ਅਜਿਹੀ ਇਸਤਰੀ ਨਾ ਹੋਈ ਹੈ, ਨਾ ਹੈ ਅਤੇ ਨਾ ਹੀ ਹੋਵੇਗੀ।
ਮਾਨੋ ਯਕਸ਼ਣੀ, ਨਾਗਨੀ ਜਾਂ ਕਿੰਨ੍ਰਨੀ ਹੋਵੇ ॥੫॥
(ਉਸ ਨੇ) ਉਸ ਦੇਸ ਦੇ ਰਾਜੇ ਨਾਲ ਪ੍ਰੇਮ ਕਰਨਾ ਸ਼ੁਰੂ ਕੀਤਾ।
ਉਸ ਨੂੰ ਆਪਣੇ ਚਿਤ ਵਿਚ ਬਹੁਤ ਚਤੁਰ ਸਮਝਿਆ।
ਉਸ ਦਾ ਬਹੁਤ ਹੀ ਸੁੰਦਰ ਰੂਪ ਸੀ,
ਜਿਸ ਨੂੰ ਵੇਖ ਕੇ ਕਾਮ ਦੇਵ ਦਾ ਹੰਕਾਰ ਵੀ ਚੂਰ ਚੂਰ ਹੋ ਜਾਂਦਾ ਹੈ ॥੬॥
ਦੋਹਰਾ:
(ਉਸ ਨੂੰ) ਮਨ ਵਿਚ ਚਤੁਰ ਸਮਝ ਕੇ ਉਸ ਨਾਲ ਬਹੁਤ ਪ੍ਰੀਤ ਕੀਤੀ।
ਵਿਰਹ ਦੇ ਬਾਣ ਨਾਲ ਵਿੰਨ੍ਹੀ ਹੋਈ ਨੇ ਸਾਰੀ ਸ਼ਰਮ ਹੱਯਾ ਛਡ ਦਿੱਤੀ ॥੭॥
ਤੋਟਕ ਛੰਦ:
(ਆਪਣੇ) ਪ੍ਰੀਤਮ ਦਾ ਰੂਪ ਵੇਖ ਕੇ ਪ੍ਰਸੰਨ ਹੋ ਗਈ।
ਉਸ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਇਕ ਦਿਨ ਉਸ ਇਸਤਰੀ ਨੇ ਰਾਜੇ ਨੂੰ ਬੁਲਾ ਲਿਆ
ਅਤੇ ਉਸ ਨਾਲ ਮਨ ਭਾਉਂਦੀ ਕਾਮ-ਕ੍ਰੀੜਾ ਕੀਤੀ ॥੮॥
ਸਾਰੀ ਰਾਤ ਰਾਜੇ ਨਾਲ ਕਾਮ-ਕ੍ਰੀੜਾ ਕੀਤੀ।
ਇਸ ਦੌਰਾਨ ਉਸ ਇਸਤਰੀ ਦਾ ਪਤੀ ਆ ਗਿਆ।
ਉਸ ਨੂੰ ਆਉਂਦੇ ਜਾਣ ਕੇ ਹਿਰਦੇ ਵਿਚ ਡਰ ਗਈ।
(ਉਸ ਨੇ) ਮਨ ਵਿਚ ਇਸ ਤਰ੍ਹਾਂ ਦਾ ਚਰਿਤ੍ਰ ਸੋਚਿਆ ॥੯॥
ਦੋਹਰਾ:
ਆਪਣੀ ਸੇਜ ਉਤੇ (ਉਸ ਨੇ) ਰਾਜੇ ਨੂੰ ਤਕੀਆ ਬਣਾ ਕੇ ਰਖ ਦਿੱਤਾ।
ਬਹੁਤ ਪ੍ਰੇਮ ਜਤਾ ਕੇ ਪ੍ਰੀਤਮ ਨੂੰ ਅਗੋਂ ਜਾ ਮਿਲੀ ॥੧੦॥
ਰਾਜੇ ਨੇ ਚਿਤ ਵਿਚ ਸੋਚਿਆ ਕਿ ਮੈਂ ਇਸਤਰੀ ਦੇ ਪ੍ਰੇਮ ਕਰ ਕੇ ਆ ਫਸਿਆ ਹਾਂ।
ਉਹ ਮਨ ਵਿਚ ਬਹੁਤ ਡਰ ਗਿਆ ਅਤੇ ਉੱਚਾ ਸਾਹ ਤਕ ਨਾ ਲਿਆ ॥੧੧॥
(ਉਹ ਇਸਤਰੀ) ਪਤੀ ਨਾਲ ਕਾਮ ਕ੍ਰੀੜਾ ਕਰ ਕੇ ਗਲੇ ਨਾਲ ਲਿਪਟੀ ਰਹੀ।
ਰਾਜੇ ਨੂੰ ਸਿਰ੍ਹਾਣਾ ਬਣਾ ਕੇ ਉਹ ਮੌਜ ਨਾਲ ਸੁਤੇ ਰਹੇ ॥੧੨॥
ਸਵੇਰੇ ਹੁੰਦੇ ਸਾਰ ਪਤੀ ਉਠ ਕੇ ਚਲਾ ਗਿਆ। (ਉਸ ਨੇ) ਰਾਜੇ ਨਾਲ ਵੀ ਕਾਮਕ੍ਰੀੜਾ ਕੀਤੀ
ਅਤੇ ਸਿਰ੍ਹਾਣੇ ਤੋਂ ਕਢ ਕੇ ਤੁਰਤ ਘਰ ਪਹੁੰਚਾ ਦਿੱਤਾ ॥੧੩॥
