ਸ਼੍ਰੀ ਦਸਮ ਗ੍ਰੰਥ

ਅੰਗ - 1350


ਬਹੁਰਿ ਸੁਯੰਬਰ ਸੌ ਤਿਹ ਬਰਾ ॥੮॥

ਅਤੇ ਫਿਰ ਸੁਅੰਬਰ ਰਾਹੀਂ ਉਸ (ਪ੍ਰੀਤਮ) ਨੂੰ ਵਰ ਲਿਆ ॥੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੭॥੭੦੫੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੭॥੭੦੫੧॥ ਚਲਦਾ॥

ਚੌਪਈ ॥

ਚੌਪਈ:

ਪਲਵਲ ਦੇਸ ਹੁਤਾ ਇਕ ਰਾਜਾ ॥

ਪਲਵਲ ਦੇਸ ਵਿਚ ਇਕ ਰਾਜਾ ਹੁੰਦਾ ਸੀ,

ਜਿਹ ਸਮਾਨ ਬਿਧਿ ਅਵਰ ਨ ਸਾਜਾ ॥

ਜਿਸ ਵਰਗਾ ਵਿਧਾਤਾ ਨੇ ਕੋਈ ਹੋਰ ਨਹੀਂ ਸਾਜਿਆ ਸੀ।

ਤੜਿਤਾ ਦੇ ਤਿਹ ਨਾਰਿ ਭਨਿਜੈ ॥

ਤੜਿਤਾ ਦੇ (ਦੇਈ) ਉਸ ਦੀ ਇਸਤਰੀ ਦਸੀਂਦੀ ਸੀ,

ਚੰਦ੍ਰ ਸੂਰ ਜਿਹ ਸਮ ਨ ਕਹਿਜੈ ॥੧॥

ਜਿਸ ਵਰਗਾ ਸੂਰਜ ਅਤੇ ਚੰਦ੍ਰਮਾ ਵੀ ਨਹੀਂ ਕਿਹਾ ਜਾਂਦਾ ਸੀ ॥੧॥

ਅਲਿਕ੍ਰਿਤ ਦੇ ਤਿਹ ਸੁਤਾ ਬਖਨਿਯਤ ॥

ਉਸ ਦੀ ਪੁੱਤਰੀ ਦਾ ਨਾਂ ਅਲਿਕ੍ਰਿਤ ਦੇ (ਦੇਈ) ਕਿਹਾ ਜਾਂਦਾ ਸੀ।

ਅਮਿਤ ਰੂਪ ਵਾ ਕੇ ਪਹਿਚਨਿਯਤ ॥

ਉਸ ਦਾ ਰੂਪ ਬਹੁਤ ਅਧਿਕ ਸੁੰਦਰ ਸੀ।

ਤਿਹ ਠਾ ਇਕ ਸੌਦਾਗਰ ਆਯੋ ॥

ਉਸ ਥਾਂ ਤੇ ਇਕ ਸੌਦਾਗਰ ਆਇਆ,

ਜਿਹ ਸਮ ਬਿਧਿ ਦੂਜੋ ਨ ਬਨਾਯੋ ॥੨॥

ਜਿਸ ਵਰਗਾ ਵਿਧਾਤਾ ਨੇ ਦੂਜਾ ਨਹੀਂ ਬਣਾਇਆ ॥੨॥

ਰਾਜ ਕੁਅਰਿ ਤਾ ਕੇ ਲਖਿ ਅੰਗਾ ॥

ਰਾਜ ਕੁਮਾਰੀ ਉਸ ਦੇ ਸ਼ਰੀਰ ਨੂੰ ਵੇਖ ਕੇ

ਮਨ ਕ੍ਰਮ ਬਚ ਰੀਝੀ ਸਰਬੰਗਾ ॥

ਮਨ, ਬਚ ਅਤੇ ਕਰਮ ਕਰ ਕੇ (ਉਸ) ਉਤੇ ਸਭ ਤਰ੍ਹਾਂ ਨਾਲ ਰੀਝ ਪਈ।

ਪਠੈ ਸਹਚਰੀ ਲੀਅਸਿ ਬੁਲਾਇ ॥

(ਆਪਣੀ) ਸਖੀ ਭੇਜ ਕੇ ਉਸ ਨੂੰ ਬੁਲਾ ਲਿਆ

ਕਹਤ ਭਈ ਬਤਿਯਾ ਮੁਸਕਾਇ ॥੩॥

ਅਤੇ ਹਸ ਕੇ ਗੱਲਾਂ ਕਰਨ ਲਗੀ ॥੩॥

ਅਧਿਕ ਭੋਗ ਤਿਹ ਸਾਥ ਮਚਾਯੋ ॥

ਉਸ ਨਾਲ (ਉਸ ਨੇ) ਬਹੁਤ ਰਤੀ-ਕ੍ਰੀੜਾ ਕੀਤੀ

