ਸ਼੍ਰੀ ਦਸਮ ਗ੍ਰੰਥ

ਅੰਗ - 746


ਮ੍ਰਿਗ ਅਰਿ ਨਾਦਨਿ ਆਦਿ ਕਹਿ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਮ੍ਰਿਗ ਅਰਿ ਨਾਦਨਿ' ਕਹਿ ਕੇ ਅੰਤ ਉਤੇ 'ਰਿਪੁ ਅਰਿ' ਕਹਿ ਦਿਓ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰਿ ॥੬੨੨॥

(ਇਹ) ਤੁਪਕ ਦਾ ਨਾਮ ਬਣ ਜਾਏਗਾ। ਕਵੀ ਜਨ ਵਿਚਾਰ ਕਰ ਲੈਣ ॥੬੨੨॥

ਸਿੰਗੀ ਅਰਿ ਧ੍ਵਨਨੀ ਆਦਿ ਕਹਿ ਰਿਪੁ ਅਰਿ ਅੰਤਿ ਉਚਾਰਿ ॥

ਪਹਿਲਾਂ 'ਸਿੰਗੀ ਅਰਿ ਧ੍ਵਨਨੀ' ਕਹਿ ਕੇ ਫਿਰ ਅੰਤ ਉਤੇ 'ਰਿਪੁ ਅਰਿ' ਦਾ ਉਚਾਰਨ ਕਰੋ।

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਨਿਰਧਾਰ ॥੬੨੩॥

(ਇਹ) ਨਾਮ ਤੁਪਕ ਦਾ ਬਣੇਗਾ। ਸੂਝਵਾਨ ਵਿਚਾਰ ਕਰ ਲੈਣ ॥੬੨੩॥

ਮ੍ਰਿਗੀ ਅਰਿ ਨਾਦਨਿ ਆਦਿ ਕਹਿ ਰਿਪੁ ਅਰਿ ਅੰਤਿ ਉਚਾਰਿ ॥

ਪਹਿਲਾਂ 'ਮ੍ਰਿਗੀ ਅਰਿ ਨਾਦਨਿ' ਕਹਿ ਕੇ ਅੰਤ ਉਤੇ 'ਰਿਪੁ ਅਰਿ' ਕਹਿ ਦਿਓ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਸਵਾਰਿ ॥੬੨੪॥

(ਇਹ) ਤੁਪਕ ਦਾ ਨਾਮ ਹੋ ਜਾਵੇਗਾ। ਕਵੀ ਜਨੋ! ਵਿਚਾਰ ਲਵੋ ॥੬੨੪॥

ਤ੍ਰਿਣ ਅਰਿ ਨਾਦਨਿ ਉਚਰਿ ਕੈ ਰਿਪੁ ਪਦ ਬਹੁਰਿ ਬਖਾਨ ॥

(ਪਹਿਲਾਂ) 'ਤ੍ਰਿਣ ਅਰਿ ਨਾਦਨਿ' (ਹਿਰਨ ਦੇ ਵੈਰੀ ਸ਼ੇਰ ਦੀ ਧੁਨੀ ਵਾਲੀ) ਕਹਿ ਕੇ ਫਿਰ 'ਰਿਪੁ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਚਤੁਰ ਚਿਤ ਪਹਿਚਾਨ ॥੬੨੫॥

(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਚਤੁਰ ਵਿਅਕਤੀ ਸਮਝ ਲੈਣ ॥੬੨੫॥

ਭੂਚਰਿ ਆਦਿ ਬਖਾਨਿ ਕੈ ਰਿਪੁ ਅਰਿ ਅੰਤਿ ਉਚਾਰ ॥

ਪਹਿਲਾਂ 'ਭੂਚਰਿ' (ਭੂਮੀ ਉਤੇ ਚਲਣ ਵਾਲੇ ਮ੍ਰਿਗ ਆਦਿ ਪਸ਼ੂ) ਕਹਿ ਕੇ ਫਿਰ 'ਰਿਪੁ ਅਰਿ' ਪਦ ਅੰਤ ਉਤੇ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸਵਾਰ ॥੬੨੬॥

