ਸ਼੍ਰੀ ਦਸਮ ਗ੍ਰੰਥ

ਅੰਗ - 630


ਆਗਮ ਬਸੰਤ ਜਨੁ ਭਇਓ ਆਜ ॥

(ਉਥੋਂ ਦੀ ਸ਼ੋਭਾ ਨੂੰ ਵੇਖ ਕੇ ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਅਜ ਬਸੰਤ ਦਾ ਆਗਮਨ ਹੋ ਗਿਆ ਹੋਵੇ।

ਇਹ ਭਾਤਿ ਸਰਬ ਦੇਖੈ ਸਮਾਜ ॥

ਇਸ ਤਰ੍ਹਾਂ ਨਾਲ ਰਾਜਿਆਂ ਦਾ ਸਮਾਜ ਵੇਖਿਆ ਜਾ ਰਿਹਾ ਸੀ।

ਰਾਜਾਧਿਰਾਜ ਬਨਿ ਬੈਠ ਐਸ ॥

ਰਾਜੇ ਮਹਾਰਾਜੇ ਇਸ ਤਰ੍ਹਾਂ ਬਣ ਠਣ ਕੇ ਬੈਠੇ ਸਨ

ਤਿਨ ਕੇ ਸਮਾਨ ਨਹੀ ਇੰਦ੍ਰ ਹੈਸ ॥੩੮॥

ਕਿ ਇੰਦਰ ਵੀ ਉਨ੍ਹਾਂ ਵਰਗਾ ਨਹੀਂ ਹੈ ॥੩੮॥

ਇਕ ਮਾਸ ਲਾਗ ਤਹ ਭਇਓ ਨਾਚ ॥

ਇਕ ਮਹੀਨੇ ਤਕ ਉਥੇ ਨਾਚ ਹੋਇਆ।

ਬਿਨ ਪੀਐ ਕੈਫ ਕੋਊ ਨ ਬਾਚ ॥

ਸ਼ਰਾਬ ਪੀਣ ਤੋਂ ਬਿਨਾ ਕੋਈ ਵੀ ਬਚ ਨਹੀਂ ਸਕਿਆ।

ਜਹ ਜਹ ਬਿਲੋਕਿ ਆਭਾ ਅਪਾਰ ॥

ਜਿਥੇ ਜਿਥੇ ਅਪਾਰ ਸ਼ੋਭਾ ਵੇਖੀ ਜਾਂਦੀ ਸੀ,

ਤਹ ਤਹ ਸੁ ਰਾਜ ਰਾਜਨ ਕੁਮਾਰ ॥੩੯॥

ਉਥੇ ਉਥੇ ਰਾਜੇ ਅਤੇ ਰਾਜ ਕੁਮਾਰ ਸੁਸਜਿਤ ਹੋ ਕੇ ਬੈਠੇ ਸਨ ॥੩੯॥

ਲੈ ਸੰਗ ਤਾਸ ਸਾਰਸ੍ਵਤਿ ਆਪ ॥

ਜਿਸ ਸਰਸਵਤੀ ਨੂੰ ਸਾਰਾ ਜਗਤ ਜਪਦਾ ਹੈ,

ਜਿਹ ਕੋ ਜਪੰਤ ਸਭ ਜਗਤ ਜਾਪ ॥

ਉਹ ਉਸ (ਰਾਜ ਕੁਮਾਰੀ) ਨੂੰ ਆਪ ਨਾਲ ਲੈ ਕੇ (ਰਾਜ ਸਭਾ ਵਿਚ ਆਈ)।

ਨਿਰਖੋ ਕੁਮਾਰ ਇਹ ਸਿੰਧ ਰਾਜ ॥

(ਹੇ ਰਾਜ ਕੁਮਾਰੀ!) ਵੇਖੋ, ਇਹ ਸਿੰਧ ਰਾਜ ਦਾ ਕੁਮਾਰ ਹੈ

ਜਾ ਕੀ ਸਮਾਨ ਨਹੀ ਇੰਦ੍ਰ ਸਾਜ ॥੪੦॥

ਜਿਸ ਦੀ ਸਜਾਵਟ ਵਰਗਾ ਇੰਦਰ ਵੀ ਨਹੀਂ ॥੪੦॥

ਅਵਿਲੋਕ ਸਿੰਧ ਰਾਜਾ ਕੁਮਾਰ ॥

ਸਿੰਧ ਦੇ ਰਾਜ ਕੁਮਾਰ ਨੂੰ ਵੇਖ ਕੇ (ਰਾਜ ਕੁਮਾਰੀ ਨੇ)

