ਸ਼੍ਰੀ ਦਸਮ ਗ੍ਰੰਥ

ਅੰਗ - 1146


ਅਧਿਕ ਨ੍ਰਿਪਤਿ ਕੌ ਰੂਪ ਜਗਤ ਮੈ ਜਾਨਿਯੈ ॥

ਰਾਜੇ ਦੀ ਸੁੰਦਰਤਾ ਸੰਸਾਰ ਵਿਚ ਬਹੁਤ ਮੰਨੀ ਜਾਂਦੀ ਸੀ।

ਇੰਦ੍ਰ ਚੰਦ੍ਰ ਸੂਰਜ ਕੈ ਮਦਨ ਪਛਾਨਿਯੈ ॥

ਇੰਦਰ, ਚੰਦ੍ਰਮਾ, ਸੂਰਜ ਅਤੇ ਕਾਮ ਦੇਵ ਵਰਗਾ ਸਮਝਿਆ ਜਾਂਦਾ ਸੀ।

ਜੋ ਤਰੁਨੀ ਤਾ ਕਹ ਭਰਿ ਨੈਨ ਨਿਹਾਰਈ ॥

ਜੋ ਇਸਤਰੀ ਉਸ ਵਲ ਅੱਖਾਂ ਭਰ ਕੇ ਵੇਖ ਲੈਂਦੀ,

ਹੋ ਲੋਗ ਲਾਜ ਕੁਲ ਕਾਨਿ ਸੁ ਸਕਲ ਬਿਸਾਰਈ ॥੨॥

ਉਹ ਸਾਰੀ ਲੋਕ-ਲਾਜ ਅਤੇ ਕੁਲ ਦੀ ਅਣਖ ਭੁਲਾ ਦਿੰਦੀ ॥੨॥

ਇਕ ਛਬਿ ਮਾਨ ਮੰਜਰੀ ਦੁਹਿਤਾ ਸਾਹੁ ਕੀ ॥

(ਉਥੇ) ਛਬਿ ਮਾਨ ਮੰਜਰੀ ਨਾਂ ਦੀ ਇਕ ਸ਼ਾਹ ਦੀ ਪੁੱਤਰੀ ਸੀ।

ਜਾਨੁਕ ਜਗ ਕੇ ਮਾਝ ਪ੍ਰਗਟਿ ਛਬਿ ਮਾਹ ਕੀ ॥

(ਇੰਜ ਲਗਦੀ ਸੀ) ਮਾਨੋ ਜਗ ਵਿਚ ਚੰਦ੍ਰਮਾ ('ਮਾਹ') ਦੀ ਸੁੰਦਰਤਾ ਹੀ ਪ੍ਰਗਟ ਹੋ ਗਈ ਹੋਵੇ।

ਛਤ੍ਰ ਕੇਤੁ ਰਾਜਾ ਜਬ ਤਵਨਿ ਨਿਹਾਰਿਯੋ ॥

ਛਤ੍ਰ ਕੇਤੁ ਰਾਜੇ ਨੂੰ ਜਦ ਉਸ ਨੇ ਵੇਖਿਆ,

ਹੋ ਜਾਨੁਕ ਤਾਨਿ ਕਮਾਨ ਮਦਨ ਸਰ ਮਾਰਿਯੋ ॥੩॥

(ਤਾਂ ਇੰਜ ਲਗਿਆ) ਮਾਨੋ ਕਾਮ ਦੇਵ ਨੇ ਧਨੁਸ਼ ਖਿਚ ਕੇ ਬਾਣ ਮਾਰਿਆ ਹੋਵੇ ॥੩॥

ਨਿਰਖਿ ਨ੍ਰਿਪਤਿ ਕੋ ਰੂਪ ਮਦਨ ਕੇ ਬਸਿ ਭਈ ॥

ਰਾਜੇ ਦਾ ਰੂਪ ਵੇਖ ਕੇ (ਉਹ) ਕਾਮ ਦੇ ਵਸ ਵਿਚ ਹੋ ਗਈ

ਲੋਕ ਲਾਜ ਕੁਲ ਕਾਨਿ ਬਿਸਰਿ ਸਭ ਹੀ ਗਈ ॥

ਅਤੇ ਸਭ ਲੋਕ-ਲਾਜ ਤੇ ਕੁਲ ਦੀ ਮਰਯਾਦਾ ਭੁਲ ਗਈ।

