ਸ਼੍ਰੀ ਦਸਮ ਗ੍ਰੰਥ

ਅੰਗ - 1215


ਆਠ ਬਰਸਿ ਹਮ ਸੌ ਤੁਮ ਸੋਵੌ ॥

(ਅਤੇ ਕਿਹਾ ਹੈ ਕਿ) ਤੁਸੀਂ ਅੱਠ ਸਾਲ ਮੇਰੇ ਨਾਲ ਸੌਂਵੋ

ਰੈਨਿ ਦਿਵਸ ਮੋਰੇ ਗ੍ਰਿਹ ਖੋਵੌ ॥੭॥

ਅਤੇ ਰਾਤ ਦਿਨ ਮੇਰੇ ਹੀ ਘਰ ਬਤੀਤ ਕਰੋ ॥੭॥

ਪਟੀ ਬਾਧਿ ਦ੍ਰਿਗਨ ਦੁਹੂੰ ਸੋਵੌ ॥

ਦੋਹਾਂ ਅੱਖਾਂ ਉਤੇ ਪਟੀ ਬੰਨ੍ਹ ਕੇ ਸੌਂਵੋ

ਆਠ ਬਰਸਿ ਲਗਿ ਜਗਹਿ ਨ ਜੋਵੌ ॥

ਅਤੇ ਅੱਠ ਸਾਲ ਤਕ ਜਗਤ ਨੂੰ ਨਾ ਵੇਖੋ।

ਉਪਜੋ ਪੂਤ ਧਾਮ ਬਿਨ ਸਾਸਾ ॥

ਤੁਹਾਡੇ ਘਰ ਬਿਨਾ ਕਿਸੇ ਸ਼ੰਸੇ ਦਾ ਪੁੱਤਰ ਪੈਦਾ ਹੋਵੇਗਾ

ਸਕਲ ਖਲਨ ਕੋ ਹ੍ਵੈ ਹੈ ਨਾਸਾ ॥੮॥

ਅਤੇ ਸਾਰਿਆਂ ਦੁਸ਼ਟਾਂ ਦਾ ਨਾਸ ਹੋਵੇਗਾ ॥੮॥

ਕਿਲਬਿਖ ਏਕ ਨ ਤਵ ਤਨ ਰਹੈ ॥

ਤੁਹਾਡੇ ਸ਼ਰੀਰ ਵਿਚ ਇਕ ਵੀ ਪਾਪ ਨਹੀਂ ਰਹੇਗਾ।

ਮੁਹਿ ਸਿਵ ਸੁਪਨ ਬਿਖੈ ਇਮਿ ਕਹੈ ॥

ਸ਼ਿਵ ਨੇ ਮੈਨੂੰ ਸੁਪਨੇ ਵਿਚ ਇੰਜ ਕਿਹਾ,

ਅਪ੍ਰਮਾਨ ਧਨ ਭਰੇ ਭੰਡਾਰਾ ॥

(ਤੁਹਾਡੇ) ਭੰਡਾਰੇ ਅਸੀਮ ਧਨ ਨਾਲ ਭਰ ਜਾਣਗੇ

ਸਕਲ ਕਾਜ ਸਭ ਹੋਇ ਤਿਹਾਰਾ ॥੯॥

ਅਤੇ ਤੁਹਾਡੇ ਸਾਰੇ ਕੰਮ ਸੰਵਰ ਜਾਣਗੇ ॥੯॥

ਰਾਜੈ ਸਤਿ ਇਹੀ ਦ੍ਰਿੜ ਕੀਨੀ ॥

ਰਾਜੇ ਨੇ ਇਸ ਨੂੰ ਸਚ ਮੰਨ ਲਿਆ

ਪਟੀ ਬਾਧਿ ਦੁਹੂੰ ਦ੍ਰਿਗ ਲੀਨੀ ॥

ਅਤੇ ਦੋਹਾਂ ਅੱਖਾਂ ਉਤੇ ਪਟ ਬੰਨ੍ਹ ਲਈ।

ਆਠ ਬਰਸ ਰਾਨੀ ਸੰਗ ਸੋਯੋ ॥

ਅੱਠ ਸਾਲ ਰਾਣੀ ਨਾਲ ਸੁਤਾ

ਚਿਤ ਜੁ ਹੁਤੋ ਸਕਲ ਦੁਖੁ ਖੋਯੋ ॥੧੦॥

ਅਤੇ ਚਿਤ ਵਿਚ ਜੋ ਦੁਖ ਸਨ, ਸਭ ਨਸ਼ਟ ਕਰ ਦਿੱਤੇ ॥੧੦॥

ਆਖੈ ਬਾਧਿ ਤਹਾ ਨ੍ਰਿਪ ਸੋਵੈ ॥

ਅੱਖਾਂ ਬੰਨ੍ਹ ਕੇ ਰਾਜਾ ਉਥੇ ਸੌਂਦਾ

ਆਵਤ ਜਾਤ ਨ ਕਾਹੂ ਜੋਵੈ ॥

ਅਤੇ ਆਉਂਦੇ ਜਾਉਂਦੇ ਕਿਸੇ ਨੂੰ ਵੀ ਨਾ ਵੇਖ ਸਕਦਾ।

ਉਤ ਰਾਨੀ ਕਹ ਜੋ ਨਰ ਭਾਵੈ ॥

ਉਧਰ ਰਾਣੀ ਨੂੰ ਜੋ ਪੁਰਸ਼ ਚੰਗਾ ਲਗਦਾ,

