ਸ਼੍ਰੀ ਦਸਮ ਗ੍ਰੰਥ

ਅੰਗ - 983


ਕਿਤੇ ਬਾਢਵਾਰੀਨ ਕੋ ਕਾਢ ਢੂਕੈ ॥੭॥

ਕਿਤਨੇ ਹੀ ਤਲਵਾਰਾਂ ਕਢ ਕੇ ਆ ਢੁਕੇ ਹਨ ॥੭॥

ਕਿਤੇ ਚੋਟ ਓਟੈ ਕਿਤੇ ਕੋਟਿ ਪੈਠੈ ॥

ਕਈ (ਵੈਰੀ ਦੀਆਂ) ਚੋਟਾਂ ਨੂੰ (ਢਾਲਾਂ ਦੀ) ਓਟ ਵਿਚ ਬਚਾਉਂਦੇ ਹਨ ਅਤੇ ਕਿਤਨੇ ਹੀ (ਯੁੱਧ ਵਿਚ) ਪ੍ਰਵੇਸ਼ ਕਰਦੇ ਹਨ।

ਕਿਤੇ ਰਾਗ ਮਾਰੂ ਸੁਨੇ ਆਨਿ ਐਠੈ ॥

ਕਈ ਮਾਰੂ ਰਾਗ ਸੁਣ ਕੇ ਐਂਠ ਜਾਂਦੇ ਹਨ।

ਕਿਤੇ ਭੀਰ ਭਾਜੇ ਕਿਤੇ ਸੂਰ ਕੂਟੇ ॥

ਕਈ ਡਰਪੋਕ ਭਜੇ ਜਾ ਰਹੇ ਹਨ ਅਤੇ ਕਿਤਨੇ ਸੂਰਬੀਰ ਕੁਟੇ ਗਏ ਹਨ।

ਕਿਤੇ ਬਾਜ ਮਾਰੇ ਰਥੀ ਕ੍ਰੋਰਿ ਲੂਟੇ ॥੮॥

ਕਈ ਘੋੜੇ ਮਾਰੇ ਗਏ ਹਨ ਅਤੇ ਕਰੋੜਾਂ ਰਥਾਂ ਵਾਲੇ ਲੁਟ ਲਏ ਗਏ ਹਨ ॥੮॥

ਕਹੂੰ ਜ੍ਵਾਨ ਜੇਬੇ ਕਹੂੰ ਬਾਜ ਮਾਰੇ ॥

ਕਿਧਰੇ ਸੂਰਮੇ ਕਤਲ ਹੋਏ ('ਜੇਬੇ' 'ਜ਼ਿਬਹ') ਪਏ ਹਨ ਅਤੇ ਕਿਤੇ ਘੋੜੇ ਮਾਰੇ ਗਏ ਹਨ।

ਕਹੂੰ ਭੂਮਿ ਝੂਮੇ ਦਿਤ੍ਰਯਾਦਿਤ ਭਾਰੇ ॥

ਕਿਤੇ ਦਿਤੀ ਅਦਿਤੀ ਦੇ ਵੱਡੇ ਭਾਰੀ (ਸੂਰਮੇ ਪੁੱਤਰ) ਘੁਮੇਰੀਆਂ ਖਾ ਕੇ ਧਰਤੀ 'ਤੇ ਡਿਗੇ ਪਏ ਹਨ।

ਕਿਤੇ ਬੀਰ ਘਾਯਨ ਘਾਏ ਪਧਾਰੇ ॥

ਕਈ ਸੂਰਮੇ ਜ਼ਖ਼ਮ ਖਾ ਕੇ ਚਲ ਗਏ ਹਨ

ਕਿਤੇ ਖੇਤ ਸੋਹੇ ਮਹਾਬੀਰ ਡਾਰੇ ॥੯॥

ਅਤੇ ਕਈ ਮਹਾਬੀਰ ਯੁੱਧ-ਭੂਮੀ ਵਿਚ ਸ਼ੋਭਾ ਪਾ ਰਹੇ ਹਨ ॥੯॥

ਇਤੈ ਸੂਰ ਕੋਪਿਯੋ ਉਤੈ ਚੰਦ੍ਰ ਧਾਯੋ ॥

