ਸ਼੍ਰੀ ਦਸਮ ਗ੍ਰੰਥ

ਅੰਗ - 494


ਅਥ ਬਲਿਭਦ੍ਰ ਬ੍ਯਾਹ ॥

ਹੁਣ ਬਲਭਦ੍ਰ ਵਿਆਹ ਦਾ ਕਥਨ:

ਦੋਹਰਾ ॥

ਦੋਹਰਾ:

ਐਸੇ ਕ੍ਰਿਸਨ ਬਤੀਤ ਬਹੁ ਦਿਵਸ ਕੀਏ ਸੁਖੁ ਮਾਨਿ ॥

ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਨੇ ਸੁਖ ਪੂਰਵਕ ਬਹੁਤ ਸਾਰੇ ਦਿਨ ਬਿਤਾਏ।

ਤਬ ਲਗ ਰੇਵਤ ਭੂਪ ਇਕ ਹਲੀ ਪਾਇ ਗਹੇ ਆਨਿ ॥੧੯੬੩॥

ਤਦ ਤਕ ਇਕ ਰਾਜਾ ਰੇਵਤ ਨੇ ਆ ਕੇ ਬਲਰਾਮ ਦੇ ਪੈਰ ਪਕੜ ਲਏ ॥੧੯੬੩॥

ਨਾਮ ਰੇਵਤੀ ਜਾਹਿ ਕੋ ਮਮ ਕੰਨਿਆ ਕੋ ਨਾਮ ॥

ਰਾਜੇ ਨੇ ਪ੍ਰਸੰਨ ਹੋ ਕੇ ਕਿਹਾ, ਜਿਸ ਦਾ ਨਾਂ 'ਰੇਵਤੀ' ਹੈ, ਉਹ ਮੇਰੀ ਕੰਨਿਆ ਦਾ ਨਾਮ ਹੈ।

ਕਹਿਯੋ ਭੂਪ ਤਿਹ ਪ੍ਰਸੰਨਿ ਹ੍ਵੈ ਤਾਹਿ ਬਰੋ ਬਲਿਰਾਮ ॥੧੯੬੪॥

ਹੇ ਬਲਰਾਮ! (ਤੁਸੀਂ) ਉਸ ਨਾਲ ਵਿਆਹ ਕਰ ਲਵੋ ॥੧੯੬੪॥

ਸਵੈਯਾ ॥

ਸਵੈਯਾ:

ਭੂਪ ਕੀ ਯੌ ਸੁਨ ਕੇ ਬਤੀਯਾ ਬਲਿਰਾਮ ਘਨੋ ਚਿਤ ਮੈ ਸੁਖੁ ਪਾਯੋ ॥

ਰਾਜਾ (ਰੇਵਤ) ਦੀ ਇਸ ਤਰ੍ਹਾਂ ਦੀ ਗੱਲ ਸੁਣ ਕੇ ਬਲਰਾਮ ਨੇ ਆਪਣੇ ਚਿਤ ਵਿਚ ਬਹੁਤ ਸੁਖ ਪ੍ਰਾਪਤ ਕੀਤਾ।

