ਸ਼੍ਰੀ ਦਸਮ ਗ੍ਰੰਥ

ਅੰਗ - 115


ਦੋਹਰਾ ॥

ਦੋਹਰਾ:

ਹੈ ਗੈ ਰਥ ਪੈਦਲ ਕਟੇ ਬਚਿਯੋ ਨ ਜੀਵਤ ਕੋਇ ॥

ਘੋੜੇ, ਹਾਥੀ, ਰਥ ਅਤੇ ਪੈਦਲ (ਚੌਹਾਂ ਤਰ੍ਹਾਂ ਦੀ ਸੈਨਾ) ਕਟ ਦਿੱਤੀ ਗਈ ਸੀ (ਉਨ੍ਹਾਂ ਵਿਚੋਂ) ਕੋਈ ਵੀ ਜਿਉਂਦਾ ਨਹੀਂ ਬਚਿਆ ਸੀ।

ਤਬ ਆਪੇ ਨਿਕਸਿਯੋ ਨ੍ਰਿਪਤਿ ਸੁੰਭ ਕਰੈ ਸੋ ਹੋਇ ॥੩੮॥੧੯੪॥

ਤਦ ਦੈਂਤ ਰਾਜਾ ਆਪ ਨਿਤਰਿਆ। (ਇੰਜ ਪ੍ਰਤੀਤ ਹੋਣ ਲਗਾ ਕਿ ਹੁਣ ਜੋ ਉਹ ਕਰੇਗਾ) ਉਹੀ ਹੋਏਗਾ ॥੩੮॥੧੯੪॥

ਚੌਪਈ ॥

ਚੌਪਈ:

ਸਿਵ ਦੂਤੀ ਇਤਿ ਦ੍ਰੁਗਾ ਬੁਲਾਈ ॥

ਦੇਵੀ ਦੁਰਗਾ ਨੇ ਆਪਣੇ ਕੋਲ ਸ਼ਿਵ-ਦੂਤੀ ਨੂੰ ਬੁਲਾਇਆ।

ਕਾਨ ਲਾਗਿ ਨੀਕੈ ਸਮੁਝਾਈ ॥

(ਉਸ ਨੂੰ) ਕੰਨ ਵਿਚ (ਇਹ ਗੱਲ) ਚੰਗੀ ਤਰ੍ਹਾਂ ਸਮਝਾਈ

ਸਿਵ ਕੋ ਭੇਜ ਦੀਜੀਐ ਤਹਾ ॥

ਕਿ ਸ਼ਿਵ ਨੂੰ ਉਥੇ ਭੇਜ ਦਿਓ

ਦੈਤ ਰਾਜ ਇਸਥਿਤ ਹੈ ਜਹਾ ॥੩੯॥੧੯੫॥

ਜਿਥੇ ਦੈਂਤ-ਰਾਜਾ ਖੜੋਤਾ ਹੈ ॥੩੯॥੧੯੫॥

ਸਿਵ ਦੂਤੀ ਜਬ ਇਮ ਸੁਨ ਪਾਵਾ ॥

ਸ਼ਿਵ-ਦੂਤੀ ਨੇ ਜਦ ਇਹ ਸੁਣਿਆ

ਸਿਵਹਿੰ ਦੂਤ ਕਰਿ ਉਤੈ ਪਠਾਵਾ ॥

(ਤਦ) ਸ਼ਿਵ ਨੂੰ ਦੂਤ ਬਣਾ ਕੇ ਉਥੇ ਭੇਜ ਦਿੱਤਾ।

ਸਿਵ ਦੂਤੀ ਤਾ ਤੇ ਭਯੋ ਨਾਮਾ ॥

ਤਦ ਤੋਂ (ਦੁਰਗਾ ਦਾ) ਨਾਂ ਸ਼ਿਵ-ਦੂਤੀ ਪੈ ਗਿਆ।

ਜਾਨਤ ਸਕਲ ਪੁਰਖ ਅਰੁ ਬਾਮਾ ॥੪੦॥੧੯੬॥

ਇਸ ਗੱਲ ਨੂੰ ਸਭ ਇਸਤਰੀਆਂ ਅਤੇ ਮਰਦ ਜਾਣਦੇ ਹਨ ॥੪੦॥੧੯੬॥

ਸਿਵ ਕਹੀ ਦੈਤ ਰਾਜ ਸੁਨਿ ਬਾਤਾ ॥

ਸ਼ਿਵ ਨੇ (ਜਾ ਕੇ) ਕਿਹਾ ਕਿ ਹੇ ਦੈਂਤ-ਰਾਜੇ, (ਮੇਰੀ) ਗੱਲ ਸੁਣ,

ਇਹ ਬਿਧਿ ਕਹਿਯੋ ਤੁਮਹੁ ਜਗਮਾਤਾ ॥

ਤੈਨੂੰ ਦੁਰਗਾ ਮਾਤਾ ਨੇ ਇਸ ਤਰ੍ਹਾਂ ਕਿਹਾ ਹੈ

ਦੇਵਨ ਕੇ ਦੈ ਕੈ ਠਕੁਰਾਈ ॥

ਕਿ ਜਾਂ ਤਾਂ ਦੇਵਤਿਆਂ ਨੂੰ ਬਾਦਸ਼ਾਹੀ ਦੇ ਦਿਉ

ਕੈ ਮਾਡਹੁ ਹਮ ਸੰਗ ਲਰਾਈ ॥੪੧॥੧੯੭॥

ਜਾਂ ਫਿਰ ਮੇਰੇ ਨਾਲ ਯੁੱਧ ਕਰੋ ॥੪੧॥੧੯੭॥

ਦੈਤ ਰਾਜ ਇਹ ਬਾਤ ਨ ਮਾਨੀ ॥

ਦੈਂਤ-ਰਾਜੇ ਨੇ ਇਹ ਗੱਲ ਨਾ ਮੰਨੀ।

ਆਪ ਚਲੇ ਜੂਝਨ ਅਭਿਮਾਨੀ ॥

(ਉਹ) ਅਭਿਮਾਨੀ (ਦੁਰਗਾ ਨਾਲ) ਲੜਨ ਲਈ ਆਪ ਤੁਰ ਪਿਆ।

ਗਰਜਤ ਕਾਲਿ ਕਾਲ ਜ੍ਯੋ ਜਹਾ ॥

ਜਿਥੇ ਕਾਲਕਾ ਕਾਲ ਵਾਂਗ ਗਰਜ ਰਹੀ ਸੀ,

ਪ੍ਰਾਪਤਿ ਭਯੋ ਅਸੁਰ ਪਤਿ ਤਹਾ ॥੪੨॥੧੯੮॥

ਉਥੇ ਦੈਂਤ-ਰਾਜਾ ਜਾ ਪਹੁੰਚਿਆ ॥੪੨॥੧੯੮॥

ਚਮਕੀ ਤਹਾ ਅਸਨ ਕੀ ਧਾਰਾ ॥

ਉਥੇ ਕ੍ਰਿਪਾਨਾਂ ਦੀ ਧਾਰ ਚਮਕ ਪਈ।

ਨਾਚੇ ਭੂਤ ਪ੍ਰੇਤ ਬੈਤਾਰਾ ॥

ਭੂਤ, ਪ੍ਰੇਤ ਅਤੇ ਬੈਤਾਲ ਨਚਣ ਲਗ ਪਏ।

ਫਰਕੇ ਅੰਧ ਕਬੰਧ ਅਚੇਤਾ ॥

ਅੰਨ੍ਹੇਵਾਹ ਧੜ ਅਚੇਤ ਹੋ ਕੇ ਤੜਫਣ ਲਗੇ।

ਭਿਭਰੇ ਭਈਰਵ ਭੀਮ ਅਨੇਕਾ ॥੪੩॥੧੯੯॥

ਅਨੇਕਾਂ ਭਿਆਨਕ ਅਤੇ ਵੱਡੇ ਆਕਾਰ ਵਾਲੇ ਭੈਰੋ ਬੋਲਣ ਲਗ ਗਏ ॥੪੩॥੧੯੯॥

ਤੁਰਹੀ ਢੋਲ ਨਗਾਰੇ ਬਾਜੇ ॥

ਤੁਰੀਆਂ, ਢੋਲ, ਨਗਾਰੇ ਵਜਣ ਲਗੇ,

ਭਾਤਿ ਭਾਤਿ ਜੋਧਾ ਰਣਿ ਗਾਜੈ ॥

ਭਾਂਤ ਭਾਂਤ ਦੇ ਯੋਧੇ ਰਣ-ਭੂਮੀ ਵਿਚ ਗਜਣ ਲਗੇ।

ਢਡਿ ਡਫ ਡਮਰੁ ਡੁਗਡੁਗੀ ਘਨੀ ॥

ਅਣਗਿਣਤ ਢੱਢਾਂ, ਡੱਫਾਂ, ਡਮਰੂ ਅਤੇ ਡੁਗਡੁਗੀਆਂ,

ਨਾਇ ਨਫੀਰੀ ਜਾਤ ਨ ਗਨੀ ॥੪੪॥੨੦੦॥

ਸ਼ਹਿਨਾਈਆਂ, ਤੂਤੀਆਂ ਵਜਣ ਲਗ ਗਈਆਂ ॥੪੪॥੨੦੦॥

ਮਧੁਭਾਰ ਛੰਦ ॥

ਮਧੁਭਾਰ ਛੰਦ:

ਹੁੰਕੇ ਕਿਕਾਣ ॥

ਘੋੜੇ ਹਿਣਕ ਰਹੇ ਸਨ,

ਧੁੰਕੇ ਨਿਸਾਣ ॥

ਧੌਂਸੇ ਗੂੰਜ ਰਹੇ ਸਨ,

ਸਜੇ ਸੁ ਬੀਰ ॥

ਸੂਰਮੇ ਸੱਜੇ ਹੋਏ ਸਨ,

ਗਜੇ ਗਹੀਰ ॥੪੫॥੨੦੧॥

ਗੰਭੀਰ (ਸੁਰ ਨਾਲ) ਗਜ ਰਹੇ ਸਨ ॥੪੫॥੨੦੧॥

ਝੁਕੇ ਨਿਝਕ ॥

ਨਿਝੱਕ ਹੋ ਕੇ (ਇਕ ਦੂਜੇ ਉਤੇ) ਝੁਕੇ ਹੋਏ ਸਨ,

ਬਜੇ ਉਬਕ ॥

ਸਚੇਤ ਯੋਧੇ ('ਉਬਕ') ਭਿੜ ਰਹੇ ਸਨ,

ਸਜੇ ਸੁਬਾਹ ॥

ਸੁੰਦਰ ਯੋਧੇ ਸੱਜੇ ਹੋਏ ਸਨ,

ਅਛੈ ਉਛਾਹ ॥੪੬॥੨੦੨॥

ਅਪੱਛਰਾਵਾਂ ਦਾ ਉਤਸਾਹ ਵਧ ਰਿਹਾ ਸੀ ॥੪੬॥੨੦੨॥

ਕਟੇ ਕਿਕਾਣ ॥

(ਕਈ) ਘੋੜੇ ਕਟੇ ਪਏ ਸਨ,

ਫੁਟੈ ਚਵਾਣ ॥

(ਕਈਆਂ ਦੇ) ਮੂੰਹ ਫਟੇ ਪਏ ਸਨ।

ਸੂਲੰ ਸੜਾਕ ॥

(ਕਿਤੇ) ਤ੍ਰਿਸ਼ੂਲ ਦੀ ਸੜਾਕ ਹੁੰਦੀ ਸੀ

ਉਠੇ ਕੜਾਕ ॥੪੭॥੨੦੩॥

ਅਤੇ (ਕਿਤੇ) ਕੜਾਕ (ਦੀ ਆਵਾਜ਼) ਉਠਦੀ ਸੀ ॥੪੭॥੨੦੩॥

ਗਜੇ ਜੁਆਣ ॥

ਜੁਆਨ ਗੱਜ ਰਹੇ ਸਨ,

ਬਜੇ ਨਿਸਾਣਿ ॥

ਧੌਂਸੇ ਵਜ ਰਹੇ ਸਨ,

ਸਜੇ ਰਜੇਾਂਦ੍ਰ ॥

ਰਾਜੇ ਸਜੇ ਹੋਏ ਸਨ,

ਗਜੇ ਗਜੇਾਂਦ੍ਰ ॥੪੮॥੨੦੪॥

ਹਾਥੀਆਂ ਵਾਲੇ ਸੈਨਾਪਤੀ ਗਜ ਰਹੇ ਸਨ ॥੪੮॥੨੦੪॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਫਿਰੇ ਬਾਜੀਯੰ ਤਾਜੀਯੰ ਇਤ ਉਤੰ ॥

ਉਤਮ ਅਰਬੀ ਘੋੜੇ ਇਧਰ ਉਧਰ ਫਿਰਦੇ ਸਨ,

ਗਜੇ ਬਾਰਣੰ ਦਾਰੁਣੰ ਰਾਜ ਪੁਤ੍ਰੰ ॥

ਰਾਜ-ਪੁੱਤਰਾਂ ਦੇ ਹਾਥੀ ਭਿਆਨਕ ਢੰਗ ਨਾਲ ਗਰਜ ਰਹੇ ਸਨ।