਠਣੀ' ਉਚਾਰਨ ਕਰੋ।
(ਇਹ) ਤੁਪਕ ਦੇ ਨਾਮ ਹਨ, ਸਜਨੋ! ਵਿਚਾਰ ਕਰ ਲਵੋ ॥੬੭੫॥
ਪਹਿਲਾਂ 'ਜਲਜ ਪ੍ਰਿਸਠਣੀ' (ਜਲ ਤੋਂ ਪੈਦਾ ਹੋਏ ਬ੍ਰਿਛ ਤੋਂ ਬਣੇ ਕਾਠ ਦੀ ਪਿਠ ਵਾਲੀ) ਕਹੋ।
ਸੁਘੜੋ! ਇਹ ਨਾਮ ਤੁਪਕ ਦਾ ਵਿਚਾਰ ਲਵੋ ॥੬੭੬॥
ਪਹਿਲਾਂ ਮੂੰਹ ਤੋਂ 'ਬਾਰਜ' (ਪਾਣੀ ਤੋਂ ਜਨਮੇ ਬ੍ਰਿਛ) ਕਹੋ ਅਤੇ ਫਿਰ' ਪ੍ਰਿਸਠਣ' ਸ਼ਬਦ ਜੋੜੋ।
(ਇਹ) ਨਾਮ ਤੁਪਕ ਦਾ ਹੁੰਦਾ ਹੈ। ਸਮਝਦਾਰੋ! ਵਿਚਾਰ ਕਰ ਲਵੋ ॥੬੭੭॥
ਪਹਿਲਾਂ 'ਨੀਰਜਾਲਯਣਿ' (ਜਲ ਤੋਂ ਪੈਦਾ ਹੋਏ ਬ੍ਰਿਛ ਵਿਚ ਘਰ ਬਣਾਉਣ ਵਾਲੀ) ਮੂੰਹ ਤੋਂ ਉਚਾਰਨ ਕਰੋਂ।
ਇਹ ਤੁਪਕ ਦਾ ਨਾਮ ਹੁੰਦਾ ਹੈ। ਸਮਝਦਾਰੋ! ਵਿਚਾਰ ਲਵੋ ॥੬੭੮॥