ਬ੍ਯਾਹ ਕੋ ਜੋਰਿ ਸਮਾਜ ਸਬੈ ਤਿਹ ਬ੍ਯਾਹ ਕੇ ਕਾਜ ਤਬੈ ਉਠਿ ਧਾਯੋ ॥

ਉਸੇ ਵੇਲੇ ਵਿਆਹ ਦਾ ਸਾਰਾ ਸਾਮਾਨ ਇਕੱਠਾ ਕਰ ਕੇ, ਉਸ ਨੂੰ ਵਿਆਹੁਣ ਲਈ ਉਠ ਤੁਰਿਆ।

ਬ੍ਯਾਹ ਕੀਯੋ ਸੁਖ ਪਾਇ ਘਨੋ ਬਹੁ ਬਿਪਨ ਲੋਕਨ ਦਾਨ ਦਿਵਾਯੋ ॥

ਵਿਆਹ ਕਰ ਕੇ ਬਹੁਤ ਸੁਖ ਪ੍ਰਾਪਤ ਕੀਤਾ ਅਤੇ ਬ੍ਰਾਹਮਣਾਂ ਨੂੰ ਬਹੁਤ ਸਾਰਾ ਦਾਨ ਦਿਵਾਇਆ।

ਐਸੇ ਬ੍ਯਾਹ ਹੁਲਾਸ ਬਢਾਇ ਕੈ ਸ੍ਯਾਮ ਭਨੈ ਅਪਨੇ ਗ੍ਰਿਹਿ ਆਯੋ ॥੧੯੬੫॥

(ਕਵੀ) ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ ਵਿਆਹ ਦੀ ਖੁਸ਼ੀ ਨੂੰ ਵਧਾ ਕੇ ਆਪਣੇ ਘਰ ਨੂੰ ਆ ਗਿਆ ॥੧੯੬੫॥

ਚੌਪਈ ॥

ਚੌਪਈ:

ਜਬ ਪੀਅ ਤ੍ਰੀਅ ਕੀ ਓਰਿ ਨਿਹਾਰਿਓ ॥

ਜਦ ਪਤੀ (ਬਲਰਾਮ) ਨੇ ਪਤਨੀ ਵਲ ਤਕਿਆ

ਛੋਟੇ ਹਮ ਇਹ ਬਡੀ ਬਿਚਾਰਿਓ ॥

(ਤਾਂ ਮਨ ਵਿਚ) ਵਿਚਾਰਿਆ ਕਿ ਮੈਂ ਛੋਟਾ (ਮਧਰਾ) ਹਾਂ ਅਤੇ ਇਹ ਵੱਡੀ (ਲੰਮੀ) ਹੈ।

ਤਿਹ ਕੇ ਹਲੁ ਲੈ ਕੰਧਹਿ ਧਰਿਓ ॥

ਉਸ ਨੇ ਹਲ ਨੂੰ ਲੈ ਕੇ ਮੋਢੇ ਉਤੇ ਧਰ ਲਿਆ

ਮਨ ਭਾਵਤ ਤਾ ਕੋ ਤਨੁ ਕਰਿਓ ॥੧੯੬੬॥

ਅਤੇ (ਰੇਵਤੀ ਦੇ) ਸ਼ਰੀਰ ਨੂੰ ਮਨ ਮਰਜ਼ੀ ਅਨੁਸਾਰ ਕਰ ਦਿੱਤਾ ॥੧੯੬੬॥

ਦੋਹਰਾ ॥

ਦੋਹਰਾ:

ਬ੍ਯਾਹ ਭਯੋ ਬਲਿਦੇਵ ਕੋ ਨਾਮੁ ਰੇਵਤੀ ਸੰਗਿ ॥

'ਰੇਵਤੀ' ਨਾਂ ਵਾਲੀ (ਕੰਨਿਆ) ਨਾਲ ਬਲਰਾਮ ਦਾ ਵਿਆਹ ਹੋਇਆ।

ਸੁ ਕਬਿ ਸ੍ਯਾਮ ਪੂਰਨ ਭਯੋ ਤਬ ਹੀ ਕਥਾ ਪ੍ਰਸੰਗ ॥੧੯੬੭॥

ਕਵੀ ਸ਼ਿਆਮ (ਕਹਿੰਦੇ ਹਨ) ਤਦ ਹੀ (ਇਹ) ਕਥਾ ਪ੍ਰਸੰਗ ਸਮਾਪਤ ਹੋ ਗਿਆ ॥੧੯੬੭॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਬਲਿਭਦ੍ਰ ਬਿਆਹ ਬਰਨਨੰ ਸਮਾਪਤੰ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਬਲਭਦ੍ਰ ਵਿਆਹ ਵਰਣਨ ਦੇ ਅਧਿਆਇ ਦੀ ਸਮਾਪਤੀ।

