ਸ਼੍ਰੀ ਦਸਮ ਗ੍ਰੰਥ

ਅੰਗ - 1134


ਅੜਿਲ ॥

ਅੜਿਲ:

ਦੂਤੀ ਪਠੈ ਤਾਹਿ ਗ੍ਰਿਹ ਬੋਲਿ ਪਠਾਇਯੋ ॥

ਇਕ ਦੂਤੀ ਨੂੰ ਭੇਜ ਕੇ ਉਸ ਨੂੰ ਘਰ ਬੁਲਾ ਲਿਆ।

ਕਾਮ ਭੋਗ ਤਾ ਸੌ ਬਹੁ ਭਾਤਿ ਕਮਾਇਯੋ ॥

ਉਸ ਨਾਲ ਕਈ ਤਰ੍ਹਾਂ ਦੇ ਕਾਮ ਭੋਗ ਕੀਤੇ।

ਸੋਇ ਸਾਹ ਜਬ ਜਾਇ ਤੇ ਤਾਹਿ ਬੁਲਾਵਈ ॥

ਜਦ ਸ਼ਾਹ ਸੌਂ ਜਾਂਦਾ ਤਾਂ ਉਸ ਨੂੰ ਬੁਲਾ ਲੈਂਦੀ

ਹੋ ਤਾਹਿ ਭਏ ਰਸ ਰੀਤਿ ਪ੍ਰੀਤਿ ਉਪਜਾਵਈ ॥੫॥

ਅਤੇ ਆਨੰਦ ਪੂਰਵਕ ਉਸ ਨਾਲ ਕਾਮ-ਕ੍ਰੀੜਾ ਕਰ ਕੇ ਪ੍ਰੇਮ ਪ੍ਰਗਟ ਕਰਦੀ ॥੫॥

ਚੌਪਈ ॥

ਚੌਪਈ:

ਤਰੁਨੀ ਉਠਤ ਸਾਹ ਹੂ ਜਾਗਿਯੋ ॥

(ਇਕ ਦਿਨ) ਇਸਤਰੀ ਉਠੀ, ਤਾਂ ਸ਼ਾਹ ਵੀ ਜਾਗ ਪਿਆ

ਪੂਛਨ ਤਾਹਿ ਆਪੁ ਯੌ ਲਾਗਿਯੋ ॥

ਅਤੇ ਉਸ ਨੂੰ ਆਪ ਪੁੱਛਣ ਲਗਿਆ।

ਜਾਤ ਹੁਤੀ ਕਹ ਤਰੁਨਿ ਬਤਾਵਹੁ ॥

ਹੇ ਇਸਤਰੀ! ਦਸ, (ਤੂੰ) ਕਿਥੇ ਜਾ ਰਹੀ ਸੀ।

ਹਮਰੋ ਚਿਤ ਕੋ ਭਰਮੁ ਮਿਟਾਵਹੁ ॥੬॥

(ਅਤੇ ਇਸ ਤਰ੍ਹਾਂ) ਮੇਰੇ ਮਨ ਦਾ ਭਰਮ ਦੂਰ ਕਰ ॥੬॥

ਸੁਨਹੁ ਸਾਹ ਮੈ ਬਚਨ ਉਚਾਰੋਂ ॥

ਹੇ ਸ਼ਾਹ! ਮੈਂ ਜੋ ਬਚਨ ਕਹਿੰਦੀ ਹਾਂ, ਉਹ ਸੁਣੋ,

ਤੁਮਰੇ ਚਿਤ ਕੋ ਭਰਮ ਉਤਾਰੋਂ ॥

(ਮੈਂ) ਤੁਹਾਡੇ ਚਿਤ ਦਾ ਭਰਮ ਦੂਰ ਕਰਦੀ ਹਾਂ?

