ਸ਼੍ਰੀ ਦਸਮ ਗ੍ਰੰਥ

ਅੰਗ - 272


ਲਖਯੋ ਰਾਮ ਕੋ ਅਤ੍ਰ ਧਾਰੀ ਅਭੰਗੰ ॥੬੮੪॥

ਸਭ ਨੇ ਸ੍ਰੀ ਰਾਮ ਨੂੰ ਅਚੂਕ ਅਸਤ੍ਰਧਾਰੀ ਰੂਪ ਵਿੱਚ ਵੇਖਿਆ ॥੬੮੪॥

ਕਿਤੇ ਪਸਮ ਪਾਟੰਬਰੰ ਸ੍ਵਰਣ ਬਰਣੰ ॥

ਕਿਤਨੇ ਹੀ ਸੁਨਹਿਰੀ ਰੰਗ ਦੇ ਪਸ਼ਮ ਅਤੇ ਰੇਸ਼ਮ ਦੇ ਬਸਤ੍ਰ

ਮਿਲੇ ਭੇਟ ਲੈ ਭਾਤਿ ਭਾਤੰ ਅਭਰਣੰ ॥

ਅਤੇ ਭਾਂਤ-ਭਾਂਤ ਦੇ ਗਹਿਣੇ ਭੇਟਾ ਲੈ ਕੇ ਰਾਮ ਨੂੰ ਮਿਲੇ।

ਕਿਤੇ ਪਰਮ ਪਾਟੰਬਰੰ ਭਾਨ ਤੇਜੰ ॥

ਕਈਆਂ ਨੇ ਸੂਰਜ ਦੇ ਪ੍ਰਕਾਸ਼ (ਵਰਗੇ ਚਮਕਦਾਰ) ਅਤੇ ਬਹੁਤ ਉਤਮ ਰੇਸ਼ਮੀ ਕੱਪੜੇ

ਦਏ ਸੀਅ ਧਾਮੰ ਸਭੋ ਭੋਜ ਭੋਜੰ ॥੬੮੫॥

ਸੀਤਾ ਨੂੰ ਮਹੱਲ ਵਿੱਚ ਹੀ ਭੇਜ ਦਿੱਤੇ ॥੬੮੫॥

ਕਿਤੇ ਭੂਖਣੰ ਭਾਨ ਤੇਜੰ ਅਨੰਤੰ ॥

ਕਿਤਨਿਆਂ ਨੇ ਸੂਰਜ ਦੇ ਤੇਜ ਵਰਗੇ ਬੇਅੰਤ ਅਮੋਲਕ ਗਹਿਣੇ

ਪਠੇ ਜਾਨਕੀ ਭੇਟ ਦੈ ਦੈ ਦੁਰੰਤੰ ॥

ਸੀਤਾ ਨੂੰ ਭੇਟਾ ਦੇਣ ਲਈ ਭੇਜੇ,

ਘਨੇ ਰਾਮ ਮਾਤਾਨ ਕੀ ਭੇਟ ਭੇਜੇ ॥

ਰਾਮ ਦੀਆਂ ਮਾਤਾਵਾਂ ਦੀ ਭੇਟਾ ਲਈ ਵੀ ਬਹੁਤ ਗਹਿਣੇ ਭੇਜੇ,

ਹਰੇ ਚਿਤ ਕੇ ਜਾਹਿ ਹੇਰੇ ਕਲੇਜੇ ॥੬੮੬॥

ਜਿਨ੍ਹਾਂ ਨੂੰ ਦੇਖਦਿਆਂ ਹੀ ਚਿੱਤ ਹਰਿਆ ਜਾਂਦਾ ਹੈ ॥੬੮੬॥

ਘਮੰ ਚਕ੍ਰ ਚਕ੍ਰੰ ਫਿਰੀ ਰਾਮ ਦੋਹੀ ॥

ਚੌਹਾਂ ਚੱਕਾਂ ਵਿੱਚ ਰਾਮ ਦੀ ਦੁਹਾਈ ਫਿਰ ਗਈ ਸੀ।