ਨਹੀ ਤਾਸ ਚਿਤ ਕਿਨੋ ਸੁਮਾਰ ॥

ਉਸ ਨੂੰ ਮਨ ਵਿਚ ਕੋਈ ਮਹਤਵ ਨਾ ਦਿੱਤਾ।

ਤਿਹ ਛਾਡਿ ਪਾਛ ਆਗੈ ਚਲੀਸੁ ॥

ਉਸ ਨੂੰ ਪਿਛੇ ਛਡ ਕੇ ਅਗੇ ਨੂੰ ਚਲੀ

ਜਨੁ ਸਰਬ ਸੋਭ ਕਹੁ ਲੀਲ ਲੀਸੁ ॥੪੧॥

ਮਾਨੋ ਸਾਰੀ ਸਭਾ ਨੂੰ (ਉਸ ਨੇ) ਨਿਗਲ ਲਿਆ ਹੋਵੇ ॥੪੧॥

ਪੁਨਿ ਕਹੈ ਤਾਸ ਸਾਰਸ੍ਵਤੀ ਬੈਨ ॥

ਫਿਰ ਸਰਸਵਤੀ ਨੇ ਉਸ ਨੂੰ ਬਚਨ ਕੀਤਾ

ਇਹ ਪਸਚਮੇਸ ਅਬ ਦੇਖ ਨੈਨਿ ॥

ਕਿ ਹੁਣ ਪੱਛਮ ਦੇ ਰਾਜ (ਕੁਮਾਰ) ਨੂੰ ਅੱਖਾਂ ਨਾਲ ਵੇਖੋ।

ਅਵਿਲੋਕਿ ਰੂਪ ਤਾ ਕੋ ਅਪਾਰ ॥

ਉਸ ਦੇ ਅਪਾਰ ਰੂਪ ਨੂੰ ਵੇਖ ਕੇ (ਰਾਜ ਕੁਮਾਰੀ ਨੇ)

ਨਹੀ ਮਧਿ ਚਿਤਿ ਆਨਿਓ ਕੁਮਾਰ ॥੪੨॥

ਉਸ ਰਾਜ ਕੁਮਾਰ ਨੂੰ ਚਿਤ ਵਿਚ ਨਾ ਲਿਆਂਦਾ ॥੪੨॥

ਮਧੁਭਾਰ ਛੰਦ ॥

ਮਧੁਭਾਰ ਛੰਦ:

ਦੇਖੋ ਕੁਮਾਰ ॥

(ਇਸ) ਰਾਜ ਕੁਮਾਰ ਨੂੰ ਵੇਖੋ।

ਰਾਜਾ ਜੁਝਾਰ ॥

ਇਹ ਬਹੁਤ ਸੂਰਮਾ ਹੈ।

ਸੁਭ ਵਾਰ ਦੇਸ ॥

ਸ਼ੁਭ ਦੇਸ ਵਾਲਾ ਹੈ।

ਸੁੰਦਰ ਸੁਬੇਸ ॥੪੩॥

ਇਸ ਦਾ ਵੇਸ ਬਹੁਤ ਸੁੰਦਰ ਹੈ ॥੪੩॥

ਦੇਖਿਓ ਬਿਚਾਰ ॥

ਵਿਚਾਰ ਪੂਰਵਕ (ਰਾਜ ਕੁਮਾਰੀ ਨੇ) ਵੇਖਿਆ।

ਰਾਜਾ ਅਪਾਰ ॥

ਉਹ ਬਹੁਤ ਸ੍ਰੇਸ਼ਠ ਰਾਜਾ ਸੀ।

ਆਨਾ ਨ ਚਿਤ ॥

(ਪਰ ਰਾਜ ਕੁਮਾਰੀ) ਨੇ ਚਿਤ ਵਿਚ ਨਾ ਲਿਆਂਦਾ।

ਪਰਮੰ ਪਵਿਤ ॥੪੪॥

(ਭਾਵੇਂ ਉਹ) ਪਰਮ ਪਵਿਤ੍ਰ ਸੀ ॥੪੪॥

ਤਬ ਆਗਿ ਚਾਲ ॥

ਤਦ ਉਹ ਸੁੰਦਰ ਰਾਜ ਕੁਮਾਰੀ

ਸੁੰਦਰ ਸੁ ਬਾਲ ॥

ਅਗੇ ਨੂੰ ਚਲ ਪਈ।

ਮੁਸਕਿਆਤ ਐਸ ॥

(ਉਹ) ਇਸ ਤਰ੍ਹਾਂ ਮੁਸਕਰਾ ਰਹੀ ਹੈ,

ਘਨਿ ਬੀਜ ਜੈਸ ॥੪੫॥

ਜਿਵੇਂ ਬਦਲ ਵਿਚ ਬਿਜਲੀ ਲਿਸ਼ਕਦੀ ਹੈ ॥੪੫॥

ਨ੍ਰਿਪ ਪੇਖਿ ਰੀਝ ॥

ਰਾਜੇ (ਉਸ ਨੂੰ) ਵੇਖ ਕੇ ਰੀਝ ਰਹੇ ਸਨ,

ਸੁਰ ਨਾਰ ਖੀਝ ॥

ਦੇਵਤਿਆਂ ਦੀਆਂ ਇਸਤਰੀਆਂ ਖਿਝਦੀਆਂ ਸਨ

ਬਢਿ ਤਾਸ ਜਾਨ ॥

(ਪਰ) ਉਸ ਨੂੰ ਸ੍ਰੇਸ਼ਠ ਸਮਝ ਕੇ

ਘਟ ਆਪ ਮਾਨ ॥੪੬॥

ਅਤੇ ਆਪਣੇ ਆਪ ਨੂੰ ਘਟੀਆ ਵਿਚਾਰ ਕੇ ॥੪੬॥

ਸੁੰਦਰ ਸਰੂਪ ॥

ਸੁੰਦਰ ਸਰੂਪ ਵਾਲਾ

ਸੌਂਦਰਜੁ ਭੂਪ ॥

ਅਤੇ ਸੌਂਦਰਯ ਯੁਕਤ ਰਾਜਾ ਹੈ।

ਸੋਭਾ ਅਪਾਰ ॥

ਜੋ ਅਪਾਰ ਸ਼ੋਭਾ ਵਾਲਾ ਹੈ

ਸੋਭੈ ਸੁ ਧਾਰ ॥੪੭॥

ਅਤੇ ਬਹੁਤ ਫਬ ਰਿਹਾ ਹੈ ॥੪੭॥

ਦੇਖੋ ਨਰੇਾਂਦ੍ਰ ॥

(ਹੇ ਰਾਜ ਕੁਮਾਰੀ! ਇਸ) ਰਾਜੇ ਨੂੰ ਵੇਖੋ।

ਡਾਢੇ ਮਹੇਾਂਦ੍ਰ ॥

ਇਹ ਬਹੁਤ ਵੱਡਾ ਰਾਜਾ ਖੜੋਤਾ ਹੈ।

ਮੁਲਤਾਨ ਰਾਜ ॥

ਇਹ ਮੁਲਤਾਨ ਦਾ ਰਾਜਾ ਹੈ

ਰਾਜਾਨ ਰਾਜ ॥੪੮॥

ਅਤੇ ਰਾਜਿਆਂ ਦਾ ਵੀ ਰਾਜਾ ਹੈ ॥੪੮॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਚਲੀ ਛੋਡਿ ਤਾ ਕੌ ਤ੍ਰੀਆ ਰਾਜ ਐਸੇ ॥

