ਸ਼੍ਰੀ ਦਸਮ ਗ੍ਰੰਥ

ਅੰਗ - 735


ਨਾਮ ਪਾਸਿ ਕੇ ਹੋਤ ਹੈ ਲੀਜਹੁ ਚੀਨ ਪ੍ਰਬੀਨ ॥੩੮੩॥

(ਇਹ) ਪਾਸ ਦਾ ਨਾਮ ਬਣਦਾ ਹੈ। ਪ੍ਰਬੀਨੋ! ਵਿਚਾਰ ਲਵੋ ॥੩੮੩॥

ਹਰਧ੍ਰਦ ਜਲਧ੍ਰਦ ਬਾਰਿਧ੍ਰਦ ਨਿਧਿ ਪਤਿ ਅਸਤ੍ਰ ਬਖਾਨ ॥

ਪਹਿਲਾਂ 'ਹਰਧ੍ਰਦ', 'ਜਲਧ੍ਰਦ', 'ਬਾਰਿਧ੍ਰਦ' ਕਹਿ ਕੇ (ਫਿਰ) 'ਨਿਧਿ ਪਤਿ' ਅਤੇ 'ਅਸਤ੍ਰ' ਸ਼ਬਦ ਜੋੜੋ।

ਨਾਮ ਪਾਸਿ ਕੇ ਹੋਤ ਹੈ ਲੀਜਹੁ ਚਤੁਰ ਪਛਾਨ ॥੩੮੪॥

(ਇਹ ਸਾਰੇ) ਪਾਸ ਦੇ ਨਾਮ ਬਣ ਜਾਂਦੇ ਹਨ। ਸੂਝਵਾਨੋ! ਸਮਝ ਲਵੋ ॥੩੮੪॥

ਨੀਰਧਿ ਆਦਿ ਉਚਾਰਿ ਕੈ ਈਸਰਾਸਤ੍ਰ ਕਹਿ ਅੰਤਿ ॥

ਪਹਿਲਾਂ 'ਨੀਰਧਿ' ਪਦ ਉਚਾਰ ਕੇ, (ਪਿਛੋਂ) 'ਈਸਰਾਸਤ੍ਰ' ਅੰਤ ਉਤੇ ਕਹੋ।

ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲੈ ਬਿਅੰਤ ॥੩੮੫॥

(ਇਸ ਤੋਂ) ਪਾਸ ਦੇ ਬੇਅੰਤ ਨਾਮ ਬਣਦੇ ਜਾਣਗੇ ॥੩੮੫॥

ਅੰਬੁਦਜਾ ਧਰ ਨਿਧਿ ਉਚਰਿ ਈਸਰਾਸਤ੍ਰ ਕਹਿ ਅੰਤਿ ॥

ਪਹਿਲਾਂ 'ਅੰਬੁਦਜਾ ਧਰ ਨਿਧਿ' ਕਹਿ ਕੇ, (ਫਿਰ) ਅੰਤ ਉਤੇ 'ਈਸਰਾਸਤ੍ਰ' ਕਹਿ ਦਿਓ।

ਨਾਮ ਪਾਸਿ ਕੇ ਸਕਲ ਹੀ ਚੀਨਹੁ ਚਤੁਰ ਬਿਅੰਤ ॥੩੮੬॥

