ਸ਼੍ਰੀ ਦਸਮ ਗ੍ਰੰਥ

ਅੰਗ - 169


ਤ੍ਯਾਗਿ ਚਲੈ ਰਣ ਕੋ ਸਬ ਬੀਰਾ ॥

ਸਾਰੇ ਵੀਰ ਯੋਧੇ ਅਧੀਰ ਹੋ ਕੇ

ਲਾਜ ਬਿਸਰ ਗਈ ਭਏ ਅਧੀਰਾ ॥

ਲਾਜ ਨੂੰ ਵਿਸਾਰਦੇ ਹੋਇਆਂ ਰਣ-ਭੂਮੀ ਨੂੰ ਛਡਦੇ ਜਾਂਦੇ ਸਨ।

ਹਿਰਿਨਾਛਸ ਤਬ ਆਪੁ ਰਿਸਾਨਾ ॥

ਤਦੋਂ ਹਿਰਨਕਸ਼ਪ ਨੇ ਆਪ ਕ੍ਰੋਧ ਕੀਤਾ

ਬਾਧਿ ਚਲ੍ਯੋ ਰਣ ਕੋ ਕਰਿ ਗਾਨਾ ॥੨੮॥

ਅਤੇ ਹੱਥ ਵਿਚ ਗਾਨਾ ਬੰਨ੍ਹ ਕੇ ਯੁੱਧ ਨੂੰ ਚਲਿਆ ॥੨੮॥

ਭਰਿਯੋ ਰੋਸ ਨਰਸਿੰਘ ਸਰੂਪੰ ॥

ਉਸ ਸਮੇਂ ਨਰਸਿੰਘ ਸਰੂਪ ਨੂੰ ਵੀ ਕ੍ਰੋਧ ਆ ਗਿਆ

ਆਵਤ ਦੇਖਿ ਸਮੁਹੇ ਰਣਿ ਭੂਪੰ ॥

ਜਦੋਂ (ਉਸ ਨੇ) ਯੁੱਧ-ਭੂਮੀ ਵਿਚ ਦੈਂਤ ਰਾਜੇ ਨੂੰ ਆਉਂਦਿਆਂ ਵੇਖਿਆ।

ਨਿਜ ਘਾਵਨ ਕੋ ਰੋਸ ਨ ਮਾਨਾ ॥

ਉਸ ਨੇ ਆਪਣੇ ਜ਼ਖ਼ਮਾਂ ਲਈ ਕ੍ਰੋਧ ਨਹੀਂ ਕੀਤਾ,

ਨਿਰਖਿ ਸੇਵਕਹਿ ਦੁਖੀ ਰਿਸਾਨਾ ॥੨੯॥

ਪਰ ਸੇਵਕ ਪ੍ਰਹਿਲਾਦ ਨੂੰ ਦੁਖੀ ਵੇਖ ਕੇ ਕ੍ਰੋਧਵਾਨ ਹੋ ਗਿਆ ॥੨੯॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਕੰਪਾਈ ਸਟਾ ਸਿੰਘ ਗਰਜ੍ਯੋ ਕ੍ਰੂਰੰ ॥