ਮੋਹੂ ਟੂਟਿ ਕੈਫ ਜਬ ਗਈ ॥

ਜਦ ਮੇਰਾ ਅਮਲ ਟੁੱਟ ਗਿਆ (ਭਾਵ ਦੂਰ ਹੋ ਗਿਆ)

ਲੇਤ ਤਬੈ ਪਸਵਾਰਨ ਭਈ ॥੭॥

ਤਾਂ ਮੈਂ ਪਲਸੇਟੇ ਮਾਰਨ ਲਗ ਗਈ ॥੭॥

ਦੋਹਰਾ ॥

ਦੋਹਰਾ:

ਐਸ ਨਿਸਾ ਕਰਿ ਸਾਹ ਕੀ ਦੀਨੋ ਬਹੁਰਿ ਸਵਾਇ ॥

ਇਸ ਤਰ੍ਹਾਂ ਸ਼ਾਹ ਦੀ ਤਸਲੀ ('ਨਿਸਾ') ਕਰਾ ਕੇ (ਉਸ ਨੂੰ) ਫਿਰ ਸੰਵਾ ਦਿੱਤਾ

ਤੁਰਤ ਮੀਤ ਪੈ ਚਲਿ ਗਈ ਯਾਰ ਭਜੀ ਲਪਟਾਇ ॥੮॥

ਅਤੇ ਆਪ ਤੁਰੰਤ ਮਿਤਰ ਕੋਲ ਚਲੀ ਗਈ ਅਤੇ ਯਾਰ ਨੇ ਲਿਪਟ ਕੇ ਰਮਣ ਕੀਤਾ ॥੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੦॥੪੩੫੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੩੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੩੦॥੪੩੫੨॥ ਚਲਦਾ॥

ਦੋਹਰਾ ॥

ਦੋਹਰਾ:

ਦੇਸ ਬਾਵਨੀ ਕੇ ਰਹੈ ਮਾਲਵ ਨਾਮ ਗਵਾਰ ॥

ਬਾਵਨੀ ਦੇਸ਼ ਵਿਚ ਮਾਲਵ ਨਾਂ ਦਾ ਇਕ ਪੇਂਡੂ ਰਹਿੰਦਾ ਸੀ।

ਮੈਨ ਕਲਾ ਤਾ ਕੀ ਤਰੁਨਿ ਜਾ ਕੋ ਰੂਪ ਅਪਾਰ ॥੧॥

ਉਸ ਦੀ ਇਸਤਰੀ ਮੈਨ ਕਲਾ ਬਹੁਤ ਸੁੰਦਰ ਸਰੂਪ ਵਾਲੀ ਸੀ ॥੧॥

ਦੀਰਘ ਦੇਹ ਤਾ ਕੋ ਰਹੈ ਪੁਸਟ ਅੰਗ ਸਭ ਠੌਰ ॥

ਉਸ ਦਾ ਸ਼ਰੀਰ ਬਹੁਤ ਖੁਲਾਸਾ ਸੀ ਅਤੇ ਸਾਰੇ ਅੰਗ ਬਹੁਤ ਮਜ਼ਬੂਤ ਸਨ।

ਦਿਰਘ ਪੁਸਟ ਤਾ ਸਮ ਤਰੁਨਿ ਦੁਤਿਯ ਨ ਜਗ ਮੈ ਔਰ ॥੨॥

ਉਸ ਵਰਗੇ ਲੰਬੇ ਚੌੜੇ ਸ਼ਰੀਰ ਵਾਲੀ ਹੋਰ ਕੋਈ (ਤਕੜੀ) ਇਸਤਰੀ ਸੰਸਾਰ ਵਿਚ ਨਹੀਂ ਸੀ ॥੨॥

ਅੜਿਲ ॥

ਅੜਿਲ:

ਫੌਜਦਾਰ ਇਕ ਗਾਉ ਤਵਨ ਕੇ ਆਇਯੋ ॥

ਉਨ੍ਹਾਂ ਦੇ ਪਿੰਡ ਵਿਚ ਇਕ ਫ਼ੌਜਦਾਰ ਆਇਆ।

ਪ੍ਯਾਸ ਘਾਮ ਤੇ ਅਧਿਕ ਤਵਨ ਦੁਖ ਪਾਇਯੋ ॥

ਪਿਆਸ ਅਤੇ ਗਰਮੀ ਨਾਲ ਉਹ ਬਹੁਤ ਦੁਖੀ ਹੋਇਆ।

ਪਾਨਿ ਚਹਿਯੋ ਜਟਿਯਾ ਤਿਨ ਦਯੋ ਉਠਾਇ ਕੈ ॥

(ਉਸ ਨੇ) ਪਾਣੀ ਪੀਣਾ ਚਾਹਿਆ (ਅਤੇ ਅਗੋਂ) ਜਟੀ ਨੇ ਉਸ ਨੂੰ ਉਠਾ ਕੇ ਦੇ ਦਿੱਤਾ।

ਹੋ ਨਿਰਖ ਤਵਨਿ ਕੋ ਰੂਪ ਰਹਿਯੋ ਉਰਝਾਇ ਕੈ ॥੩॥

ਉਸ (ਇਸਤਰੀ) ਦਾ ਰੂਪ ਵੇਖ ਕੇ (ਫ਼ੌਜਦਾਰ) ਮੋਹਿਤ ਹੋ ਗਿਆ ॥੩॥

ਚਿਤ ਮੈ ਕਿਯਾ ਬਿਚਾਰ ਜੁ ਯਾ ਕੋ ਪਾਇਯੈ ॥

(ਉਸ ਨੇ) ਆਪਣੇ ਚਿਤ ਵਿਚ ਵਿਚਾਰ ਕੀਤਾ

ਏਕ ਪੁਤ੍ਰ ਯਾ ਤੈ ਭਜਿ ਕੈ ਉਪਜਾਇਯੈ ॥

ਕਿ ਇਸ ਨੂੰ (ਕਿਸੇ ਤਰ੍ਹਾਂ ਨਾਲ) ਪ੍ਰਾਪਤ ਕਰੀਏ ਅਤੇ ਇਸ ਨਾਲ ਭੋਗ ਕਰ ਕੇ ਇਕ ਪੁੱਤਰ ਪੈਦਾ ਕਰ ਲਈਏ।

ਅਧਿਕ ਬਲੀ ਸੋ ਹ੍ਵੈ ਹੈ ਸਭ ਜਗ ਜਾਨਿਯੈ ॥

ਉਹ ਬਹੁਤ ਬਲੀ ਹੋਵੇਗਾ ਅਤੇ ਸਾਰੇ ਸੰਸਾਰ ਵਿਚ ਜਾਣਿਆ ਜਾਵੇਗਾ।

ਹੋ ਤਾ ਕੇ ਡੀਲ ਸਮਾਨ ਨ ਔਰ ਬਖਾਨਿਯੈ ॥੪॥

ਉਸ ਦੇ ਕੱਦ-ਕਾਠ ਵਰਗਾ ਕੋਈ ਹੋਰ ਨਹੀਂ ਦਸਿਆ ਜਾਵੇਗਾ ॥੪॥

ਦੋਹਰਾ ॥

ਦੋਹਰਾ:

ਫੌਜਦਾਰ ਇਕ ਸਹਿਚਰੀ ਤਾ ਕੇ ਦਈ ਪਠਾਇ ॥

ਫ਼ੌਜਦਾਰ ਨੇ ਇਕ ਦਾਸੀ ਨੂੰ (ਬੁਲਾ ਕੇ) ਸਾਰਾ ਭੇਦ ਸਮਝਾਇਆ

ਨਿਸਾ ਕਰੀ ਧਨੁ ਦੇ ਘਨੋ ਭੇਦ ਸਕਲ ਸਮੁਝਾਇ ॥੫॥

ਅਤੇ ਬਹੁਤ ਸਾਰਾ ਧਨ ਦੇ ਕੇ ਉਸ ਦੀ ਤਸਲੀ ਕੀਤੀ ਅਤੇ (ਉਸ ਵਲ) ਭੇਜ ਦਿੱਤਾ ॥੫॥

ਅੜਿਲ ॥

ਅੜਿਲ:

ਸੁਨਤ ਸਹਚਰੀ ਬਚਨ ਤਹਾ ਕੌ ਜਾਤ ਭੀ ॥

ਉਸ ਦੇ ਬਚਨ ਸੁਣ ਕੇ ਦਾਸੀ ਉਧਰ ਨੂੰ ਚਲ ਪਈ।

ਭਾਤਿ ਭਾਤਿ ਸੋ ਤਾਹਿ ਤਰੁਨਿ ਸਮੁਝਾਤ ਭੀ ॥

ਭਾਂਤ ਭਾਂਤ ਨਾਲ ਉਸ ਇਸਤਰੀ ਨੂੰ ਸਮਝਾਉਣ ਲਗੀ।

ਪਲਟਿ ਪਿਯਹਿ ਇਹ ਭਾਤ ਕਹਿਯੋ ਸਮਝਾਇ ਕੈ ॥

ਉਥੋਂ ਪਰਤ ਕੇ ਫ਼ੌਜਦਾਰ ਨੂੰ ਸਮਝਾ ਕੇ ਕਹਿਣ ਲਗੀ

ਹੋ ਮਿਲਿ ਹੈ ਤੁਮ ਸੌ ਆਜੁ ਸੁ ਰਾਤੀ ਆਇ ਕੈ ॥੬॥

ਕਿ ਉਹ ਅਜ ਰਾਤ ਨੂੰ ਆ ਕੇ ਤੁਹਾਨੂੰ ਮਿਲੇਗੀ ॥੬॥

ਫੌਜਦਾਰ ਪਰ ਨਾਰਿ ਵਹੈ ਅਟਕਤ ਭਈ ॥

ਉਹ ਇਸਤਰੀ ਵੀ ਫ਼ੌਜਦਾਰ ਉਤੇ ਅਟਕ ਗਈ

ਅਰਧ ਰਾਤ੍ਰਿ ਤਿਹ ਤੀਰ ਮਿਲਨ ਕੇ ਹਿਤ ਗਈ ॥

ਅਤੇ ਅੱਧੀ ਰਾਤ ਨੂੰ ਉਸ ਕੋਲ ਮਿਲਣ ਲਈ ਗਈ।

ਫੂਲ ਪਾਨ ਮਦ ਪਾਨ ਸੇਜ ਸੁਭ ਕੌ ਰਚਿਯੋ ॥

ਡੋਡਾ, ਪਾਨ, ਸ਼ਰਾਬ ਪੀਤੀ ਅਤੇ ਸੋਹਣੀ ਸੇਜ ਨੂੰ ਸਜਾਇਆ।

ਹੋ ਭਜੀ ਸਿਗਰ ਨਿਸੁ ਤ੍ਰਿਯਾ ਸੁਰਤਿ ਐਸੀ ਮਚਿਯੋ ॥੭॥

(ਉਸ) ਇਸਤਰੀ ਨਾਲ ਕਾਮ-ਕ੍ਰੀੜਾ ਅਜਿਹੀ ਮਚੀ ਕਿ ਸਾਰੀ ਰਾਤ ਰਤੀ-ਕ੍ਰਿਆ ਚਲਦੀ ਰਹੀ ॥੭॥

ਨਿਸੁ ਸਿਗਰੀ ਕੋ ਕੇਲ ਤਰੁਨਿ ਦ੍ਰਿੜ ਪਾਇ ਕੈ ॥

ਸਾਰੀ ਰਾਤ ਚੰਗੀ ਤਰ੍ਹਾਂ ਕੇਲ-ਕ੍ਰੀੜਾ ਕਰਨ ਵਾਲੇ (ਮਰਦ ਨੂੰ) ਪ੍ਰਾਪਤ ਕਰ ਕੇ

ਬਿਨੁ ਦਾਮਨ ਕੇ ਦਏ ਰਹੀ ਉਰਝਾਇ ਕੈ ॥

(ਉਹ) ਇਸਤਰੀ ਬਿਨਾ ਮੁੱਲ ਤਾਰੇ ਵਿਕ ਗਈ।

ਕਹਿਯੋ ਬਿਹਸਿ ਪਿਯ ਮੈ ਇਕ ਚਰਿਤ ਦਿਖਾਇ ਹੌ ॥

(ਉਸ ਨੇ) ਪ੍ਰਿਯ ਨੂੰ ਹੱਸ ਕੇ ਕਿਹਾ ਕਿ ਮੈਂ ਇਕ ਚਰਿਤ੍ਰ ਵਿਖਾਵਾਂਗੀ

ਹੋ ਨਿਜੁ ਨਾਇਕ ਕੌ ਮਾਰਿ ਤਿਹਾਰੇ ਆਇ ਹੌ ॥੮॥

ਅਤੇ ਆਪਣੇ ਪਤੀ ਨੂੰ ਮਾਰ ਕੇ ਤੇਰੇ ਕੋਲ ਆਵਾਂਗੀ ॥੮॥


Flag Counter