ਕਾਤਰਾਂ (ਟੁਕੜੇ) ਲਾਹੁੰਦੇ ਹਨ ॥੪੯੬॥
ਘਾਇਲ ਘੁਮੇਰੀ ਖਾਂਦੇ ਹਨ
ਅਤੇ ਰਣ-ਭੂਮੀ ਵਿੱਚ ਫਿਰਦੇ ਹਨ।
ਲਾਜ ਦੇ ਮਾਰੇ ਹੋਏ ਹਨ
ਅਤੇ ਕਮਰਕਸੇ ਕੀਤੀ ਫਿਰਦੇ ਹਨ ॥੪੯੭॥
ਧੱਕੇ ਤੇ ਧੱਕਾ ਪੈਂਦਾ ਹੈ।
ਟੱਕਾਂ ਨਾਲ ਟੁੱਕੇ ਹੋਏ ਹਨ।
ਤੀਰ ਚਲਦੇ ਹਨ
(ਜਿਨ੍ਹਾਂ ਨਾਲ) ਦਿਸ਼ਾਵਾਂ ਰੁਕ ਗਈਆਂ ਹਨ ॥੪੯੮॥
ਛਪੈ ਛੰਦ
ਇਕ (ਸੂਰਮਾ) ਇਕ ਨਾਲ ਜੁਟਿਆ ਹੈ, ਇਕ ਇਕਨਾ ਵਲ ਤੱਕ ਰਿਹਾ ਹੈ।
ਇਕ ਯੋਧਾ ਇਕ ਨੂੰ ਲੈ ਚਲਿਆ ਹੈ ਅਤੇ ਇਕ ਨੂੰ ਇਕ ਚੁੱਕ ਰਿਹਾ ਹੈ।
ਇਕ-ਇਕ ਉੱਤੇ ਤੀਰਾਂ ਦੀ ਬਰਖਾ ਕਰ ਰਿਹਾ ਹੈ ਅਤੇ ਇਕ ਕ੍ਰੋਧਵਾਨ ਹੋ ਕੇ ਧਨੁਸ਼ ਖਿੱਚ ਰਿਹਾ ਹੈ।
ਕਈ ਇਕ ਡਿੱਗੇ ਹੋਏ ਤੜਪ ਰਹੇ ਹਨ ਅਤੇ ਇਕ ਸੰਸਾਰ ਸਮੁੰਦਰ ਤੋਂ ਤਰ ਗਏ ਹਨ।
ਰਣ ਵਿੱਚ ਇਕ ਸੂਰਮਾ ਇਕ ਨਾਲ ਭਿੜ ਰਿਹਾ ਹੈ ਅਤੇ ਕਈ ਇਕ ਪਛੜ ਗਏ ਹਨ।
ਇਕ (ਸੂਰਮਾ) ਅਨੇਕਾਂ ਸ਼ਸਤ੍ਰਾਂ ਵਾਲਿਆਂ ਨਾਲ ਭਿੜ ਰਿਹਾ ਹੈ ਅਤੇ ਨਾ ਝੜਨ ਵਾਲਿਆਂ ਨੂੰ ਇਕੱਲਾ ਹੀ ਝਾੜ ਰਿਹਾ ਹੈ ॥੪੯੯॥
ਇਕ ਸੂਰਮੇ ਸ਼ਹੀਦ ਹੋ ਕੇ ਡਿੱਗ ਰਹੇ ਹਨ ਅਤੇ ਇਕ ਰਣ-ਭੂਮੀ ਵਿੱਚ ਲਲਕਾਰ ਰਹੇ ਹਨ।
ਇਕ ਸੁਅਰਗਪੁਰੀ ਜਾ ਵਸੇ ਹਨ ਅਤੇ ਇਕ ਜ਼ਖ਼ਮ ਖਾ ਕੇ ਭੱਜ ਚੱਲੇ ਹਨ।
ਇਕ ਲੜ ਕੇ ਡਿੱਗਦੇ ਹਨ ਅਤੇ ਇਕ ਤਲਵਾਰ ਦੀ ਵਾਢ ਨਾਲ ਡਿੱਗ ਪੈਂਦੇ ਹਨ।
