ਅਤੇ ਧਰਤੀ ਉਤੇ ਲਹੂ ਵਰਗਾ ਰੰਗ ਸੁਟਦੀ ਗਈ ॥੧੦॥
ਜਦ ਰਾਣੀ ਸੱਜਨ ਦੇ ਨਾਲ ਚਲੀ ਗਈ,
ਤਦ ਸਖੀ ਇਸ ਤਰ੍ਹਾਂ ਪੁਕਾਰਨ ਲਗੀ
ਕਿ ਰਾਣੀ ਨੂੰ ਸ਼ੇਰ ਲਈ ਜਾ ਰਿਹਾ ਹੈ,
(ਉਸ ਤੋਂ) ਕੋਈ ਆ ਕੇ ਛੁੜਵਾ ਲਏ ॥੧੧॥
ਜਦੋਂ ਸੂਰਮਿਆਂ ਨੇ ਸ਼ੇਰ ਦਾ ਨਾਂ ਸੁਣਿਆਂ,
ਤਾਂ ਡਰ ਗਏ ਅਤੇ ਤਲਵਾਰਾਂ ਹੱਥਾਂ ਵਿਚ ਖਿਚ ਲਈਆਂ।
(ਉਨ੍ਹਾਂ ਨੇ) ਜਾ ਕੇ ਰਾਜੇ ਨੂੰ ਸਾਰੀ ਗੱਲ ਦਸੀ
ਕਿ ਰਾਣੀ ਨੂੰ ਸ਼ੇਰ ਲੈ ਗਿਆ ਹੈ ॥੧੨॥
ਰਾਜਾ ਸਿਰ ਹਿਲਾਉਂਦਾ ਹੋਇਆ ਮੂੰਹ ਅੱਡੀ ਰਹਿ ਗਿਆ।
(ਕਹਿਣ ਲਗਾ) ਹੋਣਹਾਰ ਹੋ ਗਈ ਹੈ, (ਹੁਣ) ਕੀ ਹੋ ਸਕਦਾ ਹੈ।
(ਇਸ ਗੱਲ ਦਾ) ਭੇਦ ਅਭੇਦ ਕਿਸੇ ਨੇ ਨਹੀਂ ਪਾਇਆ
ਅਤੇ ਰਾਣੀ ਨੂੰ ਯਾਰ ਲੈ ਕੇ ਚਲਾ ਗਿਆ ॥੧੩॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੯੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੯੧॥੫੫੪੯॥ ਚਲਦਾ॥
ਚੌਪਈ:
ਉੱਤਰ ਸਿੰਘ ਨਾਂ ਦਾ ਇਕ ਵੱਡਾ ਰਾਜਾ
ਉੱਤਰ ਦਿਸ਼ਾ ਵਿਚ ਰਹਿੰਦਾ ਸੀ।
ਉਸ ਦੇ ਘਰ ਉੱਤਰ ਮਤੀ ਨਾਂ ਦੀ ਇਸਤਰੀ ਸੀ,
ਜਿਸ ਵਰਗੀ ਨਾ ਕੰਨ ਨਾਲ ਸੁਣੀ ਹੈ ਅਤੇ ਨਾ ਹੀ (ਅੱਖਾਂ ਨਾਲ) ਵੇਖੀ ਹੈ ॥੧॥
ਉਥੇ ਲਹੌਰੀ ਰਾਇ ਨਾਂ ਦਾ ਇਕ (ਵਿਅਕਤੀ) ਆਇਆ,
ਜੋ ਰੂਪਵਾਨ ਅਤੇ ਸਭ ਗੁਣਾਂ ਵਿਚ ਸਵਾਇਆ ਸੀ।
ਜਦ ਇਸਤਰੀ ਨੇ ਉਸ ਨੂੰ ਵੇਖਿਆ
ਤਾਂ ਉਸੇ ਛਿਣ ਸਾਰੀ ਸੁੱਧ ਬੁੱਧ ਭੁਲਾ ਦਿੱਤੀ ॥੨॥