ਅਥ ਰੁਕਮਿਨਿ ਬ੍ਯਾਹ ਕਥਨੰ ॥

ਹੁਣ ਰੁਕਮਨਿ ਦੇ ਵਿਆਹ ਦਾ ਕਥਨ:

ਸਵੈਯਾ ॥

ਸਵੈਯਾ:

ਬਲਿਰਾਮ ਕੋ ਬ੍ਯਾਹ ਭਯੋ ਜਬ ਹੀ ਮਿਲਿ ਕੈ ਨਰ ਨਾਰਿ ਤਬੈ ਸੁਖੁ ਪਾਯੋ ॥

ਜਦੋਂ ਬਲਰਾਮ ਦਾ ਵਿਆਹ ਹੋਇਆ, ਤਦ ਸਭ ਨਰ ਨਾਰੀ ਨੇ (ਬਹੁਤ) ਸੁਖ ਪ੍ਰਾਪਤ ਕੀਤਾ।

ਸ੍ਰੀ ਬ੍ਰਿਜਨਾਥ ਕੇ ਬ੍ਯਾਹ ਕੋ ਕਬਿ ਸ੍ਯਾਮ ਕਹੈ ਜੀਅਰਾ ਲਲਚਾਯੋ ॥

ਕਵੀ ਸ਼ਿਆਮ ਕਹਿੰਦੇ ਹਨ, (ਉਸ ਵੇਲੇ) ਸ੍ਰੀ ਕ੍ਰਿਸ਼ਨ ਦਾ ਮਨ ਵਿਆਹ ਲਈ ਲਲਚਾਉਣ ਲਗਿਆ।

ਭੀਖਮ ਬ੍ਯਾਹ ਉਤੇ ਦੁਹਤਾ ਕੋ ਰਚਿਓ ਅਪਨੋ ਸਭ ਸੈਨ ਬੁਲਾਯੋ ॥

ਉਧਰ ਭੀਖਮ (ਰਾਜਾ ਭੀਸ਼ਮਕ) ਨੇ (ਆਪਣੀ) ਪੁੱਤਰੀ ਦਾ ਵਿਆਹ ਰਚਾ ਦਿੱਤਾ ਅਤੇ ਆਪਣੀ ਸਾਰੀ ਸੈਨਾ ਨੂੰ ਬੁਲਾ ਲਿਆ (ਅਰਥਾਂਤਰ ਸਾਰੇ ਸਾਕ ਸੈਣ ਬੁਲਾ ਲਏ)।

ਮਾਨਹੁ ਆਪਨੇ ਬ੍ਯਾਹਹਿ ਕੋ ਜਦੁਬੀਰ ਭਲੀ ਬਿਧਿ ਬ੍ਯੋਤ ਬਨਾਯੋ ॥੧੯੬੮॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸ੍ਰੀ ਕ੍ਰਿਸ਼ਨ ਨੇ ਆਪਣੇ ਵਿਆਹ ਲਈ ਚੰਗੀ ਤਰ੍ਹਾਂ ਵਿਉਂਤ ਬਣਾਈ ਹੈ ॥੧੯੬੮॥

