ਸ਼੍ਰੀ ਦਸਮ ਗ੍ਰੰਥ

ਅੰਗ - 624


ਜੋਤਿਵੰਤ ਦਸ ਚਾਰਿ ਨਿਧਾਨਾ ॥੧੨੭॥

ਜੋਤਿਵਾਨ ਅਤੇ ਚੌਦਾਂ ਵਿਦਿਆਵਾਂ ਦਾ ਖ਼ਜ਼ਾਨਾ ਸੀ ॥੧੨੭॥

ਮਹਾ ਕ੍ਰਮਠੀ ਮਹਾ ਸੁਜਾਨੂ ॥

(ਉਹ) ਬਹੁਤ ਕਰਮਠ ਅਤੇ ਸੂਝਵਾਨ ਸੀ।

ਮਹਾ ਜੋਤਿ ਦਸ ਚਾਰਿ ਨਿਧਾਨੂ ॥

ਬਹੁਤ ਤੇਜ ਵਾਲਾ ਅਤੇ ਚੌਦਾਂ ਵਿਦਿਆਵਾਂ ਦਾ ਨਿਧੀ ਸੀ।

ਅਤਿ ਸਰੂਪ ਅਰੁ ਅਮਿਤ ਪ੍ਰਭਾਸਾ ॥

(ਉਹ) ਅਤਿਅੰਤਿ (ਸੁੰਦਰ) ਸਰੂਪ ਵਾਲਾ ਅਤੇ ਅਮਿਤ ਪ੍ਰਕਾਸ਼ ਵਾਲਾ ਸੀ।

ਮਹਾ ਮਾਨ ਅਰੁ ਮਹਾ ਉਦਾਸਾ ॥੧੨੮॥

(ਉਹ) ਬਹੁਤ ਮਾਣ ਮਰਯਾਦਾ ਵਾਲਾ ਅਤੇ ਬਹੁਤ ਨਿਰਲਿਪਤ ਸੁਭਾ ਵਾਲਾ ਸੀ ॥੧੨੮॥

ਬੇਦ ਅੰਗ ਖਟ ਸਾਸਤ੍ਰ ਪ੍ਰਬੀਨਾ ॥

(ਉਹ) ਵੇਦਾਂ ਦੇ ਛੇ ਅੰਗ ਮੰਨੇ ਜਾਣ ਵਾਲੇ ਸ਼ਾਸਤ੍ਰਾਂ ਵਿਚ ਪ੍ਰਬੀਨ ਸੀ

ਧਨੁਰਬੇਦ ਪ੍ਰਭ ਕੇ ਰਸ ਲੀਨਾ ॥

ਅਤੇ ਧਨੁਰ ਵੇਦ ਅਤੇ ਪ੍ਰਭੂ ਦੇ ਰਸ ਵਿਚ ਮਗਨ ਰਹਿਣ ਵਾਲਾ ਸੀ।

ਖੜਗਨ ਈਸ੍ਵਰ ਪੁਨਿ ਅਤੁਲ ਬਲ ॥

(ਉਹ) ਤਲਵਾਰ ਦਾ ਸੁਆਮੀ ਅਤੇ ਅਤੁਲ ਬਲ ਵਾਲਾ ਸੀ

ਅਰਿ ਅਨੇਕ ਜੀਤੇ ਜਿਨਿ ਦਲਿ ਮਲਿ ॥੧੨੯॥

ਅਤੇ ਜਿਸ ਨੇ ਅਨੇਕ ਵੈਰੀਆਂ ਨੂੰ ਮਸਲ ਦਿੱਤਾ ਸੀ ॥੧੨੯॥

ਖੰਡ ਅਖੰਡ ਜੀਤਿ ਬਡ ਰਾਜਾ ॥

(ਉਸ ਨੇ) ਨਾ ਜਿਤੇ ਜਾ ਸਕਣ ਵਾਲੇ ਵੱਡੇ ਰਾਜੇ ਜਿਤ ਲਏ ਸਨ।