ਨਰਸਿੰਘ ਨੇ ਗਰਦਨ ਦੇ ਵਾਲਾਂ (ਜਟਾ) ਨੂੰ ਹਿਲਾਇਆ ਅਤੇ ਡਰਾਉਣੇ ਢੰਗ ਨਾਲ ਗਜਿਆ।

ਉਡ੍ਯੋ ਹੇਰਿ ਬੀਰਾਨ ਕੇ ਮੁਖਿ ਨੂਰੰ ॥

ਇਹ ਵੇਖ ਕੇ ਸੂਰਵੀਰਾਂ ਦੇ ਮੁਖ ਦਾ ਨੂਰ ਉਡ ਗਿਆ।

ਉਠ੍ਯੋ ਨਾਦ ਬੰਕੇ ਛੁਹੀ ਗੈਣਿ ਰਜੰ ॥

ਉਸ ਭਿਆਨਕ ਨਾਦ ਦੇ ਹੋਣ ਨਾਲ ਧੂੜ ਨੇ ਆਕਾਸ਼ ਢਕ ਲਿਆ।

ਹਸੇ ਦੇਵ ਸਰਬੰ ਭਏ ਦੈਤ ਲਜੰ ॥੩੦॥

ਸਾਰੇ ਦੇਵਤੇ ਹਸਣ ਲਗੇ ਅਤੇ ਦੈਂਤ ਸ਼ਰਮਿੰਦੇ ਹੋ ਗਏ ॥੩੦॥

ਮਚ੍ਯੰ ਦੁੰਦ ਜੁਧੰ ਮਚੇ ਦੁਇ ਜੁਆਣੰ ॥

ਦੁਅੰਦ ਯੁੱਧ ਮਚਿਆ ਹੋਇਆ ਸੀ ਅਤੇ ਦੋਵੇਂ ਯੁੱਧਵੀਰ ਵੀ ਭੜਕ ਗਏ ਸਨ।

ਤੜੰਕਾਰ ਤੇਗੰ ਕੜਕੇ ਕਮਾਣੰ ॥

ਤੇਗਾਂ ਤੜਕ ਰਹੀਆਂ ਸਨ ਅਤੇ ਕਮਾਨਾਂ ਕੜਕ ਰਹੀਆ ਸਨ।

ਭਿਰਿਯੋ ਕੋਪ ਕੈ ਦਾਨਵੰ ਸੁਲਤਾਨੰ ॥

ਦੈਂਤਾਂ ਦਾ ਰਾਜਾ ਕ੍ਰੋਧ ਕਰ ਕੇ ਲੜਿਆ

ਹੜੰ ਸ੍ਰੋਣ ਚਲੇ ਮਧੰ ਮੁਲਤਾਣੰ ॥੩੧॥

ਅਤੇ ਮੁਲਤਾਨ ਵਿਚ ਲਹੂ ਦਾ ਹੜ ਵਗਣ ਲਗ ਗਿਆ ॥੩੧॥

ਕੜਕਾਰ ਤੇਗੰ ਤੜਕਾਰ ਤੀਰੰ ॥

ਤੇਗਾਂ ਕੜਕ ਰਹੀਆਂ ਸਨ, ਤੀਰ ਤੜਕ ਰਹੇ ਸਨ।

ਭਏ ਟੂਕ ਟੂਕੰ ਰਣੰ ਬੀਰ ਧੀਰੰ ॥

ਧੀਰਜਵਾਨ ਯੋਧੇ ਰਣ-ਭੂਮੀ ਵਿਚ ਟੋਟੇ ਟੋਟੇ ਹੋ ਗਏ ਸਨ।

ਬਜੇ ਸੰਖ ਭੂਰੰ ਸੁ ਢੋਲੰ ਢਮੰਕੇ ॥

ਸੰਖ, ਤੁਰੀਆਂ ਵਜ ਰਹੀਆਂ ਸਨ, ਢੋਲਾਂ ਦਾ ਢੰਮਕਾਰ ਹੋ ਰਿਹਾ ਸੀ।

ਰੜੰ ਕੰਕ ਬੰਕੇ ਡਹੈ ਬੀਰ ਬੰਕੇ ॥੩੨॥

ਭਿਆਨਕ ਕਾਂ ਬੋਲ ਰਹੇ ਸਨ ਅਤੇ ਵੀਰ ਜੁਟੇ ਹੋਏ ਸਨ ॥੩੨॥

ਭਜੇ ਬਾਜਿ ਗਾਜੀ ਸਿਪਾਹੀ ਅਨੇਕੰ ॥

ਹਾਥੀਆਂ ਉਤੇ ਸਵਾਰ (ਗਾਜੀ) ਘੋੜ-ਸਵਾਰ ਆਦਿ ਅਨੇਕ ਪ੍ਰਕਾਰ ਦੇ ਸਿਪਾਹੀ ਭਜ ਗਏ।

ਰਹੇ ਠਾਢਿ ਭੂਪਾਲ ਆਗੇ ਨ ਏਕੰ ॥

ਕੋਈ ਵੀ ਭੂਪਾਲ (ਨਰਸਿੰਘ) ਦੇ ਸਾਹਮਣੇ ਡਟ ਨਾ ਸਕਿਆ।

ਫਿਰਿਯੋ ਸਿੰਘ ਸੂਰੰ ਸੁ ਕ੍ਰੂਰੰ ਕਰਾਲੰ ॥

ਨਰਸਿੰਘ ਸੂਰਵੀਰ ਭਿਆਨਕ ਅਤੇ ਕਠੋਰ ਰੂਪ ਧਾਰੀ ਫਿਰਦਾ ਸੀ


Flag Counter