(ਉਹ) ਰਾਜ ਕੁਮਾਰੀ ਉਸ ਨੂੰ ਛਡ ਕੇ ਇਸ ਤਰ੍ਹਾਂ ਚਲੀ ਗਈ,

ਮਨੋ ਪਾਡੁ ਪੁਤ੍ਰੰ ਸਿਰੀ ਰਾਜ ਜੈਸੇ ॥

ਜਿਸ ਤਰ੍ਹਾਂ ਮਾਨੋ ਪਾਂਡੂ ਪੁੱਤਰਾਂ ਨੂੰ ਰਾਜ ਲੱਛਮੀ (ਛਡ ਗਈ ਹੋਵੇ)।

ਖਰੀ ਮਧਿ ਰਾਜਿਸਥਲੀ ਐਸ ਸੋਹੈ ॥

ਰਾਜਿਆਂ ਦੀ ਮਜਲਸ ਵਿਚ ਖੜੋਤੀ ਇਸ ਤਰ੍ਹਾਂ ਸ਼ੋਭ ਰਹੀ ਸੀ,

ਮਨੋ ਜ੍ਵਾਲ ਮਾਲਾ ਮਹਾ ਮੋਨਿ ਮੋਹੈ ॥੪੯॥

ਮਾਨੋ ਜਵਾਲਮਾਲਾ (ਦੀਪਕ ਮਾਲਾ) ਮੁਨੀਆਂ ਦੇ ਮਨ ਨੂੰ ਮੋਹ ਰਹੀ ਹੋਵੇ ॥੪੯॥

ਸੁਭੇ ਰਾਜਿਸਥਲੀ ਠਾਢਿ ਐਸੇ ॥

ਰਾਜਿਆਂ ਦੀ ਸਭਾ ਵਿਚ ਖੜੋਤੀ ਇਸ ਤਰ੍ਹਾਂ ਸ਼ੋਭਾ ਪਾ ਰਹੀ ਸੀ,

ਮਨੋ ਚਿਤ੍ਰਕਾਰੀ ਲਿਖੀ ਚਿਤ੍ਰ ਜੈਸੇ ॥

ਮਾਨੋ ਚਿਤਰਕਾਰ ਨੇ ਚਿਤਰ ਬਣਾ ਦਿੱਤਾ ਹੋਵੇ।

ਬਧੇ ਸ੍ਵਰਣ ਕੀ ਕਿੰਕਣੀ ਲਾਲ ਮਾਲੰ ॥

ਸੋਨੇ ਦੀ ਮਾਲਾ ਨਾਲ ਲਾਲ ਘੁੰਗਰੀਆਂ ਬੱਧੀਆਂ ਹੋਈਆਂ (ਇੰਜ ਲਗ ਸਰਹੀਆਂ ਸਨ)

ਸਿਖਾ ਜਾਨ ਸੋਭੇ ਨ੍ਰਿਪੰ ਜਗਿ ਜ੍ਵਾਲੰ ॥੫੦॥

ਮਾਨੋ ਰਾਜਿਆਂ ਰੂਪੀ ਯੱਗ ਵਿਚ ਅਗਨੀ ਦੀ ਲਾਟ ਸ਼ੋਭ ਰਹੀ ਹੋਵੇ ॥੫੦॥

ਕਹੇ ਬੈਨ ਸਾਰਸ੍ਵਤੀ ਪੇਖਿ ਬਾਲਾ ॥

ਸਰਸਵਤੀ ਨੇ ਬਚਨ ਕੀਤਾ, ਹੇ ਰਾਜ ਕੁਮਾਰੀ!

