ਧੀਰਜ ਵਾਲੇ ਸੂਰਮੇਂ ਆਪੋ ਵਿੱਚ ਖਹਿੰਦੇ ਸਨ।
(ਉਨ੍ਹਾਂ ਦੇ) ਸ਼ਸਤ੍ਰਾਂ ਵਿੱਚੋਂ ਅੱਗ ਨਿਕਲਦੀ ਸੀ ਅਤੇ ਅਲੌਕਿਕ ਚਿੱਤਰਕਾਰੀ ਵਾਲੇ ਬਾਣ ਚਲਦੇ ਸਨ।
ਵੱਡੇ ਤੇਜ ਵਾਲੇ ਸੂਰਮੇਂ ਯੁੱਧ ਦੇ ਰੋਸ ਨਾਲ ਭਰੇ ਪੀਤੇ (ਫਿਰਦੇ ਸਨ) ॥੭੩੬॥
ਚਾਚਰੀ ਛੰਦ
(ਇਕ ਨੇ ਤਲਵਾਰ ਚੁੱਕੀ)
ਵਿਖਾਈ,
ਇਧਰ ਉਧਰ ਘੁੰਮਾਈ
ਅਤੇ ਚਲਾ ਦਿੱਤੀ ॥੭੩੭॥
(ਦੂਜੇ ਨੇ ਤਲਵਾਰ ਨੂੰ ਆਪਣੇ ਹੱਥ ਵਿੱਚ) ਘੁਮਾਇਆ,
ਵੈਰੀ ਨੂੰ ਦਿਖਾਇਆ,
ਕੰਬਾਇਆ ਅਤੇ
(ਵੈਰੀ ਨੂੰ ਸਵਾਦ) ਚਖਾਇਆ ॥੭੩੮॥
(ਇਕਨਾਂ ਨੇ)
ਅਪਾਰ ਕਟਾਰਾਂ
ਸ਼ਾਹ-ਰਗ
(ਸੁਨਾਰੀ) ਉਤੇ ਮਾਰੀਆਂ ॥੭੩੯॥
ਦੂਜੇ ਪਾਸਿਓਂ ਵੀ ਵੰਗਾਰ
ਅਤੇ ਲਲਕਾਰ ਕੇ
ਕਟਾਰੀਆਂ ਦਾ
ਪ੍ਰਹਾਰ ਕੀਤਾ ਗਿਆ ॥੭੪੦॥
(ਇਕਨਾਂ) ਨੇ ਭਾਲੇ ਚੁੱਕ ਕੇ,
(ਵੈਰੀ ਨੂੰ) ਵਿਖਾਏ
ਅਤੇ (ਵੈਰੀ ਨੂੰ ਮਾਰ ਕੇ)
ਡਿਗਾ ਦਿੱਤਾ ਜਾਂ ਭਜਾ ਦਿੱਤਾ ॥੭੪੧॥