ਤਾਹਿ ਤੁਰਤ ਗ੍ਰਿਹ ਬੋਲਿ ਪਠਾਵੈ ॥੧੧॥

ਉਸ ਨੂੰ ਤੁਰਤ ਘਰ ਬੁਲਾ ਲੈਂਦੀ ॥੧੧॥

ਬਹੁ ਬਿਧਿ ਕਰੈ ਕੇਲ ਸੰਗ ਤਾ ਕੇ ॥

ਜੋ ਪੁਰਸ਼ ਉਸ (ਰਾਣੀ) ਦੇ ਮਨ ਨੂੰ ਚੰਗਾ ਲਗਦਾ,

ਜੋ ਨਰ ਰੁਚੈ ਚਿਤ ਤ੍ਰਿਯ ਵਾ ਕੇ ॥

ਉਸ ਨਾਲ ਬਹੁਤ ਤਰ੍ਹਾਂ ਨਾਲ ਭੋਗ ਬਿਲਾਸ ਕਰਦੀ।

ਬਾਤ ਕਰਤ ਪਤਿ ਸੋ ਇਤ ਜਾਵੈ ॥

(ਉਹ) ਇਧਰ ਪਤੀ ਨਾਲ ਗੱਲਾਂ ਕਰਦੀ ਰਹਿੰਦੀ

ਉਤੈ ਜਾਰ ਤਰ ਪਰੀ ਠੁਕਾਵੈ ॥੧੨॥

ਅਤੇ ਉਧਰ ਯਾਰ ਦੇ ਹੇਠਾਂ ਪਈ ਕਾਮ-ਕ੍ਰੀੜਾ ਵਿਚ ਰੁਝੀ ਰਹਿੰਦੀ ॥੧੨॥

ਜੋ ਤ੍ਰਿਯ ਚਹੈ ਵਹੈ ਤਹ ਆਵੈ ॥

ਜੋ ਇਸਤਰੀ ਚਾਹੁੰਦੀ, ਉਹੀ ਉਥੇ ਆਉਂਦਾ।

ਖੈਚਿ ਤਰੁਨਿ ਤਰੁ ਐਚਿ ਬਜਾਵੈ ॥

(ਉਹ) ਇਸਤਰੀ ਨੂੰ ਹੇਠਾਂ ਖਿਚ ਕੇ ਚੰਗੀ ਤਰ੍ਹਾਂ ਭੋਗ ਕਰਦਾ।

ਬਹੁ ਨਰ ਜਾ ਸੌ ਭੋਗ ਕਮਾਹੀ ॥

ਜਿਸ ਨਾਲ ਬਹੁਤ ਵਿਅਕਤੀ ਭੋਗ ਕਰਨ

ਏਕੋ ਪੂਤ ਹੋਇ ਗ੍ਰਿਹ ਨਾਹੀ ॥੧੩॥

(ਉਸ ਦੇ) ਘਰ ਇਕ ਵੀ ਪੁੱਤਰ ਨਹੀਂ ਹੁੰਦਾ ॥੧੩॥

ਕਿਤਕ ਦਿਨਨ ਮਹਿ ਸੁਤ ਇਕ ਜਾਯੋ ॥

ਕਈ ਦਿਨਾਂ (ਭਾਵ ਵਰ੍ਹਿਆਂ) ਬਾਦ (ਰਾਣੀ ਨੇ) ਇਕ ਪੁੱਤਰ ਨੂੰ ਜਨਮ ਦਿੱਤਾ।

ਨ੍ਰਿਪ ਕੋ ਸਾਚ ਹਿਯੇ ਮਹਿ ਆਯੋ ॥

(ਇਸਤਰੀ ਦੀ ਦਸੀ ਗੱਲ ਦਾ) ਰਾਜੇ ਦੇ ਮਨ ਵਿਚ ਯਕੀਨ ਹੋ ਗਿਆ।

ਆਗੈ ਜੋ ਤ੍ਰਿਯ ਕਹੈ ਸੁ ਮਾਨੈ ॥

ਅਗੋਂ ਜੋ ਇਸਤਰੀ ਕਹਿੰਦੀ ਸੀ, ਉਹ ਮੰਨ ਲੈਂਦਾ ਸੀ।

ਭੇਦ ਅਭੇਦ ਨ ਮੂੜ ਪਛਾਨੈ ॥੧੪॥

(ਉਹ) ਮੂਰਖ ਭੇਦ ਅਭੇਦ ਦੀ ਗੱਲ ਨਹੀਂ ਸਮਝਦਾ ਸੀ ॥੧੪॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੯॥੫੩੬੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੭੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੭੯॥੫੩੬੬॥ ਚਲਦਾ॥