ਇਧਰੋਂ ਸੂਰਜ ਅਤੇ ਉਧਰੋਂ ਚੰਦ੍ਰਮਾ ਕ੍ਰੋਧਿਤ ਹੋਏ ਹਨ।

ਇਤੈ ਜੋਰਿ ਗਾੜੀ ਅਨੀ ਇੰਦ੍ਰ ਆਯੋ ॥

ਇਧਰ ਇੰਦਰ ਆਪਣੀ ਤਕੜੀ ਸੈਨਾ ਜੋੜ ਕੇ ਆ ਗਏ ਹਨ।

ਉਤੈ ਬੁਧਿ ਬਾਧੀ ਧੁਜਾ ਬੀਰ ਬਾਕੋ ॥

ਉਧਰ ਬਾਂਕੇ ਸੂਰਮੇ ਬੁੱਧ (ਦੇਵਤਾ) ਨੇ ਝੰਡਾ ਬੰਨ੍ਹਿਆ ਹੋਇਆ

ਇਤੋ ਕਾਲ ਕੋਪਿਯੋ ਜਿਤੈ ਕੌਨ ਤਾ ਕੋ ॥੧੦॥

ਅਤੇ ਇਧਰ ਕਾਲ ਗੁੱਸੇ ਵਿਚ ਆ ਗਿਆ ਹੈ। ਉਸ ਨੂੰ ਭਲਾ ਕੌਣ ਜਿਤ ਸਕਦਾ ਹੈ ॥੧੦॥

ਇਤੈ ਕੋਪਿ ਕੈ ਐਸ ਬਾਚੇ ਸਿਧਾਯੋ ॥

ਇਧਰੋਂ ਕ੍ਰੋਧਿਤ ਹੋ ਕੇ ਬ੍ਰਹਸਪਤੀ ਚਲ ਪਿਆ ਹੈ

ਦੁਤਿਯ ਓਰ ਤੇ ਚਾਰਜ ਸੁਕ੍ਰਾ ਰਿਸਾਯੋ ॥

ਅਤੇ ਦੂਜੇ ਪਾਸਿਓਂ ਸ਼ੁਕ੍ਰਾਚਾਰਯ ਨੂੰ ਬਹੁਤ ਰੋਹ ਚੜ੍ਹਿਆ ਹੈ।

ਕੋਊ ਤੀਰ ਛੋਰੈ ਕੋਊ ਮੰਤ੍ਰ ਡਾਰੈ ॥

ਕੋਈ ਤੀਰ ਛਡ ਰਿਹਾ ਹੈ ਅਤੇ ਕੋਈ ਮੰਤ੍ਰ ਪੜ੍ਹ ਰਿਹਾ ਹੈ।

ਲਿਖੈ ਜੰਤ੍ਰ ਕੇਊ ਕੇਊ ਤੰਤ੍ਰ ਸਾਰੈ ॥੧੧॥

ਕੋਈ ਜੰਤ੍ਰ ਲਿਖ ਰਿਹਾ ਹੈ ਅਤੇ ਕੋਈ ਤੰਤ੍ਰ ਨਾਲ ਕੰਮ ਚਲਾ ਰਿਹਾ ਹੈ ॥੧੧॥

ਕਿਤੇ ਤੇਗ ਸੂਤੇ ਕਿਤੇ ਬਾਨ ਮਾਰੈ ॥

ਕਿਤੇ ਤਲਵਾਰਾਂ ਸੂਤੀਆਂ ਜਾ ਰਹੀਆਂ ਹਨ ਅਤੇ ਕਿਧਰੇ ਬਾਣ ਮਾਰੇ ਜਾ ਰਹੇ ਹਨ।

ਕਿਤੇ ਗੋਫਨੈ ਗੁਰਜ ਗੋਲੇ ਉਭਾਰੈ ॥

ਕਿਤੇ ਗੋਫਨੇ, ਗੁਰਜ ਅਤੇ ਗੋਲੇ ਉਭਾਰੇ ਜਾ ਰਹੇ ਹਨ।

ਕਿਤੇ ਮੁਗਦ੍ਰ ਠਾਵੈਂ ਕਿਤੇ ਤੀਰ ਛੋਰੈ ॥

