ਨਿਕੁੰਭਲਾ (ਦੇਵੀ ਦੇ) ਸਥਾਨ ਵਿੱਚ ਹੋਮ ਕਰਨ ਲਈ ਚਲਾ ਗਿਆ ॥੪੭੯॥
ਲੱਛਮਣ ਕੋਲ ਆ ਕੇ ਵਿਭੀਸ਼ਣ ਨੇ
(ਆਪਣੇ) ਭਰਾ (ਰਾਵਣ ਦੀ) ਪ੍ਰਵਾਹ ਛੱਡ ਕੇ (ਲੱਛਮਣ ਨੂੰ ਸਮਾਝਾਇਆ ਕਿ ਇਸ ਦਾਓ) ਨਾਲ
ਵੈਰੀ (ਮੇਘਨਾਦ) ਹੱਥ ਆ ਸਕਦਾ ਹੈ,
ਜੋ ਆਪਣੇ ਬਲ ਨਾਲ ਵੈਰੀਆਂ ਨੂੰ ਚੰਗੀ ਤਰ੍ਹਾਂ ਮਿਧਣ ਵਾਲਾ ਅਤੇ ਇੰਦਰ ਨੂੰ ਜਿੱਤਣ ਵਾਲਾ ਹੈ ॥੪੮੦॥
(ਉਹ ਇਸ ਵੇਲੇ) ਆਪਣੇ ਸਰੀਰ ਤੋਂ ਮਾਸ ਕੱਟ ਕੇ ਹੋਮ ਕਰ ਰਿਹਾ ਹੈ,
(ਜਿਸ ਨੂੰ ਵੇਖ ਕੇ) ਧਰਤੀ ਕੰਬ ਰਹੀ ਹੈ ਅਤੇ ਦੇਵਤੇ ('ਬ੍ਰਯੋਮ') ਹੈਰਾਨ ਹੋ ਰਹੇ ਹਨ।
ਇਹ ਸੁਣਦੇ ਹੀ ਲੱਛਮਣ ਨਿਸੰਗ ਹੀ ਚਲਾ ਗਿਆ।
ਜਿਸ ਨੇ ਹੱਥ ਵਿੱਚ ਧਨੁਸ਼ ਫੜਿਆ ਹੋਇਆ ਸੀ ਅਤੇ ਲੱਕ ਨਾਲ ਭੱਥਾ ਬੰਨ੍ਹਿਆ ਹੋਇਆ ਸੀ ॥੪੮੧॥
(ਮੇਘਨਾਦ ਦੇ) ਚਿੱਤ ਵਿੱਚ ਦੇਵੀ ਨੂੰ ਪ੍ਰਚੰਡ ਕਰਨ ਦੀ ਚਿੰਤਾ ਹੈ।
ਲੱਛਮਣ ਨੇ ਅਜਿਹੀ ਸਥਿਤੀ ਵਿੱਚ ਤੀਰ ਮਾਰਕੇ ਵੈਰੀ ਨੂੰ ਦੋ ਟੋਟੇ ਕਰ ਦਿੱਤਾ।
ਵੈਰੀ ਨੂੰ ਮਾਰ ਕੇ (ਜਿੱਤ ਦੇ) ਧੌਂਸੇ ਵਜਾਉਂਦਾ (ਲੱਛਮਣ) ਪਰਤ ਆਇਆ।
ਉਧਰ ਆਪਣੇ ਸੈਨਾਪਤੀ (ਮੇਘਨਾਦ ਨੂੰ) ਮਰਵਾ ਕੇ ਦੈਂਤ ਦਲ (ਲੰਕਾ ਵਲ) ਭੱਜ ਗਿਆ ॥੪੮੨॥
ਇਥੇ ਇੰਦ੍ਰਜੀਤ ਬਧਹਿ ਅਧਿਆਇ ਦੀ ਸਮਾਪਤੀ।
ਹੁਣ ਅਤਕਾਇ ਦੈਂਤ ਦੇ ਯੁੱਧ ਦਾ ਕਥਨ
ਸੰਗੀਤ ਪਧਿਸਟਕਾ ਛੰਦ
ਰਾਵਣ ਨੇ ਕ੍ਰੋਧ ਕਰਕੇ
ਯੁੱਧ ਦਾ ਸਾਜ ਸਾਜਿਆ।
ਅਨੰਤ ਯੁੱਧ ਵੀਰ ਬੁਲਾ ਲਏ
(ਜੋ) ਪ੍ਰਚੰਡ ਕ੍ਰੋਧ ਦੇ ਭਰੇ ਹੋਏ ਗੁਸੈਲ ਸਨ ॥੪੮੩॥
ਸ੍ਰੇਸ਼ਠ ਘੋੜਿਆਂ (ਵਾਲੇ ਸੂਰਮੇ) ਬੁਲਾ ਲਏ।
(ਉਹ ਘੋੜੇ) ਚਤੁਰ ਨਟ ਵਾਂਗ ਕੁੱਦਦੇ ਸਨ।
ਭਿਆਨਕ ਹਥਿਆਰ ਕੱਢੇ ਹੋਏ ਸਨ
ਅਤੇ (ਰਣ-ਭੂਮੀ ਵਿੱਚ) ਆ ਕੇ ਸੂਰਵੀਰਾਂ ਨੂੰ ਮਾਰਦੇ ਸਨ ॥੪੮੪॥