ਆਨਿ ਸਮਾਨ ਨ ਆਪੁ ਬਿਰਾਜਾ ॥

ਉਸ ਦੇ ਸਮਾਨ ਹੋਰ ਕੋਈ ਆ ਕੇ ਨਹੀਂ ਬਿਰਾਜਿਆ ਸੀ।

ਅਤਿ ਬਲਿਸਟ ਅਸਿ ਤੇਜ ਪ੍ਰਚੰਡਾ ॥

(ਉਹ) ਅਤਿ ਬਲਵਾਨ ਅਤੇ ਪ੍ਰਚੰਡ ਤੇਜ ਵਾਲਾ ਸੀ

ਅਰਿ ਅਨੇਕ ਜਿਨਿ ਸਾਧਿ ਉਦੰਡਾ ॥੧੩੦॥

ਜਿਸ ਨੇ ਅਨੇਕ ਉਦੰਡ ਵੈਰੀਆਂ ਨੂੰ ਜਿਤ ਲਿਆ ਸੀ ॥੧੩੦॥

ਦੇਸ ਬਿਦੇਸ ਅਧਿਕ ਜਿਹ ਜੀਤਾ ॥

ਜਿਸ ਨੇ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਨੂੰ ਜਿਤ ਲਿਆ ਸੀ

ਜਹ ਤਹ ਚਲੀ ਰਾਜ ਕੀ ਨੀਤਾ ॥

ਅਤੇ ਜਿਥੇ ਕਿਥੇ (ਉਸ ਦੇ) ਰਾਜ ਦੀ ਮਰਯਾਦਾ ਚਲ ਪਈ ਸੀ।

ਭਾਤਿ ਭਾਤਿ ਸਿਰਿ ਛਤ੍ਰ ਬਿਰਾਜਾ ॥

(ਉਸ ਦੇ) ਸਿਰ ਉਤੇ ਤਰ੍ਹਾਂ ਤਰ੍ਹਾਂ ਦੇ ਛਤ੍ਰ ਸ਼ੋਭਦੇ ਸਨ

ਤਜਿ ਹਠ ਚਰਨਿ ਲਗੇ ਬਡ ਰਾਜਾ ॥੧੩੧॥

ਅਤੇ ਹਠ ਨੂੰ ਛਡ ਕੇ ਵੱਡੇ ਵੱਡੇ ਰਾਜੇ ਉਸ ਦੀ ਚਰਨੀਂ ਲਗ ਗਏ ਸਨ ॥੧੩੧॥

ਜਹ ਤਹ ਹੋਤ ਧਰਮ ਕੀ ਰੀਤਾ ॥

ਜਿਥੇ ਕਿਥੇ ਧਰਮ ਦੀ ਰੀਤ ਹੋਣ ਲਗ ਗਈ ਸੀ

ਕਹੂੰ ਨ ਪਾਵਤਿ ਹੋਨਿ ਅਨੀਤਾ ॥

ਅਤੇ ਕਿਤੇ ਵੀ ਅਨੀਤੀ ਨਹੀਂ ਹੋ ਸਕਦੀ ਸੀ।

ਦਾਨ ਨਿਸਾਨ ਚਹੂੰ ਚਕ ਬਾਜਾ ॥

ਚੌਹਾਂ ਚੱਕਾਂ ਵਿਚ ਦਾਨ ਦੇਣ ਦਾ ਧੌਂਸਾ ਵਜਦਾ ਸੀ (ਅਰਥਾਤ ਦਾਨ ਦੇਣ ਦੀਆਂ ਧੁੰਮਾਂ ਪੈ ਗਈਆਂ ਸਨ)।