(ਇਹ) ਪਾਸ ਦੇ ਨਾਮ ਬਣ ਜਾਣਗੇ। ਵਿਦਵਾਨੋ! ਸਮਝ ਲਵੋ ॥੩੮੬॥

ਧਾਰਾਧਰਜ ਉਚਾਰਿ ਕੈ ਨਿਧਿ ਪਤਿ ਏਸ ਬਖਾਨਿ ॥

(ਪਹਿਲਾਂ) 'ਧਾਰਾਧਰਜ' ਸ਼ਬਦ ਉਚਾਰ ਕੇ ਫਿਰ 'ਨਿਧਿ ਪਤਿ' ਅਤੇ 'ਏਸ' ਦਾ ਕਥਨ ਕਰੋ

ਸਸਤ੍ਰ ਉਚਰਿ ਸਭ ਪਾਸਿ ਕੇ ਲੀਜਹੁ ਨਾਮ ਪਛਾਨ ॥੩੮੭॥

ਅਤੇ ਅੰਤ ਉਤੇ 'ਸਸਤ੍ਰ' ਜੋੜੋ। (ਇਨ੍ਹਾਂ ਨੂੰ) ਪਾਸ ਦੇ ਨਾਮ ਪਛਾਣ ਲਵੋ ॥੩੮੭॥

ਧਾਰਾਧਰ ਧ੍ਰਦ ਈਸ ਕਹਿ ਅਸਤ੍ਰ ਬਹੁਰਿ ਪਦ ਦੀਨ ॥

(ਪਹਿਲਾਂ) 'ਧਾਰਾਧਰ ਧ੍ਰਦ ਈਸ' ਕਹਿ ਕੇ, ਫਿਰ 'ਅਸਤ੍ਰ' ਪਦ ਕਹੋ।

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੩੮੮॥

(ਇਹ) ਪਾਸ ਦਾ ਨਾਮ ਹੋ ਜਾਂਦਾ ਹੈ। ਬੁੱਧੀਮਾਨੋ! ਵਿਚਾਰ ਕਰ ਲਵੋ ॥੩੮੮॥

ਪੈ ਪਦ ਪ੍ਰਿਥਮ ਉਚਾਰਿ ਕੈ ਨਿਧਿ ਕਹਿ ਈਸ ਬਖਾਨਿ ॥

'ਪੈ' ਪਦ ਪਹਿਲਾਂ ਉਚਾਰ ਕੇ, (ਫਿਰ) 'ਨਿਧਿ ਅਤੇ 'ਈਸ' ਸ਼ਬਦ ਜੋੜੋ।

ਅਸਤ੍ਰ ਉਚਰਿ ਕਰਿ ਪਾਸਿ ਕੇ ਲੀਜਹੁ ਨਾਮ ਪਛਾਨ ॥੩੮੯॥

ਫਿਰ 'ਅਸਤ੍ਰ' ਸ਼ਬਦ ਕਥਨ ਕਰ ਕੇ ਪਾਸ ਦੇ ਨਾਮ ਪਛਾਣ ਲਵੋ ॥੩੮੯॥

ਸਕਲ ਦੁਘਦ ਕੇ ਨਾਮ ਲੈ ਨਿਧਿ ਕਹਿ ਈਸ ਬਖਾਨ ॥

ਦੁੱਧ ਦੇ ਸਾਰੇ ਨਾਮ ਲੈ ਕੇ (ਫਿਰ) ਅੰਤ ਉਤੇ 'ਨਿਧ', 'ਈਸ'