ਕਿਤੇ ਮੁਗਦਰ ਠਹਿਕਦੇ ਹਨ ਅਤੇ ਕਿਤੇ ਤੀਰ ਛਡੇ ਜਾ ਰਹੇ ਹਨ।

ਕਿਤੇ ਬੀਰ ਬੀਰਾਨ ਕੋ ਮੂੰਡ ਫੋਰੈ ॥੧੨॥

ਕਿਤੇ ਸੂਰਮੇ ਸੂਰਮਿਆਂ ਦਾ ਮੂੰਹ ਫੇਰ ਰਹੇ ਹਨ (ਅਰਥਾਤ-ਮੂੰਹ ਭੰਨ ਰਹੇ ਹਨ) ॥੧੨॥

ਕਹੂੰ ਛਤ੍ਰ ਜੂਝੇ ਕਹੂੰ ਛਤ੍ਰ ਟੂਟੇ ॥

ਕਿਤੇ ਛੱਤ੍ਰਧਾਰੀ (ਰਾਜੇ) ਜੂਝ ਰਹੇ ਹਨ ਅਤੇ ਕਿਤੇ ਛਤ੍ਰ ਟੁੱਟੇ ਪਏ ਹਨ।

ਕਹੂੰ ਬਾਜ ਤਾਜੀ ਜਿਰਹ ਰਾਜ ਲੂਟੈ ॥

ਕਿਤੇ ਚੰਗੇ ਘੋੜੇ ਅਤੇ ਰਾਜਿਆਂ ਦੇ ਕਵਚ ਲੁੜ੍ਹਕੇ ਪਏ ਹਨ।

ਕਿਤੇ ਪਾਸ ਪਾਸੇ ਕਿਤੇ ਝੋਕ ਝੋਰੇ ॥

ਕਿਤੇ ਫਾਹੀਆਂ ਨਾਲ ਫਸਾਏ ਹੋਏ ਹਨ ਅਤੇ ਕਿਤੇ ਚੰਗੀ ਤਰ੍ਹਾਂ ਝਕਝੋਰੇ ਜਾ ਰਹੇ ਹਨ।

ਕਿਤੇ ਛਿਪ੍ਰ ਛੇਕੇ ਕਿਤੇ ਛੈਲ ਛੋਰੇ ॥੧੩॥

ਕਿਤੇ ਜਲਦੀ ਹੀ (ਸੂਰਮੇ) ਛੇਕ ਦਿੱਤੇ ਗਏ ਹਨ ਅਤੇ ਕਿਤੇ ਨੌਜਵਾਨ ਸੈਨਿਕ ਛਡ ਦਿੱਤੇ ਗਏ ਹਨ ॥੧੩॥

ਕਿਤੇ ਸੂਰ ਸ੍ਰੋਨਾਨ ਕੇ ਰੰਗ ਰੰਗੇ ॥

ਕਿਤੇ ਸੂਰਮੇ ਲਹੂ ਦੇ ਰੰਗ ਵਿਚ ਰੰਗੇ ਹੋਏ ਹਨ।

ਬਚੇ ਬੀਰ ਬਾਕਾਨ ਬਾਜੀ ਉਮੰਗੇ ॥

ਕਿਤੇ ਬਚ ਗਏ ਬਾਂਕੇ ਸੂਰਮੇ ਘੋੜਿਆਂ ਨੂੰ ਨਚਾਂਦੇ ਫਿਰਦੇ ਹਨ।

ਮਹਾ ਭੇਰ ਭਾਰੀ ਮਹਾ ਨਾਦ ਬਾਜੇ ॥

ਭਿਆਨਕ ਭੇਰੀਆਂ ਅਤੇ ਵੱਡੇ ਧੌਂਸੇ ਵਜ ਰਹੇ ਹਨ।

ਇਤੈ ਦੇਵ ਬਾਕੇ ਉਤੈ ਦੈਤ ਗਾਜੇ ॥੧੪॥

ਇਸ ਪਾਸੇ ਬਾਂਕੇ ਦੇਵਤੇ ਹਨ ਅਤੇ ਉਧਰ ਦੈਂਤ ਗਜ ਰਹੇ ਹਨ ॥੧੪॥

ਉਠਿਯੋ ਰਾਗ ਮਾਰੂ ਮਹਾ ਨਾਦ ਭਾਰੋ ॥

