ਸ਼੍ਰੀ ਦਸਮ ਗ੍ਰੰਥ

ਅੰਗ - 899


ਸਭ ਹੀ ਧਨੁ ਇਕਠੋ ਕੈ ਲਯੋ ॥

ਅਤੇ ਸਾਰਾ ਧਨ ਇਕੱਠਾ ਕਰ ਲਿਆ।

ਸਾਥਿਨ ਤਿਨਿ ਦ੍ਵਾਰ ਬੈਠਾਯੋ ॥

ਉਸ ਨੇ ਦੁਆਰ ਉਤੇ ਇਕ ਸਾਥੀ ਨੂੰ ਬਿਠਾ ਦਿੱਤਾ

ਸੋਯੋ ਖਾਨ ਨ ਜਾਤ ਜਗਾਯੋ ॥੮॥

(ਅਤੇ ਕਿਹਾ ਕਿ) ਖ਼ਾਨ ਸੁਤਾ ਹੋਇਆ ਹੈ, (ਇਸ ਨੂੰ) ਜਗਾਣਾ ਨਹੀਂ ਹੈ ॥੮॥

ਦੋਹਰਾ ॥

ਦੋਹਰਾ:

ਛੋਰਿ ਦ੍ਵਾਰੋ ਪਾਛਲੋ ਭਾਜ ਗਏ ਤਤਕਾਲ ॥

ਪਿਛਲੇ ਦਰਵਾਜ਼ੇ ਨੂੰ ਖੋਲ ਕੇ ਤੁਰਤ ਭਜ ਗਿਆ

ਸਭ ਰੁਪਯਨ ਹਰ ਲੈ ਗਏ ਬਨਿਯਾ ਭਏ ਬਿਹਾਲ ॥੯॥

ਅਤੇ ਸਾਰੇ ਰੁਪਏ ਲੁਟ ਕੇ ਲੈ ਗਿਆ ਅਤੇ ਬਨੀਆ ਬੇਹਾਲ ਹੋ ਗਿਆ ॥੯॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੪॥੧੨੯੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੭੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੭੪॥੧੨੯੩॥ ਚਲਦਾ॥

ਦੋਹਰਾ ॥

ਦੋਹਰਾ:

ਮੁਗਲ ਏਕ ਗਜਨੀ ਰਹੈ ਬਖਤਿਯਾਰ ਤਿਹ ਨਾਮ ॥

ਗ਼ਜਨੀ ਵਿਚ ਇਕ ਮੁਗ਼ਲ ਰਹਿੰਦਾ ਸੀ, ਉਸ ਦਾ ਨਾਮ ਬਖ਼ਤਿਆਰ ਸੀ।

ਬਡੇ ਸਦਨ ਤਾ ਕੇ ਬਨੇ ਬਹੁਤ ਗਾਠਿ ਮੈ ਦਾਮ ॥੧॥

ਉਸ ਦੇ ਵੱਡੇ ਵੱਡੇ ਮਹੱਲ ਬਣੇ ਹੋਏ ਸਨ ਅਤੇ ਉਸ ਕੋਲ ਬਹੁਤ ਧਨ ਸੀ ॥੧॥

ਤਾ ਕੇ ਘਰ ਇਕ ਹਯ ਹੁਤੋ ਤਾ ਕੋ ਚੋਰ ਨਿਹਾਰਿ ॥

ਉਸ ਦੇ ਘਰ ਇਕ ਘੋੜਾ ਹੁੰਦਾ ਸੀ। ਉਸ ਨੂੰ ਚੋਰ ਨੇ ਵੇਖਿਆ (ਅਤੇ ਵਿਚਾਰ ਕੀਤਾ ਕਿ)

ਯਾ ਕੋ ਕ੍ਯੋ ਹੂੰ ਚੋਰਿਯੈ ਕਛੂ ਚਰਿਤ੍ਰ ਸੁ ਧਾਰਿ ॥੨॥

ਇਸ ਨੂੰ ਕੋਈ ਚਰਿਤ੍ਰ ਕਰ ਕੇ ਕਿਸੇ ਤਰ੍ਹਾਂ ਚੁਰਾ ਲੈਣਾ ਚਾਹੀਦਾ ਹੈ ॥੨॥

ਆਨਿ ਚਾਕਰੀ ਕੀ ਕਰੀ ਤਾ ਕੇ ਧਾਮ ਤਲਾਸ ॥

ਉਸ ਨੇ ਆ ਕੇ ਉਸ (ਮੁਗ਼ਲ) ਦੇ ਘਰ ਨੌਕਰੀ ਦੀ ਤਲਾਸ਼ ਕੀਤੀ।

ਮੁਗਲ ਮਹੀਨਾ ਕੈ ਤੁਰਤ ਚਾਕਰ ਕੀਨੋ ਤਾਸ ॥੩॥

ਮੁਗ਼ਲ ਨੇ ਉਸ ਨੂੰ ਤੁਰਤ ਮਹੀਨੇ ਦੀ (ਬੰਨ੍ਹੀ ਨੌਕਰੀ) ਤੇ ਨੌਕਰ ਰਖ ਲਿਆ ॥੩॥

ਚੌਪਈ ॥

ਚੌਪਈ:

ਮਹਿਯਾਨਾ ਅਪਨੋ ਕਰਵਾਯੋ ॥

ਆਪਣਾ ਮਹੀਨਾ ਲੈਣਾ ਨਿਸਚਿਤ ਕਰਵਾ ਲਿਆ

ਕਰਜਾਈ ਕੋ ਨਾਮੁ ਸੁਨਾਯੋ ॥

ਅਤੇ ਆਪਣਾ ਨਾਂ 'ਕਰਜ਼ਾਈ' ਦਸਿਆ।

ਤਾ ਕੀ ਸੇਵਾ ਕੋ ਬਹੁ ਕਰਿਯੋ ॥

ਫਿਰ ਉਸ (ਮੁਗ਼ਲ) ਦੀ ਬਹੁਤ ਸੇਵਾ ਕੀਤੀ

ਬਖਤਿਯਾਰ ਕੋ ਧਨੁ ਹੈ ਹਰਿਯੋ ॥੪॥

ਅਤੇ ਬਖ਼ਤਿਆਰ ਦਾ ਧਨ ਚੋਰੀ ਕਰ ਲਿਆ ॥੪॥

ਦੋਹਰਾ ॥

ਦੋਹਰਾ:

ਦਿਨ ਕੋ ਧਨੁ ਹੈ ਹਰਿ ਚਲ੍ਯੋ ਕਰਜਾਈ ਕਹਲਾਇ ॥

ਆਪਣੇ ਆਪ ਨੂੰ 'ਕਰਜ਼ਾਈ' ਅਖਵਾ ਕੇ ਦਿਨ ਨੂੰ ਧਨ ਅਤੇ ਘੋੜਾ ਲੁਟ ਕੇ ਲੈ ਗਿਆ।

ਸਕਲ ਲੋਕ ਠਟਕੇ ਰਹੈ ਰੈਨਾਈ ਲਖਿ ਪਾਇ ॥੫॥

ਸਭ ਲੋਗ (ਉਸ ਨੂੰ) ਕਰਜ਼ਾਈ ('ਰੈਨਾਈ') ਸਮਝ ਕੇ ਹੈਰਾਨ ਰਹਿ ਗਏ ॥੫॥

ਚੌਪਈ ॥

ਚੌਪਈ:

ਪਾਛੇ ਮੁਗਲ ਪੀਟਤੋ ਆਯੋ ॥

ਪਿਛੋਂ ਮੁਗ਼ਲ ਰੋਂਦਾ ਪਿਟਦਾ ਆਇਆ

ਕਰਜਾਈ ਧਨੁ ਤੁਰਾ ਚੁਰਾਯੋ ॥

ਕਿ ਕਰਜ਼ਾਈ ਨੇ ਧਨ ਅਤੇ ਘੋੜਾ ਚੁਰਾ ਲਿਆ ਹੈ।

ਜੋ ਇਹ ਬੈਨਨ ਕੋ ਸੁਨਿ ਪਾਵੈ ॥

ਜੋ ਉਸ ਦੀਆਂ ਗੱਲਾਂ ਸੁਣ ਲੈਂਦਾ,

ਤਾ ਹੀ ਕੋ ਝੂਠੋ ਠਹਰਾਵੈ ॥੬॥

ਉਸ ਨੂੰ ਹੀ ਝੂਠਾ ਠਹਿਰਾਉਂਦਾ ॥੬॥

ਜਾ ਤੇ ਦਰਬੁ ਕਰਜੁ ਲੈ ਖਾਯੋ ॥

ਜਿਸ ਤੋਂ ਤੁਸੀਂ ਧਨ ਕਰਜ਼ ਲੈ ਕੇ ਖਾਇਆ ਹੈ,

ਕਹਾ ਭਯੋ ਤਿਨ ਤੁਰਾ ਚੁਰਾਯੋ ॥

ਕੀ ਹੋਇਆ ਜੋ ਉਸ ਨੇ ਘੋੜਾ ਚੁਰਾ ਲਿਆ ਹੈ?

ਕ੍ਯੋਨ ਤੈ ਦਰਬੁ ਉਧਾਰੋ ਲਯੋ ॥

(ਤੁਸੀਂ) ਉਸ ਤੋਂ ਧਨ ਉਧਾਰਾ ਕਿਉਂ ਲਿਆ ਸੀ?

