ਸ਼੍ਰੀ ਦਸਮ ਗ੍ਰੰਥ

ਅੰਗ - 664


ਹਠਵੰਤ ਬ੍ਰਤੀ ਰਿਖਿ ਅਤ੍ਰ ਸੂਅੰ ॥੩੫੬॥

ਹਠ ਵਾਲੇ, ਬ੍ਰਤ ਧਾਰਨ ਕਰਨ ਵਾਲੇ ਅਤੇ ਅਤ੍ਰੀ ਰਿਸ਼ੀ ਦੇ ਪੁੱਤਰ ਨੇ (ਅਜਿਹਾ ਵਿਚਾਰ ਕੀਤਾ ਹੈ) ॥੩੫੬॥

ਅਵਿਲੋਕਿ ਸਰੰ ਕਰਿ ਧਿਆਨ ਜੁਤੰ ॥

ਇਸ ਤਰ੍ਹਾਂ ਬਾਣ ਬਣਾਉਣ ਵਾਲੇ ਨੂੰ ਜਟਾਂ ਵਾਲੇ ਹਠੀ

ਰਹਿ ਰੀਝ ਜਟੀ ਹਠਵੰਤ ਬ੍ਰਤੰ ॥

ਅਤੇ ਬ੍ਰਤ ਧਾਰੀ (ਦੱਤ ਮੁਨੀ) ਵੇਖ ਕੇ ਰੀਝ ਪਏ।

ਗੁਰੁ ਮਾਨਿਸ ਪੰਚਦਸ੍ਵੋ ਪ੍ਰਬਲੰ ॥

(ਉਸ ਨੂੰ) ਮਨ ਵਿਚ ਪੰਦ੍ਰਵਾਂ ਮਹਾਨ ਗੁਰੂ ਮੰਨ ਲਿਆ।

ਹਠ ਛਾਡਿ ਸਬੈ ਤਿਨ ਪਾਨ ਪਰੰ ॥੩੫੭॥

(ਉਸ ਨੇ) ਹਠ ਛਡ ਕੇ ਸਾਰਿਆਂ ਸਮੇਤ ਪੈਰੀ ਪੌਣਾ ਕੀਤਾ ॥੩੫੭॥

ਇਮਿ ਨਾਹ ਸੌ ਜੋ ਨਰ ਨੇਹ ਕਰੈ ॥

ਜੇ ਕੋਈ ਇਸ ਤਰ੍ਹਾਂ ਪਰਮਾਤਮਾ ('ਨਾਹ') ਨਾਲ ਪ੍ਰੇਮ ਕਰੇ,

ਭਵ ਧਾਰ ਅਪਾਰਹਿ ਪਾਰ ਪਰੈ ॥

ਤਾਂ ਸੰਸਾਰ ਸਾਗਰ ਦੀ ਅਥਾਹ ਧਾਰ ਤੋਂ ਪਾਰ ਹੋ ਜਾਏਗਾ।

ਤਨ ਕੇ ਮਨ ਕੇ ਭ੍ਰਮ ਪਾਸਿ ਧਰੇ ॥

ਤਨ ਅਤੇ ਮਨ ਦੇ ਭਰਮਾਂ ਨੂੰ ਪਾਸੇ ਰਖ ਦਿੱਤਾ।

ਕਰਿ ਪੰਦ੍ਰਸਵੋ ਗੁਰੁ ਪਾਨ ਪਰੇ ॥੩੫੮॥

(ਉਸ ਨੂੰ) ਪੰਦ੍ਰਵਾਂ ਗੁਰੂ ਧਾਰਨ ਕਰ ਕੇ ਪੈਰੀਂ ਪਏ ॥੩੫੮॥

ਇਤਿ ਪੰਦ੍ਰਸਵ ਗੁਰੂ ਬਾਨਗਰ ਸਮਾਪਤੰ ॥੧੫॥

ਇਥੇ ਪੰਦ੍ਰਵੇਂ ਗੁਰੂ 'ਬਾਨਗਰ' ਦਾ ਪ੍ਰਸੰਗ ਸਮਾਪਤ ॥੧੫॥

ਅਥ ਚਾਵਡਿ ਸੋਰਵੋ ਗੁਰੁ ਕਥਨੰ ॥

ਹੁਣ ਚਾਂਵਡ ਨਾਂ ਦੇ ਸੋਲ੍ਹਵੇਂ ਗੁਰੂ ਦਾ ਕਥਨ

ਤੋਟਕ ਛੰਦ ॥

ਤੋਟਕ ਛੰਦ:

ਮੁਖ ਬਿਭੂਤ ਭਗਵੇ ਭੇਸ ਬਰੰ ॥

(ਦੱਤ ਨੇ) ਮੁਖ ਉਤੇ ਵਿਭੂਤੀ (ਮਲੀ ਹੋਈ ਹੈ)

ਸੁਭ ਸੋਭਤ ਚੇਲਕ ਸੰਗ ਨਰੰ ॥

ਅਤੇ ਸੁੰਦਰ ਭਗਵਾ ਭੇਸ ਧਾਰਨ ਕੀਤਾ ਹੋਇਆ ਹੈ। ਉਸ ਦੇ ਨਾਲ ਚੇਲਿਆਂ ਦਾ ਸ਼ੁਭ ਸਾਥ ਸੋਭ ਰਿਹਾ ਹੈ।

ਗੁਨ ਗਾਵਤ ਗੋਬਿੰਦ ਏਕ ਮੁਖੰ ॥

ਮੂੰਹ ਨਾਲ ਇਕ ਗੋਬਿੰਦ ਦੇ ਗੁਣ ਗਾਉਂਦੇ ਹਨ।

ਬਨ ਡੋਲਤ ਆਸ ਉਦਾਸ ਸੁਖੰ ॥੩੫੯॥

ਬਨ ਵਿਚ ਸੁਖ ਦੀ ਆਸ ਤੋਂ ਵਿਰਕਤ ਡੋਲ ਰਹੇ ਹਨ ॥੩੫੯॥

ਸੁਭ ਸੂਰਤਿ ਪੂਰਤ ਨਾਦ ਨਵੰ ॥

ਸੁੰਦਰ ਸਰੂਪ ਵਾਲਾ (ਦੱਤ) ਰਿਸ਼ੀ ਨਾਦ ਪੂਰਦਾ ਜਾ ਰਿਹਾ ਹੈ।

ਅਤਿ ਉਜਲ ਅੰਗ ਬਿਭੂਤ ਰਿਖੰ ॥

ਅੰਗਾਂ ਉਤੇ ਰਿਸ਼ੀ ਨੇ ਅਤਿ ਉਜਲੀ ਵਿਭੂਤੀ ਮਲੀ ਹੋਈ ਹੈ।

ਨਹੀ ਬੋਲਤ ਡੋਲਤ ਦੇਸ ਦਿਸੰ ॥

(ਮੁਖ ਤੋਂ ਕੁਝ) ਨਹੀਂ ਬੋਲਦਾ, ਦੇਸਾਂ ਦੇਸਾਂ ਵਿਚ ਫਿਰ ਰਿਹਾ ਹੈ।

ਗੁਨ ਚਾਰਤ ਧਾਰਤ ਧ੍ਯਾਨ ਹਰੰ ॥੩੬੦॥

ਹਰਿ-ਗੁਣ ਗਾਉਂਦਾ ਹੈ ਅਤੇ ਹਰਿ ਦਾ ਧਿਆਨ ਧਾਰਦਾ ਹੈ ॥੩੬੦॥

ਅਵਿਲੋਕਯ ਚਾਵੰਡਿ ਚਾਰੁ ਪ੍ਰਭੰ ॥

(ਉਸ ਨੇ) ਇਕ ਸੁੰਦਰ ਪ੍ਰਭਾ ਵਾਲੀ ਇਲ (ਚਾਂਵਡ) ਵੇਖੀ

ਗ੍ਰਿਹਿ ਜਾਤ ਉਡੀ ਗਹਿ ਮਾਸੁ ਮੁਖੰ ॥

(ਜੋ) ਮੂੰਹ ਵਿਚ ਮਾਸ ਪਾਈ ਘਰ ਵਲ ਉਡੀ ਜਾ ਰਹੀ ਸੀ।

ਲਖਿ ਕੈ ਪਲ ਚਾਵੰਡਿ ਚਾਰ ਚਲੀ ॥

(ਉਸ) ਸੁੰਦਰ ਇਲ ਨੂੰ ਇਕ ਹੋਰ ਨੇ ਮਾਸ ਦਾ ਟੁਕੜਾ ਲੈ ਜਾਂਦਿਆਂ ਵੇਖਿਆ

ਤਿਹ ਤੇ ਅਤਿ ਪੁਸਟ ਪ੍ਰਮਾਥ ਬਲੀ ॥੩੬੧॥