(ਉਸ ਤੋਂ) ਛਾਤੀ ਦਾ ਕਪੜਾ ਅਤੇ ਅੰਗਾਂ ਦਾ ਬਸਤ੍ਰ ਸੰਭਾਲਿਆ ਨਹੀਂ ਜਾ ਰਿਹਾ ਸੀ।
(ਉਹ) ਕਹਿਣਾ ਕੁਝ ਚਾਹੁੰਦੀ ਸੀ ਅਤੇ ਕਿਹਾ ਕੁਝ ਜਾਂਦਾ ਸੀ।
ਮੂੰਹ ਤੋਂ ਸਦਾ 'ਪ੍ਰਿਯ ਪ੍ਰਿਯ' ਬੋਲਦੀ ਰਹਿੰਦੀ
ਅਤੇ ਰਾਤ ਦਿਨ ਅੱਖਾਂ ਤੋਂ ਜਲ ਵਗਦਾ ਰਹਿੰਦਾ ॥੩॥
ਉਸ ਨੂੰ ਜਦ ਰਾਜਾ ਪੁਛਣ ਆਉਂਦਾ,
ਤਾਂ ਉਹ ਮੂੰਹ ਵਿਚੋਂ ਕਹਿ ਕੇ ਕੋਈ ਉਤਰ ਨਾ ਦਿੰਦੀ।
(ਉਹ) ਝੂੰਮ ਝੂੰਮ ਕੇ ਝਟ ਧਰਤੀ ਉਤੇ ਡਿਗ ਪੈਂਦੀ
ਅਤੇ ਬਾਰ ਬਾਰ 'ਪ੍ਰਿਯ' ਸ਼ਬਦ ਉਚਾਰਦੀ ॥੪॥
ਰਾਜਾ (ਇਹ) ਵੇਖ ਕੇ ਹੈਰਾਨ ਹੋ ਰਿਹਾ ਸੀ
ਅਤੇ ਦਾਸੀਆਂ ਨੂੰ ਇਸ ਤਰ੍ਹਾਂ ਕਹਿੰਦਾ ਸੀ
ਕਿ ਇਸ ਅਬਲਾ ਨੂੰ ਕੀ ਹੋ ਗਿਆ ਹੈ
ਜਿਸ ਕਰ ਕੇ ਇਸ ਦਾ ਅਜਿਹਾ ਹਾਲ ਹੋ ਗਿਆ ਹੈ ॥੫॥
ਇਸ ਦਾ ਤਦ ਕਿਹੜਾ ਉਪਾ ਕਰੀਐ,
ਜਿਸ ਕਰ ਕੇ ਇਹ ਰਾਣੀ ਨਾ ਮਰੇ।
ਜੋ ਉਹ (ਉਪਾ ਕਰਨ ਵਾਲਾ) ਮੰਗੇਗਾ, ਉਹੀ ਮੈਂ ਦਿਆਂਗਾ।
(ਮੈਂ) ਰਾਣੀ ਲਈ ਆਰੇ ਨਾਲ ਚੀਰੇ ਜਾਣ ਲਈ ਵੀ ਤਿਆਰ ਹਾਂ ॥੬॥
ਮੈਂ ਉਸ ਅਗੇ ਸਿਰ ਉਤੇ (ਚੁਕ ਕੇ) ਪਾਣੀ ਭਰਾਂਗਾ
ਅਤੇ ਬਾਰ ਬਾਰ ਉਸ ਦੇ ਪੈਰੀਂ ਪਵਾਂਗਾ।
ਜੋ ਰਾਣੀ ਦਾ ਰੋਗ ਮਿਟਾ ਦੇਵੇ,
ਉਹ ਰਾਣੀ ਸਮੇਤ (ਮੇਰੇ) ਰਾਜ ਨੂੰ ਪ੍ਰਾਪਤ ਕਰ ਲਵੇ ॥੭॥
ਜੋ ਰਾਣੀ ਦਾ ਰੋਗ ਮਿਟਾਏਗਾ।
ਉਹ ਆਦਮੀ ਮੈਨੂੰ ਫਿਰ ਤੋਂ ਜੀਵਨ ਦਾਨ ਦੇਵੇਗਾ।
(ਉਹ ਭਾਵੇਂ) ਰਾਣੀ ਸਮੇਤ ਅੱਧਾ ਰਾਜ ਲੈ ਲਏ।
ਇਕ ਰਾਤ ਲਈ (ਉਹ) ਮੈਨੂੰ ਇਸਤਰੀ ਦੇ ਦਿਆ ਕਰੇ ॥੮॥
(ਜੋ ਵੀ ਰਾਣੀ ਨੂੰ ਠੀਕ ਕਰ ਦੇਵੇ) ਉਹ ਇਕ ਦਿਨ ਰਾਜ ਕਰੇ