ਚੌਪਈ ॥

ਚੌਪਈ:

ਬਿਸਨ ਚੰਦ ਇਕ ਨ੍ਰਿਪਤ ਫਿਰੰਗਾ ॥

ਬਿਸਨ ਚੰਦ ਇਕ ਫਿਰੰਗੀ (ਦੇਸ਼) ਦਾ ਰਾਜਾ ਸੀ।

ਜਾ ਕੇ ਦਿਪਤ ਅਧਿਕ ਛਬਿ ਅੰਗਾ ॥

ਉਸ ਦੇ ਸ਼ਰੀਰ ਉਤੇ ਸੁੰਦਰਤਾ ਬਹੁਤ ਚਮਕਦੀ ਸੀ।

ਸ੍ਰੀ ਜੁਗਰਾਜ ਮੰਜਰੀ ਰਾਨੀ ॥

ਜੁਗਰਾਜ ਮੰਜਰੀ ਉਸ ਦੀ ਰਾਣੀ ਸੀ

ਸੁੰਦਰਿ ਭਵਨ ਚਤੁਰਦਸ ਜਾਨੀ ॥੧॥

ਜੋ ਚੌਦਾਂ ਲੋਕਾਂ ਵਿਚ ਸੁੰਦਰ ਮੰਨੀ ਜਾਂਦੀ ਸੀ ॥੧॥

ਸੁਕ੍ਰਿਤ ਨਾਥ ਜੋਗੀ ਇਕ ਤਹਾ ॥

ਉਥੇ ਇਕ ਸੁਕ੍ਰਿਤ ਨਾਥ ਜੋਗੀ (ਰਹਿੰਦਾ) ਸੀ

ਸ੍ਰੀ ਜੁਗਰਾਜ ਮਤੀ ਤ੍ਰਿਯ ਜਹਾ ॥

ਜਿਥੇ ਜੁਗਰਾਜ ਮਤੀ ਇਸਤਰੀ (ਰਹਿੰਦੀ) ਸੀ।

ਜੋਗੀ ਦ੍ਰਿਸਟਿ ਜਬੈ ਤਿਹ ਆਯੋ ॥

ਰਾਣੀ ਨੇ ਜਦ ਜੋਗੀ ਨੂੰ ਵੇਖਿਆ,

ਸਦਨ ਚੰਚਲੈ ਬੋਲਿ ਪਠਾਯੋ ॥੨॥

ਤਾਂ ਚੰਚਲਾ ਨੇ ਉਸ ਨੂੰ ਘਰ ਬੁਲਾ ਲਿਆ ॥੨॥

ਦੋਹਰਾ ॥

ਦੋਹਰਾ:

ਕਾਮ ਭੋਗ ਤਾ ਸੋ ਕਿਯੋ ਹ੍ਰਿਦੈ ਹਰਖ ਉਪਜਾਇ ॥

ਹਿਰਦੇ ਵਿਚ ਪ੍ਰਸੰਨ ਹੋ ਕੇ ਉਸ ਨਾਲ ਕਾਮ-ਭੋਗ ਕੀਤਾ

ਪਕਰਿ ਭੁਜਨ ਆਸਨ ਤਰੇ ਜਾਤ ਭਈ ਲਪਟਾਇ ॥੩॥

ਅਤੇ (ਉਸ ਦੀਆਂ) ਭੁਜਾਵਾਂ ਨੂੰ ਪਕੜ ਕੇ ਆਸਣ ਹੇਠਾਂ ਲਿਪਟ ਗਈ ॥੩॥

ਚੌਪਈ ॥

ਚੌਪਈ:

ਬਹੁ ਬਿਧਿ ਭੋਗ ਤਾਹਿ ਤਿਨ ਕੀਯਾ ॥

ਉਸ (ਰਾਣੀ) ਨਾਲ ਉਸ ਨੇ ਕਈ ਤਰ੍ਹਾਂ ਦਾ ਭੋਗ ਕੀਤਾ

ਮੋਹਿ ਹ੍ਰਿਦੈ ਰਾਨੀ ਕੋ ਲੀਯਾ ॥

ਅਤੇ ਰਾਣੀ ਦੇ ਹਿਰਦੇ ਨੂੰ ਮੋਹ ਲਿਆ।

ਤ੍ਰਿਯ ਤਾ ਸੌ ਅਤਿ ਹਿਤ ਉਪਜਾਯੋ ॥

ਇਸਤਰੀ ਨੇ ਉਸ ਨਾਲ ਬਹੁਤ ਹਿਤ ਪੈਦਾ ਕਰ ਲਿਆ

ਰਾਜਾ ਕਹ ਚਿਤ ਤੇ ਬਿਸਰਾਯੋ ॥੪॥

ਅਤੇ ਰਾਜੇ ਨੂੰ ਚਿਤ ਤੋਂ ਭੁਲਾ ਦਿੱਤਾ ॥੪॥


Flag Counter