ਬਧੀ ਬਿਰਹ ਕੇ ਬਾਨ ਰਹੀ ਬਿਸਮਾਇ ਕੈ ॥

ਬਿਰਹੋਂ ਦੇ ਬਾਣ ਨਾਲ ਵਿੰਨ੍ਹੀ ਹੋਈ ਹੈਰਾਨ ਰਹਿ ਗਈ।

ਹੋ ਜਨੁਕ ਫੂਲ ਪਰ ਭਵਰ ਰਹਿਯੋ ਉਰਝਾਇ ਕੈ ॥੪॥

(ਇੰਜ ਪ੍ਰਤੀਤ ਹੋ ਰਿਹਾ ਸੀ) ਮਾਨੋ ਭੌਰਾ ਫੁਲ ਉਤੇ ਉਲਝਿਆ ਪਿਆ ਹੋਵੇ ॥੪॥

ਪ੍ਰਥਮ ਨ੍ਰਿਪਤਿ ਕੋ ਹੇਰਿ ਪਾਨ ਬਹੁਰੋ ਕਰੈ ॥

ਪਹਿਲਾਂ ਰਾਜੇ ਨੂੰ ਵੇਖਦੀ ਸੀ ਅਤੇ ਫਿਰ ਹੀ ਕੁਝ ਪੀਂਦੀ ਸੀ।

ਰਹੈ ਚਖਨ ਕਰਿ ਚਾਰਿ ਨ ਇਤ ਉਤ ਕੌ ਟਰੈ ॥

(ਉਸ ਨਾਲ) ਨਜ਼ਰਾਂ ਚਾਰ ਕਰੀ ਰਖਦੀ ਸੀ ਅਤੇ ਇਧਰ ਉਧਰ ਨਹੀਂ ਹਟਾਉਂਦੀ ਸੀ।

ਆਸਿਕ ਕੀ ਜ੍ਯੋ ਠਾਢਿ ਬਹੁਤ ਹ੍ਵੈ ਚਿਰ ਰਹੈ ॥

(ਉਹ) ਬਹੁਤ ਚਿਰ ਤਕ ਆਸ਼ਿਕ ਵਾਂਗ ਖੜੀ ਰਹਿੰਦੀ ਸੀ

ਹੋ ਮੋਹ ਭਜੇ ਨ੍ਰਿਪ ਰਾਜ ਚਿਤ ਮੈ ਯੌ ਕਹੈ ॥੫॥

ਅਤੇ ਚਿਤ ਵਿਚ ਇਹ ਕਹਿੰਦੀ ਸੀ ਕਿ ਰਾਜਾ (ਕਿਸੇ ਤਰ੍ਹਾਂ) ਮੇਰੇ ਨਾਲ ਸੰਯੋਗ ਕਰੇ ॥੫॥

ਏਕ ਦਿਵਸ ਨ੍ਰਿਪ ਰਾਜ ਤਵਨਿ ਤ੍ਰਿਯ ਕੋ ਲਹਿਯੋ ॥

ਇਕ ਦਿਨ ਰਾਜੇ ਨੇ ਉਸ ਇਸਤਰੀ ਨੂੰ ਵੇਖਿਆ

ਮੁਹਿ ਉਪਰ ਅਟਕੀ ਤ੍ਰਿਯ ਯੌ ਚਿਤ ਮੈ ਕਹਿਯੋ ॥

ਅਤੇ ਚਿਤ ਵਿਚ ਸੋਚਿਆ ਕਿ ਇਹ ਇਸਤਰੀ ਮੇਰੇ ਉਪਰ ਅਟਕੀ ਹੋਈ ਹੈ।

ਜੋ ਇਛਾ ਇਹ ਕਰੈ ਸੁ ਪੂਰਨ ਕੀਜਿਯੈ ॥

ਇਹ ਜੋ ਵੀ ਇੱਛਾ ਕਰੇ, ਉਹ ਪੂਰਨ ਕਰ ਦੇਣੀ ਚਾਹੀਦੀ ਹੈ।

ਹੋ ਜੌ ਮਾਗੈ ਰਤਿ ਦਾਨ ਤੌ ਸੋਈ ਦੀਜਿਯੈ ॥੬॥

ਜੇ ਰਤੀ-ਦਾਨ ਵੀ ਮੰਗੇ ਤਾਂ ਉਹ ਵੀ ਦੇ ਦੇਣਾ ਚਾਹੀਦਾ ਹੈ ॥੬॥

ਚੌਪਈ ॥

ਚੌਪਈ:

ਇਹ ਸਭ ਬਾਤ ਨ੍ਰਿਪਤਿ ਪਹਿਚਾਨੀ ॥

ਰਾਜੇ ਨੇ ਇਹ ਸਾਰੀ ਗੱਲ ਸਮਝ ਲਈ,

ਵਾ ਤ੍ਰਿਯ ਸੌ ਨਹਿ ਪ੍ਰਗਟ ਬਖਾਨੀ ॥

ਪਰ ਉਸ ਉਸਤਰੀ ਨੂੰ ਸਾਫ਼ ਤੌਰ ਤੇ ਨਾ ਦਸੀ।

ਭੂਪਤਿ ਬਿਨੁ ਅਬਲਾ ਅਕੁਲਾਈ ॥

ਰਾਜੇ ਤੋਂ ਬਿਨਾ ਇਸਤਰੀ ਵਿਆਕੁਲ ਹੋ ਗਈ

ਏਕ ਸਹਚਰੀ ਤਹਾ ਪਠਾਈ ॥੭॥

ਅਤੇ ਇਕ ਸਖੀ ਨੂੰ ਉਥੇ (ਰਾਜੇ ਕੋਲ) ਭੇਜ ਦਿੱਤਾ ॥੭॥

ਹਮ ਬੇਧੇ ਤਵ ਬਿਰਹ ਨ੍ਰਿਪਤਿ ਬਰ ॥

ਹੇ ਸ੍ਰੇਸ਼ਠ ਰਾਜੇ! ਮੈਂ ਤਾਂ ਤੇਰੇ ਬਿਰਹੋਂ ਦੀ ਫੰਡੀ ਹੋਈ ਹਾਂ।

ਮੋਰਿ ਬਿਨਤਿ ਸੁਨਿ ਲੇਹੁ ਸ੍ਰਵਨਿ ਧਰਿ ॥

ਮੇਰੀ ਬੇਨਤੀ ਕੰਨ ਧਰ ਕੇ ਸੁਣ ਲਵੋ।

ਲਪਟਿ ਲਪਟਿ ਮੋ ਸੌ ਰਤਿ ਕਰਿਯੈ ॥

ਮੇਰੇ ਨਾਲ ਲਿਪਟ ਲਿਪਟ ਕੇ ਰਤੀ-ਕ੍ਰੀੜਾ ਕਰੋ

ਕਾਮ ਤਪਤਿ ਪਿਯ ਮੋਰ ਨਿਵਰਿਯੈ ॥੮॥

ਅਤੇ ਹੇ ਪ੍ਰਿਯ! ਮੇਰੀ ਕਾਮਅਗਨੀ ਨੂੰ ਬੁਝਾਓ ॥੮॥

ਜਬ ਇਹ ਭਾਤਿ ਨ੍ਰਿਪਤਿ ਸੁਨਿ ਪਾਈ ॥

ਜਦੋਂ ਰਾਜੇ ਨੇ ਇਸ ਤਰ੍ਹਾਂ ਸੁਣ ਲਿਆ

ਪਤ੍ਰੀ ਤ੍ਰਿਯ ਪ੍ਰਤਿ ਬਹੁਰਿ ਪਠਾਈ ॥

ਤਾਂ ਫਿਰ ਇਸਤਰੀ ਵਲ ਚਿੱਠੀ ਭੇਜ ਦਿੱਤੀ।

ਜੌ ਤੂ ਪ੍ਰਥਮ ਨਾਥ ਕਹ ਮਾਰੈ ॥

(ਉਸ ਚਿੱਠੀ ਵਿਚ ਲਿਖਿਆ ਹੋਇਆ ਸੀ) ਜੇ ਤੂੰ ਪਹਿਲਾਂ ਆਪਣੇ ਪਤੀ ਨੂੰ ਮਾਰ ਦੇ

ਤਿਹ ਪਾਛੇ ਮੁਹਿ ਸਾਥ ਬਿਹਾਰੈ ॥੯॥

(ਤਾਂ) ਉਸ ਪਿਛੋਂ ਮੇਰੇ ਨਾਲ ਰਮਣ ਕਰ ॥੯॥

ਜੁ ਕਛੁ ਕਹਿਯੋ ਤਿਹ ਨ੍ਰਿਪ ਸਮਝਾਈ ॥

ਉਸ ਨੂੰ ਰਾਜੇ ਨੇ ਜੋ ਕਹਿ ਕੇ ਸਮਝਾਇਆ,