ਅਸਤ੍ਰ ਉਚਰਿ ਕਰਿ ਪਾਸਿ ਕੇ ਚੀਨੀਅਹੁ ਨਾਮ ਸੁਜਾਨ ॥੩੯੦॥

ਅਤੇ 'ਅਸਤ੍ਰ' ਪਦਾਂ ਨੂੰ ਜੋੜੋ। (ਇਹ) ਪਾਸ ਦੇ ਨਾਮ ਬਣਦੇ ਹਨ। ਸੁਜਾਨੋ! ਸਮਝ ਲਵੋ ॥੩੯੦॥

ਨਾਮ ਸੁ ਬੀਰਨ ਕੇ ਸਭੈ ਮੁਖ ਤੇ ਪ੍ਰਿਥਮ ਉਚਾਰਿ ॥

ਪਹਿਲਾਂ ਸਾਰਿਆਂ ਬੀਰਾਂ (ਸੂਰਮਿਆਂ) ਦੇ ਨਾਮ ਕਥਨ ਕਰੋ।

ਗ੍ਰਸਿਤਨਿ ਕਹਿ ਸਭ ਪਾਸਿ ਕੇ ਲੀਜਹੁ ਨਾਮ ਸੁ ਧਾਰਿ ॥੩੯੧॥

(ਫਿਰ) 'ਗ੍ਰਸਿਤਨਿ' ਕਹਿ ਦਿਓ। (ਇਹ) ਸਭ ਪਾਸ ਦੇ ਨਾਮ ਸਮਝ ਲਵੋ ॥੩੯੧॥

ਸਕਲ ਬਾਰਿ ਕੇ ਨਾਮ ਲੈ ਨਿਧਿ ਪਤਿ ਈਸ ਬਖਾਨਿ ॥

(ਪਹਿਲਾਂ) ਪਾਣੀ ਦੇ ਸਾਰੇ ਨਾਮ ਲੈ ਕੇ, (ਫਿਰ) ਅੰਤ ਉਤੇ 'ਨਿਧਿ ਪਤਿ ਈਸ

ਅਸਤ੍ਰ ਉਚਰਿ ਕਰਿ ਪਾਸਿ ਕੇ ਲੀਜਹੁ ਨਾਮ ਸੁਜਾਨ ॥੩੯੨॥

ਅਸਤ੍ਰ' ਕਹੋ। (ਇਹ) ਪਾਸ ਦੇ ਨਾਮ ਹੋ ਜਾਂਦੇ ਹਨ। ਸੁਜਾਨੋ! ਵਿਚਾਰ ਕਰ ਲਵੋ ॥੩੯੨॥

ਸਕਲ ਨਾਮ ਲੈ ਧੂਰਿ ਕੇ ਧਰ ਨਿਧਿ ਈਸ ਬਖਾਨਿ ॥

(ਪਹਿਲਾਂ) 'ਧੂਰਿ' ਦੇ ਸਾਰੇ ਨਾਮ ਲੈ ਕੇ, (ਫਿਰ) 'ਧਰ ਨਿਧਿ' ਅਤੇ 'ਈਸ' ਕਥਨ ਕਰੋ

ਅਸਤ੍ਰ ਉਚਰਿ ਕਰਿ ਪਾਸਿ ਕੇ ਚੀਨੀਅਹੁ ਨਾਮ ਸੁਜਾਨ ॥੩੯੩॥

ਅਤੇ ਫਿਰ 'ਅਸਤ੍ਰ' ਪਦ ਜੋੜੋ। ਇਸ ਤਰ੍ਹਾਂ (ਇਨ੍ਹਾਂ ਨੂੰ) ਪਾਸ ਦੇ ਨਾਮ ਵਿਚਾਰ ਲਵੋ ॥੩੯੩॥

ਬਾਰਿਦ ਅਰਿ ਪਦ ਪ੍ਰਿਥਮ ਕਹਿ ਈਸਰਾਸਤ੍ਰ ਕਹਿ ਅੰਤ ॥

ਪਹਿਲਾਂ 'ਬਾਰਿਦ ਅਰਿ' ਕਹਿ ਕੇ (ਫਿਰ) ਅੰਤ ਉਤੇ 'ਨਿਧਿ' ਅਤੇ 'ਈਸਰਾਸਤ੍ਰ' ਕਹਿ ਦਿਓ।

ਨਿਧਿ ਕਹਿ ਨਾਮ ਸ੍ਰੀ ਪਾਸਿ ਕੇ ਚੀਨਹੁ ਚਤੁਰ ਅਨੰਤ ॥੩੯੪॥

(ਇਸ ਤੋਂ) ਪਾਸ ਦੇ ਅਨੰਤ ਨਾਮ ਬਣਦੇ ਜਾਣਗੇ ॥੩੯੪॥

ਤ੍ਰਾਤ੍ਰਾਤਕ ਪਦ ਪ੍ਰਿਥਮ ਕਹਿ ਨਿਧਿ ਏਸਾਸਤ੍ਰ ਬਖਾਨ ॥

ਪਹਿਲਾਂ 'ਤ੍ਰਾਤ੍ਰਾਂਤਕ' (ਤ੍ਰਾਤ੍ਰਿ ਅੰਤਕ) ਪਦ ਕਹਿ ਕੇ ਮਗਰੋਂ 'ਏਸਾਸਤ੍ਰ' ਪਦ ਜੋੜੋ।

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਜਾਨ ॥੩੯੫॥

ਹੇ ਵਿਦਵਾਨੋ! ਇਸ ਨੂੰ ਪਾਸ ਦਾ ਨਾਮ ਸਮਝ ਲਵੋ ॥੩੯੫॥