ਇਕ (ਆਪਣੇ ਸਰੀਰ ਉੱਤੇ) ਅਨੇਕਾਂ ਜ਼ਖ਼ਮ ਸਹਾਰਦੇ ਹਨ ਅਤੇ ਇਕ ਕੱਸ-ਕੱਸ ਕੇ ਤੀਰ ਛੱਡਦੇ ਹਨ।
ਰਣ-ਭੂਮੀ ਵਿੱਚ ਯੋਧੇ ਫਿਰਦੇ ਹਨ, 'ਦੀਰਘ-ਕਾਇ' ਦੈਂਤ ਅਤੇ 'ਲਛਮਣ' ਨੇ ਚੰਗੀ ਤਰ੍ਹਾਂ ਰਣ ਮੰਡਿਆ ਹੈ।
(ਦੋਵੇਂ ਸੂਰਮੇ ਇਉਂ ਖੜੋਤੇ ਹਨ ਮਾਨੋ) ਬਾਗ਼ ਵਿੱਚ ਦੋ ਬ੍ਰਿਛ ਖੜੇ ਹੋਣ ਜਾਂ ਇਉਂ ਸਮਝੋ ਕਿ ਉੱਤਰ ਦਿਸ਼ਾ ਵਿੱਚ ਦੋ ਪਹਾੜ ਹੋਣ ॥੫੦੦॥
ਅਜਬਾ ਛੰਦ
(ਦੋਵੇਂ ਬੀਰ ਜੁੱਟੇ ਹੋਏ ਹਨ,
ਤੀਰ ਛੱਡਦੇ ਹਨ
ਅਤੇ ਢਾਲਾਂ ਉੱਤੇ (ਵਾਰ ਹੋਣ ਨਾਲ) ਢੱਕ- ਢੱਕ ਹੋ ਰਹੀ ਹੈ।
ਕ੍ਰੋਧ ਨਾਲ ਕਾਲ ਰੂਪ ਹੋ ਰਹੇ ਹਨ ॥੫੦੧॥
ਢੋਲਾਂ ਤੇ ਡੱਗੇ ਵੱਜਦੇ ਹਨ।
ਕ੍ਰੋਧਵਾਨ ਹੋ ਕੇ ਬੋਲਦੇ ਹਨ।
ਸ਼ਸਤ੍ਰ ਫੱਬ ਰਹੇ ਹਨ।
ਅਸਤ੍ਰ ਸ਼ੋਭ ਰਹੇ ਹਨ ॥੫੦੨॥
ਗੁੱਸਾ ਪੀ ਰਹੇ ਹਨ।
ਹੋਸ਼ ਨੂੰ ਛੱਡ ਰਹੇ ਹਨ।
ਸੂਰਮੇ ਗੱਜਦੇ ਹਨ।
ਤੀਰਾਂ ਨੂੰ ਛੱਡਦੇ ਹਨ ॥੫੦੩॥
ਅੱਖਾਂ ਲਾਲ ਹਨ।
ਮਸਤੀ ਨਾਲ ਬੋਲਦੇ ਹਨ।
ਸੂਰਮੇ ਲੜਦੇ ਹਨ।
ਅਪਸਰਾਵਾਂ ਵੇਖਦੀਆਂ ਹਨ ॥੫੦੪॥
ਕਈਆਂ ਨੂੰ ਤੀਰ ਲੱਗਦੇ ਹਨ।
(ਕਈ ਸੂਰਮੇ) ਭੱਜੇ ਜਾਂਦੇ ਹਨ।
(ਕਈ) ਕ੍ਰੋਧਵਾਨ ਹੋ ਕੇ ਰੁਝੇ ਹੋਏ ਹਨ।
(ਕਈ) ਅਸਤ੍ਰਾਂ ਨਾਲ ਲੜ ਰਹੇ ਹਨ ॥੫੦੫॥
ਸੂਰਮੇ ਝੂਮ ਰਹੇ ਹਨ।
ਹੂਰਾਂ ਘੁੰਮ ਰਹੀਆਂ ਹਨ।
ਚੌਹੀਂ ਪਾਸੇ ਦੇਖਦੇ ਹਨ।
ਮਾਰੋ-ਮਾਰੋ ਬੋਲਦੇ ਹਨ ॥੫੦੬॥
ਕਵਚ ਟੁੱਟ ਗਏ ਹਨ।