ਸ਼੍ਰੀ ਦਸਮ ਗ੍ਰੰਥ

ਅੰਗ - 1065


ਹੋ ਜਲ ਜੀਵਨ ਕਹ ਐਸੇ ਚਰਿਤ੍ਰ ਦਿਖਾਇ ਕੈ ॥੭॥

ਇਸ ਤਰ੍ਹਾਂ ਜਲ ਜੀਵਾਂ ਨੂੰ ਚਰਿਤ੍ਰ ਵਿਖਾ ਕੇ (ਇਸਤਰੀ ਨੇ ਰਤਨ ਪ੍ਰਾਪਤ ਕਰ ਲਏ) ॥੭॥

ਦੋਹਰਾ ॥

ਦੋਹਰਾ:

ਕੋਟ ਦ੍ਵਾਰਿ ਕਰਿ ਮਤਸ ਦ੍ਰਿਗ ਬੰਧ੍ਰਯੋ ਅਪਨੋ ਗਾਉ ॥

ਉਸ ਨੇ ਆਪਣੀ ਨਗਰੀ ਬਣਵਾ ਕੇ ਕਿਲ੍ਹੇ ਦੇ ਦਰਵਾਜ਼ੇ ਉਤੇ ਮੱਛੀ ਦੀਆਂ ਅੱਖਾਂ ਬੰਨ੍ਹ ਦਿੱਤੀਆਂ (ਅਰਥਾਤ ਬਣਵਾ ਦਿੱਤੀਆਂ)।

ਤਾ ਦਿਨ ਤੋ ਤਾ ਕੌ ਪਰਿਯੋ ਮਛਲੀ ਬੰਦਰ ਨਾਉ ॥੮॥

ਉਸ ਦਿਨ ਤੋਂ ਉਸ ਦਾ ਨਾਂ 'ਮਛਲੀ ਬੰਦਰ' ਪੈ ਗਿਆ ॥੮॥

ਖੋਜਿ ਖੋਜਿ ਤਿਹ ਭੂੰਮਿ ਤੇ ਕਾਢੇ ਰਤਨ ਅਨੇਕ ॥

ਉਸ ਨੇ ਖੋਜ ਖੋਜ ਕੇ ਭੂਮੀ ਤੋਂ ਅਨੇਕ ਰਤਨ ਕਢੇ।

ਰੰਕ ਸਭੈ ਰਾਜਾ ਭਏ ਰਹਿਯੋ ਨ ਦੁਰਬਲ ਏਕ ॥੯॥

ਸਾਰੇ ਨਿਰਧਨ ਰਾਜੇ ਬਣ ਗਏ ਅਤੇ ਇਕ ਵੀ ਦੁਰਬਲ (ਗ਼ਰੀਬ) ਨਾ ਰਿਹਾ ॥੯॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਤਹਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੭॥੩੪੬੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭੭॥੩੪੬੫॥ ਚਲਦਾ॥

ਚੌਪਈ ॥

ਚੌਪਈ:

