ਬਿਮਾਨ ਵਿਚ ਚੜ ਕੇ ਉਥੇ ਚਲੋ
ਅਤੇ ਸਾਡਾ ਘਰ ਪਵਿਤ੍ਰ ਕਰੋ ॥੩੧॥
ਦੋਹਰਾ:
ਅਨਰੁਧ ਇਸ ਤਰ੍ਹਾਂ ਦੇ ਬਚਨ ਸੁਣ ਕੇ ਉਥੋਂ ਚਲ ਪਿਆ।
ਫਿਰ ਬੇਸਹਰ ਸ਼ਹਿਰ ਵਿਚ ਆ ਪਹੁੰਚਿਆ ॥੩੨॥
ਜਿਹੜਾ ਪਿਆਰਾ ਚਿਤ ਵਿਚ ਵਸਦਾ ਹੋਵੇ, ਉਸ ਨੂੰ ਜੋ ਕੋਈ ਮਿਲਾ ਦੇਵੇ,
ਉਸ ਦੀ ਦਾਸਨ ਦਾਸੀ ਹੋ ਕੇ ਸੇਵਾ ਕਰੀਏ ॥੩੩॥
ਅੜਿਲ:
ਹੇ ਸਖੀ! ਕਹੇਂ ਤਾਂ (ਮੈਂ ਤੇਰੀ) ਦਾਸੀ ਹੋ ਕੇ ਪਾਣੀ ਦੀ ਗਾਗਰ ਭਰ ਲਿਆਵਾਂ।
ਕਹੇਂ ਤਾਂ ਬਾਜ਼ਾਰ ਵਿਚ ਬਿਨਾ ਦੰਮਾਂ ਦੇ ਦੇਹ ਵੇਚ ਦਿਆਂ।
(ਤੇਰੇ) ਦਾਸਾਂ ਦੀ ਦਾਸੀ ਹੋ ਕੇ (ਜੋ ਤੂੰ) ਕਹੇਂ, ਉਹੀ ਕੰਮ ਕਰਾਂ।
ਕਿਉਂਕਿ ਮੈਂ ਅਜ ਤੇਰੀ ਕ੍ਰਿਪਾ ਨਾਲ ਸਜਨ ਨੂੰ ਪ੍ਰਾਪਤ ਕੀਤਾ ਹੈ ॥੩੪॥
ਹੇ ਸਖੀ! ਤੇਰੀ ਕ੍ਰਿਪਾ ਕਰ ਕੇ ਅਜ ਮੈਂ ਸਜਨ ਨੂੰ ਪ੍ਰਾਪਤ ਕੀਤਾ ਹੈ।
ਹੇ ਪਿਆਰੀ! ਸੁਣ, ਤੇਰੀ ਕ੍ਰਿਪਾ ਕਰ ਕੇ ਮੇਰੇ ਸਾਰੇ ਦੁਖ ਦੂਰ ਹੋ ਗਏ ਹਨ।
ਤੇਰੀ ਕ੍ਰਿਪਾ ਨਾਲ ਮੈਂ ਮਿਤਰ ਨਾਲ ਮਨ ਚਾਹਿਆ ਆਨੰਦ ਪ੍ਰਾਪਤ ਕਰਾਂਗੀ।
ਮੈਂ ਚੌਦਾਂ ਪੁਰੀਆਂ ਵਿਚ (ਸਭ ਤੋਂ) ਸੁੰਦਰ ਪਤੀ ਚੁਣ ਕੇ ਵਰਾਂਗੀ ॥੩੫॥
ਦੋਹਰਾ:
ਇਸ ਤਰ੍ਹਾਂ ਦੇ ਬਚਨ ਕਹਿ ਕੇ ਮਿਤਰ ਨੂੰ ਬੁਲਾ ਲਿਆ
ਅਤੇ ਭਾਂਤ ਭਾਂਤ ਨਾਲ ਲਿਪਟ ਕੇ ਮਨ ਭਾਉਂਦੇ ਭੋਗ ਕੀਤੇ ॥੩੬॥
ਚੌਪਈ:
ਚੌਰਾਸੀ ਆਸਣਾਂ ਅਨੁਸਾਰ ਕੇਲ ਕੀਤੀ
ਭਾਂਤ ਭਾਂਤ ਦੇ ਚੁੰਬਨ ਦਿੱਤੇ।
ਬਹੁਤ ਅਧਿਕ ਰਤੀ ਕਰਦਿਆਂ ਰਾਤ ਬਿਤਾ ਦਿੱਤੀ
ਅਤੇ ਪ੍ਰਭਾਤ ਦਾ ਸਮਾਂ ਆ ਗਿਆ ॥੩੭॥