ਲਖੋ ਨੈਨਿ ਠਾਢੇ ਸਭੈ ਭੂਪ ਆਲਾ ॥

ਅੱਖਾਂ ਨਾਲ ਵੇਖੋ, ਸਭ ਚੰਗੇ ਤੋਂ ਚੰਗੇ ਰਾਜੇ ਖੜੋਤੇ ਹਨ।

ਰੁਚੈ ਚਿਤ ਜਉਨੈ ਸੁਈ ਨਾਥ ਕੀਜੈ ॥

(ਇਨ੍ਹਾਂ ਵਿਚੋਂ) ਜਿਹੜਾ ਤੇਰੇ ਚਿਤ ਨੂੰ ਚੰਗਾ ਲਗਦਾ ਹੋਵੇ, ਉਸੇ ਨੂੰ (ਆਪਣਾ) ਸੁਆਮੀ ਬਣਾ ਲਵੋ।

ਸੁਨੋ ਪ੍ਰਾਨ ਪਿਆਰੀ ਇਹੈ ਮਾਨਿ ਲੀਜੈ ॥੫੧॥

ਹੇ ਪ੍ਰਾਣ ਪਿਆਰੀ! ਮੇਰੀ ਇਹ (ਗੱਲ) ਮਨ ਲਵੋ ॥੫੧॥

ਬਡੀ ਬਾਹਨੀ ਸੰਗਿ ਜਾ ਕੇ ਬਿਰਾਜੈ ॥

ਜਿਸ ਨਾਲ ਬਹੁਤ ਵੱਡੀ ਸੈਨਾ ਬਿਰਾਜ ਰਹੀ ਹੈ

ਘੁਰੈ ਸੰਗ ਭੇਰੀ ਮਹਾ ਨਾਦ ਬਾਜੈ ॥

ਅਤੇ ਸੰਖ ਤੇ ਭੇਰੀਆਂ ਗੂੰਜ ਰਹੀਆਂ ਹਨ ਅਤੇ ਮਹਾਨ ਨਾਦ ਵਜ ਰਹੇ ਹਨ।

ਲਖੋ ਰੂਪ ਬੇਸੰ ਨਰੇਸੰ ਮਹਾਨੰ ॥

(ਇਸ) ਵੱਡੇ ਅਤੇ ਮਹਾਨ ਰਾਜੇ ਦੇ ਰੂਪ ਨੂੰ ਵੇਖੋ।

ਦਿਨੰ ਰੈਣ ਜਾਪੈ ਸਹੰਸ੍ਰ ਭੁਜਾਨੰ ॥੫੨॥

(ਇਹ) ਦਿਨ ਰਾਤ ਸਹਸ੍ਰਬਾਹੂ (ਹਜ਼ਾਰ ਭੁਜਾਵਾਂ ਵਾਲਾ) ਜਾਪਦਾ ਹੈ ॥੫੨॥

ਧੁਜਾ ਮਧਿ ਜਾ ਕੇ ਬਡੋ ਸਿੰਘ ਰਾਜੈ ॥

ਜਿਸ ਦੇ ਝੰਡੇ ਉਤੇ ਵੱਡੇ ਸ਼ੇਰ ਦਾ ਚਿੰਨ੍ਹ ਬਿਰਾਜ ਰਿਹਾ ਹੈ।

ਸੁਨੇ ਨਾਦ ਤਾ ਕੋ ਮਹਾ ਪਾਪ ਭਾਜੈ ॥

ਉਸ ਦੇ ਸਿੰਘ-ਨਾਦ ਨੂੰ ਸੁਣ ਕੇ ਮਹਾਨ ਪਾਪ ਵੀ ਭਜ ਜਾਂਦਾ ਹੈ।

ਲਖੋ ਪੂਰਬੀਸੰ ਛਿਤੀਸੰ ਮਹਾਨੰ ॥

(ਇਸ ਨੂੰ) ਪੂਰਬ ਦਾ ਮਹਾਨ ਰਾਜਾ ਜਾਣੋ।

ਸੁਨੋ ਬੈਨ ਬਾਲਾ ਸੁਰੂਪੰ ਸੁ ਭਾਨੰ ॥੫੩॥

ਹੇ ਰਾਜ ਕੁਮਾਰੀ! ਸੁਣੋ, (ਇਸ ਦਾ) ਸਰੂਪ ਸੂਰਜ ਵਰਗਾ ਹੈ ॥੫੩॥

ਘੁਰੈ ਦੁੰਦਭੀ ਸੰਖ ਭੇਰੀ ਅਪਾਰੰ ॥

ਅਪਾਰ ਭੇਰੀਆਂ, ਸੰਖ ਅਤੇ ਨਗਾਰੇ ਗੂੰਜਦੇ ਹਨ।

ਬਜੈ ਦਛਨੀ ਸਰਬ ਬਾਜੰਤ੍ਰ ਸਾਰੰ ॥

ਦੱਖਣ ਦੇਸ ਦੇ ਸਭ ਪ੍ਰਕਾਰ ਦੇ ਉੱਤਮ ਵਾਜੇ ਵਜਦੇ ਹਨ।

ਤੁਰੀ ਕਾਨਰੇ ਤੂਰ ਤਾਨੰ ਤਰੰਗੰ ॥

ਤੁਰੀ, ਕਾਨਰਾ, ਤੂਰ, ਤਰੰਗ,

ਮੁਚੰ ਝਾਝਰੰ ਨਾਇ ਨਾਦੰ ਮ੍ਰਿਦੰਗੰ ॥੫੪॥

ਮੁਚੰਗ, ਝਾਂਝ, ਸ਼ਹਨਾਈ, ਮ੍ਰਿਦੰਗ ਦੇ ਨਾਦ ਹੁੰਦੇ ਹਨ ॥੫੪॥

ਬਧੇ ਹੀਰ ਚੀਰੰ ਸੁ ਬੀਰੰ ਸੁਬਾਹੰ ॥

ਜਿਸ ਨੇ ਬਸਤ੍ਰ ਉਤੇ ਹੀਰੇ ਬੰਨ੍ਹੇ ਹੋਏ ਹਨ, ਉਹ ਬਲਵਾਨ ਸੂਰਮਾ ਹੈ।

ਬਡੋ ਛਤ੍ਰਧਾਰੀ ਸੋ ਸੋਭਿਓ ਸਿਪਾਹੰ ॥

(ਉਹ) ਬਹੁਤ ਵੱਡਾ ਛਤ੍ਰਧਾਰੀ ਹੈ ਅਤੇ (ਉਸ ਨਾਲ) ਸੈਨਾ ਸ਼ੋਭ ਰਹੀ ਹੈ।


Flag Counter