(ਇਹ) ਤੁਪਕ ਦਾ ਨਾਮ ਬਣਦਾ ਹੈ। ਸੂਝਵਾਨ ਸੰਵਾਰ ਲੈਣ ॥੬੨੬॥

ਸੁਭਟ ਆਦਿ ਸਬਦ ਉਚਰਿ ਕੈ ਅੰਤਿ ਸਤ੍ਰੁ ਪਦ ਦੀਨ ॥

ਪਹਿਲਾ 'ਸੁਭਟ' ਸ਼ਬਦ ਕਹਿ ਕੇ ਅੰਤ ਉਤੇ 'ਸਤ੍ਰੁ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸੁ ਚੀਨ ॥੬੨੭॥

(ਇਹ) ਨਾਮ ਤੁਪਕ ਦਾ ਹੋ ਜਾਵੇਗਾ। ਸੂਝਵਾਨ ਸਮਝ ਲੈਣ ॥੬੨੭॥

ਆਦਿ ਸਤ੍ਰੁ ਸਬਦ ਉਚਰਿ ਕੈ ਅੰਤ੍ਯਾਤਕ ਪਦ ਭਾਖੁ ॥

ਪਹਿਲਾਂ 'ਸਤ੍ਰੁ' ਸ਼ਬਦ ਦਾ ਉਚਾਰਨ ਕਰ ਕੇ, ਅੰਤ ਉਤੇ 'ਅੰਤਕ' ਪਦ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਚਿਤਿ ਰਾਖੁ ॥੬੨੮॥

