ਤਦ ਰਾਜੇ ਨੇ ਨਾਰਦ ਰਿਸ਼ੀ ਨੂੰ ਆਪਣੇ ਕੋਲ ਬੁਲਾਇਆ ॥੧॥
(ਉਹ) ਸਾਰਿਆਂ ਦੇਵਤਿਆਂ ਦਾ ਰਾਜਾ ਬਣ ਗਿਆ
ਅਤੇ ਬ੍ਰਹਮਾ ਨੇ ਆਪ ਉਸ ਨੂੰ ਤਿਲਕ ਲਗਾਇਆ।
ਉਸ ਨੇ ਸਾਰੇ ਦੇਵਤਿਆਂ ਦੇ ਦਲ ਨੂੰ (ਵੈਰੀਆਂ ਦੇ ਡਰ ਤੋਂ) ਮੁਕਤ (ਨਿਹਕੰਟਕ) ਕਰ ਦਿੱਤਾ,
ਜਦ (ਸਾਰਿਆਂ) ਦੈਂਤਾਂ ਨੂੰ ਮਾਰ ਕੇ ਕਢ ਦਿੱਤਾ ॥੨॥
ਇਸ ਤਰ੍ਹਾਂ ਉਸ ਨੇ ਬਹੁਤ ਸਾਲਾਂ ਤਕ ਰਾਜ ਕੀਤਾ।
(ਤਦ) ਦੀਰਘ ਦਾੜ੍ਹ ਦੈਂਤ ਨੇ ਜਨਮ ਲਿਆ।
ਉਹ ਦਸ ਹਜ਼ਾਰ ਅਛੋਹਣੀ ਦਲ ਲੈ ਕੇ
ਰੋਹ ਨਾਲ ਉਸ (ਰਾਜੇ) ਉਤੇ ਚੜ੍ਹ ਆਇਆ ॥੩॥
ਸਭ ਦੇਵਤਿਆਂ ਨੇ ਇਸ ਤਰ੍ਹਾਂ ਸੁਣ ਲਿਆ
ਕਿ ਦੀਰਘ ਦੈਂਤ ਚੜ੍ਹ ਕੇ ਆ ਗਿਆ ਹੈ।
ਉਨ੍ਹਾਂ ਨੇ ਵੀ ਵੀਹ ਹਜ਼ਾਰ ਅਛੋਹਣੀ ਦਲ ਲੈ ਕੇ
ਉਸ ਨਾਲ ਜਾ ਕੇ ਟਾਕਰਾ ਕੀਤਾ ॥੪॥
(ਦੇਵਤਿਆਂ ਨੇ) ਸੂਰਜ ਨੂੰ ਸੈਨਾ-ਪਤੀ ਬਣਾਇਆ।
ਸੱਜਾ ਪਾਸਾ ਚੰਦ੍ਰਮਾ ਨੂੰ ਦਿੱਤਾ।
ਖੱਬੇ ਪਾਸੇ ਕਾਰਤਿਕੇਯ ਨੂੰ ਰਖਿਆ
ਜਿਸ ਦੇ ਬਲ ਨੂੰ ਕਿਸੇ ਨੇ (ਕਦੇ) ਨਸ਼ਟ ਨਹੀਂ ਕੀਤਾ ॥੫॥
ਇਸ ਪਾਸਿਓਂ ਸਾਰੇ ਦੇਵਤੇ ਚੜ੍ਹ ਪਏ।
ਉਸ ਪਾਸੇ ਵਲੋਂ ਸਾਰੇ ਦੈਂਤ ਮਿਲ ਕੇ ਆ ਗਏ।
ਕਈ ਤਰ੍ਹਾਂ ਦੇ ਵਾਜੇ ਵਜਣ ਲਗੇ।
ਦੋਹਾਂ ਦਿਸ਼ਾਵਾਂ ਵਿਚ ਸੂਰਮੇ ਗਜਣ ਲਗੇ ॥੬॥
(ਉਨ੍ਹਾਂ ਨੇ) 'ਦੈ ਦੈ' ਕਰਦੇ ਢੋਲ ਅਤੇ ਨਗਾਰੇ ਵਜਾਏ
ਅਤੇ ਸ਼ਰਾਬ ਪੀ ਪੀ ਕੇ ਮਤਵਾਲੇ ਹੋ ਗਏ।
ਤੀਹ ਹਜ਼ਾਰ ਅਛੋਹਣੀ ਸੈਨਾ ਵਿਚ
ਪਰਮਾਤਮਾ ਨੇ ਭਿਆਨਕ ਯੁੱਧ ਮਚਾ ਦਿੱਤਾ ॥੭॥
ਜਦ ਭਾਂਤ ਭਾਂਤ ਦੇ ਮਾਰੂ ਵਾਜੇ ਵਜਣ ਲਗੇ,
(ਤਦ) ਦੀਰਘ ਦਾੜ੍ਹ ਦੈਂਤ ਰਣ ਵਿਚ ਗਜਣ ਲਗਾ।
