ਸ਼੍ਰੀ ਦਸਮ ਗ੍ਰੰਥ

ਅੰਗ - 818


ਰੋਗ ਹੇਤ ਅਨੁਸਰੌ ਬੁਰੈ ਮਤਿ ਮਾਨਿਯੋ ॥

(ਮੈਂ) ਰੋਗ ਦੇ ਅਨੁਸਾਰ ਇਲਾਜ ਕਰਦਾ ਹਾਂ; (ਤੁਸੀਂ) ਬੁਰਾ ਨਾ ਮੰਨਣਾ।

ਬੈਦ ਧਾਇ ਗੁਰ ਮਿਤ ਤੇ ਭੇਦ ਦੁਰਾਇਯੈ ॥

ਵੈਦ, ਦਾਈ, ਗੁਰੂ, ਮਿਤਰ ਤੋਂ (ਜੇ) ਭੇਦ ਲੁਕਾ ਲਈਏ,

ਹੋ ਕਹੌ ਕਵਨ ਕੇ ਆਗੇ ਬ੍ਰਿਥਾ ਜਨਾਇਯੈ ॥੭॥

ਤਾਂ ਦਸੋ, ਕਿਸ ਅਗੇ ਜਾ ਕੇ ਆਪਣੇ ਦੁਖ ਨੂੰ ਦਸੀਏ ॥੭॥

ਕਬਿਤੁ ॥

ਕਬਿੱਤ:

ਦਾਦੁਰੀ ਚਬਾਈ ਤਾ ਕੇ ਮੂਰਿਯੋ ਧਸਾਈ ਘਨੀ ਧੇਰਿਨ ਚੁਗਾਈ ਵਾਹਿ ਜੂਤਿਨ ਕੀ ਮਾਰਿ ਕੈ ॥

(ਉਸ ਵੈਦ ਨੇ) ਉਸ ਤੋਂ ਛੱਲੀ ਚਬਵਾਈ ਅਤੇ ਮੂਲੀ ਵੀ ਚੜ੍ਹਵਾਈ ਅਤੇ ਜੁਤੀਆਂ ਦੀ ਮਾਰ ਨਾਲ ਬਹੁਤ ਬਕਰੀਆ ਚਰਵਾਈਆਂ।

ਰਾਖ ਸਿਰ ਪਾਈ ਤਾ ਕੀ ਮੂੰਛੈ ਭੀ ਮੁੰਡਾਈ ਦੋਊ ਐਸੀ ਲੀਕੈ ਲਾਈ ਕੋਊ ਸਕੈ ਨ ਉਚਾਰਿ ਕੈ ॥

ਉਸ ਦੇ ਸਿਰ ਵਿਚ ਛਾਈ ਪਵਾਈ, ਦੋਵੇਂ ਮੁੱਛਾਂ ਵੀ ਮੁਨਵਾਈਆਂ; (ਇਸ ਤਰ੍ਹਾਂ) ਉਸ ਨੂੰ ਅਜਿਹੀ ਲੀਕ ਲਗਾਈ ਕਿ ਉਸ ਦਾ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ।

ਗੋਦਰੀ ਡਰਾਈ ਤਾ ਤੇ ਭੀਖ ਭੀ ਮੰਗਾਈ ਤਿਹ ਐਸੋ ਕੈ ਚਰਿਤ੍ਰ ਤਾਹਿ ਗ੍ਰਿਹ ਤੇ ਨਿਕਾਰਿ ਕੈ ॥

(ਉਸ ਨੂੰ) ਗੋਦੜੀ ਪਵਾ ਦਿੱਤੀ ਅਤੇ ਫਿਰ ਉਸ ਕੋਲੋਂ ਭਿਖ ਵੀ ਮੰਗਵਾਈ। ਇਸ ਤਰ੍ਹਾਂ ਦਾ ਚਰਿਤ੍ਰ ਕੀਤਾ ਅਤੇ ਉਸ ਨੂੰ ਘਰੋਂ ਕਢ ਦਿੱਤਾ।

ਤ੍ਰਿਯ ਕੋ ਐਸੋ ਚਰਿਤ੍ਰ ਵਾਹਿ ਕੋ ਦਿਖਾਇ ਜਾਰ ਆਪੁ ਟਰਿ ਗਯੋ ਮਹਾ ਮੂਰਖ ਕੋ ਟਾਰਿ ਕੈ ॥੮॥

ਇਸਤਰੀ ਨੇ ਇਸ ਤਰ੍ਹਾਂ ਦਾ ਚਰਿਤ੍ਰ ਉਸ ਨੂੰ ਵਿਖਾਇਆ ਕਿ ਯਾਰ (ਜਾਹਿਦ ਖਾਂ) ਨੂੰ ਮੂਰਖ ਬਣਾ ਕੇ ਚਲਾ ਗਿਆ ॥੮॥