ਝਖੀ ਤ੍ਰਾਣਿ ਪਦ ਪ੍ਰਿਥਮੈ ਕਹਿ ਈਸਰਾਸਤ੍ਰ ਕਹਿ ਅੰਤਿ ॥

ਪਹਿਲਾਂ 'ਝਖੀ ਤ੍ਰਾਣਿ' ਪਦ ਕਹਿ ਕੇ (ਫਿਰ) 'ਈਸਰਾਸਤ੍ਰ' ਕਥਨ ਕਰੋ।

ਨਾਮ ਸਕਲ ਸ੍ਰੀ ਪਾਸਿ ਕੇ ਨਿਕਸਤ ਚਲਤ ਬਿਅੰਤ ॥੩੯੬॥

(ਇਹ) ਸਾਰੇ ਪਾਸ ਦੇ ਬੇਅੰਤ ਨਾਮ ਬਣਦੇ ਜਾਂਦੇ ਹਨ ॥੩੯੬॥

ਮਤਸ ਤ੍ਰਾਣਿ ਪ੍ਰਿਥਮੈ ਉਚਰਿ ਈਸਰਾਸਤ੍ਰ ਕੈ ਦੀਨ ॥

ਪਹਿਲਾਂ 'ਮਤਸ ਤ੍ਰਾਣਿ' ਕਹਿ ਕੇ, (ਫਿਰ) 'ਈਸਰਾਸਤ੍ਰ' ਕਹਿ ਦਿਓ।

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੩੯੭॥

(ਇਸ ਤਰ੍ਹਾਂ) ਪਾਸ ਦੇ ਨਾਮ ਬਣਦੇ ਹਨ। ਚਤੁਰ ਲੋਗੋ! ਸਮਝ ਲਵੋ ॥੩੯੭॥

ਮੈਨ ਕੇਤੁ ਕਹਿ ਤ੍ਰਾਣਿ ਕਹਿ ਈਸਰਾਸਤ੍ਰ ਕੈ ਦੀਨ ॥

'ਮੈਨ ਕੇਤੁ' ਕਹਿ ਕੇ ਫਿਰ 'ਤ੍ਰਾਣਿ' ਅਤੇ 'ਈਸਰਾਸਤ੍ਰ' ਕਹਿ ਦਿਓ।

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੩੯੮॥

ਇਹ ਨਾਮ ਪਾਸ ਦੇ ਹੁੰਦੇ ਹਨ। ਚਤੁਰ ਪੁਰਸ਼ੋ! ਸਮਝ ਲਵੋ ॥੩੯੮॥

ਸਕਲ ਨਾਮ ਲੈ ਨੀਰ ਕੇ ਜਾ ਕਹਿ ਤ੍ਰਾਣਿ ਬਖਾਨ ॥

ਨੀਰ (ਜਲ) ਦੇ ਸਾਰੇ ਨਾਮ (ਪਹਿਲਾਂ) ਲੈ ਕੇ ਫਿਰ 'ਜਾ' ਅਤੇ 'ਤ੍ਰਾਣਿ' ਪਦ ਜੋੜੋ।

ਈਸਰਾਸਤ੍ਰ ਕਹਿ ਪਾਸਿ ਕੇ ਚੀਨਹੁ ਨਾਮ ਅਪ੍ਰਮਾਨ ॥੩੯੯॥

(ਫਿਰ) 'ਈਸਰਾਸਤ੍ਰ' ਕਹਿ ਕੇ ਪਾਸ ਦੇ ਨਾਮ ਪਛਾਣ ਲਵੋ ॥੩੯੯॥

ਬਾਰਿਜ ਤ੍ਰਾਣਿ ਬਖਾਨਿ ਕੈ ਈਸਰਾਸਤ੍ਰ ਕੈ ਦੀਨ ॥

(ਪਹਿਲਾਂ) 'ਬਾਰਿਜ ਤ੍ਰਾਣਿ' ਕਹਿ ਕੇ (ਫਿਰ) 'ਈਸਰਾਸਤ੍ਰ' ਪਦ ਕਹਿ ਦਿਓ।

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੪੦੦॥

(ਇਹ) ਪਾਸ ਦੇ ਨਾਮ ਬਣਦੇ ਹਨ। ਸੂਝਵਾਨੋ! ਸਮਝ ਲਵੋ ॥੪੦੦॥

ਜਲਜ ਤ੍ਰਾਣਿ ਪਦ ਪ੍ਰਿਥਮ ਕਹਿ ਈਸਰਾਸਤ੍ਰ ਪੁਨਿ ਭਾਖੁ ॥

ਪਹਿਲਾਂ 'ਜਲਜ ਤ੍ਰਾਣਿ' ਪਦ ਕਹਿ ਕੇ, ਫਿਰ 'ਈਸਰਾਸਤ੍ਰ' ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਚਤੁਰ ਚੀਨ ਚਿਤ ਰਾਖੁ ॥੪੦੧॥