ਦੋਹਾਂ ਪਾਸਿਓਂ ਤੋਂ ਤਿਖੇ ਬਾਣ ਚਲ ਰਹੇ ਸਨ।
ਜਿਸ ਨੂੰ ਜਾ ਕੇ ਲਗਦੇ, ਉਸ ਦੇ ਵਿਚ ਰਹਿੰਦੇ ਨਹੀਂ ਸਨ (ਭਾਵ-ਪਾਰ ਹੋ ਜਾਂਦੇ ਸਨ) ॥੮॥
ਜਦ ਦੇਵਤੇ ਚੜ੍ਹ ਕੇ ਆ ਗਏ,
(ਤਦ) ਦੈਂਤ ਵੀ ਰੋਹ ਨਾਲ ਭਰ ਗਏ।
ਭਾਂਤ ਭਾਂਤ ਦੇ ਵਾਜੇ ਵਜਾਏ ਗਏ।
ਛਤ੍ਰੀ ਘੋੜਿਆਂ ਨੂੰ ਯੁੱਧ ਲਈ ਉਤੇਜਿਤ ਕਰਨ ਲਗੇ ॥੯॥
ਦੋਹਾਂ ਪਾਸਿਆਂ ਤੋਂ ਬੇਹਿਸਾਬ ਬਾਣ,
ਬਿਛੂਏ, ਬਰਛੀਆਂ ਅਤੇ ਹਜ਼ਾਰਾਂ ਬਜ੍ਰ ਚਲਣ ਲਗੇ।
ਜਿਸ ਉਤੇ ਭਾਰੀ ਗਦਾਵਾਂ ਵਜਦੀਆਂ,
ਉਨ੍ਹਾਂ ਨੂੰ ਰਥਾਂ ਸਮੇਤ ਚੂਰ ਚੂਰ ਕਰ ਦਿੰਦੀਆਂ ॥੧੦॥
ਜਿਸ ਦੇ ਸ਼ਰੀਰ ਵਿਚ ਬਣ ਲਗਦੇ,
ਉਹ ਸੂਰਮੇ ਸਵਰਗ ਨੂੰ ਚਲੇ ਜਾਂਦੇ।
ਸੂਰਮਿਆਂ ਦਾ ਯੁੱਧ-ਭੂਮੀ ਵਿਚ ਭਿਆਨਕ ਯੁੱਧ ਮਚਿਆ
ਅਤੇ ਭੂਤ, ਪ੍ਰੇਤ ਅਤੇ ਬੈਤਾਲ ਨਚਣ ਲਗੇ ॥੧੧॥
ਕਿਧਰੇ ਝੂਮਦੇ ਹੋਏ ਸੂਰਮੇ ਧਰਤੀ ਉਤੇ ਡਿਗੇ ਪਏ ਸਨ
ਅਤੇ ਕਿਧਰੇ (ਕਈਆਂ ਦੇ) ਅੰਗ ਕਟੇ ਹੋਏ ਵਖਰੇ ਵਖਰੇ ਪਏ ਸਨ।
ਲਹੂ ਦੀ ਨਦੀ ਵਗ ਰਹੀ ਸੀ, ਜਿਸ ਨੂੰ ਵੇਖ ਕੇ ਬੈਤਰੁਨੀ
(ਵਿਸ਼ੇਸ਼: ਪੁਰਾਣਾਂ ਅਨੁਸਾਰ ਯਮ-ਲੋਕ ਤੋਂ ਉਰਲੇ ਪਾਸੇ ਵਗਣ ਵਾਲੀ, ਗੰਦਗੀ ਨਾਲ ਭਰੀ ਹੋਈ ਨਦੀ ਜੋ ਦੋ ਯੋਜਨ ਚੌੜੀ ਹੈ ਅਤੇ ਜੋ ਹਿੰਦੂ ਮਤ ਅਨੁਸਾਰ ਤਰ ਕੇ ਜਾਣੀ ਹੁੰਦੀ ਹੈ। ਅਜਿਹੇ ਸਮੇਂ ਦਾਨ ਕੀਤੀ ਗਊ ਸਹਾਇਤਾ ਕਰਦੀ ਹੈ) ਵੀ ਸ਼ਰਮਿੰਦੀ ਹੁੰਦੀ ਸੀ ॥੧੨॥
ਇਸ ਪਾਸੇ ਦੇਵਤੇ ਬਹੁਤ ਗੁੱਸੇ ਵਿਚ ਹੋਏ
ਅਤੇ ਉਸ ਪਾਸੇ ਦੈਂਤਾਂ ਨੇ ਪੈਰ ਗਡ ਦਿੱਤੇ।
ਹਿਰਦਿਆਂ ਵਿਚ ਅਧਿਕ ਕ੍ਰੋਧਿਤ ਹੋ ਕੇ,