(ਜੋ) ਉਸ ਤੋਂ ਜ਼ਿਆਦਾ ਤਕੜੀ ਅਤੇ ਬਲਵਾਨ ਸੀ ॥੩੬੧॥

ਅਵਿਲੋਕਿਸ ਮਾਸ ਅਕਾਸ ਉਡੀ ॥

(ਉਸ ਨੂੰ) ਮਾਸ ਦਾ ਟੁਕੜਾ ਲਏ ਹੋਇਆਂ ਆਕਾਸ਼ ਵਿਚ ਉਡੀ ਜਾਂਦੀ ਵੇਖ ਕੇ,

ਅਤਿ ਜੁਧੁ ਤਹੀ ਤਿਹੰ ਸੰਗ ਮੰਡੀ ॥

(ਉਸ ਨੇ) ਉਸ ਨਾਲ ਉਥੇ ਹੀ ਯੁੱਧ ਮਚਾ ਦਿੱਤਾ।

ਤਜਿ ਮਾਸੁ ਚੜਾ ਉਡਿ ਆਪ ਚਲੀ ॥

(ਉਸ) ਨੂੰ ਬਲਵਾਨ ਜਾਣ ਕੇ ਸੁੰਦਰ ਇਲ ('ਚੜਾ') ਮਾਸ ਦੇ ਟੁਕੜੇ ਨੂੰ ਛਡ ਕੇ

ਲਹਿ ਕੈ ਚਿਤ ਚਾਵੰਡਿ ਚਾਰ ਬਲੀ ॥੩੬੨॥

ਆਕਾਸ਼ ਨੂੰ ਉਡ ਕੇ ਚਲੀ ਗਈ ॥੩੬੨॥

ਅਵਿਲੋਕਿ ਸੁ ਚਾਵੰਡਿ ਚਾਰ ਪਲੰ ॥

ਉਸ ਮਾਸ ('ਪਲੰ') ਦੇ ਸੁੰਦਰ ਟੁਕੜੇ ਨੂੰ ਵੇਖ ਕੇ,

ਤਜਿ ਤ੍ਰਾਸ ਭਾਈ ਥਿਰ ਭੂਮਿ ਥਲੰ ॥

ਡਰ ਨੂੰ ਛਡ ਕੇ ਧਰਤੀ ਉਤੇ ਸਥਿਰ ਹੋ ਗਈ।

ਲਖਿ ਤਾਸੁ ਮਨੰ ਮੁਨਿ ਚਉਕ ਰਹ੍ਯੋ ॥

ਉਸ ਨੂੰ ਵੇਖ ਕੇ ਮੁਨੀ (ਦੱਤ) ਮਨ ਵਿਚ ਹੈਰਾਨ ਹੋ ਰਿਹਾ ਹੈ।

ਚਿਤ ਸੋਰ੍ਰਹਸਵੇ ਗੁਰੁ ਤਾਸੁ ਕਹ੍ਯੋ ॥੩੬੩॥

(ਫਿਰ) ਚਿਤ ਵਿਚ ਉਸ ਨੂੰ ਸੋਲ੍ਹਵਾਂ ਗੁਰੂ ਕਹਿ ਦਿੱਤਾ ਹੈ ॥੩੬੩॥

ਕੋਊ ਐਸ ਤਜੈ ਜਬ ਸਰਬ ਧਨੰ ॥

ਜਦੋਂ ਕੋਈ ਇਸ ਤਰ੍ਹਾਂ (ਦੁਖ ਦਾ ਕਾਰਨ ਸਮਝ ਕੇ) ਸਾਰੇ ਧਨ ਨੂੰ ਛਡ ਦਿੰਦਾ ਹੈ

ਕਰਿ ਕੈ ਬਿਨੁ ਆਸ ਉਦਾਸ ਮਨੰ ॥

ਅਤੇ ਮਨ ਨੂੰ ਆਸ ਤੋਂ ਬਿਨਾ ਉਦਾਸ (ਵਿਰਕਤ) ਕਰ ਲੈਂਦਾ ਹੈ।

ਤਬ ਪਾਚਉ ਇੰਦ੍ਰੀ ਤਿਆਗ ਰਹੈ ॥

ਤਦ ਪੰਜੇ ਇੰਦਰੀਆਂ (ਵਿਸ਼ਿਆਂ ਨੂੰ) ਤਿਆਗ ਕੇ ਅਚਲ ਹੋ ਜਾਂਦੀਆਂ ਹਨ।

