ਸ਼੍ਰੀ ਦਸਮ ਗ੍ਰੰਥ

ਅੰਗ - 851


ਅਧਿਕ ਪ੍ਰੀਤਿ ਤਿਨ ਕੇ ਸੰਗ ਠਾਨੈ ॥

ਉਨ੍ਹਾਂ (ਪ੍ਰੇਮੀਆਂ) ਨਾਲ ਅਧਿਕ ਪ੍ਰੀਤ ਕਰਦੀ ਸੀ,

ਮੂਰਖ ਨਾਰਿ ਭੇਦ ਨਹਿ ਜਾਨੈ ॥੧੪॥

ਪਰ (ਉਹ) ਮੂਰਖ ਇਸਤਰੀ ਭੇਦ ਨੂੰ ਨਹੀਂ ਸਮਝਦੀ ਸੀ ॥੧੪॥

ਦੋਹਰਾ ॥

ਦੋਹਰਾ:

ਤੇ ਰਮਿ ਔਰਨ ਸੋ ਕਹੈ ਇਹ ਕੁਤਿਯਾ ਕਿਹ ਕਾਜ ॥

ਉਨ੍ਹਾਂ (ਪ੍ਰੇਮੀਆਂ) ਨਾਲ ਰਮਣ ਕਰਦੀ ਹੋਈ ਹੋਰਾਂ ਨੂੰ ਕਹਿੰਦੀ ਕਿ ਇਸ ਕੁੱਤੀ (ਨੂੰ ਠੀਕ ਕਰਨ) ਲਈ

ਏਕ ਦਰਬੁ ਹਮੈ ਚਾਹਿਯੈ ਜੌ ਦੈ ਸ੍ਰੀ ਜਦੁਰਾਜ ॥੧੫॥

ਮੈਨੂੰ ਇਕ ਧਨ (ਪੁੱਤਰ) ਚਾਹੀਦਾ ਹੈ ਜੋ, ਹੇ ਭਗਵਾਨ! ਬਖ਼ਸ਼ ਦਿਓ ॥੧੫॥

ਚੌਪਈ ॥

ਚੌਪਈ:

ਯਹ ਸਭ ਭੇਦ ਨ੍ਰਿਪਤਿ ਜਿਯ ਜਾਨੈ ॥

ਇਸ ਸਾਰੇ ਭੇਦ ਨੂੰ ਰਾਜਾ ਮਨ ਵਿਚ ਸਮਝਦਾ ਸੀ,

ਮੂਰਖ ਨਾਰਿ ਨ ਬਾਤ ਪਛਾਨੈ ॥

ਪਰ ਉਹ ਮੂਰਖ ਇਸ ਗੱਲ ਨੂੰ ਨਹੀਂ ਸਮਝਦੀ ਸੀ।

ਰਾਜਾ ਅਵਰ ਤ੍ਰਿਯਾਨ ਬੁਲਾਵੈ ॥

ਰਾਜਾ ਹੋਰਨਾਂ ਔਰਤਾਂ ਨੂੰ ਬੁਲਾਉਂਦਾ ਸੀ

ਭਾਤਿ ਭਾਤਿ ਕੇ ਭੋਗ ਕਮਾਵੈ ॥੧੬॥

ਅਤੇ (ਉਨ੍ਹਾਂ ਨਾਲ) ਭਾਂਤ ਭਾਂਤ ਦੇ ਭੋਗ ਕਰਦਾ ਸੀ ॥੧੬॥

ਦੋਹਰਾ ॥

ਦੋਹਰਾ:

ਧ੍ਰਿਗ ਤਾ ਤ੍ਰਿਯ ਕਹ ਭਾਖਿਯੈ ਜਾ ਕਹ ਪਿਯ ਨ ਬੁਲਾਇ ॥

ਉਸ ਇਸਤਰੀ ਨੂੰ ਧਿੱਕਾਰ ਹੈ ਜਿਸ ਨੂੰ ਪਤੀ (ਆਪਣੀ ਸੇਜ) ਉਤੇ ਨਾ ਬੁਲਾਏ।

ਤਿਹ ਦੇਖਤ ਤ੍ਰਿਯ ਅਨਤ ਕੀ ਸੇਜ ਬਿਹਾਰਨ ਜਾਇ ॥੧੭॥

ਉਸ (ਪੁਰਸ਼ ਨੂੰ ਵੀ ਧਿੱਕਾਰ ਹੈ) ਜਿਸ ਦੀ ਇਸਤਰੀ ਹੋਰ ਦੀ ਸੇਜ ਉਤੇ ਰਮਣ ਕਰਨ ਲਈ ਜਾਏ ॥੧੭॥

ਚੌਪਈ ॥

ਚੌਪਈ:

ਮੂਰਖ ਨਾਰਿ ਭੇਦ ਨਹਿ ਪਾਵੈ ॥

ਉਹ ਮੂਰਖ ਇਸਤਰੀ ਭੇਦ ਨੂੰ ਨਹੀਂ ਸਮਝ ਰਹੀ ਸੀ।

ਸਵਤਿ ਤ੍ਰਾਸ ਤੇ ਦਰਬੁ ਲੁਟਾਵੈ ॥

ਸੌਂਕਣ ਦੇ ਡਰ ਤੋਂ ਧਨ ਲੁਟਾ ਰਹੀ ਸੀ।

ਤੇ ਵਾ ਕੀ ਕਛੁ ਪ੍ਰੀਤਿ ਨ ਮਾਨੈ ॥

ਉਹ ਉਸ ਦੀ ਕੋਈ ਪ੍ਰੀਤ ਨਹੀਂ ਮੰਨਦੀ ਸੀ

ਨ੍ਰਿਪਤਿ ਭਏ ਕਛੁ ਔਰ ਬਖਾਨੈ ॥੧੮॥

ਅਤੇ ਰਾਜੇ ਪਾਸ ਕੁਝ ਹੋਰ ਹੀ ਜਾ ਕੇ ਦਸਦੀ ਸੀ ॥੧੮॥

ਅੜਿਲ ॥

ਅੜਿਲ:

ਸੁਨੋ ਰਾਇ ਇਕ ਤ੍ਰਿਯਾ ਸੁਭ ਤਾਹਿ ਬੁਲਾਇਯੈ ॥

ਹੇ ਰਾਜਨ! ਸੁਣੋ; ਇਕ ਬਹੁਤ ਚੰਗੀ ਇਸਤਰੀ ਹੈ, ਉਸ ਨੂੰ ਬੁਲਾਓ।

ਤਾ ਸੌ ਮੈਨ ਬਿਹਾਰ ਬਿਸੇਖ ਕਮਾਇਯੈ ॥

ਉਸ ਨਾਲ ਬਹੁਤ ਤਰ੍ਹਾਂ ਦੀ ਕਾਮ-ਕ੍ਰੀੜਾ ਕਰੋ।

ਐਸੀ ਤ੍ਰਿਯ ਕਰ ਪਰੈ ਜਾਨ ਨਹਿ ਦੀਜਿਯੈ ॥

ਅਜਿਹੀ ਇਸਤਰੀ ਜੇ ਹੱਥ ਲਗੇ ਤਾਂ ਜਾਣ ਨਹੀਂ ਦੇਣੀ ਚਾਹੀਦੀ

ਹੋ ਨਿਜੁ ਨਾਰੀ ਸੋ ਨੇਹੁ ਨ ਕਬਹੂੰ ਕੀਜਿਯੈ ॥੧੯॥

ਅਤੇ ਆਪਣੀ ਨਾਰੀ ਨਾਲ ਕਦੇ ਪ੍ਰੇਮ ਨਹੀਂ ਕਰਨਾ ਚਾਹੀਦਾ ॥੧੯॥

ਚੌਪਈ ॥

ਚੌਪਈ:

ਭਲੌ ਵਹੈ ਜੋ ਭੋਗ ਕਮਾਵੈ ॥

ਉਹੀ ਚੰਗਾ ਹੈ ਜੋ ਭੋਗ ਕਰਦਾ ਹੈ

ਭਾਤਿ ਭਾਤਿ ਸੋ ਦਰਬੁ ਲੁਟਾਵੈ ॥

ਅਤੇ ਤਰ੍ਹਾਂ ਤਰ੍ਹਾਂ ਨਾਲ ਧਨ ਲੁਟਾਉਂਦਾ ਹੈ।

ਨਿਜੁ ਤ੍ਰਿਯ ਸਾਥ ਨ ਨੇਹ ਲਗੈਯੇ ॥

ਤਦ ਤਕ ਆਪਣੀ ਇਸਤਰੀ ਨਾਲ ਪ੍ਰੇਮ ਨਹੀਂ ਕਰਨਾ ਚਾਹੀਦਾ

ਜੋ ਜਿਤ ਜਗ ਆਪਨ ਨ ਕਹੈਯੈ ॥੨੦॥

ਜਦ ਤਕ ਜਗਤ ਨੂੰ ਜਿਤ ਕੇ ਆਪਣਾ ਨਹੀਂ ਬਣਾ ਲਿਆ ਜਾਂਦਾ ॥੨੦॥

ਦੋਹਰਾ ॥

ਦੋਹਰਾ:

ਤੁਮ ਰਾਜਾ ਸਮ ਭਵਰ ਕੀ ਫੂਲੀ ਤ੍ਰਿਯਹਿ ਨਿਹਾਰਿ ॥

ਹੇ ਰਾਜਨ! ਤੁਸੀਂ ਭੌਰੇ ਵਾਂਗ ਹੋ ਅਤੇ ਇਸਤਰੀਆਂ ਨੂੰ ਖਿੜੇ ਹੋਏ ਫੁਲ ਸਮਝੋ।

ਬਿਨੁ ਰਸ ਲੀਨੇ ਕ੍ਯੋ ਰਹੋ ਤ੍ਰਿਯ ਕੀ ਸੰਕ ਬਿਚਾਰਿ ॥੨੧॥

(ਆਪਣੀ) ਇਸਤਰੀ ਦੀ ਸੰਗ ਨੂੰ ਤਿਆਗ ਕੇ ਬਿਨਾ ਰਸ ਲਏ ਕਿਉਂ ਰਿਹਾ ਜਾਏ ॥੨੧॥

ਚੌਪਈ ॥

ਚੌਪਈ:

ਜਿਹ ਤੁਮ ਚਾਹਹੁ ਤਿਸੈ ਲੈ ਆਵਹਿ ॥

ਜਿਸ ਨੂੰ ਤੁਸੀਂ ਚਾਹੁੰਦੇ ਹੋ, ਉਸੇ ਨੂੰ ਲੈ ਆਉਂਦੀ ਹਾਂ।

ਅਬ ਹੀ ਤੁਹਿ ਸੋ ਆਨਿ ਮਿਲਾਵਹਿ ॥

ਹੁਣ ਹੀ ਤੁਹਾਨੂੰ ਆਣ ਮਿਲਾਉਂਦੀ ਹਾਂ।

ਤਾ ਸੋ ਭੋਗ ਮਾਨਿ ਰੁਚਿ ਕੀਜੈ ॥

ਉਸ ਨਾਲ ਮਨ ਚਾਹੇ ਭੋਗ ਕਰੋ।

ਮਧੁਰ ਬਚਨ ਸ੍ਰਵਨਨ ਸੁਨਿ ਲੀਜੈ ॥੨੨॥

ਇਹ ਮਿਠੇ ਬੋਲ ਕੰਨਾਂ ਨਾਲ ਸੁਣ ਲਵੋ ॥੨੨॥

ਯੌ ਰਾਜਾ ਸੋ ਬੈਨ ਸੁਨਾਵਹਿ ॥

ਇਸ ਤਰ੍ਹਾਂ ਰਾਜੇ ਨਾਲ ਗੱਲਾਂ ਕਰਦੀ ਸੀ

ਬਹੁਰਿ ਜਾਇ ਰਾਨੀਯਹਿ ਭੁਲਾਵਹਿ ॥

ਅਤੇ ਫਿਰ ਜਾ ਕੇ ਰਾਣੀਆਂ ਨੂੰ ਭੁਲੇਖੇ ਵਿਚ ਪਾਂਦੀ ਸੀ।

ਜੌ ਹਮ ਤੈ ਨਿਕਸਨ ਪ੍ਰਭੁ ਪਾਵੈ ॥

ਜੇ ਰਾਜਾ (ਸਾਡੀ ਫਾਹੀ) ਤੋਂ ਨਿਕਲੇਗਾ,

ਅਨਿਕ ਤ੍ਰਿਯਨ ਸੋ ਭੋਗ ਕਮਾਵੈ ॥੨੩॥

ਤਦ ਹੀ ਹੋਰ ਔਰਤਾਂ ਨਾਲ ਭੋਗ ਕਮਾਵੇਗਾ ॥੨੩॥

ਦੋਹਰਾ ॥

ਦੋਹਰਾ:

ਐਸ ਭਾਤਿ ਨਿਤ ਭ੍ਰਿਤਨ ਕੇ ਨਿਸਦਿਨ ਸੋਚ ਬਿਹਾਇ ॥

ਇਸ ਤਰ੍ਹਾਂ ਰਾਜੇ ਦੇ ਨੌਕਰ ਰਾਤ ਦਿਨ ਇਹੀ ਸੋਚਦੇ ਰਹਿੰਦੇ

ਨ੍ਰਿਪਤਿ ਸਮਝਿ ਕਛੁ ਦੈ ਨਹੀ ਰਾਨੀ ਧਨਹਿ ਲੁਟਾਇ ॥੨੪॥

ਕਿ ਰਾਜਾ (ਅਜ ਕਲ) ਸਮਝ ਕੇ ਕੁਝ ਨਹੀਂ ਦਿੰਦਾ, ਪਰ ਰਾਣੀ ਧਨ ਲੁਟਾ ਰਹੀ ਹੈ ॥੨੪॥

ਚੌਪਈ ॥

ਚੌਪਈ:

ਨ੍ਰਿਪ ਇਕ ਦਿਨ ਰਾਨਿਯਹਿ ਬੁਲਾਯੋ ॥

ਰਾਜੇ ਨੇ ਇਕ ਦਿਨ ਰਾਣੀ ਨੂੰ ਬੁਲਾਇਆ

ਭਛ ਭੋਜ ਅਰੁ ਮਦਹਿ ਮੰਗਾਯੋ ॥

ਅਤੇ ਖਾਣ ਲਈ ਭੋਜਨ ਅਤੇ ਸ਼ਰਾਬ ਮੰਗਵਾਈ।

ਅਧਿਕ ਮਦਹਿ ਰਾਜਾ ਲੈ ਪਿਯੋ ॥

ਰਾਜੇ ਨੇ ਬਹੁਤ ਸਾਰੀ ਸ਼ਰਾਬ ਪੀ ਲਈ,

ਥੋਰਿਕ ਸੋ ਰਾਨੀ ਤਿਨ ਲਿਯੋ ॥੨੫॥

ਥੋੜੀ ਜਿਹੀ ਰਾਣੀ ਨੇ ਵੀ ਪੀ ਲਈ ॥੨੫॥


Flag Counter