ਮਨੋ ਬਯੋਤ ਬਾਗੋ ਤਿਮੰ ਸੀਅ ਸੋਹੀ ॥

ਸੀਤਾ ਵੀ ਇਸ ਤਰ੍ਹਾਂ ਸ਼ੋਭ ਰਹੀ ਸੀ ਮਾਨੋ ਵਿਉਂਤਿਆ ਹੋਇਆ ਬਾਗ਼ ਹੋਵੇ।

ਪਠੈ ਛਤ੍ਰ ਦੈ ਦੈ ਛਿਤੰ ਛੋਣ ਧਾਰੀ ॥

(ਸ੍ਰੀ ਰਾਮ ਨੇ) ਉਨ੍ਹਾਂ (ਸਾਰਿਆਂ) ਰਾਜਿਆਂ ਨੂੰ ਛੱਤਰ ਪ੍ਰਦਾਨ ਕਰਕੇ ਵਾਪਸ ਕੀਤਾ।

ਹਰੇ ਸਰਬ ਗਰਬੰ ਕਰੇ ਪੁਰਬ ਭਾਰੀ ॥੬੮੭॥

ਸਭ ਦੇ ਹੰਕਾਰ ਖ਼ਤਮ ਕਰ ਦਿੱਤੇ ਗਏ ਅਤੇ ਵੱਡੇ ਜਸ਼ਨ ਮਨਾਏ ਗਏ ॥੬੮੭॥

ਕਟਯੋ ਕਾਲ ਏਵੰ ਭਏ ਰਾਮ ਰਾਜੰ ॥

(ਇਸ ਤਰ੍ਹਾਂ) ਰਾਮ ਰਾਜਾ ਬਣੇ ਅਤੇ ਕੁਝ ਸਮਾਂ ਬੀਤ ਗਿਆ।

ਫਿਰੀ ਆਨ ਰਾਮੰ ਸਿਰੰ ਸਰਬ ਰਾਜੰ ॥

ਸਾਰਿਆਂ ਰਾਜਿਆਂ ਦੇ ਸਿਰ ਉਤੇ ਸ੍ਰੀ ਰਾਮ ਦੀ ਮਰਯਾਦਾ ਸਥਾਪਿਤ ਹੋ ਗਈ।

ਫਿਰਿਯੋ ਜੈਤ ਪਤ੍ਰੰ ਸਿਰੰ ਸੇਤ ਛਤ੍ਰੰ ॥

ਵਿਜੈ-ਪੱਤਰ ਦੇ ਚਿੰਨ੍ਹ ਵਜੋਂ ਸ੍ਰੀ ਰਾਮ ਦੇ ਸਿਰ ਉਤੇ ਚਿੱਟਾ ਛੱਤਰ ਝੁਲਣ ਲੱਗਿਆ।

ਕਰੇ ਰਾਜ ਆਗਿਆ ਧਰੈ ਬੀਰ ਅਤ੍ਰੰ ॥੬੮੮॥

ਰਾਮ ਦੀ ਆਗਿਆ ਸਾਰੇ ਸੂਰਮੇਂ ਸਿਰ ਮੱਥੇ ਮੰਨਣ ਲੱਗੇ ॥੬੮੮॥

ਦਯੋ ਏਕ ਏਕੰ ਅਨੇਕੰ ਪ੍ਰਕਾਰੰ ॥

ਇਕ-ਇਕ ਨੂੰ ਸ੍ਰੀ ਰਾਮ ਨੇ ਅਨੇਕ ਪ੍ਰਕਾਰ ਦੇ (ਖ਼ਿਲਤ-ਸਿਰੋਪਾਓ) ਦਿੱਤੇ।

ਲਖੇ ਸਰਬ ਲੋਕੰ ਸਹੀ ਰਾਵਣਾਰੰ ॥

ਸਾਰਿਆਂ ਲੋਕਾਂ ਨੇ ਸ੍ਰੀ ਰਾਮ ਦੀ ਵਾਸਤਵਿਕਤਾ ਨੂੰ ਪਛਾਣ ਲਿਆ

ਸਹੀ ਬਿਸਨ ਦੇਵਾਰਦਨ ਦ੍ਰੋਹ ਹਰਤਾ ॥