ਮਹਾਨ ਭਿਆਨਕ ਮਾਰੂ ਰਾਗ ਗੂੰਜ ਰਿਹਾ ਹੈ।

ਇਤੈ ਸੁੰਭ ਨੈਸੁੰਭ ਦਾਨੋ ਸੰਭਾਰੋ ॥

ਇਧਰ ਸੁੰਭ ਅਤੇ ਨਿਸੁੰਭ ਦੈਂਤ ਡਟੇ ਖੜੋਤੇ ਹਨ।

ਬਿੜਾਲਾਛ ਜ੍ਵਾਲਾਛ ਧੂਮ੍ਰਾਛ ਜੋਧੇ ॥

ਬਿੜਾਲਾਛ, ਜ੍ਵਾਲਾਛ, ਧੂਮ੍ਰਾਛ ਵਰਗੇ ਹਠੀ ਯੋਧੇ

ਹਟੇ ਨ ਹਠੀਲੇ ਕਿਸੂ ਕੇ ਪ੍ਰਬੋਧੇ ॥੧੫॥

ਕਿਸੇ ਦੇ ਸਮਝਾਇਆਂ ਹੱਟਣ ਵਾਲੇ ਨਹੀਂ ਹਨ ॥੧੫॥

ਪਰਿਯੋ ਲੋਹ ਗਾੜੋ ਮਹਾ ਖੇਤ ਭਾਰੀ ॥

ਘਮਸਾਨ ਯੁੱਧ ਵਿਚ ਬਹੁਤ ਹਥਿਆਰ ਵਜੇ ਹਨ।

ਇਤੈ ਦੇਵ ਕੋਪੇ ਉਤੈ ਵੈ ਹਕਾਰੀ ॥

ਇਧਰ ਦੇਵਤੇ ਕ੍ਰੋਧਿਤ ਹੋਏ ਹਨ ਅਤੇ ਉਧਰ ਉਹ (ਦੈਂਤ) ਲਲਕਾਰ ਰਹੇ ਹਨ।

ਜੁਰੇ ਆਨਿ ਦੋਊ ਭੈਯਾ ਕੌਨ ਭਾਜੈ ॥

ਦੋਵੇਂ ਭਰਾ ਆਣ ਜੁੜੇ ਹਨ, (ਉਨ੍ਹਾਂ ਵਿਚੋਂ) ਕੌਣ ਭਜ ਸਕਦਾ ਹੈ।

ਚਲੇ ਭਾਜਿ ਤਾ ਕੀ ਸੁ ਮਾਤਾਨ ਲਾਜੈ ॥੧੬॥

(ਜੋ) ਭਜ ਕੇ ਜਾਏਗਾ, ਉਸ ਦੀ ਮਾਤਾ ਲਜਿਤ ਹੋਏਗੀ ॥੧੬॥

ਜੁਰੇ ਆਨਿ ਭਾਈ ਭੈਯਾ ਕੌਨ ਹਾਰੈ ॥

ਦੋਵੇਂ ਭਰਾ ਭਿੜ ਰਹੇ ਹਨ, ਕਿਹੜਾ ਭਰਾ ਹਾਰਦਾ ਹੈ।

ਮਰੈ ਸਾਚੁ ਪੈ ਪਾਵ ਪਾਛੇ ਨ ਡਾਰੈ ॥

ਸਚੁ ਤੇ ਮਰ ਜਾਣਗੇ, ਪਰ ਪਿਛੇ ਪੈਰ ਨਹੀਂ ਧਰਨਗੇ।

ਭਰੇ ਛੋਭ ਛਤ੍ਰੀ ਮਹਾ ਰੁਦ੍ਰ ਨਾਚਿਯੋ ॥

ਛਤ੍ਰੀ ਰੋਹ ਨਾਲ ਭਰ ਗਏ ਹਨ ਅਤੇ ਮਹਾ ਰੁਦ੍ਰ ਨਚ ਰਿਹਾ ਹੈ।

ਪਰਿਯੋ ਲੋਹ ਗਾੜੋ ਮਹਾ ਲੋਹ ਮਾਚਿਯੋ ॥੧੭॥