ਭੀਖਮ ਭੂਪ ਬਿਚਾਰ ਕੀਯੋ ਦੁਹਤਾ ਇਹ ਸ੍ਰੀ ਜਦੁਬੀਰ ਕੋ ਦੀਜੈ ॥

ਰਾਜਾ ਭੀਖਮ ਨੇ ਵਿਚਾਰ ਕੀਤਾ ਕਿ ਇਹ ਪੁੱਤਰੀ ਮੈਂ ਸ੍ਰੀ ਕ੍ਰਿਸ਼ਨ ਨੂੰ ਦੇ ਦੇਵਾਂ।

ਯਾ ਤੇ ਭਲੋ ਨ ਕਛੂ ਕਹੂੰ ਹੈ ਹਮ ਸ੍ਯਾਮ ਲਹੈ ਜਗ ਮੈ ਜਸੁ ਲੀਜੈ ॥

ਇਸ ਤੋਂ ਚੰਗਾ (ਹੋਰ) ਕੋਈ ਕੰਮ ਨਹੀਂ ਹੈ ਕਿ ਅਸੀਂ ਸ੍ਰੀ ਕ੍ਰਿਸ਼ਨ ਨੂੰ (ਜਵਾਈ ਰੂਪ ਵਿਚ) ਪ੍ਰਾਪਤ ਕਰ ਕੇ ਜਗਤ ਵਿਚ ਯਸ਼ ਖਟੀਏ।

ਤਉ ਲਗਿ ਆਇ ਗਯੋ ਰੁਕਮੀ ਰਿਸਿ ਬੋਲ ਉਠਿਯੋ ਸੁ ਪਿਤਾ ਕਸ ਕੀਜੈ ॥

ਉਦੋਂ ਤਕ (ਭੀਸ਼ਮ ਦਾ ਪੁੱਤਰ) ਰੁਕਮੀ (ਉਥੇ) ਆ ਗਿਆ ਅਤੇ ਕ੍ਰੋਧਿਤ ਹੋ ਕੇ ਬੋਲ ਪਿਆ, ਹੇ ਪਿਤਾ ਜੀ! ਕੀ ਕਰਨ ਲਗੇ ਹੋ।

ਜਾ ਕੁਲ ਕੀ ਨ ਬਿਵਾਹਤ ਹੈ ਹਮ ਤਾ ਦੁਹਿਤਾ ਦੈ ਕਹਾ ਜਗੁ ਜੀਜੈ ॥੧੯੬੯॥

ਜਿਸ ਕੁਲ ਦੀ (ਲੜਕੀ) ਅਸੀਂ ਵਿਆਹੁੰਦੇ ਨਹੀਂ, ਉਸ (ਕੁਲ) ਨੂੰ ਲੜਕੀ ਦੇ ਕੇ ਜਗਤ ਵਿਚ ਕਿਵੇਂ ਜੀਉਂਦੇ ਰਹਾਂਗੇ ॥੧੯੬੯॥

ਰੁਕਮੀ ਬਾਚ ਨ੍ਰਿਪ ਸੋ ॥

ਰੁਕਮੀ ਨੇ ਰਾਜੇ ਨੂੰ ਕਿਹਾ:

ਸਵੈਯਾ ॥

ਸਵੈਯਾ:

ਹੈ ਸਿਸੁਪਾਲ ਚੰਦੇਰੀ ਮੈ ਬੀਰ ਸੁ ਤਾਹਿ ਬਿਯਾਹ ਕੇ ਕਾਜ ਬੁਲਈਯੈ ॥

ਚੰਦੇਰੀ (ਨਗਰ) ਵਿਚ ਸਸਪਾਲ (ਸ਼ਿਸ਼ੁਪਾਲ) (ਨਾਂ ਦਾ) ਸੂਰਮਾ ਹੈ, ਉਸ ਨੂੰ ਵਿਆਹ ਦੇ ਕਾਰਜ ਲਈ ਬੁਲਾਓ।