ਕਿ ਇਹੀ ਰਾਖਸ਼ਾਂ ਦੇ ਦ੍ਰੋਹ ਨੂੰ ਨਸ਼ਟ ਕਰਨ ਵਾਲੇ ਵਿਸ਼ਣੂ ਹਨ।

ਚਹੂੰ ਚਕ ਜਾਨਯੋ ਸੀਆ ਨਾਥ ਭਰਤਾ ॥੬੮੯॥

ਚੌਹਾਂ ਚੱਕਾਂ ਵਿੱਚ ਸੀਤਾ ਦੇ ਸੁਆਮੀ ਵਜੋਂ ਜਾਣ ਲਏ ਗਏ ॥੬੮੯॥

ਸਹੀ ਬਿਸਨ ਅਉਤਾਰ ਕੈ ਤਾਹਿ ਜਾਨਯੋ ॥

(ਸ੍ਰੀ ਰਾਮ) ਨੂੰ ਵਿਸ਼ਣੂ ਦਾ ਸਹੀ ਅਵਤਾਰ ਕਰਕੇ ਜਾਣ ਲਿਆ

ਸਭੋ ਲੋਕ ਖਯਾਤਾ ਬਿਧਾਤਾ ਪਛਾਨਯੋ ॥

ਅਤੇ ਸਾਰੇ ਲੋਕਾਂ ਨੇ ਸਥਾਪਿਤ 'ਬਿਧਾਤਾ' ਵਜੋਂ ਪਛਾਣ ਲਿਆ।

ਫਿਰੀ ਚਾਰ ਚਕ੍ਰੰ ਚਤੁਰ ਚਕ੍ਰ ਧਾਰੰ ॥

(ਇਹ ਗੱਲ) ਚੌਹਾਂ ਦਿਸ਼ਾਵਾਂ ਵਿੱਚ ਫੈਲ ਗਈ

ਭਯੋ ਚਕ੍ਰਵਰਤੀ ਭੂਅੰ ਰਾਵਣਾਰੰ ॥੬੯੦॥

ਕਿ ਸਾਰੇ ਜਗਤ ਨੂੰ ਧਾਰਨ ਕਰਨ ਵਾਲਾ ਚੱਕ੍ਰਵਰਤੀ ਸ੍ਰੀ ਰਾਮ ਧਰਤੀ ਉਤੇ ਪ੍ਰਗਟ ਹੋ ਗਿਆ ਹੈ ॥੬੯੦॥

ਲਖਯੋ ਪਰਮ ਜੋਗਿੰਦ੍ਰਣੋ ਜੋਗ ਰੂਪੰ ॥

ਰਾਮ ਨੂੰ ਵੱਡੇ-ਵੱਡੇ ਯੋਗੀਆਂ ਨੇ 'ਯੋਗ ਰੂਪ' ਕਰਕੇ ਜਾਣਿਆ ਹੈ

ਮਹਾਦੇਵ ਦੇਵੰ ਲਖਯੋ ਭੂਪ ਭੂਪੰ ॥

ਅਤੇ ਦੇਵਤਿਆਂ ਨੇ ਸਭ ਤੋਂ ਵੱਡਾ ਦੇਵਤਾ ਅਤੇ ਰਾਜਿਆਂ ਨੇ 'ਸ੍ਰੇਸ਼ਠ ਰਾਜਾ' ਕਰਕੇ ਪਛਾਣਿਆ ਹੈ।

ਮਹਾ ਸਤ੍ਰ ਸਤ੍ਰੰ ਮਹਾ ਸਾਧ ਸਾਧੰ ॥

ਵੈਰੀਆਂ ਨੇ ਵੱਡਾ ਵੈਰੀ ਅਤੇ ਸਾਧਾਂ ਨੇ ਮਹਾਨ ਸਾਧ ਕਰਕੇ ਜਾਣਿਆ ਹੈ।

ਮਹਾ ਰੂਪ ਰੂਪੰ ਲਖਯੋ ਬਯਾਧ ਬਾਧੰ ॥੬੯੧॥