ਕਹਾ ਭਯੋ ਜੋ ਹੈ ਲੈ ਗਯੋ ॥੭॥

(ਫਿਰ) ਕੀ ਹੋਇਆ ਜੋ (ਉਹ ਤੁਹਾਡਾ) ਘੋੜਾ ਲੈ ਗਿਆ? ॥੭॥

ਦੋਹਰਾ ॥

ਦੋਹਰਾ:

ਵਾਹੀ ਕੋ ਝੂਠਾ ਕਿਯੋ ਭੇਦ ਨ ਪਾਵੈ ਕੋਇ ॥

(ਸਾਰਿਆਂ ਨੇ) ਉਸੇ ਨੂੰ ਝੂਠਾ ਕੀਤਾ, ਕਿਸੇ ਨੇ ਵੀ (ਵਿਚਲੇ) ਭੇਦ ਨੂੰ ਨਹੀਂ ਸਮਝਿਆ।

ਵਹ ਦਿਨ ਧਨ ਹੈ ਹਰ ਗਯੋ ਰਾਮ ਕਰੈ ਸੋ ਹਇ ॥੮॥

ਉਸ ਦਿਨ (ਉਸ ਦਾ) ਧਨ ਅਤੇ ਘੋੜਾ ਚੋਰੀ ਹੋ ਗਿਆ। ਜਿਵੇਂ ਰਾਮ ਕਰਦਾ ਹੈ, ਤਿਵੇਂ ਹੁੰਦਾ ਹੈ ॥੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪਚਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੫॥੧੩੦੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੭੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੭੫॥੧੩੦੨॥ ਚਲਦਾ॥

ਦੋਹਰਾ ॥

ਦੋਹਰਾ:

ਪੁਨਿ ਮੰਤ੍ਰੀ ਐਸੇ ਕਹਿਯੋ ਸੁਨਿਯੈ ਕਥਾ ਨ੍ਰਿਪਾਲ ॥

ਫਿਰ ਮੰਤ੍ਰੀ ਨੇ ਇਸ ਤਰ੍ਹਾਂ ਕਿਹਾ, ਹੇ ਰਾਜਨ! (ਤੁਸੀਂ) ਕਥਾ ਸੁਣੋ।

ਤੇਹੀ ਚੋਰ ਚਰਿਤ੍ਰ ਇਕ ਕਿਯੋ ਸੁ ਕਹੋ ਉਤਾਲ ॥੧॥

ਉਸ ਚੋਰ ਨੇ ਇਕ (ਹੋਰ) ਚਰਿਤ੍ਰ ਕੀਤਾ, ਉਹ ਮੈਂ ਸ਼ੀਘਰ ਕਹਿੰਦਾ ਹਾਂ ॥੧॥

ਚੌਪਈ ॥

ਚੌਪਈ:

ਜਬ ਤਸਕਰ ਧਨੁ ਤੁਰਾ ਚੁਰਾਯੋ ॥

ਜਦ (ਉਸ) ਚੋਰ ਨੇ ਧਨ ਅਤੇ ਘੋੜਾ ਚੁਰਾ ਲਿਆ,

ਪੁਨਿ ਤਾ ਕੇ ਚਿਤ ਮੈ ਯੌ ਆਯੋ ॥

ਤਾਂ ਫਿਰ ਉਸ ਦੇ ਮਨ ਵਿਚ ਇਹ ਆਇਆ

ਅਤਿਭੁਤ ਏਕ ਚਰਿਤ੍ਰ ਬਨੈਯੇ ॥

ਕਿ ਇਕ ਅਦਭੁਤ ਚਰਿਤ੍ਰ ਬਣਾਇਆ ਜਾਏ

ਤ੍ਰਿਯ ਸੁੰਦਰਿ ਜਾ ਤੇ ਗ੍ਰਿਹ ਪੈਯੈ ॥੨॥

ਜਿਸ ਕਰ ਕੇ ਘਰ ਵਿਚ ਸੁੰਦਰ ਇਸਤਰੀ ਪ੍ਰਾਪਤ ਕੀਤੀ ਜਾਏ ॥੨॥

ਦੋਹਰਾ ॥

ਦੋਹਰਾ:

ਧਾਮ ਜਵਾਈ ਆਪਨੋ ਰਾਖ੍ਯੋ ਨਾਮੁ ਬਨਾਇ ॥

ਉਸ ਨੇ ਆਪਣਾ ਨਾਂ 'ਧਾਮ ਜਵਾਈ' (ਘਰ ਜਵਾਈ) ਰਖਿਆ

ਬਿਧਵਾ ਤ੍ਰਿਯ ਕੇ ਧਾਮ ਮੈ ਡੇਰਾ ਕੀਨੋ ਜਾਇ ॥੩॥

ਅਤੇ ਇਕ ਵਿਧਵਾ ਇਸਤਰੀ ਦੇ ਘਰ ਜਾ ਕੇ ਡੇਰਾ ਲਗਾ ਦਿੱਤਾ ॥੩॥

ਚੌਪਈ ॥

ਚੌਪਈ:

ਵਾ ਕੇ ਹ੍ਰਿਦੈ ਅਨੰਦਿਤ ਭਯੋ ॥

ਉਸ (ਵਿਧਵਾ) ਦਾ ਮਨ ਪ੍ਰਸੰਨ ਹੋ ਗਿਆ


Flag Counter