ਸਵੇਰ ਹੋਣ ਤੇ ਵੀ ਘਰ ਵਿਚ ਮਿਤਰ ਨੂੰ ਰਖਿਆ
ਅਤੇ ਬਾਣਾਸੁਰ ਨੂੰ ਪ੍ਰਗਟ ਰੂਪ ਵਿਚ ਨਾ ਦਸਿਆ।
ਤਦ ਤਕ ਬੰਨ੍ਹੀ ਹੋਈ ਧੁਜਾ ਗਿਰ ਗਈ।
(ਫਲਸਰੂਪ) ਬਾਣਾਸੁਰ ਦੇ ਮਨ ਵਿਚ ਬਹੁਤ ਚਿੰਤਾ ਹੋਈ ॥੩੮॥
ਦੋਹਰਾ:
(ਬਾਣਾਸੁਰ ਨੇ) ਭਾਂਤ ਭਾਂਤ ਦੇ ਹਥਿਆਰਾਂ ਨਾਲ ਲੈਸ ਸਾਰਿਆਂ ਸੂਰਮਿਆਂ ਨੂੰ ਬੁਲਾ ਲਿਆ।
ਸ਼ਿਵ ਦੇ ਬਚਨ ਨੂੰ ਯਾਦ ਕਰ ਕੇ ਉਥੇ ਆ ਪਹੁੰਚਿਆ ॥੩੯॥
ਚੌਪਈ:
ਇਧਰ ਰਾਜਾ ਸੈਨਾ ਇਕੱਠੀ ਕਰ ਕੇ ਆ ਗਿਆ।
ਉਧਰ ਇਹ (ਦੋਵੇਂ) ਮਿਲ ਕੇ ਰਤੀਕ੍ਰੀੜਾ ਕਰਨ ਲਗੇ।
(ਉਹ) ਚੌਰਾਸੀ ਆਸਣ ਮਾਣਦੇ ਸਨ
ਅਤੇ ਦੋਵੇਂ ਹਸ ਹਸ ਕੇ ਜਫੀਆਂ ਪਾਉਂਦੇ ਸਨ ॥੪੦॥
ਕਾਮ-ਕ੍ਰੀੜਾ ਕਰਦਿਆਂ ਪੁੱਤਰੀ ਨੂੰ ਵੇਖ ਲਿਆ
ਤਾਂ ਰਾਜਿਆਂ ਦੇ ਰਾਜੇ ਦੇ ਮਨ ਵਿਚ ਬਹੁਤ ਕ੍ਰੋਧ ਪੈਦਾ ਹੋਇਆ।
(ਉਸ ਨੇ ਮਨ ਵਿਚ ਸੋਚਿਆ ਕਿ) ਹੁਣੇ ਇਨ੍ਹਾਂ ਦੋਹਾਂ ਨੂੰ ਪਕੜਦਾ ਹਾਂ
ਅਤੇ ਮਾਰ ਕੁਟ ਕੇ ਯਮ-ਲੋਕ ਭੇਜਦਾ ਹਾਂ ॥੪੧॥
ਦੋਹਰਾ:
ਊਖਾ ਨੇ ਆਪਣੇ ਪਿਤਾ ਨੂੰ ਵੇਖ ਕੇ ਅੱਖਾਂ ਨੀਵੀਆਂ ਕਰ ਲਈਆਂ।
(ਸੋਚਣ ਲਗੀ ਕਿ) ਹੁਣ ਕੁਝ ਉਪਾ ਕਰੀਏ ਅਤੇ ਆਪਣੇ ਮਿਤਰ ਨੂੰ ਬਚਾ ਲਈਏ ॥੪੨॥
ਅਨਰੁਧ ਹੱਥ ਵਿਚ ਧਨੁਸ਼ ਬਾਣ ਲੈ ਕੇ ਉਠ ਖੜੋਤਾ।
(ਉਸ ਨੇ) ਸਾਫ਼ ਤੌਰ ਤੇ ਬਹੁਤ ਸ਼ਕਤੀ ਸਹਿਤ ਅਨੇਕਾਂ ਸੂਰਮਿਆਂ ਨੂੰ ਤੁਰਤ ਫੁਰਤ ਕਟ ਦਿੱਤਾ ॥੪੩॥
ਭੁਜੰਗ ਛੰਦ:
ਬਹੁਤ ਹਥਿਆਰ ਖੜਕੇ ਅਤੇ ਘਮਸਾਨ ਯੁੱਧ ਮਚਿਆ।
ਪਾਰਬਤੀ ਨੂੰ ਲੈ ਕੇ ਸ਼ਿਵ ਨਚ ਉਠਿਆ।