ਭਾਤ ਭਾਤਿ ਰਸ ਕੇਲ ਕਮਾਯੋ ॥

ਅਤੇ ਭਾਂਤ ਭਾਂਤ ਦੀ ਕੇਲਿ ਰਚਾਈ।

ਚੁੰਬਨ ਔਰ ਅਲਿੰਗਨ ਲੀਨੋ ॥

ਚੁੰਬਨ ਅਤੇ ਆਲਿੰਗਨ ਲਏ

ਭਾਤਿ ਅਨਿਕ ਤ੍ਰਿਯ ਕੋ ਸੁਖ ਦੀਨੋ ॥੪॥

ਅਤੇ ਅਨੇਕ ਤਰ੍ਹਾਂ ਨਾਲ ਇਸਤਰੀ ਨੂੰ ਸੁਖ ਦਿੱਤਾ ॥੪॥

ਜਬ ਤ੍ਰਿਯ ਚਿਤ ਤਵਨੈ ਹਰ ਲਿਯੋ ॥

ਜਦ ਉਸ (ਸੌਦਾਗਰ) ਨੇ ਇਸਤਰੀ ਦਾ ਚਿਤ ਚੁਰਾ ਲਿਆ,

ਤਬ ਅਸ ਚਰਿਤ ਚੰਚਲਾ ਕਿਯੋ ॥

ਤਦ ਇਸਤਰੀ ਨੇ ਇਸ ਤਰ੍ਹਾਂ ਦਾ ਚਰਿਤ੍ਰ ਕੀਤਾ।

ਤਾਤ ਮਾਤ ਦੋਇ ਬੋਲਿ ਪਠਾਏ ॥

ਉਸ ਨੇ (ਆਪਣੇ) ਮਾਤਾ ਪਿਤਾ ਦੋਹਾਂ ਨੂੰ ਬੁਲਾ ਲਿਆ

ਇਹ ਬਿਧਿ ਤਿਨ ਸੌ ਬਚਨ ਸੁਨਾਏ ॥੫॥

ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਬਚਨ ਕਹੇ ॥੫॥

ਮੈ ਅਬ ਲਗਿ ਨਹਿ ਤੀਰਥ ਅਨ੍ਰਹਾਈ ॥

ਮੈਂ ਹੁਣ ਤਕ ਤੀਰਥ ਇਸ਼ਨਾਨ ਨਹੀਂ ਕੀਤਾ,

ਅਬ ਤੀਰਥ ਕਰਿ ਹੌ ਤਹ ਜਾਈ ॥

ਹੁਣ ਮੈਂ ਤੀਰਥਾਂ ਉਤੇ ਜਾ ਕੇ (ਇਸ਼ਨਾਨ) ਕਰਾਂਗੀ।

ਜੌ ਆਇਸ ਤੁਮ ਤੇ ਮੈ ਪਾਊ ॥

ਜੇ ਮੈਂ ਤੁਹਾਡੇ ਤੋਂ ਆਗਿਆ ਪ੍ਰਾਪਤ ਕਰ ਲਵਾਂ,

ਤੀਰਥ ਨ੍ਰਹਾਇ ਸਕਲ ਫਿਰਿ ਆਊ ॥੬॥

ਤਾਂ ਸਾਰਿਆਂ ਤੀਰਥਾਂ ਉਤੇ ਇਸ਼ਨਾਨ ਕਰ ਕੇ ਪਰਤ ਆਵਾਂਗੀ ॥੬॥

ਪਤਿ ਕੁਰੂਪ ਹਮ ਕਹ ਤੁਮ ਦਿਯੋ ॥

ਤੁਸੀਂ ਮੈਨੂੰ ਕੁਰੂਪ ਪਤੀ ਦਿੱਤਾ ਹੈ।

ਤਾ ਤੇ ਮੈ ਉਪਾਇ ਇਮਿ ਕਿਯੋ ॥

ਇਸ ਲਈ ਮੈਂ ਇਹ ਉਪਾ ਕੀਤਾ ਹੈ।

ਜੌ ਮੁਰ ਪਤਿ ਸਭ ਤੀਰਥ ਅਨ੍ਰਹੈ ਹੈ ॥

ਜੇ ਮੇਰਾ ਪਤੀ ਸਾਰਿਆਂ ਤੀਰਥਾਂ ਉਤੇ ਇਸ਼ਨਾਨ ਕਰੇਗਾ

ਸੁੰਦਰ ਅਧਿਕ ਕਾਇ ਹ੍ਵੈ ਜੈ ਹੈ ॥੭॥

ਤਾਂ ਉਸ ਦੀ ਕਾਇਆ ਅਧਿਕ ਸੁੰਦਰ ਹੋ ਜਾਵੇਗੀ ॥੭॥

ਲੈ ਆਗ੍ਯਾ ਪਤਿ ਸਹਿਤ ਸਿਧਾਈ ॥

(ਉਹ ਰਾਜ ਕੁਮਾਰੀ) ਆਗਿਆ ਲੈ ਕੇ ਪਤੀ ਨਾਲ ਚਲੀ ਗਈ

ਭਾਤ ਭਾਤ ਤੀਰਥਨ ਅਨ੍ਰਹਾਈ ॥