ਸੁ ਕਛੁ ਕੁਅਰਿ ਸੌ ਸਖੀ ਜਤਾਈ ॥

ਉਹ (ਸਭ) ਕੁਝ ਸਖੀ ਨੇ ਕੁੰਵਰੀ ਨੂੰ ਦਸ ਦਿੱਤਾ।

ਜੌ ਤੂ ਪ੍ਰਥਮ ਸਾਹੁ ਕਹ ਮਾਰੈ ॥

ਜੇ ਤੂੰ ਪਹਿਲਾਂ ਸ਼ਾਹ (ਪਤੀ) ਨੂੰ ਮਾਰ ਦੇ,

ਤੌ ਰਾਜਾ ਕੇ ਸਾਥ ਬਿਹਾਰੈ ॥੧੦॥

ਤਾਂ ਰਾਜੇ ਨਾਲ ਵਿਹਾਰ ਕਰ ॥੧੦॥

ਦੋਹਰਾ ॥

ਦੋਹਰਾ:

ਯੌ ਨ੍ਰਿਪ ਬਰ ਮੋ ਸੋ ਕਹਿਯੋ ਪ੍ਰਥਮ ਨਾਥ ਕੌ ਘਾਇ ॥

ਮੈਨੂੰ ਸ੍ਰੇਸ਼ਠ ਰਾਜੇ ਨੇ ਇੰਜ ਕਿਹਾ ਹੈ ਕਿ ਪਹਿਲਾਂ ਪਤੀ ਨੂੰ ਮਾਰ ਦੇ

ਬਹੁਰਿ ਹਮਾਰੀ ਨਾਰਿ ਹ੍ਵੈ ਧਾਮ ਬਸਹੁ ਤੁਮ ਆਇ ॥੧੧॥

ਅਤੇ ਫਿਰ ਮੇਰੀ ਪਤਨੀ ਬਣ ਕੇ ਤੂੰ ਮੇਰੇ ਘਰ ਆ ਕੇ ਵਸ ॥੧੧॥

ਚੌਪਈ ॥

ਚੌਪਈ:

ਜਬ ਇਹ ਭਾਤਿ ਤਰੁਨਿ ਸੁਨਿ ਪਾਈ ॥

ਜਦ ਇਸ ਤਰ੍ਹਾਂ ਇਸਤਰੀ ਨੇ ਸੁਣ ਲਿਆ,

ਚਿਤ ਕੈ ਬਿਖੈ ਇਹੈ ਠਹਰਾਈ ॥

(ਤਾਂ) ਮਨ ਵਿਚ ਇਹ ਠਾਣ ਲਿਆ

ਮੈ ਇਹ ਪ੍ਰਥਮ ਸਾਹ ਕੋ ਮਾਰੌ ॥

ਕਿ ਪਹਿਲਾਂ ਮੈਂ ਇਸ ਸ਼ਾਹ ਨੂੰ ਮਾਰ ਦਿਆਂਗੀ

ਨ੍ਰਿਪ ਤ੍ਰਿਯ ਹ੍ਵੈ ਨ੍ਰਿਪ ਸਾਥ ਬਿਹਾਰੌ ॥੧੨॥

ਅਤੇ ਫਿਰ ਰਾਜੇ ਦੀ ਪਤਨੀ ਬਣ ਕੇ ਉਸ ਨਾਲ ਰਮਣ ਕਰਾਂਗੀ ॥੧੨॥

ਵਾ ਰਾਜਾ ਕੌ ਧਾਮ ਬੁਲਾਇਸਿ ॥

(ਉਸ ਨੇ) ਉਸ ਰਾਜੇ ਨੂੰ ਘਰ ਬੁਲਾਇਆ

ਅਧਿਕ ਮਾਨਿ ਹਿਤ ਭੋਗ ਕਮਾਇਸਿ ॥

ਅਤੇ ਬਹੁਤ ਹਿਤ ਸਹਿਤ ਉਸ ਨਾਲ ਸੰਯੋਗ ਕੀਤਾ।

ਗਹਿ ਦ੍ਰਿੜ ਦੁਹੂੰ ਜਾਘ ਮਹਿ ਧਰੈ ॥

(ਉਸ ਨੂੰ) ਦ੍ਰਿੜ੍ਹਤਾ ਨਾਲ ਪਕੜ ਕੇ ਦੋਹਾਂ ਟੰਗਾਂ ਵਿਚ ਧਰ ਲਿਆ


Flag Counter