ਗੂਜਰ ਕੋ ਕਹਿਯੋ ਦੈ ਦੁਹਿਤਾ ਜਗ ਮੈ ਸੰਗ ਲਾਜਨ ਕੇ ਮਰਿ ਜਈਯੈ ॥

(ਫਿਰ) ਕਿਹਾ, ਗਵਾਲੇ (ਕ੍ਰਿਸ਼ਨ) ਨੂੰ ਪੁੱਤਰੀ ਦੇ ਕੇ ਜਗ ਵਿਚ ਸ਼ਰਮ ਨਾਲ ਹੀ ਮਰ ਜਾਵਾਂਗੇ।

ਸ੍ਰੇਸਟ ਏਕ ਬੁਲਾਇ ਭਲੋ ਦਿਜ ਤਾਹੀ ਕੇ ਲਿਆਵਨ ਕਾਜ ਪਠਈਯੈ ॥

ਇਕ ਚੰਗਾ ਅਤੇ ਸ੍ਰੇਸ਼ਠ ਬ੍ਰਾਹਮਣ ਬੁਲਾ ਕੇ ਉਸ (ਸ਼ਿਸ਼ੁਪਾਲ) ਨੂੰ ਲਿਆਉਣ ਲਈ ਭੇਜੋ।

ਬ੍ਯਾਹ ਕੀ ਜੋ ਬਿਧਿ ਬੇਦ ਲਿਖੀ ਦੁਹਿਤਾ ਸੋਊ ਕੈ ਬਿਧਿ ਤਾਹਿ ਕਉ ਦਈਯੈ ॥੧੯੭੦॥

ਵਿਆਹ ਦੀ ਜੋ ਵਿਧੀ ਵੇਦ ਵਿਚ ਲਿਖੀ ਹੈ, ਉਹੀ ਵਿਧੀ ਕਰ ਕੇ ਪੁੱਤਰੀ ਉਸ ਨੂੰ ਦੇ ਦਿਓ ॥੧੯੭੦॥

ਯੌ ਸੁਨਿ ਕੈ ਸੁਤ ਕੀ ਬਤੀਯਾ ਨ੍ਰਿਪ ਬਾਮਨ ਤਾਹੀ ਕੋ ਲੈਨ ਪਠਾਯੋ ॥

ਪੁੱਤਰ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ, ਰਾਜੇ ਨੇ ਉਸ (ਸ਼ਿਸ਼ੁਪਾਲ) ਨੂੰ ਲਿਆਉਣ ਵਾਸਤੇ (ਬ੍ਰਾਹਮਣ ਨੂੰ) ਭੇਜ ਦਿੱਤਾ।

ਦੈ ਦਿਜ ਸੀਸ ਚਲਿਓ ਉਤ ਕੋ ਦੁਹਿਤਾ ਇਤ ਭੂਪਤਿ ਕੀ ਸੁਨਿ ਪਾਯੋ ॥

ਬ੍ਰਾਹਮਣ ਅਸੀਸ ਦੇ ਕੇ ਉਧਰ ਨੂੰ ਚਲ ਪਿਆ। ਇਸ (ਗੱਲ) ਨੂੰ ਰਾਜੇ ਦੀ ਪੁੱਤਰੀ (ਰੁਕਮਨੀ) ਨੇ ਵੀ ਸੁਣ ਲਿਆ।

ਸੀਸ ਧੁਨੈ ਕਬ ਸ੍ਯਾਮ ਭਨੈ ਤਿਨਿ ਨੈਨਨ ਤੇ ਅਤਿ ਨੀਰ ਬਹਾਯੋ ॥

ਕਵੀ ਸ਼ਿਆਮ ਕਹਿੰਦੇ ਹਨ, (ਲੜਕੀ ਰੁਕਮਨੀ) ਸਿਰ ਮਾਰਦੀ ਹੈ ਅਤੇ (ਉਸ ਨੇ) ਅੱਖਾਂ ਵਿਚੋਂ ਬਹੁਤ ਹੰਝੂ ਵਹਾ ਦਿੱਤੇ ਹਨ।

ਮਾਨਹੁ ਆਸਹਿ ਕੀ ਕਟਿਗੀ ਜਰ ਸੁੰਦਰ ਰੂਖ ਸੁ ਹੈ ਮੁਰਝਾਯੋ ॥੧੯੭੧॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ (ਉਸ ਦੀ) ਆਸ ਦੀ ਜੜ੍ਹ ਕਟ ਗਈ ਹੋਵੇ ਅਤੇ (ਵਿਆਹ ਰੂਪ) ਸੁੰਦਰ ਬ੍ਰਿਛ ਕੁਮਲਾ ਗਿਆ ਹੋਵੇ ॥੧੯੭੧॥