ਇਨ ਚੀਲਨ ਜਿਉ ਸ੍ਰੁਤ ਐਸ ਕਹੈ ॥੩੬੪॥

ਇਨ੍ਹਾਂ ਇਲਾਂ ਵਾਂਗ ਵੇਦ ਵੀ ਇਸੇ ਤਰ੍ਹਾਂ ਕਹਿੰਦੇ ਹਨ ॥੩੬੪॥

ਇਤਿ ਸੋਰ੍ਰਹਵੋ ਗੁਰੂ ਚਾਵੰਡਿ ਸਮਾਪਤੰ ॥੧੬॥

ਇਥੇ ਸੋਲ੍ਹਵੇਂ ਗੁਰੂ 'ਚਾਂਵਡ' ਦਾ ਪ੍ਰਸੰਗ ਸਮਾਪਤ ॥੧੬॥

ਅਥ ਦੁਧੀਰਾ ਸਤਾਰਵੋ ਗੁਰੂ ਕਥਨੰ ॥

ਹੁਣ 'ਦੁਧੀਰਾ' ਸਤਾਰ੍ਹਵੇਂ ਗੁਰੂ ਦਾ ਕਥਨ

ਤੋਟਕ ਛੰਦ ॥

ਤੋਟਕ ਛੰਦ:

ਕਰਿ ਸੋਰਸਵੋ ਰਿਖਿ ਤਾਸੁ ਗੁਰੰ ॥

ਉਸ ਨੂੰ ਸੋਲ੍ਹਵਾਂ ਗੁਰੂ ਕਰ ਕੇ

ਉਠਿ ਚਲੀਆ ਬਾਟ ਉਦਾਸ ਚਿਤੰ ॥

(ਦੱਤ) ਰਿਸ਼ੀ ਉਦਾਸ ਚਿਤ ਨਾਲ ਰਾਹ ਉਤੇ ਤੁਰ ਪਿਆ।

ਮੁਖਿ ਪੂਰਤ ਨਾਦਿ ਨਿਨਾਦ ਧੁਨੰ ॥

(ਉਸ ਦਾ) ਮੂੰਹ ਸ਼ਬਦਾਂ ਦੀ ਨਿਰੰਤਰ ਧੁਨ ਨਾਲ ਭਰਿਆ ਹੋਇਆ ਸੀ।

ਸੁਨਿ ਰੀਝਤ ਗੰਧ੍ਰਬ ਦੇਵ ਨਰੰ ॥੩੬੫॥

(ਇਹ ਗੱਲ) ਸੁਣ ਕੇ ਦੇਵਤੇ, ਗੰਧਰਬ ਅਤੇ ਮਨੁੱਖ ਮੋਹਿਤ ਹੋ ਰਹੇ ਸਨ ॥੩੬੫॥

ਚਲਿ ਜਾਤ ਭਏ ਸਰਿਤਾ ਨਿਕਟੰ ॥

ਜਾਂਦੇ ਜਾਂਦੇ ਨਦੀ ਦੇ ਕੰਢੇ ਨੇੜੇ ਜਾ ਪਹੁੰਚਿਆ

ਹਠਵੰਤ ਰਿਖੰ ਤਪਸਾ ਬਿਕਟ ॥

ਜੋ ਹਠ ਵਾਲਾ ਅਤੇ ਕਠੋਰ ਤਪਸਵੀ ਰਿਸ਼ੀ ਸੀ।

ਅਵਿਲੋਕ ਦੁਧੀਰਯਾ ਏਕ ਤਹਾ ॥

(ਉਸ ਨੇ) ਉਥੇ ਇਕ 'ਦੁਧੀਰਾ' ਪੰਛੀ ਵੇਖਿਆ,

ਉਛਰੰਤ ਹੁਤੇ ਨਦਿ ਮਛ ਜਹਾ ॥੩੬੬॥

ਜਿਥੇ ਨਦੀ ਵਿਚ ਮਛਲੀਆਂ ਉਛਲ ਰਹੀਆਂ ਸਨ ॥੩੬੬॥

ਥਰਕੰਤ ਹੁਤੋ ਇਕ ਚਿਤ ਨਭੰ ॥

(ਉਹ ਪੰਛੀ) ਇਕ ਚਿਤ ਹੋ ਕੇ ਆਕਾਸ਼ ਵਿਚ ਥਿਰਕ ਰਿਹਾ ਸੀ।