(ਇਹ) ਪਾਸ ਦੇ ਨਾਮ ਬਣਦੇ ਹਨ। ਸਮਝਦਾਰ ਲੋਗੋ! ਸਮਝ ਲਵੋ ॥੪੦੧॥

ਨੀਰਜ ਤ੍ਰਾਣਿ ਬਖਾਨਿ ਕੈ ਈਸਰਾਸਤ੍ਰ ਕਹਿ ਅੰਤਿ ॥

'ਨੀਰਜ ਤ੍ਰਾਣਿ' ਕਹਿ ਕੇ (ਫਿਰ) ਅੰਤ ਉਤੇ 'ਈਸਰਾਸਤ੍ਰ' ਕਹਿ ਦਿਓ।

ਸਕਲ ਨਾਮ ਸ੍ਰੀ ਪਾਸਿ ਕੇ ਨਿਕਸਤ ਚਲਤ ਅਨੰਤ ॥੪੦੨॥

(ਇਸ ਤਰ੍ਹਾਂ) ਪਾਸ ਦੇ ਅਨੇਕ ਨਾਮ ਬਣਦੇ ਜਾਣਗੇ ॥੪੦੨॥

ਕਮਲ ਤ੍ਰਾਣਿ ਪਦ ਪ੍ਰਿਥਮ ਕਹਿ ਈਸਰਾਸਤ੍ਰ ਕੈ ਦੀਨ ॥

ਪਹਿਲਾਂ 'ਕਮਲ ਤ੍ਰਾਣਿ' ਪਦ ਕਹਿ ਕੇ 'ਈਸਰਾਸਤ੍ਰ' ਜੋੜ ਦਿਓ।

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੪੦੩॥

(ਇਸ ਤਰ੍ਹਾਂ) ਪਾਸ ਦੇ ਨਾਮ ਹੋ ਜਾਂਦੇ ਹਨ। ਸੂਝਵਾਨ ਵਿਚਾਰ ਲੈਣ ॥੪੦੩॥

ਰਿਪੁ ਪਦ ਪ੍ਰਿਥਮ ਉਚਾਰਿ ਕੈ ਅੰਤਕ ਬਹੁਰਿ ਬਖਾਨ ॥

(ਪਹਿਲਾਂ) 'ਰਿਪੁ' ਪਦ ਕਹਿ ਕੇ ਫਿਰ 'ਅੰਤਕ' (ਸ਼ਬਦ) ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਲੀਜੀਅਹੁ ਸਮਝ ਸੁਜਾਨ ॥੪੦੪॥

(ਇਹ) ਪਾਸ ਦੇ ਨਾਮ ਬਣ ਜਾਂਦੇ ਹਨ। ਸੁਜਾਨੋ! ਸਮਝ ਲਵੋ ॥੪੦੪॥

ਸਤ੍ਰੁ ਆਦਿ ਸਬਦੁ ਉਚਰਿ ਕੈ ਅੰਤਕ ਪੁਨਿ ਪਦ ਦੇਹੁ ॥

ਪਹਿਲਾਂ 'ਸਤ੍ਰੁ' ਸ਼ਬਦ ਉਚਾਰ ਕੇ ਫਿਰ 'ਅੰਤਕ' ਪਦ ਜੋੜੋ।

ਨਾਮ ਸਕਲ ਸ੍ਰੀ ਪਾਸਿ ਕੇ ਚੀਨ ਚਤੁਰ ਚਿਤਿ ਲੇਹੁ ॥੪੦੫॥

(ਇਹ) ਸਾਰੇ ਨਾਮ ਪਾਸ ਦੇ ਹਨ। ਵਿਦਵਾਨ ਲੋਗ ਮਨ ਵਿਚ ਵਿਚਾਰ ਲੈਣ ॥੪੦੫॥

ਆਦਿ ਖਲ ਸਬਦ ਉਚਰਿ ਕੈ ਅੰਤ੍ਯਾਤਕ ਕੈ ਦੀਨ ॥

ਪਹਿਲਾਂ 'ਖਲ' ਸ਼ਬਦ ਉਚਾਰ ਕੇ ਫਿਰ ਅੰਤ ਉਤੇ 'ਅੰਤਕ' (ਪਦ) ਰਖੋ।

ਨਾਮ ਪਾਸ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੪੦੬॥

(ਇਹ) ਪਾਸ ਦੇ ਨਾਮ ਬਣ ਜਾਂਦੇ ਹਨ। ਚਤੁਰ ਲੋਗ ਵਿਚਾਰ ਲੈਣ ॥੪੦੬॥

ਦੁਸਟ ਆਦਿ ਸਬਦ ਉਚਰਿ ਕੈ ਅੰਤ੍ਯਾਤਕ ਕਹਿ ਭਾਖੁ ॥

ਮੁਢ ਵਿਚ 'ਦੁਸਟ' ਸ਼ਬਦ ਕਹਿ ਕੇ, ਅੰਤ ਵਿਚ 'ਅੰਤਕ' ਕਥਨ ਕਰੋ।


Flag Counter