ਰੁਕਮਿਨੀ ਬਾਚ ਸਖੀਅਨ ਸੋ ॥

ਰੁਕਮਨੀ ਆਪਣੀਆਂ ਸਹੇਲੀਆਂ ਨੂੰ ਕਹਿੰਦੀ ਹੈ:

ਸਵੈਯਾ ॥

ਸਵੈਯਾ:

ਸੰਗ ਸਹੇਲਿਨ ਬੋਲਤ ਭੀ ਸਜਨੀ ਪ੍ਰਨ ਏਕ ਅਬੈ ਕਰਿ ਹਉ ॥

ਆਪਣੀਆਂ ਸਹੇਲੀਆਂ ਨਾਲ ਬੋਲਣ ਲਗੀ, ਹੇ ਸਹੇਲੀਓ! ਮੈਂ ਵੀ ਹੁਣੇ ਇਕ ਪ੍ਰਣ ਕਰਦੀ ਹਾਂ।

ਕਿਤੋ ਜੋਗਨਿ ਭੇਸ ਕਰੋ ਤਜ ਦੇਸ ਨਹੀ ਬਿਰਹਾਗਿਨ ਸੋ ਜਰਿ ਹਉ ॥

ਜਾਂ ਤਾਂ ਜੋਗਣ ਦਾ ਭੇਸ ਧਾਰ ਕੇ ਦੇਸ ਛਡ (ਜਾਵਾਂਗੀ) ਨਹੀਂ ਤਾਂ ਵਿਯੋਗ ਦੀ ਅੱਗ ਨਾਲ ਸੜ ਜਾਵਾਂਗੀ।

ਮੋਰ ਪਿਤਾ ਹਠ ਜਿਉ ਕਰ ਹੈ ਤੁ ਬਿਸੇਖ ਕਹਿਓ ਬਿਖ ਖਾ ਮਰਿ ਹਉ ॥

ਮੇਰੇ ਪਿਤਾ ਜਿਵੇਂ ਹਠ ਕਰ ਰਹੇ ਹਨ, ਤਾਂ ਮੈਂ ਵਿਸ਼ੇਸ਼ ਰੂਪ ਵਿਚ (ਸਪਸ਼ਟ) ਕਹਿੰਦੀ ਹਾਂ ਕਿ ਵਿਸ਼ ਖਾ ਕੇ ਮਰ ਜਾਵਾਂਗੀ।

ਦੁਹਿਤਾ ਨ੍ਰਿਪ ਕੀ ਕਹਿਓ ਨ ਤਿਹ ਕਉ ਬਰਿ ਹੌ ਤੁ ਸ੍ਯਾਮ ਹੀ ਕੋ ਬਰਿ ਹਉ ॥੧੯੭੨॥

ਰਾਜੇ ਦੀ ਪੁੱਤਰੀ (ਰੁਕਮਨੀ) ਨੇ ਕਿਹਾ ਕਿ ਮੈਂ ਉਸ (ਸ਼ਿਸ਼ੁਪਾਲ) ਨੂੰ ਨਹੀਂ ਵਰਾਂਗੀ। (ਅਤੇ ਜਦੋਂ ਕਦੇ ਵਰਾਂਗੀ) ਤਾਂ ਸ੍ਰੀ ਕ੍ਰਿਸ਼ਨ ਨੂੰ ਹੀ ਵਰਾਂਗੀ ॥੧੯੭੨॥

ਦੋਹਰਾ ॥

ਦੋਹਰਾ:

ਅਉਰ ਬਿਚਾਰੀ ਮਨ ਬਿਖੈ ਕਰਿ ਹੋਂ ਏਕ ਉਪਾਇ ॥

(ਇਕ) ਹੋਰ ਗੱਲ ਮਨ ਵਿਚ ਵਿਚਾਰੀ ਹੈ ਕਿ (ਮੈਂ) ਇਕ ਉਪਾ ਕਰਦੀ ਹਾਂ