(ਇਹ) ਨਾਮ ਤੁਪਕ ਦਾ ਹੋ ਜਾਵੇਗਾ। ਬੁੱਧੀਮਾਨ ਮਨ ਵਿਚ ਵਿਚਾਰ ਕਰ ਲੈਣ ॥੬੨੮॥

ਸਤ੍ਰੁ ਆਦਿ ਸਬਦ ਉਚਰੀਐ ਸੂਲਨਿ ਅੰਤਿ ਉਚਾਰ ॥

ਪਹਿਲਾਂ 'ਸਤ੍ਰੁ' ਸ਼ਬਦ ਉਚਾਰ ਕੇ, ਅੰਤ ਉਤੇ 'ਸੂਲਨਿ' ਪਦ ਕਹੋ।

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਨਿਰਧਾਰ ॥੬੨੯॥

(ਇਹ) ਨਾਮ ਤੁਪਕ ਦਾ ਹੋ ਜਾਵੇਗਾ। ਵਿਚਾਰਵਾਨ ਸੋਚ ਲੈਣ ॥੬੨੯॥

ਆਦਿ ਜੁਧਨੀ ਭਾਖੀਐ ਅੰਤਕਨੀ ਪਦ ਭਾਖੁ ॥

ਪਹਿਲਾਂ 'ਜੁਧਨੀ' ਸ਼ਬਦ ਕਹਿ ਕੇ, (ਫਿਰ) 'ਅੰਤਕਨੀ' ਪਦ ਕਹੋ।

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਚਿਤਿ ਰਾਖੁ ॥੬੩੦॥

(ਇਹ) ਤੁਪਕ ਦਾ ਨਾਮ ਬਣ ਜਾਵੇਗਾ। ਸਮਝਦਾਰ ਲੋਕ ਜਾਣ ਲੈਣ ॥੬੩੦॥

ਬਰਮ ਆਦਿ ਸਬਦ ਉਚਰਿ ਕੈ ਬੇਧਨਿ ਅੰਤਿ ਉਚਾਰ ॥

ਪਹਿਲਾ 'ਬਰਮ' (ਕਵਚ) ਸ਼ਬਦ ਕਹਿ ਕੇ ਅੰਤ ਉਤੇ 'ਬੇਧਨਿ' ਪਦ ਕਥਨ ਕਰੋ।

ਬਰਮ ਬੇਧਨੀ ਤੁਪਕ ਕੋ ਲੀਜਹੁ ਨਾਮ ਸੁ ਧਾਰ ॥੬੩੧॥

(ਇਸ ਤਰ੍ਹਾਂ) 'ਬਰਮ ਬੇਧਨੀ' ਨਾਮ ਤੁਪਕ ਦਾ ਬਣ ਜਾਵੇਗਾ। ਇਹ ਵਿਚਾਰ ਲਵੋ ॥੬੩੧॥

ਚਰਮ ਆਦਿ ਪਦ ਭਾਖਿ ਕੈ ਘਾਇਨਿ ਪਦ ਕੈ ਦੀਨ ॥

ਪਹਿਲਾ 'ਚਰਮ' (ਢਾਲ) ਪਦ ਕਹਿ ਕੇ, ਫਿਰ 'ਘਾਇਨਿ' ਪਦ ਜੋੜ ਦਿਓ।

ਚਰਮ ਘਾਇਨੀ ਤੁਪਕ ਕੇ ਨਾਮ ਲੀਜੀਅਹੁ ਚੀਨ ॥੬੩੨॥

(ਇਸ ਤਰ੍ਹਾਂ) 'ਚਰਮ ਘਾਇਨੀ' ਤੁਪਕ ਦਾ ਨਾਮ ਬਣ ਜਾਏਗਾ। ਇੰਜ ਸਮਝ ਲੈਣਾ ਚਾਹੀਦਾ ਹੈ ॥੬੩੨॥

ਦ੍ਰੁਜਨ ਆਦਿ ਸਬਦ ਉਚਰਿ ਕੈ ਭਛਨੀ ਅੰਤਿ ਉਚਾਰ ॥

ਪਹਿਲਾਂ 'ਦ੍ਰੁਜਨ' ਸ਼ਬਦ ਕਹਿ ਕੇ, ਅੰਤ ਉਤੇ 'ਭਛਨੀ' ਪਦ ਉਚਾਰ ਲਵੋ।

ਦ੍ਰੁਜਨ ਭਛਨੀ ਤੁਪਕ ਕੋ ਲੀਜਹੁ ਨਾਮ ਸੁ ਧਾਰ ॥੬੩੩॥

(ਇਸ ਤਰ੍ਹਾਂ) 'ਦ੍ਰੁਜਨ ਭਛਨੀ' ਤੁਪਕ ਦਾ ਨਾਮ ਬਣ ਜਾਏਗਾ। ਪ੍ਰਬੀਨੋ ਸਮਝ ਲਵੋ ॥੬੩੩॥

ਖਲ ਪਦ ਆਦਿ ਬਖਾਨਿ ਕੈ ਹਾ ਪਦ ਪੁਨਿ ਕੈ ਦੀਨ ॥

ਪਹਿਲਾਂ 'ਖਲ' ਪਦ ਦਾ ਬਖਾਨ ਕਰੋ, ਫਿਰ 'ਹਾ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ ॥੬੩੪॥

(ਇਹ) ਤੁਪਕ ਦਾ ਨਾਮ ਹੁੰਦਾ ਹੈ। ਸਾਰੇ ਪ੍ਰਬੀਨੋ, ਸਮਝ ਲਵੋ ॥੬੩੪॥

ਦੁਸਟਨ ਆਦਿ ਉਚਾਰਿ ਕੈ ਰਿਪੁਣੀ ਅੰਤਿ ਬਖਾਨ ॥

ਪਹਿਲਾਂ 'ਦੁਸਟਨ' ਸ਼ਬਦ ਕਹਿ ਕੇ, ਅੰਤ ਉਤੇ 'ਰਿਪੁਣੀ' ਜੋੜੋ।

ਨਾਮ ਤੁਪਕ ਕੇ ਹੋਤ ਹੈ ਲੇਹੁ ਪ੍ਰਬੀਨ ਪਛਾਨ ॥੬੩੫॥

(ਇਹ) ਤੁਪਕ ਦਾ ਨਾਮ ਹੋ ਜਾਏਗਾ। ਪ੍ਰਬੀਨੋ, ਵਿਚਾਰ ਕਰ ਲਵੋ ॥੬੩੫॥

ਰਿਪੁਣੀ ਆਦਿ ਉਚਾਰਿ ਕੈ ਖਿਪਣੀ ਬਹੁਰਿ ਬਖਾਨ ॥

ਪਹਿਲਾਂ 'ਰਿਪੁਣੀ' ਸ਼ਬਦ ਕਹਿ ਕੇ, ਫਿਰ 'ਖਿਪਣੀ' ਪਦ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸਯਾਨ ॥੬੩੬॥