ਕਰਨ ਕੁਬੇਰ ਬੇਣੁ ਬਲਿ ਰਾਜਾ ॥੧੩੨॥

ਕਰਨ, ਕੁਬੇਰ, ਬੇਣ ਅਤੇ ਬਲਿ ਰਾਜਿਆਂ (ਵਾਂਗ ਉਸ ਦੀ ਪ੍ਰਸਿੱਧੀ ਹੋ ਗਈ ਸੀ) ॥੧੩੨॥

ਭਾਤਿ ਭਾਤਿ ਤਨ ਰਾਜ ਕਮਾਈ ॥

ਭਾਂਤ ਭਾਂਤ ਦਾ ਰਾਜ ਕਮਾਉਣ ਕਰ ਕੇ

ਆ ਸਮੁਦ੍ਰ ਲੌ ਫਿਰੀ ਦੁਹਾਈ ॥

(ਉਸ ਦੀ) ਦੁਹਾਈ ਸਮੁੰਦਰ ਤਕ ਆ ਪਸਰੀ ਸੀ।

ਜਹ ਤਹ ਕਰਮ ਪਾਪ ਭਯੋ ਦੂਰਾ ॥

ਜਿਥੇ ਕਿਥੇ ਪਾਪਾਚਾਰ ਅਤੇ ਭੈ ਖ਼ਤਮ ਹੋ ਗਿਆ ਸੀ

ਧਰਮ ਕਰਮ ਸਭ ਕਰਤ ਹਜੂਰਾ ॥੧੩੩॥

ਅਤੇ ਰਾਜੇ ਦੇ ਸਨਮੁਖ ਰਹਿਣ ਵਾਲੇ ਸਾਰੇ ਲੋਕ ਧਰਮ ਕਰਮ ਕਰਦੇ ਸਨ ॥੧੩੩॥

ਜਹ ਤਹ ਪਾਪ ਛਪਾ ਸਬ ਦੇਸਾ ॥

ਜਿਥੇ ਕਿਥੇ ਸਾਰੇ ਦੇਸ ਵਿਚੋਂ ਪਾਪ ਛਿਪ ਗਿਆ

ਧਰਮ ਕਰਮ ਉਠਿ ਲਾਗਿ ਨਰੇਸਾ ॥

ਅਤੇ ਸਾਰੇ ਰਾਜੇ ਤਤਪਰ ਹੋ ਕੇ ਧਰਮ ਕਰਮ ਵਿਚ ਲਗ ਗਏ।

ਆ ਸਮੁਦ੍ਰ ਲੌ ਫਿਰੀ ਦੁਹਾਈ ॥

ਸਮੁੰਦਰ ਤਕ (ਉਸ ਦੀ) ਦੁਹਾਈ ਫਿਰ ਗਈ।

ਇਹ ਬਿਧਿ ਕਰੀ ਦਿਲੀਪ ਰਜਾਈ ॥੧੩੪॥

ਇਸ ਤਰ੍ਹਾਂ ਦਲੀਪ ਰਾਜਾ ਨੇ ਬਾਦਸ਼ਾਹੀ ਕੀਤੀ ॥੧੩੪॥

ਇਤਿ ਦਲੀਪ ਰਾਜ ਸਮਾਪਤੰ ॥੮॥੫॥

ਇਥੇ ਦਲੀਪ ਰਾਜੇ ਦੇ ਰਾਜ ਦੀ ਸਮਾਪਤੀ ॥੮॥੫॥

ਅਥ ਰਘੁ ਰਾਜਾ ਕੋ ਰਾਜ ਕਥਨੰ ॥

ਹੁਣ ਰਘੁ ਰਾਜਾ ਦੇ ਰਾਜ ਦਾ ਕਥਨ

ਚੌਪਈ ॥

ਚੌਪਈ:

ਬਹੁਰ ਜੋਤਿ ਸੋ ਜੋਤਿ ਮਿਲਾਨੀ ॥

ਫਿਰ (ਦਲੀਪ ਰਾਜੇ ਦੀ) ਜੋਤਿ (ਪਰਮਾਤਮਾ ਦੀ) ਜੋਤਿ ਨਾਲ ਮਿਲ ਗਈ।

ਸਬ ਜਗ ਐਸ ਕ੍ਰਿਆ ਪਹਿਚਾਨੀ ॥

ਇਸ ਕ੍ਰਿਆ ਨੂੰ ਸਾਰੇ ਜਗਤ ਨੇ ਜਾਣ ਲਿਆ।

ਸ੍ਰੀ ਰਘੁਰਾਜ ਰਾਜੁ ਜਗਿ ਕੀਨਾ ॥

(ਉਸ ਪਿਛੋਂ) ਰਘੁਰਾਜ ਨੇ ਜਗਤ ਵਿਚ ਰਾਜ ਕੀਤਾ

ਅਤ੍ਰਪਤ੍ਰ ਸਿਰਿ ਢਾਰਿ ਨਵੀਨਾ ॥੧੩੫॥

ਅਤੇ (ਆਪਣੇ) ਸਿਰ ਉਤੇ ਨਵੇਂ ਰਾਜਸੀ ਛਤ੍ਰ ਅਤੇ ਚਿੰਨ੍ਹ ਧਾਰਨ ਕਰ ਲਏ ॥੧੩੫॥

ਬਹੁਤੁ ਭਾਤਿ ਕਰਿ ਜਗਿ ਪ੍ਰਕਾਰਾ ॥

ਕਈ ਪ੍ਰਕਾਰ ਦੇ ਯੱਗ ਬਹੁਤ ਢੰਗਾਂ ਨਾਲ ਕੀਤੇ

ਦੇਸ ਦੇਸ ਮਹਿ ਧਰਮ ਬਿਥਾਰਾ ॥

ਅਤੇ ਦੇਸ ਦੇਸਾਂਤਰਾਂ ਵਿਚ ਧਰਮ ਦਾ ਵਿਸਤਾਰ ਕੀਤਾ।

ਪਾਪੀ ਕੋਈ ਨਿਕਟਿ ਨ ਰਾਖਾ ॥

ਕੋਈ ਪਾਪੀ ਨੇੜੇ ਨਾ ਰਹਿਣ ਦਿੱਤਾ।

ਝੂਠ ਬੈਨ ਕਿਹੂੰ ਭੂਲਿ ਨ ਭਾਖਾ ॥੧੩੬॥

ਕੋਈ ਭੁਲ ਕੇ ਵੀ ਝੂਠਾ ਬੋਲ ਨਾ ਬੋਲਦਾ ॥੧੩੬॥

ਨਿਸਾ ਤਾਸੁ ਨਿਸ ਨਾਥ ਪਛਾਨਾ ॥

ਰਾਤ ਨੇ ਉਸ ਨੂੰ ਚੰਦ੍ਰਮਾ (ਦੇ ਰੂਪ) ਵਜੋਂ ਸਮਝਿਆ

ਦਿਨਕਰ ਤਾਹਿ ਦਿਵਸ ਅਨੁਮਾਨਾ ॥

ਅਤੇ ਦਿਨ ਨੇ ਉਸ ਨੂੰ ਸੂਰਜ ਦੇ ਰੂਪ ਵਿਚ ਅਨੁਮਾਨ ਕੀਤਾ।

ਬੇਦਨ ਤਾਹਿ ਬ੍ਰਹਮ ਕਰਿ ਲੇਖਾ ॥

ਵੇਦਾਂ ਨੇ ਉਸ ਨੂੰ ਬ੍ਰਹਮਾ ਕਰ ਕੇ ਜਾਣਿਆ

ਦੇਵਨ ਇੰਦ੍ਰ ਰੂਪ ਅਵਿਰੇਖਾ ॥੧੩੭॥

ਅਤੇ ਦੇਵਤਿਆਂ ਨੇ ਇੰਦਰ ਰੂਪ ਵਿਚ ਵਿਚਾਰਿਆ ('ਅਵਰੇਖਾ') ॥੧੩੭॥

ਬਿਪਨ ਸਬਨ ਬ੍ਰਹਸਪਤਿ ਦੇਖ੍ਯੋ ॥

ਸਾਰਿਆਂ ਬ੍ਰਾਹਮਣਾਂ ਨੇ ਬ੍ਰਹਸਪਤੀ ਵਜੋਂ ਵੇਖਿਆ