ਬਹੁਤ ਭਿਆਨਕ ਯੁੱਧ ਹੋਇਆ ਹੈ ਅਤੇ ਬਹੁਤ ਹਥਿਆਰ ਖੜਕੇ ਹਨ ॥੧੭॥

ਹਠੇ ਐਠਿਯਾਰੇ ਹਠੀ ਐਂਠਿ ਕੈ ਕੈ ॥

ਹਠੀ ਯੋਧੇ ਹਠ ਕਰ ਕੇ ਆਕੜ ਰਹੇ ਹਨ

ਮਹਾ ਜੁਧ ਸੌਡੀ ਮਹਾ ਹੀ ਰਿਸੈ ਕੈ ॥

ਅਤੇ ਮਹਾਨ ਯੁੱਧ ਨੂੰ ਧਾਰਨ ਵਾਲੇ ('ਸੌਡੀ') ਬਹੁਤ ਗੁੱਸਾ ਕਰ ਰਹੇ ਹਨ।

ਮਹਾ ਸੂਲ ਸੈਥੀਨ ਕੇ ਵਾਰ ਛੰਡੇ ॥

ਮਹਾਨ ਤ੍ਰਿਸ਼ੂਲਾਂ ਅਤੇ ਸੈਹੱਥੀਆਂ ਦੇ ਵਾਰ ਹੋ ਰਹੇ ਹਨ।

ਇਤੇ ਦੈਤ ਬਾਕੇ ਉਤੇ ਦੇਵ ਮੰਡੇ ॥੧੮॥

ਇਧਰ ਬਾਂਕੇ ਦੈਂਤ ਹਨ ਅਤੇ ਉਧਰ ਦੇਵਤੇ ਡਟੇ ਹੋਏ ਹਨ ॥੧੮॥

ਇਤੈ ਦੇਵ ਰੋਹੇ ਉਤੇ ਦੈਤ ਕੋਪੇ ॥

ਇਧਰ ਦੇਵਤੇ ਕ੍ਰੋਧਿਤ ਹੋ ਰਹੇ ਹਨ ਅਤੇ ਉਧਰ ਦੈਂਤ ਰੋਹ ਵਿਚ ਆ ਰਹੇ ਹਨ।

ਭਜੈ ਨਾਹਿ ਗਾੜੇ ਪ੍ਰਿਥੀ ਪਾਇ ਰੋਪੇ ॥

ਉਹ ਭਜਦੇ ਨਹੀਂ ਹਨ, ਧਰਤੀ ਉਤੇ ਪੈਰ ਗਡ ਕੇ ਖੜੋਤੇ ਹੋਏ ਹਨ।

ਤਬੈ ਬਿਸਨ ਜੂ ਮੰਤ੍ਰ ਐਸੇ ਬਿਚਾਰਿਯੋ ॥

ਤਦੋਂ ਵਿਸ਼ਣੂ ਨੇ ਇਸ ਤਰ੍ਹਾਂ ਵਿਚਾਰ ਕੀਤਾ

ਮਹਾ ਸੁੰਦਰੀ ਏਸ ਕੋ ਭੇਸ ਧਾਰਿਯੋ ॥੧੯॥

ਅਤੇ ਇਕ ਸ੍ਰੇਸ਼ਠ ਸੁੰਦਰੀ ਦਾ ਰੂਪ ਧਾਰਨ ਕਰ ਲਿਆ ॥੧੯॥

ਮਹਾ ਮੋਹਨੀ ਭੇਸ ਧਾਰਿਯੋ ਕਨ੍ਰਹਾਈ ॥

ਵਿਸ਼ਣੂ ('ਕਨ੍ਹਾਈ'-ਕਾਨ੍ਹ) ਨੇ ਮਹਾ ਮੋਹਨੀ ਦਾ ਰੂਪ ਧਾਰਨ ਕਰ ਲਿਆ।

ਜਿਨੈ ਨੈਕ ਹੇਰਿਯੋ ਰਹਿਯੋ ਸੋ ਲੁਭਾਈ ॥

ਜਿਸ ਨੇ ਜ਼ਰਾ ਜਿੰਨਾ ਵੀ ਵੇਖਿਆ, ਉਹੀ ਲੁਭਾਇਮਾਨ ਹੋ ਗਿਆ।

ਇਤੈ ਦੈਤ ਬਾਕੇ ਉਤੈ ਦੇਵ ਸੋਹੈ ॥