ਜਗਤ ਵਿਚ ਜੋ ਸਿਆਣੇ ਹੋ ਕੇ ਇਸਤਰੀ ਨਾਲ ਪਿਆਰ ਕਰਦੇ ਹਨ,
ਉਨ੍ਹਾਂ ਨੂੰ ਚਿਤ ਵਿਚ ਮਹਾ ਮੂਰਖ ਸਮਝਣਾ ਚਾਹੀਦਾ ਹੈ ॥੧੪॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਵੀਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦॥੩੭੯॥ ਚਲਦਾ॥
ਦੋਹਰਾ:
ਰਾਜੇ ਨੇ ਪੁੱਤਰ ਨੂੰ ਪਕੜ ਕੇ ਬੰਦੀਖਾਨੇ ਵਿਚ ਭੇਜ ਦਿੱਤਾ।
ਸਵੇਰ ਵੇਲੇ ਮੰਤ੍ਰੀ ਸਹਿਤ ਫਿਰ ਬੁਲਾ ਲਿਆ ॥੧॥
ਰਾਜੇ ਨੇ ਪਸੰਨ ਹੋ ਕੇ ਮੰਤ੍ਰੀਆਂ ਨੂੰ ਇਸ ਤਰ੍ਹਾਂ ਕਿਹਾ
ਕਿ ਚਤੁਰ ਇਸਤਰੀਆਂ ਅਤੇ ਪੁਰਸ਼ਾਂ ਦੇ ਚਰਿਤ੍ਰ-ਪ੍ਰਸੰਗ ਮੈਨੂੰ ਸੁਣਾਓ ॥੨॥
ਸਤਲੁਜ ਨਦੀ ਦੇ ਕੰਢੇ ਆਨੰਦੁਪਰ ਨਾਂ ਦਾ ਇਕ ਪਿੰਡ ਸੀ
ਜੋ ਨੈਣਾਂ ਦੇਵੀ ਪਰਬਤ ਦੇ ਨੇੜੇ ਕਹਿਲੂਰ ਖੇਤਰ (ਰਿਆਸਤ) ਵਿਚ ਸੀ ॥੩॥
ਉਥੇ ਸਿੱਖ ਫ਼ਿਰਕੇ ('ਸਾਖਾ') ਦੇ ਬਹੁਤ ਲੋਕ ਪ੍ਰਸੰਨ ਚਿਤ ਨਾਲ ਆਉਂਦੇ ਸਨ
ਅਤੇ ਮਨ ਇਛਿਤ ਅਤੇ ਮੂੰਹ ਮੰਗੇ ਵਰ ਪ੍ਰਾਪਤ ਕਰ ਕੇ ਘਰਾਂ ਨੂੰ ਪਰਤਦੇ ਸਨ ॥੪॥
ਇਕ ਧਨਵਾਨ ਦੀ ਇਸਤਰੀ ਉਸ ਨਗਰ ਵਿਚ ਆ ਕੇ
ਅਤੇ (ਉਥੋਂ ਦੇ) ਰਾਜੇ ਨੂੰ ਵੇਖ ਕੇ ਵਿਛੋੜੇ ਦੇ ਬਾਣ ਨਾਲ ਵਿੰਨ੍ਹੀ ਹੋਈ ਦੁਖੀ ਹੋ ਗਈ ॥੫॥
ਮਗਨ ਨਾਂ ਦਾ ਇਕ (ਵਿਅਕਤੀ) ਉਸ (ਰਾਜੇ) ਦਾ ਦਾਸ ਸੀ। ਉਸ ਨੂੰ ਉਸ ਨੇ ਬੁਲਾ ਲਿਆ।
ਉਸ ਨੂੰ ਕੁਝ ਧਨ ਦੇ ਕੇ ਇਸ ਤਰ੍ਹਾਂ ਸਮਝਾਇਆ ॥੬॥
ਤੁਹਾਡੇ ਨਗਰ ਵਿਚ ਜੋ ਰਾਜਾ ਰਹਿੰਦਾ ਹੈ, ਮੈਨੂੰ ਉਸ ਨਾਲ ਮਿਲਾ ਦੇ।
ਉਸ ਨਾਲ ਮੇਲ ਹੋ ਜਾਣ ਤੇ ਮੈਂ ਤੈਨੂੰ ਬਹੁਤ ਧਨ ਦਿਆਂਗੀ ॥੭॥
ਮਗਨ ਧਨ ਦੇ ਲਾਲਚ ਵਿਚ ਲਗ ਕੇ ਰਾਜੇ ਕੋਲ ਆ ਗਿਆ।
ਹੱਥ ਜੋੜ ਕੇ ਅਤੇ ਪੈਰੀਂ ਪੈ ਕੇ ਇਸ ਤਰ੍ਹਾਂ ਬੇਨਤੀ ਕੀਤੀ ॥੮॥
ਆਪ ਜੋ ਮੰਤ੍ਰ ਸਿਖਣਾ ਚਾਹੁੰਦੇ ਸੀ, ਉਹ ਮੇਰੇ ਹੱਥ ਆ ਗਿਆ ਹੈ।