ਇਹ ਸਮਾਂ ਫਿਰ ਹੱਥੋਂ ਨਿਕਲ ਜਾਵੇਗਾ
(ਕਿਉਂਕਿ) ਹਰਿ ਵਰਗਾ ਕੋਈ ਮੰਗਤਾ ਮੁੜ ਕੇ ਨਹੀਂ ਆ ਸਕੇਗਾ" ॥੧੩॥
(ਰਾਜੇ ਨੇ) ਮਨ ਵਿਚ ਇਹ ਧਾਰਨਾ ਬਣਾ ਲਈ
ਅਤੇ ਆਪਣੇ ਮਨ ਵਿਚ ਹੀ ਰਖੀ, ਕਿਸੇ ਨੂੰ ਵੀ ਨਾ ਦਸੀ।
ਨੌਕਰ ਤੋਂ ਜਲ ਦਾ ਕਮੰਡਲ ਮੰਗਵਾ ਕੇ
ਰਾਜਾ ਦਾਨ ਦੇਣ ਲਗਿਆ ॥੧੪॥
ਸ਼ੁਕ੍ਰਾਚਾਰਯ ਨੇ (ਇਸ) ਗੱਲ ਨੂੰ ਮਨ ਵਿਚ ਸਮਝ ਲਿਆ
(ਅਤੇ ਵਿਚਾਰਨ ਲਗਾ ਕਿ) ਨਾਮਸਮਝ ਰਾਜਾ ਇਸ ਭੇਦ ਨੂੰ ਨਹੀਂ ਜਾਣਦਾ।
(ਸ਼ੁਕ੍ਰਾਚਾਰਯ ਨੇ) ਮਕੜੀ ਦੇ ਜਾਲੇ ਦਾ ਰੂਪ ਧਾਰਿਆ
ਅਤੇ ਰਾਜੇ ਦੇ ਕਮੰਡਲ ਦੀ ਟੂਟੀ ਵਿਚ ਬੈਠ ਗਿਆ ॥੧੫॥
ਰਾਜੇ ਨੇ ਆਪਣੇ ਹੱਥ ਵਿਚ ਕਮੰਡਲ ਫੜ ਲਿਆ।
ਬ੍ਰਾਹਮਣ ਨੂੰ ਦਾਨ ਦੇਣ ਦੀ ਘੜੀ ਆ ਗਈ।
ਜਦੋਂ ਰਾਜੇ ਨੇ ਦਾਨ ਦੇਣ ਲਈ ਹੱਥ ਅਗੇ ਕੀਤਾ,
ਪਰ ਕਮੰਡਲ ਵਿਚੋਂ ਪਾਣੀ ਨਿਕਲ ਕੇ (ਰਾਜੇ ਦੇ) ਹੱਥ ਵਿਚ ਨਾ ਆਇਆ ॥੧੬॥
ਤੋਮਰ ਛੰਦ:
ਤਦੋਂ ਸ੍ਰੇਸ਼ਠ ਬ੍ਰਾਹਮਣ ਭੜਕ ਉਠਿਆ (ਅਤੇ ਕਹਿਣ ਲਗਾ)
"ਰਾਜਨ! ਇਸ ਦਾ ਉਪਾ ਕਰੋ।
"(ਬ੍ਰਾਮਹਣ ਨੇ ਮਨ ਵਿਚ ਵਿਚਾਰ ਕੀਤਾ ਕਿ ਜੇ) ਟੂਟੀ ਵਿਚ ਤੀਲਾ ਫੇਰਿਆ ਜਾਵੇ
ਤਾਂ ਦੁਸ਼ਟ (ਸ਼ੁਕ੍ਰਾਚਾਰਯ) ਇਕ ਅੱਖ ਵਾਲਾ ਹੋ ਜਾਏਗਾ ॥੧੭॥
ਰਾਜੇ ਨੇ ਹੱਥ ਵਿਚ ਤੀਲਾ ਫੜਿਆ
ਅਤੇ ਕਮੰਡਲ (ਦੀ ਟੂਟੀ ਵਿਚ) ਫੇਰ ਦਿੱਤਾ।
ਉਹ ਸ਼ੁਕ੍ਰਾਚਾਰਯ ਦੀ ਅੱਖ ਵਿਚ ਜਾ ਲਗਾ।
(ਉਸ ਨਾਲ) ਸ਼ੁਕ੍ਰਾਚਾਰਯ ਇਕ ਅੱਖ ਵਾਲਾ ਹੋ ਗਿਆ ॥੧੮॥
(ਸ਼ੁਕ੍ਰ ਦੀ) ਅੱਖ ਤੋਂ ਜੋ ਜਲ ਨਿਕਲਿਆ ਸੀ,