ਏਕ ਸੁਮੇਰ ਦੇਵਿ ਬਰ ਨਾਰੀ ॥

ਸੁਮੇਰ ਦੇਵੀ ਨਾਂ ਦੀ ਇਕ ਸੁੰਦਰ ਇਸਤਰੀ ਸੀ।

ਅਤਿ ਸੁੰਦਰ ਪ੍ਰਭੁ ਆਪੁ ਸਵਾਰੀ ॥

ਉਹ ਬਹੁਤ ਸੁੰਦਰ ਸੀ ਜਿਵੇਂ ਪ੍ਰਭੂ ਨੇ ਆਪ ਸੰਵਾਰੀ ਹੋਵੇ।

ਜੋਤਿ ਮਤੀ ਦੁਹਿਤਾ ਤਿਹ ਸੋਹੈ ॥

ਉਸ ਦੀ ਜੋਤਿ ਮਤੀ ਨਾਂ ਦੀ (ਇਕ) ਪੁੱਤਰੀ ਸ਼ੋਭਦੀ ਸੀ

ਦੇਵ ਅਦੇਵਨ ਕੋ ਮਨੁ ਮੋਹੈ ॥੧॥

ਜੋ ਦੇਵਤਿਆਂ ਅਤੇ ਦਾਨਵਾਂ ਦਾ ਮਨ ਮੋਹੰਦੀ ਸੀ ॥੧॥

ਕੋਰਿ ਕੁਅਰਿ ਤਿਹ ਸਵਤਿ ਸੁਨਿਜੈ ॥

ਕੋਰਿ ਕੁਅਰਿ ਨਾਂ ਦੀ ਉਸ ਦੀ ਸੌਂਕਣ ਸੁਣੀਂਦੀ ਸੀ।

ਬੈਰ ਭਾਵ ਤਿਨ ਮਾਝ ਭਨਿਜੈ ॥

ਉਨ੍ਹਾਂ ਵਿਚ ਬਹੁਤ ਵੈਰ ਭਾਵ ਦਸਿਆ ਜਾਂਦਾ ਸੀ।

ਸੋ ਰਾਨੀ ਕੋਊ ਘਾਤ ਨ ਪਾਵੈ ॥

ਉਸ ਰਾਣੀ ਨੂੰ ਕੋਈ ਦਾਓ ਨਹੀਂ ਸੀ ਮਿਲ ਰਿਹਾ

ਜਿਹ ਛਲ ਸੋ ਤਿਹ ਸ੍ਵਰਗ ਪਠਾਵੈ ॥੨॥

ਜਿਸ ਛਲ ਨਾਲ ਉਸ ਨੂੰ ਸਵਰਗ ਵਿਚ ਭੇਜ ਸਕੇ ॥੨॥

ਦੁਹਿਤਾ ਬੋਲਿ ਨਿਕਟ ਤਿਹ ਲਈ ॥

ਉਸ ਨੇ ਆਪਣੀ ਪੁੱਤਰੀ ਨੂੰ ਕੋਲ ਬੁਲਾ ਲਿਆ।

ਸਿਛਾ ਇਹੈ ਸਿਖਾਵਤ ਭਈ ॥

ਉਸ ਨੂੰ ਇਹ ਸਿਖਿਆ ਸਿਖਾਈ

ਜਰਿਯਾ ਖੇਲਿ ਕੂਕ ਜਬ ਦੀਜੌ ॥

ਕਿ ਜਦੋਂ ਤੂੰ ਡਾਕਨੀ ਦੇਵੀ ('ਜਰਿਯਾ') ਦੀ ਖੇਡ ਨੂੰ ਖੇਡ ਕੇ ਜਦ ਚੀਕਾਂ ਮਾਰੇਂਗੀ

ਨਾਮ ਸਵਤਿ ਹਮਰੀ ਕੌ ਲੀਜੌ ॥੩॥

ਤਾਂ ਮੇਰੀ ਸੌਂਕਣ ਦਾ ਨਾਂ ਲਈਂ ॥੩॥

ਬੋਲਿ ਸਵਾਰੀ ਸੁਤਾ ਖਿਲਾਈ ॥

ਪੁੱਤਰੀ ਨੂੰ ਸਵੇਰੇ ਬੁਲਾ ਕੇ ਖਿਡਾਇਆ (ਅਰਥਾਂਤਰ- ਭੂਤ ਕਢਣ ਵਾਲੇ ਨੂੰ ਬੁਲਾ ਕੇ ਪੁੱਤਰੀ ਨੂੰ ਖਿਡਾਇਆ)