(ਇਹ) ਤੁਪਕ ਦਾ ਨਾਮ ਹੋਵੇਗਾ। ਸਿਆਣੇ ਲੋਗ ਸਮਝ ਲੈਣ ॥੬੩੬॥

ਨਾਲ ਸੈਫਨੀ ਤੁਪਕ ਭਨਿ ਜਬਰਜੰਗ ਹਥ ਨਾਲ ॥

ਨਾਲ, ਸੈਫਨੀ, ਤੁਪਕ, ਜਬਰ ਜੰਗ, ਹਥ ਨਾਲ,

ਸੁਤਰ ਨਾਲ ਘੁੜ ਨਾਲ ਭਨਿ ਚੂਰਣਿ ਪੁਨਿ ਪਰ ਜੁਆਲ ॥੬੩੭॥

ਸ਼ੁਤਰ-ਨਾਲ, ਘੁੜ-ਨਾਲ, ਚੂਰਣਿ ਅਤੇ ਫਿਰ ਪਰ-ਜੁਆਲ ਕਹੋ। (ਇਹ ਤੁਪਕ ਦੇ ਨਾਮ ਹਨ) ॥੬੩੭॥

ਜੁਆਲ ਆਦਿ ਸਬਦੁਚਰਿ ਕੈ ਧਰਣੀ ਅੰਤਿ ਉਚਾਰ ॥

ਪਹਿਲਾਂ 'ਜੁਆਲ' ਸ਼ਬਦ ਉਚਾਰ ਕੇ, ਅੰਤ ਉਤੇ 'ਧਰਣੀ' (ਧਾਰਨ ਕਰਨ ਵਾਲੀ) ਉਚਾਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸੁ ਧਾਰ ॥੬੩੮॥

(ਇਹ) ਨਾਮ ਤੁਪਕ ਦਾ ਹੋ ਜਾਂਦਾ ਹੈ। ਬੁੱਧੀਮਾਨ ਸੋਚ ਲੈਣ ॥੬੩੮॥

ਅਨਲੁ ਆਦਿ ਸਬਦੁਚਰਿ ਕੈ ਛੋਡਣਿ ਅੰਤਿ ਉਚਾਰ ॥

ਪਹਿਲਾਂ 'ਅਨਲੁ' (ਅਗਨੀ) ਸ਼ਬਦ ਉਚਾਰ ਕੇ, (ਫਿਰ) ਅੰਤ ਉਤੇ 'ਛੋਡਣਿ' ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਨਿਰਧਾਰ ॥੬੩੯॥