ਦੈਤਨ ਗੁਰੂ ਸੁਕ੍ਰ ਕਰਿ ਪੇਖ੍ਯੋ ॥

ਅਤੇ ਦੈਂਤਾਂ ਨੇ ਸ਼ੁਕ੍ਰ ਗੁਰੂ ਵਜੋਂ ਸਮਝਿਆ।

ਰੋਗਨ ਤਾਹਿ ਅਉਖਧੀ ਮਾਨਾ ॥

ਰੋਗੀਆਂ ਨੇ ਉਸ ਨੂੰ ਦਵਾਈ ਦੇ ਰੂਪ ਵਿਚ ਮੰਨਿਆ

ਜੋਗਿਨ ਪਰਮ ਤਤ ਪਹਿਚਾਨਾ ॥੧੩੮॥

ਅਤੇ ਜੋਗੀਆਂ ਨੇ ਉਸ ਨੂੰ ਪਰਮਤੱਤ ਦੇ ਰੂਪ ਵਿਚ ਪਛਾਣਿਆ ॥੧੩੮॥

ਬਾਲਨ ਬਾਲ ਰੂਪ ਅਵਿਰੇਖ੍ਰਯੋ ॥

ਬਾਲਕਾਂ ਨੇ (ਉਸ ਨੂੰ) ਬਾਲਕ ਰੂਪ ਵਿਚ ਜਾਣਿਆ

ਜੋਗਨ ਮਹਾ ਜੋਗ ਕਰਿ ਦੇਖ੍ਯੋ ॥

ਅਤੇ ਜੋਗੀਆਂ ਨੇ ਮਹਾਨ ਜੋਗ ਕਰ ਕੇ ਸਮਝਿਆ।

ਦਾਤਨ ਮਹਾਦਾਨਿ ਕਰਿ ਮਾਨ੍ਯੋ ॥

ਦਾਤਿਆਂ ਨੇ ਮਹਾਦਾਨ ਦੇ ਰੂਪ ਵਿਚ ਮੰਨਿਆ

ਭੋਗਨ ਭੋਗ ਰੂਪ ਪਹਚਾਨ੍ਯੋ ॥੧੩੯॥

ਅਤੇ ਭੋਗੀਆਂ ਨੇ ਭੋਗ ਰੂਪ ਵਜੋਂ ਪਛਾਣਿਆ ॥੧੩੯॥

ਸੰਨਿਆਸਨ ਦਤ ਰੂਪ ਕਰਿ ਜਾਨ੍ਯੋ ॥

ਸੰਨਿਆਸੀਆਂ ਨੇ ਦੱਤ ਰੂਪ ਕਰ ਕੇ ਜਾਣਿਆ

ਜੋਗਨ ਗੁਰ ਗੋਰਖ ਕਰਿ ਮਾਨ੍ਯੋ ॥

ਅਤੇ ਜੋਗੀਆਂ ਨੇ ਗੁਰੂ ਗੋਰਖ ਕਰ ਕੇ ਮੰਨਿਆ।

ਰਾਮਾਨੰਦ ਬੈਰਾਗਿਨ ਜਾਨਾ ॥

ਬੈਰਾਗੀਆਂ ਨੇ ਰਾਮਾਨੰਦ ਸਮਝਿਆ

ਮਹਾਦੀਨ ਤੁਰਕਨ ਪਹਚਾਨਾ ॥੧੪੦॥

ਅਤੇ ਮੁਸਲਮਾਨਾਂ ਨੇ ਹਜ਼ਰਤ ਮੁਹੰਮਦ ('ਮਹਾਦੀਨ') ਕਰ ਕੇ ਜਾਣਿਆ ॥੧੪੦॥

ਦੇਵਨ ਇੰਦ੍ਰ ਰੂਪ ਕਰਿ ਲੇਖਾ ॥

ਦੇਵਤਿਆਂ ਨੇ ਇੰਦਰ ਰੂਪ ਕਰ ਕੇ ਪਛਾਣਿਆ

ਦੈਤਨ ਸੁੰਭ ਰਾਜਾ ਕਰਿ ਪੇਖਾ ॥

ਅਤੇ ਦੈਂਤਾਂ ਨੇ ਰਾਜਾ ਸੁੰਭ ਕਰ ਕੇ ਵੇਖਿਆ।

ਜਛਨ ਜਛ ਰਾਜ ਕਰਿ ਮਾਨਾ ॥

ਯਕਸ਼ਾਂ ਨੇ ਯਕਸ਼ ਰਾਜਾ (ਕੁਬੇਰ) ਵਜੋਂ ਮੰਨਿਆ