ਕੋਰਿ ਕੁਅਰਿ ਪਰ ਕੂਕ ਦਿਰਾਈ ॥

ਅਤੇ ਕੋਰਿ ਕੁਅਰਿ ਉਤੇ ਕੂਕ ਦਿਵਾ ਦਿੱਤੀ।

ਰਾਨੀ ਅਧਿਕ ਕੋਪ ਤਬ ਭਈ ॥

ਤਦ ਰਾਣੀ ਬਹੁਤ ਰੋਹ ਵਿਚ ਆ ਗਈ

ਚੜਿ ਝੰਪਾਨ ਮਾਰਨ ਤਿਨ ਗਈ ॥੪॥

ਅਤੇ ਪਾਲਕੀ ('ਝੰਪਾਨ') ਵਿਚ ਚੜ੍ਹ ਕੇ ਉਸ ਨੂੰ ਮਾਰਨ ਲਈ ਗਈ ॥੪॥

ਸਵਤਿਨ ਖਬਰਿ ਐਸ ਸੁਨਿ ਪਾਈ ॥

ਜਦੋਂ ਸੌਂਕਣ ਨੂੰ ਪਤਾ ਲਗਿਆ

ਚੜਿ ਰਾਨੀ ਹਮਰੇ ਪਰ ਆਈ ॥

ਕਿ ਰਾਣੀ ਮੇਰੇ ਉਪਰ ਚੜ੍ਹ ਕੇ ਆ ਗਈ ਹੈ।

ਨਿਜੁ ਕਰ ਗ੍ਰਿਹਨ ਆਗਿ ਲੈ ਦੀਨੀ ॥

ਉਸ ਨੇ ਆਪਣੇ ਹੱਥ ਨਾਲ ਘਰ ਨੂੰ ਅੱਗ ਲਾ ਦਿੱਤੀ

ਜਰਿ ਬਰਿ ਬਾਟ ਸ੍ਵਰਗ ਕੀ ਲੀਨੀ ॥੫॥

ਅਤੇ ਸੜ ਬਲ ਕੇ ਸਵਰਗ ਦਾ ਰਸਤਾ ਪਕੜਿਆ ॥੫॥

ਦੋਹਰਾ ॥

ਦੋਹਰਾ:

ਇਹ ਚਰਿਤ੍ਰ ਇਨ ਰਾਨਿਯਹਿ ਸਵਤਨਿ ਦਈ ਸੰਘਾਰਿ ॥

ਇਸ ਰਾਣੀ ਨੇ ਇਹ ਚਰਿਤ੍ਰ ਖੇਡ ਕੇ ਸੌਂਕਣ ਨੂੰ ਮਾਰ ਦਿੱਤਾ।

ਰਾਜ ਪਾਟ ਅਪਨੋ ਕਿਯੋ ਦੁਸਟ ਅਰਿਸਟ ਨਿਵਾਰਿ ॥੬॥

ਉਸ ਨੇ ਰਾਜ-ਪਾਟ ਆਪਣਾ ਕਰ ਲਿਆ ਅਤੇ ਦੁਸ਼ਟ ਤੇ ਵਿਘਨ-ਬਾਧਾ ਨੂੰ ਖ਼ਤਮ ਕਰ ਦਿੱਤਾ ॥੬॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੮॥੩੪੭੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭੮॥੩੪੭੧॥ ਚਲਦਾ॥

ਚੌਪਈ ॥

ਚੌਪਈ:

ਸਾਹ ਬਧੂ ਪਛਿਮ ਇਕ ਰਹੈ ॥

ਪੱਛਮ ਵਿਚ ਇਕ ਸ਼ਾਹ ਦੀ ਪਤਨੀ ਰਹਿੰਦੀ ਸੀ।

ਕਾਮਵਤੀ ਤਾ ਕੌ ਜਗ ਕਹੈ ॥

ਉਸ ਨੂੰ ਜਗਤ ਵਾਲੇ ਕਾਮਵਤੀ ਕਹਿੰਦੇ ਸਨ।

ਤਾ ਕੌ ਪਤਿ ਪਰਦੇਸ ਸਿਧਾਰੋ ॥

ਉਸ ਦਾ ਪਤੀ ਪਰਦੇਸ ਚਲਿਆ ਗਿਆ।

ਬਰਖ ਬੀਤ ਗੇ ਗ੍ਰਿਹ ਨ ਸੰਭਾਰੋ ॥੧॥

(ਕਈ) ਵਰ੍ਹੇ ਬੀਤ ਗਏ, ਪਰ (ਉਹ) ਘਰ ਵਲ ਨਾ ਆਇਆ ॥੧॥

ਸੁਧਿ ਪਤਿ ਕੀ ਅਬਲਾ ਤਜਿ ਦੀਨੀ ॥

ਉਸ ਇਸਤਰੀ ਨੇ ਪਤੀ ਦੀ ਖ਼ਬਰ ਸਾਰ ਛਡ ਦਿੱਤੀ

ਸਾਮਾਨਨਿ ਕੀ ਤਿਨ ਗਤਿ ਲੀਨੀ ॥

ਅਤੇ ਵੇਸਵਾਵਾਂ ('ਸਾਮਾਨਨਿ') ਦੀ ਚਾਲ ਫੜ ਲਈ।

ਊਚ ਨੀਚ ਨਹਿ ਠੌਰ ਬਿਚਾਰੈ ॥

ਉਹ ਉੱਚੇ ਨੀਵੇਂ ਸਥਾਨ ਦਾ ਵਿਚਾਰ ਕੀਤੇ ਬਿਨਾ

ਜੋ ਚਾਹੈ ਤਿਹ ਸਾਥ ਬਿਹਾਰੈ ॥੨॥

ਜਿਸ ਨਾਲ ਚਾਹੁੰਦੀ, ਉਸ ਨਾਲ ਵਿਲਾਸ ਕਰਦੀ ॥੨॥

ਤਬ ਲੌ ਨਾਥ ਤਵਨ ਕੋ ਆਯੋ ॥

ਤਦ ਤਕ ਉਸ ਦਾ ਪਤੀ ਆ ਗਿਆ।

ਏਕ ਦੂਤਿਯਹਿ ਬੋਲਿ ਪਠਾਯੋ ॥

ਉਸ ਨੇ ਇਕ ਦੂਤੀ ਨੂੰ ਬੁਲਾ ਲਿਆ।

ਕੋਊ ਮਿਲਾਇ ਮੋਹਿ ਤ੍ਰਿਯ ਦੀਜੈ ॥

(ਉਸ ਨੂੰ ਕਿਹਾ) ਕੋਈ ਮੈਨੂੰ ਇਸਤਰੀ ਮਿਲਾ ਦੇਏ

ਜੋ ਚਾਹੈ ਚਿਤ ਮੈ ਸੋਊ ਲੀਜੈ ॥੩॥

ਅਤੇ ਚਿਤ ਵਿਚ ਜੋ ਚਾਹੇ, ਉਹੀ ਲੈ ਲਏ ॥੩॥

ਵਾ ਕੀ ਨਾਰਿ ਦੂਤਿਯਹਿ ਭਾਈ ॥

ਉਸ ਦੀ ਪਤਨੀ ਦੂਤੀ ਨੂੰ ਚੰਗੀ ਲਗੀ।

ਆਨਿ ਸਾਹੁ ਕੋ ਤੁਰਤ ਮਿਲਾਈ ॥

ਉਸ ਨੂੰ ਤੁਰਤ ਸ਼ਾਹ ਨਾਲ ਆਣ ਮਿਲਾਇਆ।

ਸਾਹੁ ਜਬੈ ਤਿਨ ਬਾਲ ਪਛਾਨਿਯੋ ॥

ਜਦ ਉਸ ਇਸਤਰੀ ਨੇ ਸ਼ਾਹ ਨੂੰ ਪਛਾਣ ਲਿਆ