ਇਧਰ ਬਾਂਕੇ ਦੈਂਤ ਸਨ ਅਤੇ ਉਧਰ ਦੇਵਤੇ ਸ਼ੋਭ ਰਹੇ ਸਨ।

ਦੁਹੂ ਛੋਰਿ ਦੀਨੋ ਮਹਾ ਜੁਧ ਮੋਹੈ ॥੨੦॥

(ਮਹਾ ਮੋਹਨੀ ਨੂੰ ਵੇਖ ਕੇ) ਮੋਹਿਤ ਹੋਏ ਦੋਹਾਂ ਨੇ ਯੁੱਧ ਛਡ ਦਿੱਤਾ ॥੨੦॥

ਦੋਹਰਾ ॥

ਦੋਹਰਾ:

ਕਾਲਕੂਟ ਅਰੁ ਚੰਦ੍ਰਮਾ ਸਿਵ ਕੇ ਦਏ ਬਨਾਇ ॥

(ਰਤਨਾਂ ਦੀ ਵੰਡ ਕਰਨ ਵੇਲੇ) ਕਾਲਕੂਟ (ਵਿਸ਼) ਅਤੇ ਚੰਦ੍ਰਮਾ ਸ਼ਿਵ ਨੂੰ ਦੇ ਦਿੱਤੇ।

ਐਰਾਵਤਿ ਤਰੁ ਉਚਸ੍ਰਵਿ ਹਰਹਿ ਦਏ ਸੁਖ ਪਾਇ ॥੨੧॥

ਐਰਾਵਤ, ਕਲਪ ਬ੍ਰਿਛ, ਉੱਚਸ੍ਰਵ (ਘੋੜਾ) ਇੰਦਰ ਨੂੰ ਸੁਖ ਪੂਰਵਕ ਦੇ ਦਿੱਤੇ ॥੨੧॥

ਕੌਸਤਕ ਮਨਿ ਅਰੁ ਲਛਿਮੀ ਆਪੁਨ ਲਈ ਮੰਗਾਇ ॥

ਕੌਸਤੁਕ ਮਣੀ ਅਤੇ ਲੱਛਮੀ (ਵਿਸ਼ਣੂ) ਨੇ ਆਪਣੇ ਕੋਲ ਮੰਗਾ ਲਏ।

ਦੇਵ ਅੰਮ੍ਰਿਤ ਅਸੁਰਨ ਸੁਰਾ ਬਾਟਤ ਪਏ ਬਨਾਇ ॥੨੨॥

ਦੇਵਤਿਆਂ ਨੇ ਅੰਮ੍ਰਿਤ ਅਤੇ ਦੈਂਤਾਂ ਨੂੰ ਸ਼ਰਾਬ ਵੰਡ ਦਿੱਤੀ ॥੨੨॥

ਚੌਪਈ ॥

ਚੌਪਈ:

ਰੰਭਾ ਔਰ ਧਨੰਤਰ ਲਿਯੋ ॥

ਰੰਭਾ (ਅਪੱਛਰਾ) ਅਤੇ ਧਨੰਤਰਿ (ਵੈਦ) ਨੂੰ ਲੈ ਕੇ

ਸਭ ਜਗ ਕੇ ਸੁਖ ਕਾਰਨ ਦਿਯੋ ॥

ਜਗਤ ਦੇ ਸੁਖ ਵਾਸਤੇ ਦੇ ਦਿੱਤਾ।

ਤੀਨਿ ਰਤਨ ਦਿਯ ਔਰੁ ਨਿਕਾਰੇ ॥

(ਉਸ ਨੇ) ਤਿੰਨ ਰਤਨ ਹੋਰ ਕਢ ਦਿੱਤੇ।

ਤੁਮਹੂੰ ਤਿਨੋ ਲਖਤ ਹੋ ਪ੍ਯਾਰੇ ॥੨੩॥

(ਉਹ ਕਿਸ ਨੂੰ ਦਿੱਤੇ) ਤੁਸੀਂ ਪਿਆਰਿਓ ਵੇਖਦੇ ਜਾਓ ॥੨੩॥

ਸਵੈਯਾ ॥

ਸਵੈਯਾ:

ਰੀਝਿ ਰਹੇ ਛਬਿ ਹੇਰਿ ਸੁਰਾਸਰ ਸੋਕ ਨਿਵਾਰ ਅਸੋਕੁਪਜਾਯੋ ॥

ਉਸ ਦੀ ਛਬੀ ਨੂੰ ਵੇਖ ਕੇ ਦੇਵਤੇ ਅਤੇ ਦੈਂਤ ਦੁਖ ਨੂੰ ਭੁਲਾ ਕੇ ਆਨੰਦਿਤ ਹੋ ਗਏ।

ਛੋਰਿ ਬਿਵਾਦ ਕੌ ਦੀਨ ਦੋਊ ਸੁਭ ਭਾਗ ਭਰਿਯੋ ਸਬਹੂੰ ਹਰਿ ਭਾਯੋ ॥

ਦੋਹਾਂ ਨੇ ਝਗੜੇ ਨੂੰ ਛਡ ਦਿੱਤਾ ਅਤੇ ਸ਼ੁਭ ਭਾਗਾਂ ਭਰਿਆ ਵਿਸ਼ਣੂ (ਭਾਵ ਮਹਾ ਮੋਹਨੀ) ਸਭ ਨੂੰ ਚੰਗਾ ਲਗਿਆ।

ਕੁੰਜਰ ਕੀਰ ਕਲਾਨਿਧਿ ਕੇਹਰਿ ਮਾਨ ਮਨੋਜਵ ਹੇਰਿ ਹਿਰਾਯੋ ॥

ਹਾਥੀ, ਤੋਤਾ, ਚੰਦ੍ਰਮਾ, ਸ਼ੇਰ ਅਤੇ ਕਾਮ ਦੇਵ ਦਾ ਵੀ (ਉਸ ਨੂੰ ਵੇਖ ਕੇ) ਹੰਕਾਰ ਖ਼ਤਮ ਹੋ ਗਿਆ।

ਜੋ ਤਿਨ ਦੀਨ ਸੁ ਲੀਨ ਸਭੋ ਹਸਿ ਕਾਹੂੰ ਨ ਹਾਥ ਹਥਿਆਰ ਉਚਾਯੋ ॥੨੪॥

ਉਸ (ਮਹਾ ਮੋਹਨੀ) ਨੇ ਜੋ ਦਿੱਤਾ, ਸਭ ਨੇ ਹਸ ਕੇ ਲੈ ਲਿਆ ਅਤੇ ਕਿਸੇ ਨੇ ਵੀ ਹੱਥ ਵਿਚ ਹਥਿਆਰ ਨਾ ਚੁਕਿਆ ॥੨੪॥

ਭੁਜੰਗ ਛੰਦ ॥

ਭੁਜੰਗ ਛੰਦ:

ਇਨੈ ਅੰਮ੍ਰਿਤ ਬਾਟ੍ਰਯੋ ਉਨੈ ਮਦ੍ਰਯ ਦੀਨੋ ॥

ਇਨ੍ਹਾਂ (ਦੇਵਤਿਆਂ) ਨੂੰ ਅੰਮ੍ਰਿਤ ਵੰਡ ਦਿੱਤਾ ਅਤੇ ਉਨ੍ਹਾਂ (ਦੈਂਤਾਂ) ਨੂੰ ਸ਼ਰਾਬ ਦੇ ਦਿੱਤੀ।

ਛਲੇ ਛਿਪ੍ਰ ਛੈਲੀ ਛਲੀ ਭੇਸ ਕੀਨੋ ॥

(ਵਿਸ਼ਣੂ ਨੇ) ਜਲਦੀ ਨਾਲ ਸੁੰਦਰੀ ਦਾ ਰੂਪ ਧਾਰ ਕੇ (ਸਭ ਨੂੰ) ਛਲ ਲਿਆ ਹੈ।

ਮਹਾ ਬਸਤ੍ਰ ਧਾਰੇ ਇਤੈ ਆਪੁ ਸੋਹੈ ॥

ਇਧਰ (ਉਹ) ਆਪ ਸੁੰਦਰ ਬਸਤ੍ਰ ਪਾ ਕੇ ਸ਼ੋਭ ਰਿਹਾ ਸੀ


Flag Counter