ਕਿਨ੍ਰਨ ਕਿਨ੍ਰਦੇਵ ਪਹਚਾਨਾ ॥੧੪੧॥

ਅਤੇ ਕਿੰਨਰਾਂ ਨੇ ਕਿੰਨਰ ਰਾਜਾ ਦੇ ਰੂਪ ਵਿਚ ਪਛਾਣਿਆ ॥੧੪੧॥

ਕਾਮਿਨ ਕਾਮ ਰੂਪ ਕਰਿ ਦੇਖ੍ਯੋ ॥

ਕਾਮਨੀਆਂ ਨੇ ਕਾਮ ਰੂਪ ਵਜੋਂ ਵੇਖਿਆ।

ਰੋਗਨ ਰੂਪ ਧਨੰਤਰ ਪੇਖ੍ਯੋ ॥

ਰੋਗੀਆਂ ਨੇ ਧਨੰਤਰੀ ਰੂਪ ਵਜੋਂ ਜਾਣਿਆ।

ਰਾਜਨ ਲਖ੍ਯੋ ਰਾਜ ਅਧਿਕਾਰੀ ॥

ਰਾਜਿਆਂ ਨੇ (ਉਸ ਨੂੰ) ਰਾਜ ਦਾ ਅਧਿਕਾਰੀ ਸਮਝਿਆ

ਜੋਗਨ ਲਖ੍ਯੋ ਜੋਗੀਸਰ ਭਾਰੀ ॥੧੪੨॥

ਅਤੇ ਜੋਗੀਆਂ ਨੇ ਵੱਡਾ ਜੋਗੀਸ਼੍ਵਰ ਮੰਨਿਆ ॥੧੪੨॥

ਛਤ੍ਰਨ ਬਡੋ ਛਤ੍ਰਪਤਿ ਜਾਨਾ ॥

ਛਤ੍ਰੀਆਂ ਨੇ ਵੱਡਾ ਛਤ੍ਰਪਤੀ ਜਾਣਿਆ

ਅਤ੍ਰਿਨ ਮਹਾ ਸਸਤ੍ਰਧਰ ਮਾਨਾ ॥

ਅਤੇ ਯੋਧਿਆਂ ('ਅਤ੍ਰਿਨ') ਨੇ ਮਹਾਨ ਸ਼ਸਤ੍ਰਧਾਰੀ ਰੂਪ ਵਿਚ ਪਛਾਣਿਆ।

ਰਜਨੀ ਤਾਸੁ ਚੰਦ੍ਰ ਕਰਿ ਲੇਖਾ ॥

ਰਾਤ ਨੇ ਉਸ ਨੂੰ ਚੰਦ੍ਰਮਾ ਕਰ ਕੇ ਵੇਖਿਆ

ਦਿਨੀਅਰ ਕਰਿ ਤਿਹ ਦਿਨ ਅਵਿਰੇਖਾ ॥੧੪੩॥

ਅਤੇ ਦਿਨ ਨੇ ਉਸ ਨੂੰ ਸੂਰਜ ਦੇ ਰੂਪ ਵਿਚ ਵਿਚਾਰਿਆ ॥੧੪੩॥

ਸੰਤਨ ਸਾਤਿ ਰੂਪ ਕਰਿ ਜਾਨ੍ਯੋ ॥

ਸੰਤਾਂ ਨੇ ਉਸ ਨੂੰ ਸਾਂਤ ਰੂਪ ਕਰ ਕੇ ਜਾਣਿਆ

ਪਾਵਕ ਤੇਜ ਰੂਪ ਅਨੁਮਾਨ੍ਰਯੋ ॥

ਅਤੇ ਅਗਨੀ ਨੇ ਉਸ ਨੂੰ ਤੇਜ ਵਜੋਂ ਅਨੁਮਾਨ ਕੀਤਾ।

ਧਰਤੀ ਤਾਸੁ ਧਰਾਧਰ ਜਾਨਾ ॥

ਧਰਤੀ ਨੇ ਉਸ ਨੂੰ ਪਰਬਤ ਕਰ ਕੇ ਸਮਝਿਆ

ਹਰਣਿ ਏਣਰਾਜ ਪਹਿਚਾਨਾ ॥੧੪੪॥

ਅਤੇ ਹਿਰਨੀਆਂ ਨੇ (ਉਸ ਨੂੰ) ਕਸਤੂਰੀ ਵਾਲਾ ਹਿਰਨ ('ਏਣਰਾਜ') ਦੇ ਰੂਪ ਵਿਚ ਪਛਾਣਿਆ ॥੧੪੪॥


Flag Counter