ਰੂਪਾਂ ਨੇ 'ਉੱਤਮ ਰੂਪ' ਅਤੇ ਰੋਗਾਂ ਨੇ 'ਵੱਡਾ ਰੋਗ' ਕਰਕੇ ਸਮਝਿਆ ਹੈ ॥੬੯੧॥

ਤ੍ਰੀਯੰ ਦੇਵ ਤੁਲੰ ਨਰੰ ਨਾਰ ਨਾਹੰ ॥

ਇਸਤਰੀਆਂ ਨੇ ਦੇਵਤਾ ਸਮਾਨ ਅਤੇ ਮਰਦਾਂ ਨੇ ਰਾਜਾ ਰੂਪ ਕਰਕੇ ਜਾਣਿਆ ਹੈ।

ਮਹਾ ਜੋਧ ਜੋਧੰ ਮਹਾ ਬਾਹ ਬਾਹੰ ॥

ਯੋਧਿਆਂ ਨੇ ਵੱਡਾ ਯੋਧਾ ਰੂਪ ਅਤੇ ਬਹਾਦਰਾਂ ਨੇ ਵੱਡੇ ਬਹਾਦਰ ਕਰਕੇ ਮੰਨਿਆ ਹੈ।

ਸ੍ਰੁਤੰ ਬੇਦ ਕਰਤਾ ਗਣੰ ਰੁਦ੍ਰ ਰੂਪੰ ॥

ਵੇਦਾਂ ਨੇ ਵੇਦ-ਕਰਤਾ (ਬ੍ਰਹਮਾ) ਕਰਕੇ ਅਤੇ ਗਣਾਂ ਨੇ ਰੁਦ੍ਰ ਰੂਪ ਵਜੋਂ,

ਮਹਾ ਜੋਗ ਜੋਗੰ ਮਹਾ ਭੂਪ ਭੂਪੰ ॥੬੯੨॥

ਯੋਗੀਆਂ ਨੇ ਵੱਡਾ ਯੋਗੀ ਅਤੇ ਰਾਜਿਆਂ ਨੇ ਵੱਡਾ ਰਾਜਾ ਰੂਪ ਕਰਕੇ ਜਾਣਿਆ ਹੈ ॥੬੯੨॥

ਪਰੰ ਪਾਰਗੰਤਾ ਸਿਵੰ ਸਿਧ ਰੂਪੰ ॥

ਮੁਕਤੀ (ਪਰੰ) ਨੇ ਮੁਕਤੀ-ਸਰੂਪ ਅਤੇ ਸਿੱਧਾਂ ਨੇ ਸ਼ਿਵ ਰੂਪ,

ਬੁਧੰ ਬੁਧਿ ਦਾਤਾ ਰਿਧੰ ਰਿਧ ਕੂਪੰ ॥

ਬੁੱਧੀ ਨੇ ਬੁੱਧੀਦਾਤਾ ਅਤੇ ਰਿਧੀ ਨੇ ਰਿੱਧੀ ਦੇ ਖੂਹ ਰੂਪ ਕਰਕੇ ਜਾਣਿਆ ਹੈ।

ਜਹਾ ਭਾਵ ਕੈ ਜੇਣ ਜੈਸੋ ਬਿਚਾਰੇ ॥

ਜਿਸ ਨੇ ਜਿਥੇ ਵੀ, ਜਿਸ ਤਰ੍ਹਾਂ ਦੇ ਭਾਵ ਕਰਕੇ ਵਿਚਾਰਿਆ ਹੈ,

ਤਿਸੀ ਰੂਪ ਸੌ ਤਉਨ ਤੈਸੇ ਨਿਹਾਰੇ ॥੬੯੩॥

ਉਸ ਨੇ ਉਥੇ ਉਸੇ ਹੀ ਰੂਪ ਵਾਲਾ ਵੇਖਿਆ ਹੈ ॥੬੯੩॥

ਸਭੋ ਸਸਤ੍ਰਧਾਰੀ ਲਹੇ ਸਸਤ੍ਰ ਗੰਤਾ ॥

ਸਾਰੇ ਸ਼ਸਤ੍ਰਧਾਰੀਆਂ ਨੇ ਸ਼ਸਤ੍ਰਾਂ ਦਾ ਗਿਆਤਾ ਕਰਕੇ ਜਾਣਿਆ ਹੈ।