ਅਤੇ ਭਾਂਤ ਭਾਂਤ ਦੇ ਤੀਰਥਾਂ ਉਤੇ ਇਸ਼ਨਾਨ ਕੀਤਾ।

ਘਾਤ ਪਾਇ ਕਰਿ ਨਾਥ ਸੰਘਾਰਾ ॥

ਮੌਕਾ ਤਾੜ ਕੇ ਪਤੀ ਨੂੰ ਮਾਰ ਦਿੱਤਾ

ਤਾ ਕੀ ਠੌਰ ਮਿਤ੍ਰ ਬੈਠਾਰਾ ॥੮॥

ਅਤੇ ਉਸ ਦੀ ਥਾਂ (ਆਪਣੇ) ਯਾਰ ਨੂੰ ਬਿਠਾ ਲਿਆ ॥੮॥

ਅਪਨੇ ਧਾਮ ਬਹੁਰਿ ਫਿਰਿ ਆਈ ॥

ਫਿਰ ਆਪਣੇ ਘਰ ਪਰਤ ਆਈ

ਮਾਤ ਪਿਤਹਿ ਇਹ ਭਾਤਿ ਜਤਾਈ ॥

ਅਤੇ ਮਾਤਾ ਪਿਤਾ ਨੂੰ ਇਸ ਤਰ੍ਹਾਂ ਕਿਹਾ,

ਮੁਰ ਪਤਿ ਅਤਿ ਤੀਰਥਨ ਅਨ੍ਰਹਯੋ ॥

ਮੇਰੇ ਪਤੀ ਨੇ ਅਨੇਕ ਤੀਰਥਾਂ ਉਤੇ ਇਸ਼ਨਾਨ ਕੀਤਾ ਹੈ।

ਤਾ ਤੇ ਬਪੁ ਸੁੰਦਰ ਹ੍ਵੈ ਗਯੋ ॥੯॥

ਇਸ ਲਈ (ਉਸ ਦਾ) ਸ਼ਰੀਰ ਸੁੰਦਰ ਹੋ ਗਿਆ ਹੈ ॥੯॥

ਭਾਤਿ ਭਾਤਿ ਹਮ ਤੀਰਥ ਅਨ੍ਰਹਾਏ ॥

ਅਸਾਂ ਅਨੇਕ ਤੀਰਥਾਂ ਉਤੇ ਇਸ਼ਨਾਨ ਕੀਤਾ ਹੈ

ਅਨਿਕ ਬਿਧਵ ਤਨ ਬਿਪ੍ਰ ਜਿਵਾਏ ॥

ਅਤੇ ਅਨੇਕ ਤਰ੍ਹਾਂ ਨਾਲ ਬ੍ਰਾਹਮਣਾਂ ਨੂੰ ਭੋਜਨ ਕਰਵਾਇਆ ਹੈ।

ਤਾ ਤੇ ਦੈਵ ਆਪੁ ਬਰ ਦਿਯੋ ॥

ਇਸ ਕਰ ਕੇ ਦੈਵ ਨੇ ਆਪ ਵਰ ਦਿੱਤਾ

ਮਮ ਪਤਿ ਕੋ ਸੁੰਦਰ ਬਪੁ ਕਿਯੋ ॥੧੦॥

ਅਤੇ ਮੇਰੇ ਪਤੀ ਦਾ ਸ਼ਰੀਰ ਸੁੰਦਰ ਕਰ ਦਿੱਤਾ ॥੧੦॥

ਯਹ ਕਾਹੂ ਨਰ ਬਾਤ ਨ ਪਾਈ ॥

ਕਿਸੇ ਬੰਦੇ ਨੇ ਇਸ ਗੱਲ (ਦਾ ਭੇਦ) ਨਹੀਂ ਪਾਇਆ

ਕਹਾ ਕਰਮ ਕਰਿ ਕੈ ਤ੍ਰਿਯ ਆਈ ॥

ਕਿ ਇਸਤਰੀ ਕੀ ਕਰਮ ਕਰ ਕੇ ਆਈ ਹੈ।

ਤੀਰਥ ਮਹਾਤਮ ਸਭਹੂੰ ਜਾਨ੍ਯੋ ॥

ਸਭ ਨੇ (ਇਸ ਪਰਿਵਰਤਨ ਨੂੰ) ਤੀਰਥ ਦਾ ਮਹਾਤਮ ਸਮਝਿਆ

ਭੇਦ ਅਭੇਦ ਨ ਕਿਨੂੰ ਪਛਾਨ੍ਯੋ ॥੧੧॥

ਅਤੇ ਭੇਦ ਅਭੇਦ ਨੂੰ ਕਿਸੇ ਨੇ ਨਾ ਸਮਝਿਆ ॥੧੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੮॥੭੦੬੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੮॥੭੦੬੨॥ ਚਲਦਾ॥

ਚੌਪਈ ॥

ਚੌਪਈ:


Flag Counter