ਚੌਪਈ ॥

ਚੌਪਈ:

ਭੀਖ ਮਾਗ ਬਹੁਰੋ ਘਰ ਆਯੋ ॥

ਜਦ ਉਹ ਭਿਖ ਮੰਗ ਕੇ ਘਰ ਆਇਆ,

ਤਹਾ ਤਵਨ ਕੋ ਦਰਸ ਨ ਪਾਯੋ ॥

ਤਾਂ ਉਸ (ਵੈਦ) ਨੂੰ (ਉਥੇ) ਨਾ ਵੇਖਿਆ।

ਕਹ ਗਯੋ ਜਿਨ ਮੁਰ ਰੋਗ ਘਟਾਇਸ ॥

(ਕਹਿਣ ਲਗਾ ਕਿ) ਜਿਸ ਨੇ ਮੇਰਾ ਰੋਗ ਘਟਾਇਆ ਸੀ, (ਉਹ) ਕਿਥੇ ਗਿਆ ਹੈ?

ਯਹ ਜੜ ਭੇਵ ਨੈਕ ਨ ਪਾਇਸ ॥੯॥

ਉਸ ਮੂਰਖ ਨੇ (ਇਸ ਚਰਿਤ੍ਰ ਦਾ) ਜ਼ਰਾ ਜਿੰਨਾ ਭੇਦ ਵੀ ਨਾ ਪਾਇਆ ॥੯॥

ਤਬ ਅਬਲਾ ਯੌ ਬਚਨ ਉਚਾਰੇ ॥

ਤਦ (ਉਸ) ਇਸਤਰੀ ਨੇ ਇਸ ਤਰ੍ਹਾਂ ਬਚਨ ਉਚਾਰੇ।

ਕਹੋ ਬਾਤ ਸੁਨੁ ਮੀਤ ਹਮਾਰੇ ॥

ਹੇ ਮਿਤਰ! (ਮੈਂ) ਗੱਲ ਕਹਿੰਦੀ ਹਾਂ, ਸੁਣੋ।

ਸਿਧਿ ਔਖਧ ਜਾ ਕੇ ਕਰ ਆਯੋ ॥

ਜਿਸ ਦੇ ਹੱਥ ਵਿਚ ਸਿੱਧ ਕੀਤੀ ਦਵਾਈ ਆ ਜਾਂਦੀ ਹੈ,

ਦੈ ਤਿਨ ਬਹੁਰਿ ਨ ਦਰਸ ਦਿਖਾਯੋ ॥੧੦॥

ਉਹ ਉਸ ਨੂੰ ਦੇ ਕੇ ਫਿਰ ਸ਼ਕਲ ਨਹੀਂ ਦਿਖਾਉਂਦਾ ॥੧੦॥

ਦੋਹਰਾ ॥

ਦੋਹਰਾ:

ਮੰਤ੍ਰੀ ਔਰ ਰਸਾਇਨੀ ਜੌ ਭਾਗਨਿ ਮਿਲਿ ਜਾਤ ॥

ਜੇ ਮੰਤ੍ਰੀ (ਮੰਤਰ ਪੜ੍ਹਨ ਵਾਲਾ) ਅਤੇ ਰਸਾਇਨੀ (ਰਸ ਨਾਲ ਦਵਾਈਆਂ ਬਣਾਉਣ ਵਾਲਾ) ਭਾਗਾਂ ਨਾਲ ਮਿਲ ਜਾਣ,

ਦੈ ਔਖਧ ਤਬ ਹੀ ਭਜੈ ਬਹੁਰਿ ਨ ਦਰਸ ਦਿਖਾਤ ॥੧੧॥

ਤਾਂ ਦਵਾਈ ਦੇ ਕੇ ਭਜ ਜਾਂਦੇ ਹਨ; ਫਿਰ ਦਿਖਾਈ ਨਹੀਂ ਦਿੰਦੇ ॥੧੧॥

ਚੌਪਈ ॥

ਚੌਪਈ:

ਤਾ ਕੋ ਕਹਿਯੋ ਸਤਿ ਕਰਿ ਮਾਨ੍ਯੋ ॥

(ਉਸ ਨੇ) ਉਸ (ਇਸਤਰੀ) ਦਾ ਕਿਹਾ ਸਚ ਕਰ ਕੇ ਮੰਨਿਆ

ਭੇਦ ਅਭੇਦ ਜੜ ਕਛੂ ਨ ਜਾਨ੍ਯੋ ॥

ਅਤੇ ਮੂਰਖ ਨੇ ਭੇਦ ਅਭੇਦ ਬਾਰੇ ਕੁਝ ਨਾ ਜਾਣਿਆ।

ਤਾ ਸੋ ਅਧਿਕ ਸੁ ਨੇਹ ਸੁ ਧਾਰਿਯੋ ॥

ਉਸ ਨਾਲ ਹੋਰ ਅਧਿਕ ਪ੍ਰੇਮ ਵਧਾ ਲਿਆ

ਮੇਰੋ ਬਡੋ ਰੋਗ ਤ੍ਰਿਯ ਟਾਰਿਯੋ ॥੧੨॥

(ਕਿਉਂਕਿ ਉਸ) ਇਸਤਰੀ ਨੇ ਮੇਰਾ ਵੱਡਾ ਰੋਗ ਦੂਰ ਕਰ ਦਿੱਤਾ ਹੈ ॥੧੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਪਤਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭॥੧੪੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਸੱਤਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੭॥੧੪੫॥ ਚਲਦਾ॥

ਦੋਹਰਾ ॥

ਦੋਹਰਾ:

ਸਹਰ ਅਕਬਰਾਬਾਦ ਮੈ ਤ੍ਰਿਯਾ ਕ੍ਰਿਯਾ ਕੀ ਹੀਨ ॥

ਅਕਬਰਾਬਾਦ ਨਗਰ ਵਿਚ ਇਕ ਚਰਿਤ੍ਰਹੀਨ ਇਸਤਰੀ (ਰਹਿੰਦੀ) ਸੀ।

ਮੰਤ੍ਰ ਜੰਤ੍ਰ ਅਰੁ ਤੰਤ੍ਰ ਸਭ ਤਿਨ ਮੈ ਅਧਿਕ ਪ੍ਰਬੀਨ ॥੧॥

(ਉਹ) ਸਭ ਤਰ੍ਹਾਂ ਦੇ ਮੰਤ੍ਰ, ਜੰਤ੍ਰ ਅਤੇ ਤੰਤ੍ਰ ਵਿਚ ਬਹੁਤ ਪ੍ਰਬੀਨ ਸੀ ॥੧॥

ਸ੍ਰੀ ਅਨੁਰਾਗ ਮਤੀ ਕੁਅਰਿ ਲੋਗ ਬਖਾਨਹਿ ਤਾਹਿ ॥

ਉਹ ਕੁੰਵਰੀ ਨੂੰ ਲੋਕੀਂ ਸ੍ਰੀ ਅਨੁਗਰਾਗ ਮਤੀ ਕਹਿੰਦੇ ਸਨ।

ਸੁਰੀ ਆਸੁਰੀ ਕਿੰਨ੍ਰਨੀ ਰੀਝਿ ਰਹਤ ਲਖਿ ਵਾਹਿ ॥੨॥

ਉਸ ਨੂੰ ਵੇਖ ਕੇ ਸੁਰੀ (ਦੇਵ ਇਸਤਰੀ) ਅਸੁਰੀ, ਕਿੰਨਰ ਇਸਤਰੀ ਸਭ ਰੀਝ ਪੈਂਦੀਆਂ ਸਨ ॥੨॥

ਅੜਿਲ ॥

ਅੜਿਲ:

ਬਹੁ ਪੁਰਖਨ ਸੋ ਬਾਲ ਸਦਾ ਰਤਿ ਮਾਨਈ ॥

(ਉਹ) ਇਸਤਰੀ ਬਹੁਤ ਪੁਰਸ਼ਾਂ ਨਾਲ ਸਦਾ ਕਾਮ-ਕ੍ਰੀੜਾ ਕਰਦੀ ਸੀ।

ਕਾਹੂ ਕੀ ਨਹਿ ਲਾਜ ਹ੍ਰਿਦੈ ਮੈ ਆਨਈ ॥

ਹਿਰਦੇ ਵਿਚ ਕਿਸੇ ਦੀ ਵੀ ਸ਼ਰਮ ਹਯਾ ਨਹੀਂ ਲਿਆਉਂਦੀ ਸੀ।

ਸੈਯਦ ਸੇਖ ਪਠਾਨ ਮੁਗਲ ਬਹੁ ਆਵਈ ॥

(ਉਸ ਪਾਸ) ਸੱਯਦ, ਸ਼ੇਖ, ਪਠਾਨ ਅਤੇ ਮੁਗ਼ਲ ਬਹੁਤ ਆਉਂਦੇ ਸਨ

ਹੋ ਤਾ ਸੋ ਭੋਗ ਕਮਾਇ ਬਹੁਰਿ ਘਰ ਜਾਵਈ ॥੩॥

ਅਤੇ ਉਸ ਨਾਲ ਭੋਗ-ਵਿਲਾਸ ਕਰ ਕੇ ਫਿਰ ਘਰ ਪਰਤਦੇ ਸਨ ॥੩॥

ਦੋਹਰਾ ॥

ਦੋਹਰਾ:

ਐਸੇ ਹੀ ਤਾ ਸੌ ਸਭੈ ਨਿਤਿਪ੍ਰਤਿ ਭੋਗ ਕਮਾਹਿ ॥

ਇਸ ਤਰ੍ਹਾਂ ਉਸ ਨਾਲ ਸਾਰੇ ਨਿੱਤ ਭੋਗ-ਵਿਲਾਸ ਕਰਦੇ ਸਨ।

ਬਰਿਯਾ ਅਪਨੀ ਆਪਨੀ ਇਕ ਆਵੈ ਇਕ ਜਾਹਿ ॥੪॥

ਆਪਣੀ ਆਪਣੀ ਵਾਰੀ ਨਾਲ ਇਕ ਆਉਂਦਾ ਸੀ ਅਤੇ ਇਕ ਜਾਂਦਾ ਸੀ ॥੪॥

ਪ੍ਰਥਮ ਪਹਰ ਸੈਯਦ ਰਮੈ ਸੇਖ ਦੂਸਰੇ ਆਨਿ ॥

ਪਹਿਲੇ ਪਹਿਰ ਵਿਚ ਸੱਯਦ ਰਮਣ ਕਰਦਾ ਸੀ ਅਤੇ ਦੂਜੇ ਪਹਿਰ ਸ਼ੇਖ ਆ ਜਾਂਦਾ ਸੀ।

ਤ੍ਰਿਤਿਯ ਪਹਰ ਮੁਗਲਾਵਈ ਚੌਥੇ ਪਹਰ ਪਠਾਨ ॥੫॥

ਤੀਜੇ ਪਹਿਰ ਮੁਗ਼ਲ ਆ ਜਾਂਦਾ ਸੀ ਅਤੇ ਚੌਥੇ ਪਹਿਰ ਪਠਾਨ (ਆ ਜਾਂਦਾ ਸੀ) ॥੫॥

ਚੌਪਈ ॥

ਚੌਪਈ:

ਭੂਲ ਪਠਾਨ ਪ੍ਰਥਮ ਹੀ ਆਯੋ ॥

(ਇਕ ਵਾਰ) ਪਠਾਨ ਭੁਲ ਕੇ ਪਹਿਲਾਂ ਹੀ ਆ ਗਿਆ।

ਪੁਨਿ ਸੈਯਦ ਮੁਖਿ ਆਨਿ ਦਿਖਾਯੋ ॥

ਫਿਰ ਸੱਯਦ ਨੇ ਵੀ ਆ ਕੇ ਸ਼ਕਲ ਵਿਖਾਈ।

ਲੈ ਸੁ ਪਠਾਨ ਖਾਟ ਤਰ ਦੀਨੋ ॥

(ਉਸ ਨੇ) ਪਠਾਨ ਨੂੰ ਮੰਜੀ ਹੇਠਾਂ ਕਰ ਦਿੱਤਾ

ਸੈਯਦਹਿ ਲਾਇ ਗਰੇ ਸੌ ਲੀਨੋ ॥੬॥

ਅਤੇ ਸੱਯਦ ਨੂੰ ਗਲੇ ਨਾਲ ਲਗਾ ਲਿਆ ॥੬॥

ਸੇਖ ਸੈਯਦ ਕੇ ਪਾਛੇ ਆਯੋ ॥

ਸ਼ੇਖ ਸੱਯਦ ਦੇ ਪਿਛੋਂ ਆ ਗਿਆ।

ਘਾਸ ਬਿਖੈ ਸੈਯਦਹਿ ਛਪਾਯੋ ॥

(ਇਸਤਰੀ ਨੇ) ਸੱਯਦ ਨੂੰ ਘਾਹ ਵਿਚ ਲੁਕਾ ਦਿੱਤਾ।


Flag Counter