ਦੁਰੇ ਦੇਵ ਦ੍ਰੋਹੀ ਲਖੇ ਪ੍ਰਾਣ ਹੰਤਾ ॥

ਨੀਚ ਦੇਵ-ਦ੍ਰੋਹੀਆਂ (ਰਾਖਸ਼ਾਂ) ਨੇ (ਰਾਮ) ਨੂੰ ਆਪਣੇ ਪ੍ਰਾਣਾਂ ਦਾ ਨਾਸ ਕਰਤਾ ਸਮਝਿਆ ਹੈ।

ਜਿਸੀ ਭਾਵ ਸੋ ਜਉਨ ਜੈਸੇ ਬਿਚਾਰੇ ॥

ਜਿਸ ਭਾਵ ਨਾਲ, ਜਿਸ ਨੇ, ਜਿਸ ਤਰ੍ਹਾਂ ਦਾ (ਰਾਮ ਜੀ ਨੂੰ) ਵਿਚਾਰਿਆ ਹੈ,

ਤਿਸੀ ਰੰਗ ਕੈ ਕਾਛ ਕਾਛੇ ਨਿਹਾਰੇ ॥੬੯੪॥

ਉਸ ਨੇ (ਉਨ੍ਹਾਂ ਨੂੰ) ਉਸੇ ਰੰਗ ਦੇ ਰੂਪ (ਕਾਛ) ਵਿੱਚ ਸਜਿਆ ਹੋਇਆ ਵੇਖਿਆ ਹੈ ॥੬੯੪॥

ਅਨੰਤ ਤੁਕਾ ਭੁਜੰਗ ਪ੍ਰਯਾਤ ਛੰਦ ॥

ਅਨੰਤ ਤੁਕਾ ਭੁਜੰਗ ਪ੍ਰਯਾਤ ਛੰਦ

ਕਿਤੋ ਕਾਲ ਬੀਤਿਓ ਭਯੋ ਰਾਮ ਰਾਜੰ ॥

ਸ੍ਰੀ ਰਾਮ ਦੇ ਰਾਜਾ ਹੋਇਆਂ ਕੁਝ ਕੁ ਵਕਤ ਗੁਜ਼ਰ ਗਿਆ।

ਸਭੈ ਸਤ੍ਰ ਜੀਤੇ ਮਹਾ ਜੁਧ ਮਾਲੀ ॥

ਵੱਡੇ-ਵੱਡੇ ਯੁੱਧ-ਵਿਜੇਤਾ ਸਾਰੇ ਵੈਰੀਆਂ ਨੂੰ ਵੀ ਜਿੱਤ ਲਿਆ।

ਫਿਰਯੋ ਚਕ੍ਰ ਚਾਰੋ ਦਿਸਾ ਮਧ ਰਾਮੰ ॥

ਚੌਹਾਂ ਦਿਸ਼ਾਵਾਂ ਵਿੱਚ ਰਾਮ ਦਾ ਆਗਿਆ ਚੱਕਰ ਫਿਰ ਗਿਆ,

ਭਯੋ ਨਾਮ ਤਾ ਤੇ ਮਹਾ ਚਕ੍ਰਵਰਤੀ ॥੬੯੫॥

ਇਸ ਕਰਕੇ (ਰਾਮ ਦਾ ਨਾਂ) 'ਵੱਡਾ ਚੱਕ੍ਰਵਰਤੀ' ਹੋ ਗਿਆ ॥੬੯੫॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ

ਸਭੈ ਬਿਪ ਆਗਸਤ ਤੇ ਆਦਿ ਲੈ ਕੈ ॥

ਸਾਰੇ ਬ੍ਰਾਹਮਣ, ਅਗਸਤ, ਆਦਿ ਤੋਂ ਲੈ ਕੇ