(ਇਹ) ਨਾਮ ਤੁਪਕ ਦਾ ਹੈ। ਸਮਝਦਾਰ ਵਿਚਾਰ ਲੈਣ ॥੬੩੯॥

ਜੁਆਲਾ ਬਮਨੀ ਆਦਿ ਕਹਿ ਮਨ ਮੈ ਸੁਘਰ ਬਿਚਾਰ ॥

ਪਹਿਲਾਂ 'ਜੁਆਲਾ ਬਮਨੀ' (ਅੱਗ ਉਗਲਣ ਵਾਲੀ) ਕਹਿ ਕੇ, ਮਨ ਵਿਚ ਸੁਘੜ ਜਨੋ! ਵਿਚਾਰ ਕਰ ਲਵੋ,

ਨਾਮ ਤੁਪਕ ਕੇ ਹੋਤ ਹੈ ਜਾਨਿ ਚਤੁਰ ਨਿਰਧਾਰ ॥੬੪੦॥

(ਇਹ) ਨਾਮ ਤੁਪਕ ਦਾ ਹੋ ਜਾਂਦਾ ਹੈ। ਚਿਤ ਵਿਚ ਨਿਸਚਿਤ ਕਰ ਲਵੋ ॥੬੪੦॥

ਘਨ ਪਦ ਆਦਿ ਬਖਾਨਿ ਕੈ ਧ੍ਵਨਨੀ ਅੰਤਿ ਉਚਾਰ ॥

ਪਹਿਲਾਂ 'ਘਨ' (ਬਦਲ) ਸ਼ਬਦ ਕਥਨ ਕਰ ਕੇ, ਫਿਰ ਅੰਤ ਤੇ 'ਧ੍ਵਨਨੀ' ਪਦ ਉਚਾਰੋ।

ਨਾਮ ਤੁਪਕ ਕੇ ਹੋਤ ਹੈ ਚੀਨਹੁ ਚਤੁਰ ਅਪਾਰ ॥੬੪੧॥

(ਇਹ) ਤੁਪਕ ਦਾ ਨਾਮ ਬਣਦਾ ਹੈ। ਬਹੁਤ ਚਤੁਰ ਸਮਝ ਲੈਣ ॥੬੪੧॥

ਘਨ ਪਦ ਆਦਿ ਉਚਾਰਿ ਕੈ ਨਾਦਨਿ ਅੰਤਿ ਉਚਾਰ ॥

ਪਹਿਲਾਂ 'ਘਨ' (ਬਦਲ) ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਨਾਦਨਿ' ਪਦ ਉਚਾਰੋ।

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਨਿਰਧਾਰ ॥੬੪੨॥

(ਇਹ) ਨਾਮ ਤੁਪਕ ਦਾ ਹੁੰਦਾ ਹੈ। ਸਮਝਦਾਰ ਸਮਝ ਲੈਣ ॥੬੪੨॥

ਬਾਰਿਦ ਆਦਿ ਬਖਾਨਿ ਕੈ ਸਬਦਨਿ ਅੰਤਿ ਉਚਾਰ ॥

ਪਹਿਲਾਂ 'ਬਾਰਿਦ' (ਬਦਲ) ਸ਼ਬਦ ਕਥਨ ਕਰ ਕੇ, ਅੰਤ ਉਤੇ 'ਸਬਦਨਿ' ਪਦ ਉਚਾਰੋ।

ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਨਿਰਧਾਰ ॥੬੪੩॥

(ਇਹ) ਨਾਮ ਤੁਪਕ ਦਾ ਬਣਦਾ ਹੈ। ਸੂਝਵਾਨ ਵਿਚਾਰ ਲੈਣ ॥੬੪੩॥

ਮੇਘਨ ਧ੍ਵਨਨੀ ਆਦਿ ਕਹਿ ਰਿਪੁ ਅਰਿ ਬਹੁਰਿ ਉਚਾਰ ॥

ਪਹਿਲਾਂ 'ਮੇਘਨ ਧ੍ਵਨਨੀ' ਕਹਿ ਕੇ ਫਿਰ 'ਰਿਪੁ ਅਰਿ' ਸ਼ਬਦ ਕਹੋ।

ਨਾਮ ਤੁਪਕ ਕੇ ਹੋਤ ਹੈ ਚੀਨਹੁ ਚਤੁਰ ਅਪਾਰ ॥੬੪੪॥

(ਇਹ) ਨਾਮ ਤੁਪਕ ਦਾ ਬਣਦਾ ਹੈ। ਸਮਝਦਾਰ ਸੋਚ ਲੈਣ ॥੬੪੪॥

ਮੇਘਨ ਸਬਦਨੀ ਬਕਤ੍ਰ ਤੇ ਪ੍ਰਥਮੈ ਸਬਦ ਉਚਾਰ ॥

'ਮੇਘਨ ਸਬਦਨੀ ਬਕਤ੍ਰ' (ਮੁਖ ਤੋਂ ਬਦਲ ਦੀ ਧੁਨੀ ਕਢਣ ਵਾਲੀ) ਪਹਿਲਾਂ ਉਚਾਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸਵਾਰ ॥੬੪੫॥

(ਇਹ) ਸ਼ਬਦ ਤੁਪਕ ਦਾ ਨਾਮ ਬਣਦਾ ਹੈ। ਚੰਗੀ ਮਤ ਵਾਲਿਓ! ਵਿਚਾਰ ਲਵੋ ॥੬੪੫॥


Flag Counter